BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨਮੈਂ ਅੰਤਿਮ ਫੈਸਲਾ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪ੍ਰਾਪਰਟੀ ਵਿਵਾਦਾਂ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਿਆਹੁਤਾ ਮਾਮਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂਟਰਾਂਸਪੋਰਟ ਵਿਭਾਗ ਨੂੰ ਫੀਸਾਂ ਦੇ ਤਰਕਸੰਗਤਕਰਨ ਅਤੇ ਰੈਗੂਲੇਟਰੀ ਸੁਧਾਰਾਂ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾਪਹਿਲੇ ਪੜਾਅ ਵਿੱਚ 211 ਬੱਚਿਆਂ ਨੂੰ ਮਿਲੇਗੀ ਵੋਕੇਸ਼ਨਲ ਟ੍ਰੇਨਿੰਗ; ਰੁਜ਼ਗਾਰ, ਸਵੈ-ਮਾਣ ਅਤੇ ਆਤਮ-ਨਿਰਭਰਤਾ ਦੇ ਖੁੱਲ੍ਹਣਗੇ ਨਵੇਂ ਰਾਹ

ਨੈਸ਼ਨਲ

ਕਨਿਸ਼ਕਾ ਏਅਰ ਕਾਂਡ ਯਾਦਗਾਰ ‘ਤੇ ਸਟੈਨਲੀ ਪਾਰਕ ‘ਚ ਇਨਸਾਫ਼ ਦੀ ਗੂੰਜ, ਸੱਚ ਸਾਹਮਣੇ ਲਿਆਉਣ ਲਈ ਨਵੀਂ ਸੁਤੰਤਰ ਜਾਂਚ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 24, 2026 08:00 PM

