BREAKING NEWS
ਪੰਜਾਬ ਸਕੂਲੀ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਧਾਲੀਵਾਲ ਦੀ ਰਾਹੁਲ ਗਾਂਧੀ ਨੂੰ ਚੁਣੌਤੀ- ਜੇ ਹਿੰਮਤ ਹੈ ਤਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਪਾਰਟੀ 'ਚੋਂ ਕੱਢ ਕੇ ਦਿਖਾਓਵਿਕਾਸ ਅਤੇ ਸ਼ਾਸਨ ਦੇ ਮੁੱਦੇ 'ਤੇ ਹਾਰੀ ਵਿਰੋਧੀ ਧਿਰ ਨੇ ਫਰਜ਼ੀ ਵੀਡੀਓਜ਼ ਨੂੰ ਆਪਣੀ ਚੋਣ ਰਣਨੀਤੀ ਬਣਾ ਲਿਆ ਹੈ: ਬਲਤੇਜ ਪੰਨੂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲਈ 10,000 ਰੁਪਏ ਮਾਸਿਕ ਮਾਣਭੱਤੇ ਦਾ ਐਲਾਨਮੈਂ ਅੰਤਿਮ ਫੈਸਲਾ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪ੍ਰਾਪਰਟੀ ਵਿਵਾਦਾਂ, ਗੈਰ-ਕਾਨੂੰਨੀ ਕਬਜ਼ਿਆਂ ਅਤੇ ਵਿਆਹੁਤਾ ਮਾਮਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ

ਪੰਜਾਬ

ਜੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਿਆ ਹੁੰਦਾ ਤਾਂ ਅੱਜ ਬਾਗੀ ਹੋਣ ਦੀ ਕਿਸੇ ਦੀ ਜੁਰਅਤ ਨਹੀਂ ਸੀ ਪੈਂਣੀ

ਕੌਮੀ ਮਾਰਗ ਬਿਊਰੋ | June 25, 2026 07:46 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਨਰਲ ਸਕੱਤਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜਦੀਕੀ ਸਾਥੀ ਰਹੇ ਸਾਬਕਾ ਫੈਡਰੇਸ਼ਨ ਆਗੂ ਸ ਜਸਬੀਰ ਸਿੰਘ ਘੁੰਮਣ, ਜਿੰਨਾਂ ਨੇ ਅਪਰੇਸ਼ਨ ਬਲਿਊ ਸਟਾਰ ਤੋਂ ਬਾਦ ਲੰਮਾ ਸਮਾਂ ਜੋਧਪੁਰ ਜੇਲ੍ਹ ਵਿੱਚ ਬਿਤਾਇਆ, ਨੇ ਇਕ ਲਿਖਤੀ ਬਿਆਨ ਵਿੱਚ ਇਤਰਾਜ ਜਤਾਇਆ ਹੈ ਕਿ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਮੀਡੀਆ ਕਵਰੇਜ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵੱਲੋਂ ਮੀਡੀਆ ਹਾਊਸਾਂ ਨੂੰ ਚਿੱਠੀਆਂ ਲਿਖਣੀਆ ਪਈਆਂ ਹੋਣ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀਆਂ ਗਈਆਂ ਸਰਬ ਪ੍ਰਵਾਨਤ ਕਾਰਵਾਈਆਂ ਦਾ ਪ੍ਰਚਾਰ ਆਪਮੁਹਾਰੇ ਹੁੰਦਾ ਹੈ। ਜਿਸ ਤਰਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਕੁੱਝ ਵੀ ਵਾਪਰਿਆ, ਉਸਨੂੰ ਪੱਤਰਕਾਰਾਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੇ ਰਿਕਾਰਡ ਕੀਤਾ ਸੀ ਅਤੇ ਦੁਨੀਆਂ ਤੱਕ ਪਹੁੰਚਾਇਆ ਸੀ।

