ਅੰਮ੍ਰਿਤਸਰ- ਦੋ ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੁਕਮਨਾਮਿਆਂ ਸੰਬਧੀ ਵਾਰ ਵਾਰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਬਧੀ ਚਲਦੀਆਂ ਚੁੰਝ ਚਰਚਾਵਾਂ ਤੇ ਵਿਰਾਮ ਲਗਾਉਣ ਲਈ ਅੱਜ ਐਡਵੋਕੇਟ ਧਾਮੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੰੁਚੇ ਤੇ ਉਨਾ ਜਥੇਦਾਰ ਕੁਲਦੀਪ ਸਿੰਘ ਵਨਵੱਜ ਨਾਲ ਮੁਲਾਕਾਤਾ ਕੀਤੀ।ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ।ਉਸ ਸਮੇ ਦੇ ਜਥੇਦਾਰਾਂ ਵਲੋ ਬਣਾਈ ਸੱਤ ਮੈਂਬਰੀ ਕਮੇਟੀ ਦੇ ਬਤੌਰ ਚੇਅਰਮੈਨ ਉਨਾਂ ਦੀ ਡਿਊਟੀ ਲਾਈ ਸੀ। ਕੁਝ ਕਾਰਨਾਂ ਕਰਕੇ ਉਹ ਇਹ ਡਿਉਟੀ ਸੰਭਾਲਣ ਤੋ ਅਸਮਰਥ ਸਨ ਤੇ ਉਨਾਂ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋ ਅਸਤੀਫਾ ਦੇਣ ਦੇ ਨਾਲ ਨਾਲ ਬਤੌਰ ਚੇਅਰਮੈਨ ਸੱਤ ਮੈਂਬਰੀ ਕਮੇਟੀ ਆਪਣਾ ਅਸਤੀਫਾ ਜਥੇਦਾਰ ਦੇ ਨਿਜੀ ਸਹਾਇਕ ਸ ਜਸਪਾਲ ਸਿੰਘ ਨੂੰ ਦੇ ਦਿੱਤਾ ਸੀ।ਐਡਵੋਕੇਟ ਧਾਮੀ ਨੇ ਕਿਹਾ ਕਿ ਕਈ ਦਿਨਾਂ ਤੋ ਮੀਡੀਆ ਚ ਇਹ ਗੱਲ ਉਛਾਲੀ ਜਾ ਰਹੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ। ਧਾਮੀ ਨੇ ਕਿਹਾ ਕਿ ਮੈਂ ਕੋਈ ਅਵਗਿਆ ਨਹੀਂ ਕੀਤੀ ਬਲਕਿ ਮੈਂ ਉਸ ਸਮੇ ਵੀ ਆਪਣਾ ਪੱਖ ਸਿੰਘ ਸਾਹਿਬ ਨੂੰ ਸਪਸ਼ਟ ਕੀਤਾ ਸੀ ਤੇ ਅੱਜ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਪੱਖ ਸਪਸ਼ਟ ਕਰਕੇ ਆਇਆ ਹਾਂ।ਮੈਂ ਆਪਣੀ ਮਰਜ਼ੀ ਦੇ ਨਾਲ ਹੀ ਅਸਤੀਫਾ ਦੇ ਕੇ ਕੋਈ ਅਵਗਿਆ ਨਹੀਂ ਕੀਤੀ।ਇਸ ਸੰਬੰਧ ਦੇ ਵਿੱਚ ਮੈਂ ਆਪਣਾ ਪੱਖ ਅੱਜ ਇਕ ਵਾਰ ਫਿਰ ਤੋ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਤੇ ਬਾਬਾ ਟੇਕ ਸਿੰਘ ਧਨੌਲਾ ਕੋਲ ਸਪਸ਼ਟ ਕੀਤਾ ਹੈ।