ਨੈਸ਼ਨਲ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਰ ਗੁਰਧਾਮਾਂ ਉਪਰ ਫੌਜੀ ਹਮਲਾ- ਜਿਸ ਨੇ ਕੌਮ ਦੀ ਅਡੋਲ ਚੜ੍ਹਦੀ ਕਲਾ ਨੂੰ ਦੁਨੀਆ ਸਾਹਮਣੇ ਰੱਖਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 04, 2026 07:45 PM

ਨਵੀਂ ਦਿੱਲੀ - ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰਧਾਮਾਂ ਉੱਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਸਿੱਖ ਕੌਮ ਆਪਣੇ ਇਤਿਹਾਸ ਦੇ ਸਭ ਤੋਂ ਦਰਦਨਾਕ, ਖੂਨੀ ਅਤੇ ਅਣਭੁੱਲੇ ਘਲੂਘਾਰਿਆਂ ਵਿੱਚੋਂ ਇੱਕ ਮੰਨਦੀ ਹੈ। ਇਹ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਸੀ, ਸਗੋਂ ਸਿੱਖਾਂ ਦੇ ਸਰਵੋਚ ਧਾਰਮਿਕ ਅਸਥਾਨ, ਉਨ੍ਹਾਂ ਦੀਆਂ ਭਾਵਨਾਵਾਂ, ਵਿਸ਼ਵਾਸ ਅਤੇ ਸਵੈ-ਸਨਮਾਨ ਉੱਤੇ ਕੀਤਾ ਗਿਆ ਅਜਿਹਾ ਘਾਅ ਸੀ, ਜਿਸ ਦਾ ਦਰਦ ਅੱਜ ਵੀ ਕੌਮ ਦੇ ਹਿਰਦੇ ਵਿੱਚ ਤਾਜ਼ਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਰਾਹੀਂ ਕਿਹਾ ਟੈਂਕਾਂ, ਤੋਪਾਂ, ਬਖ਼ਤਰਬੰਦ ਗੱਡੀਆਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਵਿਸ਼ਾਲ ਫੌਜੀ ਤਾਕਤ ਦੇ ਸਾਹਮਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਹੇਠ ਮੁੱਠੀ ਭਰ ਸਿੰਘਾਂ ਨੇ ਅਦੁੱਤੀ ਦਲੇਰੀ, ਅਟੁੱਟ ਵਿਸ਼ਵਾਸ ਅਤੇ ਅਸਾਧਾਰਣ ਜਜ਼ਬੇ ਨਾਲ ਡਟ ਕੇ ਮੁਕਾਬਲਾ ਕੀਤਾ। ਗਿਣਤੀ ਅਤੇ ਸਾਧਨਾਂ ਪੱਖੋਂ ਬੇਹੱਦ ਘੱਟ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਖ਼ਾਲਸਾ ਆਪਣੇ ਗੁਰਧਾਮਾਂ, ਅਸੂਲਾਂ ਅਤੇ ਪੰਥਕ ਸਨਮਾਨ ਦੀ ਰੱਖਿਆ ਲਈ ਹਰ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ ਹੈ। ਓਨ੍ਹਾ ਦਸਿਆ ਇਹ ਘਟਨਾ ਸਿੱਖ ਇਤਿਹਾਸ ਵਿੱਚ ਇੱਕ ਅਜਿਹੇ ਘਲੂਘਾਰੇ ਵਜੋਂ ਦਰਜ ਹੈ, ਜਿਸ ਨੇ ਕੌਮ ਦੇ ਅੰਦਰਲੇ ਜਜ਼ਬੇ, ਦ੍ਰਿੜਤਾ ਅਤੇ ਸ਼ਹਾਦਤ ਦੀ ਰਵਾਇਤ ਨੂੰ ਹੋਰ ਮਜ਼ਬੂਤ ਕੀਤਾ। ਸਿੱਖ ਕੌਮ ਦਾ ਵਿਸ਼ਵਾਸ ਹੈ ਕਿ ਖ਼ਾਲਸਾ ਮੌਤ ਤੋਂ ਨਹੀਂ ਡਰਦਾ, ਸਗੋਂ ਸੱਚ, ਨਿਆਂ ਅਤੇ ਗੁਰੂ ਘਰ ਦੀ ਮਰਿਆਦਾ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਨੂੰ ਤਿਆਰ ਰਹਿੰਦਾ ਹੈ। ਅੰਤ ਵਿਚ ਓਨ੍ਹਾ ਕਿਹਾ ਚਾਰ ਦਹਾਕਿਆਂ ਬਾਅਦ ਵੀ ਜੂਨ 1984 ਦੀਆਂ ਯਾਦਾਂ ਸਿੱਖ ਮਨਾਂ ਵਿੱਚ ਇੱਕ ਅਮਿੱਟ ਨਿਸ਼ਾਨ ਵਾਂਗ ਵੱਸਦੀਆਂ ਹਨ। ਹਰ ਸਾਲ ਕੌਮ ਉਹਨਾਂ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦੀ ਹੈ, ਜਿਨ੍ਹਾਂ ਨੇ ਗੁਰੂ ਘਰ ਦੀ ਸ਼ਾਨ, ਮਰਿਆਦਾ ਅਤੇ ਅਜ਼ਾਦੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਸਦਾ ਲਈ ਅੰਕਿਤ ਰਹਿਣਗੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੌਸਲੇ, ਵਿਸ਼ਵਾਸ ਅਤੇ ਸੰਘਰਸ਼ ਦੀ ਪ੍ਰੇਰਣਾ ਬਣਦੀਆਂ ਰਹਿਣਗੀਆਂ।

