BREAKING NEWS
ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ, ਹਰ ਬੱਚੇ ਨੂੰ ਸਫ਼ਲ ਹੋਣ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾ ਰਹੇ ਹਨ: ਮੁੱਖ ਮੰਤਰੀ ਪੰਜਾਬ ਦਾ ਚੋਣ ਅਮਲਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਸੀ.ਈ.ਓ. ਪੰਜਾਬਸਮਾਜ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸੂਬੇ ਭਰ ਵਿਚੋਂ 67000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: ਕੁਲਤਾਰ ਸਿੰਘ ਸੰਧਵਾਂਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ7 ਨਗਰ ਕੌਂਸਲਾਂ ਵਿੱਚ ਮੁੱਖ ਸੜਕੀ ਪ੍ਰਾਜੈਕਟ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣਗੇ: ਹਰਜੋਤ ਸਿੰਘ ਬੈਂਸਭਗਵੰਤ ਮਾਨ ਵਲੋਂ ਨੀਤੀ ਆਯੋਗ ਮੀਟਿੰਗ ਵਿੱਚ ਪੰਜਾਬ ਲਈ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਦੀ ਮੰਗ

ਪੰਜਾਬ

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਕੌਮੀ ਮਾਰਗ ਬਿਊਰੋ | June 15, 2026 10:45 PM

ਪੰਜਾਬ-ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਈਡੀ ਪਾਰਟੀ (ਭਾਜਪਾ) ਦੇ ਅਹੁਦੇਦਾਰ ਨੂੰ ਨਸ਼ਾ ਵੇਚਦੇ ਹੋਏ ਫੜੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਈਡੀ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਈਡੀ ਪਾਰਟੀ ਦੇ ਅਹੁਦੇਦਾਰ ਖੁਦ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ ਹਨ। ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ 70 ਫੀਸਦੀ ਡਰੱਗਜ਼ ਗੁਜਰਾਤ ਦੇ ਰਸਤੇ ਆ ਰਹੀਆਂ ਹਨ। ਈਡੀ ਪਾਰਟੀ ਦੀ ਗੱਠਜੋੜ ਸਰਕਾਰ ਵੇਲੇ ਪੰਜਾਬ ਦੇ ਘਰ-ਘਰ ਵਿੱਚ ਚਿੱਟਾ ਪਹੁੰਚਾਇਆ ਗਿਆ। ਬਾਕਾਇਦਾ ਸਰਕਾਰੀ ਸਰਪ੍ਰਸਤੀ ਹੇਠ ਸਰਕਾਰੀ ਗੱਡੀਆਂ ਵਿੱਚ ਚਿੱਟਾ ਘਰ-ਘਰ ਵੰਡਿਆ ਜਾਂਦਾ ਸੀ। ਈਡੀ ਪਾਰਟੀ ਅਤੇ ਚਿੱਟਾ ਪਾਰਟੀ ਪੰਜਾਬ ਦੀ ਜਵਾਨੀ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ। ਭਗਵੰਤ ਮਾਨ ਨੇ ਚਿੱਟੇ 'ਤੇ ਵਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਮੁੜ ਇੱਕ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਇਸ ਕਦਰ ਤਹਿਸ-ਨਹਿਸ ਕਰ ਦਿੱਤਾ ਹੈ ਕਿ ਈਡੀ ਪਾਰਟੀ ਵਾਲੇ ਹੁਣ ਖੁਦ ਸਪਲਾਈ ਲਈ ਮੈਦਾਨ ਵਿੱਚ ਉਤਰ ਆਏ ਹਨ। ਭਗਵੰਤ ਮਾਨ ਜੀ, ਰਗੜ ਦਿਓ ਜੋ ਵੀ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰੇ। ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਸ ਇਹਨਾਂ ਈਡੀ ਪਾਰਟੀ ਵਾਲੇ ਨਸ਼ਾ ਤਸਕਰਾਂ ਤੋਂ ਬਚਾ ਲਓ।

