BREAKING NEWS
ਪੰਜਾਬ ਸਕੂਲੀ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਧਾਲੀਵਾਲ ਦੀ ਰਾਹੁਲ ਗਾਂਧੀ ਨੂੰ ਚੁਣੌਤੀ- ਜੇ ਹਿੰਮਤ ਹੈ ਤਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਪਾਰਟੀ 'ਚੋਂ ਕੱਢ ਕੇ ਦਿਖਾਓਵਿਕਾਸ ਅਤੇ ਸ਼ਾਸਨ ਦੇ ਮੁੱਦੇ 'ਤੇ ਹਾਰੀ ਵਿਰੋਧੀ ਧਿਰ ਨੇ ਫਰਜ਼ੀ ਵੀਡੀਓਜ਼ ਨੂੰ ਆਪਣੀ ਚੋਣ ਰਣਨੀਤੀ ਬਣਾ ਲਿਆ ਹੈ: ਬਲਤੇਜ ਪੰਨੂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨਮੈਂ ਅੰਤਿਮ ਫੈਸਲਾ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪ੍ਰਾਪਰਟੀ ਵਿਵਾਦਾਂ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਿਆਹੁਤਾ ਮਾਮਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ

ਨੈਸ਼ਨਲ

ਬੈਲਜੀਅਮ ਦੇ ਗੁਰਦੁਆਰਾ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਵਿਸ਼ਾਲ ਬੈਨਰ ਲਗਾਇਆ, ਕੌਮ ਨੇ  ਦਿੱਤੀ ਸ਼ਰਧਾਂਜਲੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 24, 2026 07:55 PM