ਸ ਘੁੰਮਣ ਨੇ ਐਸ.ਜੀ.ਪੀ.ਸੀ ਨੂੰ ਵੀ ਯਾਦ ਕਰਾਇਆ ਕਿ ਸੌਦਾ ਸਾਧ ਦੀ ਮਾਫੀ ਦੇ ਪ੍ਰਚਾਰ 'ਤੇ ਖਰਚਿਆ 92 ਲੱਖ ਰੁਪਿਆ ਵਿਆਜ ਸਹਿਤ ਜਮਾਂ ਕਰਾਉਣਾ ਪਿਆ ਸੀ। ਕਿਤੇ ਹੁਣ ਵੀ 15 ਜੂਨ ਵਾਲੇ ਹੁਕਮਨਾਮੇ ਦੇ ਪ੍ਰਚਾਰ ਲਈ ਖਰਚਿਆ ਜਾ ਰਿਹਾ ਪੈਸਾ ਵਾਪਸ ਨਾ ਮੋੜਨਾ ਪੈ ਜਾਵੇ। ਕਿਉਂਕਿ ਆਮ ਲੋਕਾਂ ਨੇ ਅਜੇ ਤੱਕ ਉਸ ਹੁਕਮਨਾਮੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ। ਜਿਸਦਾ ਪਤਾ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਹੋਣ ਵਾਲੇ ਵੱਡੇ ਇਕੱਠਾਂ ਤੋਂ ਲੱਗ ਰਿਹਾ ਹੈ। ਸ ਘੁੰਮਣ ਨੇ ਕਿਹਾ ਕਿ ਜਿੰਨੀ ਮੁਸਤੈਦੀ ਨਾਲ ਐਸ.ਜੀ.ਪੀ.ਸੀ ਇਸ ਹੁਕਮਨਾਮੇ 'ਤੇ ਅਮਲ ਕਰ ਰਹੀ ਹੈ, ਜੇ ਉਸਦਾ ਦਸਵਾਂ ਹਿੱਸਾ ਸਰਗਰਮੀ ਵੀ 2 ਦਸੰਬਰ ਵਾਲੇ ਹੁਕਮਨਾਮਿਆ 'ਤੇ ਵਿਖਾਈ ਹੁੰਦੀ ਤਾਂ ਸੁਖਬੀਰ ਬਾਦਲ ਸਾਰਾ ਕੁਝ ਮੰਨ ਕੇ ਮੁਕਰ ਜਾਣ ਦੀ ਹਿੰਮਤ ਕਦੇ ਨਾ ਕਰਦਾ। ਇਸੇ ਤਰਾਂ ਅੱਜ ਧਰਮਯੁੱਧ ਮੋਰਚਾ ਲਾਉਣ ਦੀਆਂ ਗੱਲਾਂ ਕਰਨ ਵਾਲੇ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਜੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਮੰਨਿਆਂ ਹੁੰਦਾ ਤਾਂ ਕਿਸੇ ਦੀ ਜੁਰਅਤ ਨਾ ਪੈਂਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਗੀ ਹੋ ਸਕਦਾ।

Have something to say? Post your comment

 
 
 
 

ਪੰਜਾਬ

ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 1956 ਵਿੱਚ ਦਖ਼ਲ ਦੀ ਕੋਸ਼ਿਸ਼ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ: ਪਰਮਜੀਤ ਸਿੰਘ ਵੀਰਜੀ

ਤਖਤਾਂ ਦੀ ਸੇਵਾ-ਸੰਭਾਲ ਲਈ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਮੇਂ ਦੀ ਸਭ ਤੋਂ ਵੱਡੀ ਲੋੜ: ਪੰਚ ਪ੍ਰਧਾਨੀ ਜਥਾ

ਖਾਲਸਾ ਯੂਨੀਵਰਸਿਟੀ ਵੱਲੋਂ ਲਾਅ ਨਾਲ ਸਬੰਧਿਤ ਵੱਖ-ਵੱਖ ਕੋਰਸਾਂ ਲਈ ਦਾਖਲਾ ਟੈਸਟ ਕਰਵਾਇਆ ਗਿਆ

ਫਰਜ਼ੀ ਵੀਡੀਓ ਕੈਨੇਡਾ ਦੇ ਇੱਕ ਹੋਟਲ ਵਿੱਚ ਬਣੀ ਸੀ ਜਦੋਂ ਕਿ ਮੈਂ 2016 ਤੋਂ ਬਾਅਦ ਕੈਨੇਡਾ ਨਹੀਂ ਗਿਆ-ਮੁੱਖ ਮੰਤਰੀ ਭਗਵੰਤ ਮਾਨ

ਐਸ.ਆਈ.ਆਰ.-2026 ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ -24,453 ਬੀ.ਐਲ.ਓਜ਼. ਨੇ ਘਰ-ਘਰ ਜਾ ਕੇ ਫਾਰਮ ਵੰਡੇ

ਖ਼ਾਲਸਾ ਕਾਲਜ ਨਰਸਿੰਗ ਵੱਲੋਂ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਨਾਟਕ ਕਰਵਾਇਆ ਗਿਆ

ਪੰਜਾਬ ਸਕੂਲੀ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਰਕਬਾ ਵਿਖੇ ਲਾਇਬਰੇਰੀ ਸਥਾਪਤ ਕਰਨ ਦਾ ਫ਼ੈਸਲਾ - ਪ੍ਰੋ. ਗੁਰਭਜਨ ਸਿੰਘ ਗਿੱਲ

ਧਾਲੀਵਾਲ ਦੀ ਰਾਹੁਲ ਗਾਂਧੀ ਨੂੰ ਚੁਣੌਤੀ- ਜੇ ਹਿੰਮਤ ਹੈ ਤਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਪਾਰਟੀ 'ਚੋਂ ਕੱਢ ਕੇ ਦਿਖਾਓ

ਐਸ.ਆਈ.ਆਰ. ਸਬੰਧੀ ਚੋਣ ਅਮਲੇ ਅਤੇ ਬੀ.ਐਲ.ਏਜ਼. ਨੂੰ ਟ੍ਰੇਨਿੰਗ ਦੇਣ ਦੀ ਪ੍ਰਕਿਰਿਆ ਮੁਕੰਮਲ: ਸੀ.ਈ.ਓ. ਅਨਿੰਦਿਤਾ ਮਿਤਰਾ