BREAKING NEWS
 ਸਰਦਾਰ ਜੀਵਨ ਸਿੰਘ ਤਾਮਿਲ ਨੇ ਭਾਈ ਰਣਜੀਤ ਸਿੰਘ ਨੂੰ ਸਿੱਧੀ ਸਿਆਸਤ ਵਿੱਚ ਆਉਣ ਦੀ ਜ਼ੋਰਦਾਰ ਅਪੀਲ ਕੀਤੀਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰਨਸ਼ਾ ਇਕ ਬਿਮਾਰੀ ਹੈ, ਕੋਈ ਅਪਰਾਧ ਨਹੀਂ, ਇਹ ਸਜ਼ਾ ਦੀ ਨਹੀਂ, ਇਲਾਜ ਦੀ ਮੰਗ ਕਰਦਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ -ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 27, 2026 07:41 PM

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜ ਹੋਏ ਜਨਰਲ ਇਜਲਾਸ ਦੇ ਮੁੱਦੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ, ਐਗਜ਼ੈਕਟਿਵ ਮੈਂਬਰ ਮਿੱਠੂ ਸਿੰਘ ਕਾਹਨਕੇ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਮੈਂਬਰ ਐੱਸ.ਜੀ.ਪੀ.ਸੀ ਹਾਜ਼ਰ ਸਨ। ਮੀਟਿੰਗ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਉਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਲਈ ਲਾਮਬੰਦੀ ਕਰ ਰਹੇ ਹਨ ਜੋ ਖ਼ੁਦ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਹਨ। ਇਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਅਤੇ ਉਹਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਰੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿੱਚ ਦੋ ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਮਤਾ ਲਿਆਂਦਾ ਜਾਵੇ, ਕਿ ਉਸਦਾ ਵੀ ਮੁਕੰਮਲ ਸਮਾਜਿਕ ਬਾਈਕਾਟ ਹੋਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਲਈ ਉਦੋਂ ਜਰਨਲ ਇਜਲਾਸ ਕਿਉਂ ਨਹੀਂ ਸੱਦਿਆ ਗਿਆ? ਇਹ ਸ਼ਾਇਦ ਇਸ ਲਈ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਖੁਦ ਵੀ ਉਹਨਾਂ ਹੁਕਮਨਾਮਿਆਂ ਤੋਂ ਭਗੌੜਾ ਹੈ, ਜਿਸਨੇ ਦੋ ਦਸੰਬਰ ਨੂੰ ਭਰਤੀ ਕਮੇਟੀ ਦੀ ਅਗਵਾਈ ਕਰਨ ਦੇ ਹੋਏ ਆਦੇਸ਼ ਨਹੀਂ ਮੰਨੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਰਨਲ ਇਜਲਾਸ ਵਿੱਚ ਸਾਡੇ ਮੈਂਬਰ ਇਹ ਮੁੱਦਾ ਜੋਰਦਾਰ ਢੰਗ ਨਾਲ ਉਠਾਉਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਇਤਿਹਾਸਕ ਗੁਰਦੁਆਰਿਆਂ ਵਿੱਚ ਮੁੱਖ ਮੰਤਰੀ ਦੇ ਖਿਲਾਫ ਲਾਏ ਜਾ ਰਹੇ ਫਲੈਕਸ ਬੋਰਡਾਂ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣ ਲਈ ਗੁਰੂ ਕੀ ਗੋਲਕ ਦੀ ਮਾਇਆ ਖਰਚ ਕੇ ਪਿੰਡਾਂ ਵਿੱਚ ਧੜੇਬੰਦੀ ਨਹੀਂ ਖੜੀ ਕਰਨੀ ਚਾਹੀਦੀ। ਜਿਸ ਨਾਲ ਟਕਰਾ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਦੀ ਮਾਫੀ ਵਾਸਤੇ ਵੀ ਕਮੇਟੀ ਨੇ ਇਸੇ ਤਰਾਂ ਜਲਦਬਾਜੀ ਵਿੱਚ ਗੁਰੂ ਕੀ ਗੋਲਕ ਦੇ ਬਾਨਵੇਂ ਲੱਖ ਰੁਪਏ ਰੋੜ ਦਿੱਤੇ ਸੀ, ਜੋ ਬਾਅਦ ਵਿੱਚ ਵਾਪਸ ਜਮਾਂ ਕਰਾਉਣੇ ਪਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਕਿ ਜਥੇਦਾਰ ਸਾਹਿਬਾਨ ਆਦੇਸ਼ ਜਾਰੀ ਕਰਕੇ ਇਸ 'ਤੇ ਤੁਰੰਤ ਰੋਕ ਲਗਾਉਣ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਈ ਟੀ ਵਿੰਗ ਅੱਜ ਜਥੇਦਾਰ ਸਾਹਿਬ ਨੂੰ ਟਰੋਲ ਕਰ ਰਿਹਾ ਹੈ। ਪਰ ਇਸਦੀ ਸ਼ੁਰੂਆਤ ਅਕਾਲੀ ਦਲ ਬਾਦਲ ਨੇ ਹੀ ਕੀਤੀ ਸੀ। ਜੇ ਸਾਡੀ ਕਿਰਦਾਰ ਕੁਸ਼ੀ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਅਤੇ ਹੋਰਨਾਂ ਦੀ ਜਬਾਨ ਬੰਦ ਕਰਾਈ ਹੁੰਦੀ ਤਾਂ ਅੱਜ ਭਗਵੰਤ ਸਿੰਘ ਮਾਨ ਜਾਂ ਉਸਦੀ ਪਾਰਟੀ ਦੀ ਜੁਰਅਤ ਨਹੀਂ ਸੀ ਪੈਣੀ ਕਿ ਜਥੇਦਾਰ ਸਾਹਿਬਾਨ ਨੂੰ ਟਰੋਲ ਕਰਦੇ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਣੇ ਰਾਜਨੀਤਿਕ ਮੁਫਾਦ ਲਈ ਸਾਡੇ ਮੀਰੀ ਪੀਰੀ ਦੇ ਤਖਤ ਨੂੰ ਇਸ ਗੰਦੀ ਰਾਜਨੀਤੀ ਵਿੱਚ ਨਹੀਂ ਸੀ ਖਿੱਚਣਾ ਚਾਹੀਦਾ। ਜਥੇਦਾਰ ਸਾਹਿਬ ਨੂੰ ਵੀ ਇਸ ਮੁੱਦੇ 'ਤੇ ਸਪੱਸ਼ਟ ਕਹਿ ਦੇਣਾ ਚਾਹੀਦਾ ਹੈ ਕਿ ਇਹ ਮੁਖ ਮੰਤਰੀ ਦੀ ਕੁਰਸੀ ਦੀ ਲੜਾਈ ਹੈ ਜਿਸ ਨੂੰ ਤੁਸੀਂ ਖੁਦ ਲੜੋ, ਕਿਰਪਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਤੋਂ ਬਾਹਰ ਰੱਖੋ।