ਨਵੀਂ ਦਿੱਲੀ- ਜੂਨ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ਬੈਲਜੀਅਮ ਸਥਿਤ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਵਿਖੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵੱਡੇ ਆਕਾਰ ਦਾ ਇਤਿਹਾਸਕ ਬੈਨਰ ਲਗਾਇਆ ਗਿਆ। ਇਸ ਮੌਕੇ ਫੌਜੀ ਹਮਲੇ ਤੋਂ ਬਾਅਦ ਦਾ ਹਸ਼ਰ ਦਿਖਾਉਂਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਤਸਵੀਰ ਸੁਸ਼ੋਭਿਤ ਕਰਕੇ ਜੂਨ 1984 ਵਿੱਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਇਸ ਵਡ-ਆਕਾਰੀ ਬੈਨਰ ਉੱਤੇ ਜੂਨ 1984 ਦੇ ਘੱਲੂਘਾਰੇ ਦਾ ਇਤਿਹਾਸ ਦਰਜ ਕੀਤਾ ਗਿਆ ਹੈ, ਤਾਂ ਜੋ ਆਉਣ ਵਾਲੀਆਂ ਸੰਗਤਾਂ ਅਤੇ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਭਾਰਤ ਦੀ ਤਤਕਾਲੀ ਇੰਦਰਾ ਗਾਂਧੀ ਹਕੂਮਤ ਨੇ ਆਪਣੇ ਰਾਜਨੀਤਿਕ ਹਿਤਾਂ ਲਈ ਸਿੱਖ ਕੌਮ ਦੇ ਸਰਵੋੱਚ ਧਾਰਮਿਕ ਅਸਥਾਨਾਂ ਉੱਤੇ ਫੌਜੀ ਹਮਲਾ ਕਰਕੇ ਇਤਿਹਾਸ ਦਾ ਇੱਕ ਖੂਨੀ ਅਤੇ ਕਾਲਾ ਅਧਿਆਇ ਲਿਖਿਆ ਸੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੂਨ 1984 ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਸਗੋਂ ਸਿੱਖ ਕੌਮ ਦੇ ਧਾਰਮਿਕ, ਇਤਿਹਾਸਕ ਅਤੇ ਸਿਆਸੀ ਅਸਤਿਤਵ ਨੂੰ ਕੁਚਲਣ ਲਈ ਰਚਿਆ ਗਿਆ ਇੱਕ ਸੋਚਿਆ-ਸਮਝਿਆ ਹਮਲਾ ਸੀ। ਉਨ੍ਹਾਂ ਕਿਹਾ ਕਿ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ, ਤੋਪਾਂ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕਰਕੇ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਲਹੂ-ਲੁਹਾਣ ਕੀਤਾ, ਸਗੋਂ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ ਦੇ ਅਸੂਲਾਂ ਨੂੰ ਵੀ ਰੌਂਦਿਆ। ਬੁਲਾਰਿਆਂ ਨੇ ਕਿਹਾ ਕਿ ਇਸ ਹਮਲੇ ਦੌਰਾਨ ਅਨੇਕਾਂ ਬੇਗੁਨਾਹ ਸ਼ਰਧਾਲੂ, ਸਿੰਘ-ਸਿੰਘਣੀਆਂ, ਨੌਜਵਾਨ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ, ਜਦਕਿ ਪਵਿੱਤਰ ਗੁਰੂ ਘਰਾਂ ਨੂੰ ਗੋਲੀਆਂ ਅਤੇ ਗੋਲਿਆਂ ਨਾਲ ਲਹੂ-ਲੁਹਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ‘ਤੇ ਕੀਤਾ ਗਿਆ ਇਹ ਹਮਲਾ ਸਿੱਖ ਕੌਮ ਲਈ ਕਦੇ ਨਾ ਭੁੱਲਣ ਵਾਲਾ ਦਰਦ, ਰੋਸ ਅਤੇ ਇਤਿਹਾਸਕ ਚੇਤਾਵਨੀ ਹੈ, ਜਿਸ ਨੂੰ ਹਰ ਪੀੜ੍ਹੀ ਤੱਕ ਪਹੁੰਚਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਣਾ, ਚੇਤਨਾ ਅਤੇ ਸੰਘਰਸ਼ ਦਾ ਚਾਨਣ ਬਣੀਆਂ ਰਹਿਣਗੀਆਂ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਸਮਾਗਮਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਇਤਿਹਾਸਕ ਸੱਚਾਈ, ਜ਼ੁਲਮ ਅਤੇ ਕੁਰਬਾਨੀ ਨਾਲ ਜੋੜਿਆ ਜਾਵੇ। ਇਸ ਮੌਕੇ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਦੇ ਮੁੱਖ ਸੇਵਾਦਾਰ ਭਾਈ ਸੁਰਜੀਤ ਸਿੰਘ, ਕਮੇਟੀ ਮੈਂਬਰ ਭਾਈ ਉਂਕਾਰ ਸਿੰਘ ਨਿੱਜਰ, ਭਾਈ ਸੁਖਵਿੰਦਰ ਸਿੰਘ ਮੁਲਤਾਨੀ, ਭਾਈ ਪ੍ਰਿਥੀਪਾਲ ਸਿੰਘ ਪਟਵਾਰੀ, ਭਾਈ ਬਿੰਦਰ ਸਿੰਘ (ਯੂਰਪੀਅਨ ਸਿੱਖ ਆਰਗੇਨਾਈਜੇਸ਼ਨ), ਭਾਈ ਮਲੂਕ ਸਿੰਘ, ਭਾਈ ਬਲਕਾਰ ਸਿੰਘ ਮਾੜੀ, ਭਾਈ ਲਵਦੀਪ ਸਿੰਘ ਅਤੇ ਭਾਈ ਮਨਜੀਤ ਸਿੰਘ ਮੰਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਆਤਮਿਕ ਯਾਦ ਵਿੱਚ ਅਰਦਾਸ ਕੀਤੀ ਗਈ ਅਤੇ ਪੰਥ ਦੀ ਚੜ੍ਹਦੀ ਕਲਾ, ਏਕਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।

Have something to say? Post your comment

 
 
