ਅੰਮ੍ਰਿਤਸਰ - ਉਤਰਾਖੰਡ ਵਿਚ ਨਿਹੰਗ ਸਿੰਘ ਤੇ ਸਥਾਨਕ ਨਿਵਾਸੀਆਂ ਵਿਚਾਲੇ ਹੋਈ ਝੜਪ ਤੋ ਬਾਅਦ ਮਾਮਲੇ ਦੇ ਹਲ ਲਈ ਮੌਕੇ ਤੇ ਗਏ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੁਖ ਸੇਵਾਦਾਰ ਬਾਪੂ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦਸਿਆ ਕਿ ਸਾਡਾ ਉਤਰਾਖੰਡ ਦੇ ਸਰਕਾਰੀ ਅਧਿਕਾਰੀਆਂ ਤੇ ਪੁਲੀਸ ਅਧਿਕਾਰੀਆਂ ਨਾਲ ਬਹੁਤ ਚੰਗੇ ਮਾਹੌਲ ਵਿਚ ਗਲ ਬਾਤ ਹੋਈ ਤੇ ਉਨਾਂ ਸਾਡਾ ਪੱਖ ਬੜੇ ਗੌਰ ਨਾਲ ਸੁਣਿਆ । ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਦੋਹਾਂ ਆਗੂਆਂ ਨੇ ਕਿਹਾ ਕਿ ਉਥੇ ਜਿਹੜੀਆਂ ਵੀ ਸਥਾਨਕ ਨਿਵਾਸੀਆਂ ਦੀਆਂ ਗਲਤੀਆਂ ਸਨ, ਉਹ ਸਰਕਾਰ ਦੇ ਧਿਆਨ ਚ ਲਿਆਦੀਆਂ। ਸਾਡੇ ਨਾਲ ਮੈਂਬਰ ਪਾਰਲੀਮੈਂਟ ਸ ਸਰਬਜੀਤ ਸਿੰਘ ਵੀ ਸਨ। ਅਸੀ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਟਰਸਟ ਦੇ ਮੁੱਖ ਸੇਵਾਦਾਰ ਸ੍ਰ ਨਰਿੰਦਰਜੀਤ ਸਿੰਘ ਬਿੰਦਰਾ ਨਾਲ ਵੀ ਮੁਲਾਕਾਤ ਕੀਤੀ ਸੀ। ਸ੍ਰ ਬਿੰਦਰਾ ਨੂੰ ਵਫਦ ਨੇ ਦਸਿਆ ਕਿ ਉਸ ਮੌਕੇ ਤੇ ਜੋ ਬਿਆਨਬਾਜ਼ੀ ਹੋਈ ਉਹਦੇ ਨਾਲ ਵੀ ਸਿੱਖਾਂ ਦੇ ਮਨਾਂ ਨੂੰ ਬੜੀ ਠੇਸ ਲੱਗੀ ਸੀ। ਪ੍ਰਸ਼ਾਸਨ ਵੱਲੋਂ ਮੰਨਿਆ ਕਿ ਜਲਦੀ ਸਾਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜਯੋਗ ਵੀਡੀਓ ਮਾਮਲੇ ਤੇ ਗਲ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਭੁੱਲ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮੁਆਫੀ ਮੰਗ ਲੈਣੀ ਚਾਹੀਦੀ ਸੀ।ਸ਼ੋਸ਼ਲ ਮੀਡੀਆ ਤੇ ਸਿੰਘ ਸਾਹਿਬਾਨ ਦੇ ਵਿਰੋਧ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਪੂਰੀ ਤਰਾਂ ਨਾਲ ਗਲਤ ਹੈ।ਇਸ ਨਾਲ ਸ੍ਰੀ ਅਕਾਲ ਤਖਤ ਦੇ ਵਿਕਾਰ ਨੂੰ ਕਾਫੀ ਢਾਹ ਲੱਗੀ ਹੈ। ਸਾਡੀ ਕੌਮ ਦੀ ਰਵਾਇਤ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰ ਸਕਦਾ।ਇਸ ਮੌਕੇ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਸਿੰਘ ਸਾਹਿਬਾਨ ਦੇ ਆਦੇਸ਼ ਮੁਤਾਬਿਕ ਉਹ ੨੯ ਜ਼ੂਨ ਨੂੰ ਇਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋਣਗੇ। ਉੱਤਰਾਖੰਡ ਵਿਵਾਦ ਤੇ ਗਲ ਕਰਦਿਆਂ ਸ੍ਰ ਇਆਲੀ ਨੇ ਕਿਹਾ ਕਿ ਪੁਲਿਸ ਨੇ ਸਿੱਖ ਨੌਜਵਾਨਾਂ ਵਿਰੁੱਧ ਇੱਕ ਪਾਸੜ ਕੇਸ ਦਰਜ ਕੀਤਾ ਹੈ। ਉਨ੍ਹਾਂ ਸਿੰਘਾਂ ਨੇ ਸਵੈ ਰੱਖਿਆ ਲਈ ਕ੍ਰਿਪਾਨਾ ਮਿਆਨ ਵਿਚੋ ਕਢੀਆਂ ਸਨ।ਉਤਰਾਖੰਡ ਦੇ ਡੀਜੀਪੀ ਨਾਲ ਮੁਲਾਕਾਤ ਤੋਂ ਬਾਅਦ, ਕੇਸ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਤਾਂ ਜੋ ਨਾਜਾਇਜ਼ ਦੋਸ਼ਾਂ ਦੀ ਪੁਨਰ ਪੜਤਾਲ ਕੀਤੀ ਜਾ ਸਕੇ। ਪੁਲਿਸ ਵੱਲੋਂ ਨਿਹੰਗ ਸਿੰਘਾਂ ਨੂੰ ਨੰਗੇ ਸਿਰ (ਬਿਨਾਂ ਦਸਤਾਰਾਂ ਤੋਂ) ਅਦਾਲਤ ਵਿੱਚ ਪੇਸ਼ ਕਰਨ ੋਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਸ਼ਵ ਪੱਧਰ ੋਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।