ਪੰਜਾਬ ਸਰਕਾਰ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਆ ਰਹੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਇਸੇ ਧਰਤੀ 'ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਖੜ੍ਹੇ ਹੋ ਕੇ ਉਹਨਾਂ ਕਿਹਾ ਸੀ ਕਿ ਬੇਅਦਬੀਆਂ ਦਾ ਮਸਲਾ 24 ਘੰਟੇ ਵਿੱਚ ਹੱਲ ਕਰ ਦਿਆਂਗੇ, ਅੱਜ ਉਹਨਾਂ ਦੀ ਉਸ ਗਾਰੰਟੀ ਦਾ ਕੀ ਬਣਿਆ? ਬੇਅਦਬੀ ਦੇ ਦੋਸ਼ੀ ਕਿਥੇ ਹਨ? ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਉਹਨਾਂ ਦੇ ਮੁੱਖ ਮੰਤਰੀ ਖਿਲਾਫ ਵੀਡੀਓ ਮਾਮਲਾ ਏਨਾ ਭਖਿਆ ਹੋਣ ਦੇ ਬਾਵਜੂਦ ਕੇਜਰੀਵਾਲ ਸਾਹਿਬ ਚੁੱਪ ਕਿਉਂ ਹਨ। ਇਸ ਮਸਲੇ 'ਤੇ ਉਹਨਾਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਗਿਆਨੀ ਜੀ ਨੇ ਕਿਹਾ ਕਿ ਬੀਬੀਆਂ ਨੂੰ ਦਿੱਤਾ ਜਾਣ ਵਾਲਾ ਇਕ ਹਜਾਰ ਰੁਪਿਆ ਸਰਕਾਰ ਨੇ ਪਹਿਲੇ ਸਾਲ ਵਿੱਚ ਕਿਉਂ ਨਹੀਂ ਦਿੱਤਾ? ਸਰਕਾਰ ਬਹਾਨੇ ਬਣਾ ਰਹੀ ਹੈ ਕਿ ਪਹਿਲਾਂ ਪੈਸੇ ਨਹੀਂ ਸਨ। ਜਦਕਿ ਹੁਣ ਇਸ ਲਈ ਪੰਜਾਬ ਸਰਕਾਰ ਨੇ ਪੰਦਰਾਂ ਸੌ ਕਰੋੜ ਰੁਪਏ ਕਰਜਾ ਲਿਆ ਹੈ। ਪੰਜਵੇਂ ਸਾਲ ਵਿੱਚ ਦਿੱਤੇ ਜਾ ਰਹੇ ਇਹ ਪੈਸੇ ਚੋਣ ਮੁਹਿੰਮ ਦਾ ਹਿੱਸਾ ਹਨ। ਕੇਜਰੀਵਾਲ ਸਾਹਿਬ ਇਹ ਵੀ ਜਵਾਬ ਦੇਣ ਕਿ ਆਪਣੀ ਚੋਣ ਮੁਹਿੰਮ ਲਈ ਪੰਜਾਬ ਨੂੰ ਕਰਜਾਈ ਕਿਉਂ ਕੀਤਾ ਜਾ ਰਿਹਾ ਹੈ?
ਪ੍ਰੈਸ ਕਾਨਫਰੰਸ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਮਸਲਿਆਂ ਲਈ ਗੰਭੀਰ ਯਤਨ ਕਰ ਰਹੀ ਹੈ ਅਤੇ ਇਸਦੇ ਲਈ ਹਮਖਿਆਲ ਪਾਰਟੀਆਂ ਨਾਲ ਏਕਤਾ ਕਰਕੇ ਅੱਗੇ ਵਧਿਆ ਜਾਵੇਗਾ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ (ਸਕੱਤਰ ਜਨਰਲ), ਬੀਬੀ ਜਗੀਰ ਕੌਰ (ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ), ਸ ਗੋਬਿੰਦ ਸਿੰਘ ਲੋਂਗੋਵਾਲ (ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ), ਸ ਸੁੱਚਾ ਸਿੰਘ ਛੋਟੇਪੁਰ (ਮੈਂਬਰ ਪੀ.ਏ.ਸੀ), ਭਾਈ ਮਨਜੀਤ ਸਿੰਘ (ਮੈਂਬਰ ਪੀ.