 
 

ਨੈਸ਼ਨਲ

ਉਤਰਾਖੰਡ ਤੇ ਹਿਮਾਚਲ ਸਰਕਾਰਾਂ ਸਿੱਖ ਯਾਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਤੁਰੰਤ ਰੋਕਣ: ਤਰਲੋਚਨ ਸਿੰਘ, ਪੁਰੇਵਾਲ, ਰਘਬੀਰ ਸਿੰਘ

ਕਨਿਸ਼ਕਾ ਏਅਰ ਕਾਂਡ ਯਾਦਗਾਰ ‘ਤੇ ਸਟੈਨਲੀ ਪਾਰਕ ‘ਚ ਇਨਸਾਫ਼ ਦੀ ਗੂੰਜ, ਸੱਚ ਸਾਹਮਣੇ ਲਿਆਉਣ ਲਈ ਨਵੀਂ ਸੁਤੰਤਰ ਜਾਂਚ ਦੀ ਮੰਗ

ਚੰਡੀਗੜ੍ਹ ਵਿੱਚ ਤਾਮਿਲ ਨੌਜਵਾਨਾਂ ਲਈ ਸਿੱਖ ਫਲਸਫੇ ਬਾਰੇ ਵਿਸ਼ੇਸ਼ ਸਿਖਲਾਈ ਕੈਂਪ

ਪੰਜਾਬ ਦੇ ਹਾਲਾਤਾਂ, ਸਿੱਖ ਹੱਕਾਂ ਦੇ ਨਾਲ ਇਤਿਹਾਸਿਕ ਚੇਤਨਾ 'ਤੇ ਲੁਧਿਆਣਾ ਵਿਚ ਹੋਇਆ ਗੰਭੀਰ ਮੰਥਨ

ਨਿਹੰਗ ਸਿੰਘ ਮਾਮਲਾ: ਉੱਤਰਾਖੰਡ ਮੁੱਖਮੰਤਰੀ ਨਾਲ ਦਿਲੀ ਕਮੇਟੀ ਵਫਦ ਦੀ ਮੁਲਾਕਾਤ-ਦੋਸ਼ੀ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਦਿੱਤਾ ਭਰੋਸਾ-ਕਾਲਕਾ /ਕਾਹਲੋਂ

ਹਜ਼ੂਰ ਸਾਹਿਬ ਐਕਟ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ, ਸਰਕਾਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ: ਪਰਮਜੀਤ ਸਿੰਘ ਸਰਨਾ

ਪੰਜਾਬ ਦੀਆਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ, ਤੁਹਾਡੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ: ਅਰਵਿੰਦ ਕੇਜਰੀਵਾਲ

ਗ੍ਰਿਫਤਾਰ ਨਿਹੰਗ ਸਿੰਘਾਂ ਦੀ ਜ਼ਮਾਨਤ ਲਈ ਕੇਸ ਦੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ: ਕਾਲਕਾ, ਕਾਹਲੋਂ

ਕਰਣਪ੍ਰਯਾਗ ਕਾਂਡ: ਨਿਹੰਗ ਸਿੰਘਾਂ ਦੇ ਹੱਕ 'ਚ ਡਟੇ ਸਰਨਾ, ਧਾਮੀ ਸਰਕਾਰ ਨੂੰ ਸੌਂਪਿਆ 5 ਨੁਕਤੀ ਮੈਮੋਰੈਂਡਮ; ਇਨਸਾਫ਼ ਦੀ ਕੀਤੀ ਮੰਗ

ਦਿੱਲੀ ਕਮੇਟੀ ਦੇ ਗੁਰਮਤਿ ਕੈਂਪਾਂ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੇ ਰਾਗਾਂ ਵਿੱਚ ਕੀਰਤਨ ਤੇ ਗੁਰਬਾਣੀ ਕੰਠ ਕਰਕੇ ਸੰਗਤਾਂ ਦੇ ਮਨ ਮੋਹੇ