ਦੂਜੇ ਪਾਸੇ, ‘ਆਪ’ ਦੇ ਸੀਨੀਅਰ ਆਗੂ ਅਤੇ ਕੋਂਡਲੀ ਤੋਂ ਵਿਧਾਇਕ ਕੁਲਦੀਪ ਕੁਮਾਰ ਨੇ ਵੀ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਈਡੀ ਪਾਰਟੀ ਵਿਦੇਸ਼ਾਂ ਤੋਂ ਨਸ਼ਾ ਮੰਗਵਾਉਂਦੀ ਹੈ, ਅਡਾਨੀ ਦੇ ਪੋਰਟ 'ਤੇ ਉਤਾਰਦੀ ਹੈ, ਫਿਰ ਦੇਸ਼ ਦੇ ਕੋਨੇ-ਕੋਨੇ ਵਿੱਚ ਭੇਜਦੀ ਹੈ ਅਤੇ ਫਿਰ ਈਡੀ ਪਾਰਟੀ ਦੇ ਵਰਕਰ ਇਸ ਨੂੰ ਵੇਚਦੇ ਹਨ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੇ ਨਸ਼ੇ ਦੇ ਧੰਦੇ ਬੰਦ ਕਰ ਰਹੀ ਹੈ। ਇਸੇ ਕਰਕੇ ਚਿੱਟਾ ਪਾਰਟੀ ਅਤੇ ਈਡੀ ਪਾਰਟੀ ਪ੍ਰੇਸ਼ਾਨ ਹਨ।

Have something to say? Post your comment

 
 
 
 

ਪੰਜਾਬ

ਭਾਜਪਾ ਦਾ ਕਾਨੂੰਨੀ ਸਲਾਹਕਾਰ ਨਸ਼ਿਆਂ ਸਮੇਤ ਫੜਿਆ ਗਿਆ, ਭਾਜਪਾ ਆਗੂਆਂ ਨੇ ਪੰਜਾਬ ਵਿੱਚ ਸਿੱਧੇ ਤੌਰ 'ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ ਹਨ- ਚੀਮਾ

ਕਥਿਤ ਫੋਰੈਂਸਿਕ ਰਿਪੋਰਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਬਾਦਲ ਗੈਂਗ ਦੀ ਚਾਲ ਨਾਕਾਮ ਹੋਈ- ਬਲਤੇਜ ਪੰਨੂ

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀਆਂ ਇਤਰਾਜਯੋਗ ਮੱਦਾ ਨੂੰ ਹਟਾਉਣ ਲਈ ਜਥੇਦਾਰਾਂ ਦੀ ਅਗਵਾਈ ਹੇਠ ਪੰਥ ਹੋਇਆ ਇਕਜੁੱਟ

ਅਕਾਲ ਤਖ਼ਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਐਲਾਨਿਆ-29 ਜੂਨ ਨੂੰ ਸਾਰੇ ਸਿੱਖ ਵਿਧਾਇਕਾਂ ਅਤੇ ਕੈਬਨਿਟ ਨੂੰ ਕੀਤਾ ਤਲਬ

ਸੁਖਬੀਰ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਇਆ ਗਿਆ

ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ, ਹਰ ਬੱਚੇ ਨੂੰ ਸਫ਼ਲ ਹੋਣ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾ ਰਹੇ ਹਨ: ਮੁੱਖ ਮੰਤਰੀ

ਪੰਜਾਬ ਦਾ ਚੋਣ ਅਮਲਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਸੀ.ਈ.ਓ. ਪੰਜਾਬ

ਸਵਰਗੀ ਸ ਤਰਲੋਚਨ ਸਿੰਘ ਨੇ ਆਪਣਾ ਪੁੱਤ ਮੇਜਰ ਸਿੰਘ ਹੱਕ ਸੱਚ ਦੀ ਲੜਾਈ ਲਈ ਤੋਰਨਾ ਵੱਡੀ ਗੱਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕਾਲੇ ਦੌਰ ਵਿੱਚੋਂ ਕੱਢਿਆ; ਹੁਣ ਸਾਨੂੰ ਰੁਕਣ ਨਹੀਂ ਦੇਣਾ ਚਾਹੀਦਾ: ਅਰਵਿੰਦ ਕੇਜਰੀਵਾਲ