ਏ.ਸੀ), ਸ ਪਰਮਪਾਲ ਸਿੰਘ ਸਭਰਾ (ਸਕੱਤਰ ਪ੍ਰਧਾਨ ਸਾਹਿਬ), ਸ ਗੁਰਲਾਲ ਸਿੰਘ (ਮੀਤ ਪ੍ਰਧਾਨ), ਸ ਸਤਪਾਲ ਸਿੰਘ ਵਡਾਲੀ (ਮੈਂਬਰ ਵਰਕਿੰਗ ਕਮੇਟੀ), ਸ ਮਧੂਪਾਲ ਸਿੰਘ ਗੋਗਾ (ਮੈਂਬਰ ਵਰਕਿੰਗ ਕਮੇਟੀ), ਸ ਦਵਿੰਦਰ ਸਿੰਘ ਗਰਚਾ (ਮੈਂਬਰ ਵਰਕਿੰਗ ਕਮੇਟੀ), ਸ ਹਰਜੀਤ ਸਿੰਘ ਪੁਰੇਵਾਲ (ਜਥੇਬੰਦਕ ਸਕੱਤਰ), ਸ ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਸ ਦਲਜਿੰਦਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦੇਹਾਤੀ), ਸ ਹਰਜਿੰਦਰ ਸਿੰਘ ਸੰਧੂ (ਪ੍ਰਧਾਨ ਜ਼ਿਲ੍ਹਾ ਤਰਨ ਤਾਰਨ), ਸ ਅਮਨਦੀਪ ਸਿੰਘ ਗਿੱਲ (ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ), ਸ ਸਤਵਿੰਦਰ ਸਿੰਘ ਦੋਬਲੀਆਂ ਸ਼੍ਰੀ ਯੋਗੇਸ਼ ਸ਼ਰਮਾ ਗੁਰਦੇਵ ਸਿੰਘ ਸ ਜਪਿੰਦਰ ਸਿੰਘ ਸ ਜਗਤਾਰ ਸਿੰਘ ਗਿੱਲ ਸ ਜਸਬੀਰ ਸਿੰਘ ਖਾਲਸਾ ਸ ਦਿਲਪ੍ਰੀਤ ਸਿੰਘ ਸ ਕਮਲਜੀਤ ਸਿੰਘ ਸ ਭਾਗ ਸਿੰਘ ਹੈਪੀ (ਅੰਮ੍ਰਿਤਸਰ ਸ਼ਹਿਰੀ), ਸ ਗੁਰਵਿੰਦਰ ਸਿੰਘ ਝਬਾਲ ਮਨਜੀਤ ਸਿੰਘ ਸੈਣੀ ਸਤਵਿੰਦਰ ਪਾਲ ਸਿੰਘ ਡਿੰਪਲ ਐਡਵੋਕੇਟ ਅਮਰਤਪਾਲ ਸਿੰਘ ਵੱਲ੍ਹਾ (ਅੰਮ੍ਰਿਤਸਰ), ਮਿੱਠੂ ਸਿੰਘ ਕਾਹਨੇਕੇ (ਮੈਂਬਰ ਐਗਜੈਕਟਿਵ ਐੱਸ.ਜੀ.ਪੀ.ਸੀ), ਸ ਜਸਵੰਤ ਸਿੰਘ ਪੁੜੈਣ (ਮੈਂਬਰ ਐੱਸ.ਜੀ.ਪੀ.ਸੀ), ਸ ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਐੱਸਜੀਪੀਸੀ), ਸ ਰਾਮਪਾਲ ਸਿੰਘ ਬੈਹਣੀਵਾਲ (ਮੈਂਬਰ ਧਰਮ ਪ੍ਰਚਾਰ ਕਮੇਟੀ ), ਸ ਹਰਦੇਵ ਸਿੰਘ ਰੋਗਲਾ (ਮੈਂਬਰ ਐੱਸਜੀਪੀਸੀ), ਸ ਮਨਜੀਤ ਸਿੰਘ ਬੱਪੀਆਣਾ (ਮੈਂਬਰ ਧਰਮ ਪ੍ਰਚਾਰ ਕਮੇਟੀ ), ਸ ਮਲਕੀਤ ਸਿੰਘ ਚੰਗਾਲ ਮੈਂਬਰ ਐੱਸਜੀਪੀਸੀ ਸ ਤੇਜਾ ਸਿੰਘ ਕਮਾਲਪੁਰ, ਮੈਂਬਰ ਐੱਸਜੀਪੀਸੀ ਸ ਇੰਦਰਪ੍ਰੀਤ ਸਿੰਘ ਈਸਾਪੁਰ ਸ ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ ਐੱਸਜੀਪੀਸੀ), ਆਦਿ ਆਗੂ ਤੋ ਇਲਾਵਾ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਅਤੇ ਬਾਬਾ ਹਰਦੀਪ ਵੀ ਹਾਜ਼ਰ ਸਨ