ਨਵੀਂ ਦਿੱਲੀ- ਕੈਨੇਡਾ ਦੇ ਵੈਨਕੂਵਰ ਸਥਿਤ ਸਟੈਨਲੀ ਪਾਰਕ ਵਿੱਚ ਕਨਿਸ਼ਕਾ ਯਾਦਗਾਰ ਸਥਾਨ ‘ਤੇ ਭਾਵਨਾਵਾਂ, ਸਵਾਲਾਂ ਅਤੇ ਇਨਸਾਫ਼ ਦੀ ਮੰਗ ਦਾ ਅਹਿਮ ਮੰਜ਼ਰ ਵੇਖਣ ਨੂੰ ਮਿਲਿਆ, ਜਿੱਥੇ ਕੈਨੇਡੀਅਨ ਸਿੱਖਾਂ ਵੱਲੋਂ 1985 ਦੇ ਏਅਰ ਇੰਡੀਆ ਫਲਾਈਟ 182 (ਕਨਿਸ਼ਕਾ) ਧਮਾਕੇ ਵਿੱਚ ਮਾਰੇ ਗਏ 329 ਬੇਗੁਨਾਹ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ‘ਤੇ ਤਲਵਿੰਦਰ ਸਿੰਘ ਪਰਮਾਰ ਦਾ ਵੱਡਾ ਬੈਨਰ ਵੀ ਪ੍ਰਦਰਸ਼ਿਤ ਕੀਤਾ ਗਿਆ, ਜਦਕਿ ਕਨਿਸ਼ਕਾ ਕਾਂਡ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਅਤੇ ਸਾਰੇ ਤੱਥ ਜਨਤਾ ਅੱਗੇ ਰੱਖਣ ਲਈ ਸੁਤੰਤਰ ਜਾਂਚ ਦੀ ਮੰਗ ਇੱਕ ਵਾਰ ਫਿਰ ਜ਼ੋਰ ਨਾਲ ਉੱਠੀ। ਸਮਾਗਮ ਦੌਰਾਨ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀ ਰੰਗਸੰਗ ਨੂੰ ਖਾਲਿਸਤਾਨ ਹਮਾਇਤੀ ਸਿੱਖਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੌਕੇ ‘ਤੇ ਬੋਲਣ ਵਾਲੇ ਸਿੱਖ ਆਗੂਆਂ ਨੇ ਕਿਹਾ ਕਿ ਉਹ ਦੌਰ ਲੰਘ ਗਿਆ ਜਦੋਂ ਹਰ 23 ਜੂਨ ਨੂੰ ਭਾਰਤੀ ਨੁਮਾਇੰਦੇ ਯਾਦਗਾਰ ਸਥਾਨ ‘ਤੇ ਪਹੁੰਚ ਕੇ ਇਸ ਮਾਮਲੇ ਦੀ ਇੱਕ-ਪੱਖੀ ਵਿਆਖਿਆ ਪੇਸ਼ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ 23 ਜੂਨ ਨੂੰ ਸਿੱਖ ਯਾਦਗਾਰ ‘ਤੇ ਪਹੁੰਚ ਕੇ ਕੇਵਲ ਸ਼ਰਧਾਂਜਲੀ ਹੀ ਨਹੀਂ ਦਿੰਦੇ, ਸਗੋਂ ਕੈਨੇਡੀਅਨ ਜਨਤਾ ਅੱਗੇ ਇਨਸਾਫ਼, ਜਵਾਬਦੇਹੀ ਅਤੇ ਪੂਰੇ ਸੱਚ ਦੀ ਮੰਗ ਵੀ ਪੂਰੇ ਵਿਸ਼ਵਾਸ ਨਾਲ ਰੱਖਦੇ ਹਨ। ਇਸ ਇਕੱਠ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਨਰਿੰਦਰ ਸਿੰਘ ਰੰਧਾਵਾ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਤੋਂ ਕਰਨੈਲ ਸਿੰਘ ਟੁੱਟ, ਰਣਜੀਤ ਸਿੰਘ ਚਾਹਲ, ਰਣਜੀਤ ਸਿੰਘ ਖਾਲਸਾ, ਐਸਐਫਜੇ ਦੇ ਮਨਜਿੰਦਰ ਸਿੰਘ ਖਾਲਸਾ, ਟੀਮ ਸ਼ਹੀਦ ਨਿੱਝਰ ਤੋਂ ਭਾਈ ਜੈਗ ਸਿੰਘ ਸਿੱਧੂ, ਭਾਈ ਦਲਜੀਤ ਸਿੰਘ, ਭਾਈ ਪਵਨਦੀਪ ਸਿੰਘ ਬਾਸੀ, ਭਾਈ ਭੁਪਿੰਦਰ ਸਿੰਘ ਢੇਸੀ, ਭਾਈ ਰਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ ਅਤੇ ਭਾਈ ਸਲਿੰਦਰ ਸਿੰਘ ਸਮੇਤ ਕਈ ਹੋਰ ਸਿੱਖ ਆਗੂ ਅਤੇ ਸੰਗਤ ਹਾਜ਼ਰ ਰਹੇ। ਇਸ ਮੌਕੇ ‘ਤੇ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 1985 ਦੇ ਕਨਿਸ਼ਕਾ (ਏਅਰ ਇੰਡੀਆ ਫਲਾਈਟ 182) ਬੰਬ ਧਮਾਕੇ ਸਬੰਧੀ ਕੈਨੇਡਾ ਸਰਕਾਰ ਨੂੰ ਮੁੜ ਸੁਤੰਤਰ ਜਾਂਚ ਖੋਲ੍ਹਣੀ ਚਾਹੀਦੀ ਹੈ, ਤਾਂ ਜੋ ਇਸ ਦੁਖਦਾਈ ਘਟਨਾ ਦੇ ਪਿੱਛੇ ਲੁਕੇ ਅਸਲ ਤੱਥ, ਜਵਾਬਦੇਹ ਤੱਤ ਅਤੇ ਸਾਰੀ ਹਕੀਕਤ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਇਨ੍ਹਾਂ ਖੂਨੀ ਸਫ਼ਿਆਂ ‘ਤੇ ਪਿਆ ਧੁੰਦਲਾ ਪਰਦਾ ਹਟਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਇਨਸਾਫ਼ ਤਦੋਂ ਹੀ ਸੰਭਵ ਹੈ ਜਦੋਂ ਸੱਚ ਬੇਧੜਕ ਸਾਹਮਣੇ ਆਵੇ।