Have something to say? Post your comment

 
 
 
 

ਨੈਸ਼ਨਲ

ਜੂਨ 1984 ਦਾ ਘਲੂਘਾਰਾ: ਸਿੰਘ ਸਿੰਘਣੀਆਂ ਦੀ ਸ਼ਹਾਦਤ, ਸਿਦਕ ਅਤੇ ਖਾਲਸਾਈ ਜਜ਼ਬੇ ਦੀ ਅਮਰ ਮਿਸਾਲ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ

ਹਰਮੀਤ ਸਿੰਘ ਕਾਲਕਾ "ਪੰਥ ਰਤਨ ਜਾਂ ਨਾਕਾਮੀਆਂ ਦਾ ਰਤਨ..?" — ਪਰਮਜੀਤ ਸਿੰਘ ਵੀਰਜੀ

ਜੂਨ 1984 ਦੇ ਘਲੂਘਾਰੇ ਨੂੰ ਯਾਦ ਕਰਦਿਆਂ: ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ, ਜ਼ੁਲਮ ਕਰਨ ਵਾਲਿਆਂ ਉੱਤੇ ਇਤਿਹਾਸ ਦੀ ਲਾਹਨਤ: ਭਾਈ ਅਮਨਦੀਪ ਸਿੰਘ

ਪੰਨੂ ਕਤਲ ਸਾਜ਼ਿਸ਼ ਮਾਮਲਾ: ਨਿਖਿਲ ਗੁਪਤਾ ਦੀ ਸਜ਼ਾ 25 ਸਤੰਬਰ ਤੱਕ ਟਲੀ, ਭਾਰਤ- ਅਮਰੀਕਾ ਸਬੰਧਾਂ 'ਤੇ ਨਜ਼ਰ

ਜੂਨ ’84 ਤੀਜਾ ਘੱਲੂਘਾਰਾ: 5 ਜੂਨ ਦੇ ਯਾਦਗਾਰੀ ਮਾਰਚ ’ਚ ਸ਼ਾਮਲ ਹੋਵੇਗੀ ਮਾਲਵੇ ਦੀ ਸੰਗਤ – ਬਾਬਾ ਮਹਿਰਾਜ

ਘਲੂਘਾਰਾ ਜੂਨ 1984: ਸ਼ਹੀਦਾਂ ਦੀ ਯਾਦ, ਸਿੱਖੀ ਅਸੂਲਾਂ ਨਾਲ ਜੁੜਨ ਦਾ ਸੰਕਲਪ, ਜੋ ਨਿਆਂ ਅਤੇ ਕੌਮੀ ਅਣਖ ਦਾ ਦਿਖਾਉਂਦਾ ਹੈ ਰਾਹ – ਸੰਤ ਮੀਤ ਸਿੰਘ

ਘਲੂਘਾਰਾ ਜੂਨ '84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ  ਗੂੰਜਦੀਆਂ ਹਨ -ਭਾਈ ਸਰੂਪ ਸਿੰਘ ਰੂਪ

ਅਮਰੀਕਾ-ਈਰਾਨ ਯੁੱਧ -ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 7.50 ਰੁਪਏ ਦਾ ਹੋਇਆ ਵਾਧਾ  

ਕਾਂਗਰਸ ਪੰਜਾਬ ਵਿੱਚ ਆਪਣੇ ਬਲ ਬੂਤੇ ਚੋਣਾਂ ਲੜੂਗੀ ਜਾਂ ਨਹੀਂ ਭੁਪੇਸ਼ ਬਗੇਲ ਇਸ ਗੱਲ ਤੇ ਨੇ ਚੁੱਪ

ਨੈਸ਼ਨਲ ਅਕਾਲੀ ਦਲ ਨੇ ਲੀਗਲ ਵਿੰਗ ਦਾ ਕੀਤਾ ਗਠਨ, ਸੀਨੀਅਰ ਵਕੀਲਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