Have something to say? Post your comment

 
 
 
 

ਪੰਜਾਬ

ਪ੍ਰਸ੍ਤਾਵਿਤ ਹਜ਼ੂਰ ਸਾਹਿਬ ਐਕਟ ‘ਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਮੁਲਤਵੀ ਕਰਨ ਲਈ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ

ਪੰਜਾਬ ਵਿੱਚ ਆਪ ਸਰਕਾਰ ਵੱਲੋਂ ਵੀਬੀ ਜੀ ਰਾਮਜੀ ਸਕੀਮ ਲਾਗੂ ਕਰਨ ਤੇ ਵੜਿੰਗ ਦਾ ਸਵਾਲ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ

ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ ’ਚ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਦਿੜ੍ਹਤਾ ਨਾਲ ਪਹਿਰਾ ਦੇਣ ਦੀ ਵਚਨਬੱਧਤਾ ਪ੍ਰਗਟਾਈ

ਸਿੱਖ ਸਰਦਾਰਾਂ ਦੀਆਂ ਆਪ ਹੁਦਰੀਆਂ ਕਾਰਨ ਸਿੱਖ ਰਾਜ ਅੰਗਰੇਜਾਂ ਦੇ ਕਬਜੇ ਹੇਠ ਚਲਾ ਗਿਆ ਡਾ ਜ਼ਸਵਿੰਦਰ ਸਿੰਘ

ਐਡਵੋਕੇਟ ਧਾਮੀ ਨੇ ਕੀਤੀ ਜਥੇਦਾਰ ਨਾਲ ਮੁਲਾਕਾਤ

ਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਨਸ਼ਾ ਇਕ ਬਿਮਾਰੀ ਹੈ, ਕੋਈ ਅਪਰਾਧ ਨਹੀਂ, ਇਹ ਸਜ਼ਾ ਦੀ ਨਹੀਂ, ਇਲਾਜ ਦੀ ਮੰਗ ਕਰਦਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

ਹਜ਼ੂਰ ਸਾਹਿਬ ਐਕਟ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨਾਲ ਸਲਾਹ-ਮਸ਼ਵਰੇ ਦੇ ਫ਼ੈਸਲੇ ਦਾ ਢਿੱਲੋਂ ਵੱਲੋਂ ਸਵਾਗਤ