Have something to say? Post your comment

 
 
 
 

ਨੈਸ਼ਨਲ

ਉਤਰਾਖੰਡ ਤੇ ਹਿਮਾਚਲ ਸਰਕਾਰਾਂ ਸਿੱਖ ਯਾਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਤੁਰੰਤ ਰੋਕਣ: ਤਰਲੋਚਨ ਸਿੰਘ, ਪੁਰੇਵਾਲ, ਰਘਬੀਰ ਸਿੰਘ

ਚੰਡੀਗੜ੍ਹ ਵਿੱਚ ਤਾਮਿਲ ਨੌਜਵਾਨਾਂ ਲਈ ਸਿੱਖ ਫਲਸਫੇ ਬਾਰੇ ਵਿਸ਼ੇਸ਼ ਸਿਖਲਾਈ ਕੈਂਪ

ਪੰਜਾਬ ਦੇ ਹਾਲਾਤਾਂ, ਸਿੱਖ ਹੱਕਾਂ ਦੇ ਨਾਲ ਇਤਿਹਾਸਿਕ ਚੇਤਨਾ 'ਤੇ ਲੁਧਿਆਣਾ ਵਿਚ ਹੋਇਆ ਗੰਭੀਰ ਮੰਥਨ

ਬੈਲਜੀਅਮ ਦੇ ਗੁਰਦੁਆਰਾ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਵਿਸ਼ਾਲ ਬੈਨਰ ਲਗਾਇਆ, ਕੌਮ ਨੇ  ਦਿੱਤੀ ਸ਼ਰਧਾਂਜਲੀ

ਨਿਹੰਗ ਸਿੰਘ ਮਾਮਲਾ: ਉੱਤਰਾਖੰਡ ਮੁੱਖਮੰਤਰੀ ਨਾਲ ਦਿਲੀ ਕਮੇਟੀ ਵਫਦ ਦੀ ਮੁਲਾਕਾਤ-ਦੋਸ਼ੀ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਦਿੱਤਾ ਭਰੋਸਾ-ਕਾਲਕਾ /ਕਾਹਲੋਂ

ਹਜ਼ੂਰ ਸਾਹਿਬ ਐਕਟ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ, ਸਰਕਾਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ: ਪਰਮਜੀਤ ਸਿੰਘ ਸਰਨਾ

ਪੰਜਾਬ ਦੀਆਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ, ਤੁਹਾਡੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ: ਅਰਵਿੰਦ ਕੇਜਰੀਵਾਲ

ਗ੍ਰਿਫਤਾਰ ਨਿਹੰਗ ਸਿੰਘਾਂ ਦੀ ਜ਼ਮਾਨਤ ਲਈ ਕੇਸ ਦੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ: ਕਾਲਕਾ, ਕਾਹਲੋਂ

ਕਰਣਪ੍ਰਯਾਗ ਕਾਂਡ: ਨਿਹੰਗ ਸਿੰਘਾਂ ਦੇ ਹੱਕ 'ਚ ਡਟੇ ਸਰਨਾ, ਧਾਮੀ ਸਰਕਾਰ ਨੂੰ ਸੌਂਪਿਆ 5 ਨੁਕਤੀ ਮੈਮੋਰੈਂਡਮ; ਇਨਸਾਫ਼ ਦੀ ਕੀਤੀ ਮੰਗ

ਦਿੱਲੀ ਕਮੇਟੀ ਦੇ ਗੁਰਮਤਿ ਕੈਂਪਾਂ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੇ ਰਾਗਾਂ ਵਿੱਚ ਕੀਰਤਨ ਤੇ ਗੁਰਬਾਣੀ ਕੰਠ ਕਰਕੇ ਸੰਗਤਾਂ ਦੇ ਮਨ ਮੋਹੇ