BREAKING NEWS
 ਸਰਦਾਰ ਜੀਵਨ ਸਿੰਘ ਤਾਮਿਲ ਨੇ ਭਾਈ ਰਣਜੀਤ ਸਿੰਘ ਨੂੰ ਸਿੱਧੀ ਸਿਆਸਤ ਵਿੱਚ ਆਉਣ ਦੀ ਜ਼ੋਰਦਾਰ ਅਪੀਲ ਕੀਤੀਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰਨਸ਼ਾ ਇਕ ਬਿਮਾਰੀ ਹੈ, ਕੋਈ ਅਪਰਾਧ ਨਹੀਂ, ਇਹ ਸਜ਼ਾ ਦੀ ਨਹੀਂ, ਇਲਾਜ ਦੀ ਮੰਗ ਕਰਦਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨਹਲਕਾ ਦੱਖਣੀ ਵਿੱਚ ਸਰਪੰਚ ਬਲਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵਿਸ਼ਾਲ ਪੰਥਕ ਇਕੱਤਰਤਾ2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਬਣੇਗੀ ਸੀਡ ਟੈਸਟਿੰਗ ਲੈਬ: ਖੁੱਡੀਆਂਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਪੰਚਾਂ ਦੇ ਮਾਣਭੱਤੇ ਵਧਾਉਣ ਦਾ ਫੈਸਲਾ ਲੋਕਤੰਤਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦਾ ਸਪੱਸ਼ਟ ਸਬੂਤ: ਹਰਭਜਨ ਸਿੰਘ ਈ.ਟੀ.ਓ.

ਨੈਸ਼ਨਲ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਧਾਰਮਿਕ ਖ਼ੁਦਮੁਖਤਿਆਰੀ 'ਤੇ ਕਿਸੇ ਵੀ ਸਰਕਾਰੀ ਦਖ਼ਲ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ- ਅਖੰਡ ਕੀਰਤਨੀ ਜਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 27, 2026 09:39 PM

ਨਵੀਂ ਦਿੱਲੀ- ਅਖੰਡ ਕੀਰਤਨੀ ਜਥਾ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਵਤਾਰ ਸਿੰਘ ਮਲੀਆ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਦੇ ਪ੍ਰਬੰਧ ਨਾਲ ਸੰਬੰਧਿਤ 1956 ਦੇ ਐਕਟ ਨੂੰ ਰੱਦ ਕਰਕੇ ਨਵਾਂ ਕਾਨੂੰਨ ਲਿਆਉਣ ਦੀਆਂ ਸਾਹਮਣੇ ਆ ਰਹੀਆਂ ਖ਼ਬਰਾਂ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੀ ਖ਼ੁਦਮੁਖਤਿਆਰੀ ਵਿੱਚ ਸਰਕਾਰੀ ਦਖ਼ਲ ਦੀ ਕੋਸ਼ਿਸ਼ ਨੂੰ ਸਪੱਸ਼ਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਕਾਨੂੰਨੀ ਤਬਦੀਲੀ ਨਹੀਂ, ਸਗੋਂ ਸਿੱਖ ਪੰਥ ਦੀ ਮਰਿਆਦਾ, ਰਵਾਇਤ ਅਤੇ ਧਾਰਮਿਕ ਅਧਿਕਾਰਾਂ ਨੂੰ ਚੁਣੌਤੀ ਦੇਣ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਗੁਰੂ ਸਾਹਿਬਾਨਾਂ ਦੀ ਬਖ਼ਸ਼ਿਸ਼ ਕਿਰਪਾਨਾਂ ਅਤੇ ਰਵਾਇਤੀ ਸ਼ਸਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖ਼ਲ ਦਾ ਰਾਹ ਤਿਆਰ ਕੀਤਾ ਜਾ ਰਿਹਾ ਹੈ। ਸਿੱਖ ਕੌਮ ਇਨ੍ਹਾਂ ਘਟਨਾਵਾਂ ਨੂੰ ਵੱਖ-ਵੱਖ ਨਹੀਂ, ਸਗੋਂ ਇੱਕੋ ਸੋਚੀ-ਸਮਝੀ ਲੜੀ ਦਾ ਹਿੱਸਾ ਮੰਨਦੀ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਕੌਮ ਨੇ ਆਪਣੇ ਗੁਰੂ ਘਰਾਂ ਦੀ ਆਜ਼ਾਦੀ ਅਤੇ ਮਰਿਆਦਾ ਦੀ ਰਾਖੀ ਲਈ ਸਿਰ ਕਟਾਏ ਹਨ, ਪਰ ਕਦੇ ਸਿਰ ਨਹੀਂ ਝੁਕਾਏ। ਜਿਨ੍ਹਾਂ ਮਹਾਨ ਸ਼ਹੀਦਾਂ ਨੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਸ਼ਹਾਦਤਾਂ ਚੁਣੀਆਂ, ਉਨ੍ਹਾਂ ਦੇ ਵਾਰਸ ਆਪਣੇ ਤਖ਼ਤਾਂ ਦੀ ਖ਼ੁਦਮੁਖਤਿਆਰੀ 'ਤੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਛਾਂ ਨੂੰ ਕਦੇ ਵੀ ਕਬੂਲ ਨਹੀਂ ਕਰਨਗੇ। ਉਨ੍ਹਾਂ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਚੁੱਪ ਰਹਿਣ ਜਾਂ ਢਿੱਲ ਵਰਤਣ ਦਾ ਨਹੀਂ, ਸਗੋਂ ਗੁਰੂ ਘਰਾਂ ਦੀ ਖ਼ੁਦਮੁਖਤਿਆਰੀ ਅਤੇ ਪੰਥਕ ਮਰਿਆਦਾ ਦੀ ਰਾਖੀ ਲਈ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਦਾ ਹੈ। ਉਨ੍ਹਾਂ ਕਿਹਾ ਕਿ ਜੇ ਅੱਜ ਤਖ਼ਤਾਂ ਦੀ ਆਜ਼ਾਦੀ 'ਤੇ ਹੋ ਰਹੇ ਹਮਲਿਆਂ ਵਿਰੁੱਧ ਪੰਥ ਇੱਕਜੁੱਟ ਨਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ। ਉਨ੍ਹਾਂ ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਪੰਥਕ ਮੋਰਚਾ ਹੀ ਇਸ ਚੁਣੌਤੀ ਦਾ ਸਭ ਤੋਂ ਮਜ਼ਬੂਤ ਅਤੇ ਕਰਾਰਾ ਜਵਾਬ ਹੈ। ਜੱਥੇ ਨੇ ਮਹਾਰਾਸ਼ਟਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ, ਸਿੱਖ ਧਾਰਮਿਕ ਸੰਸਥਾਵਾਂ ਦੀ ਆਜ਼ਾਦੀ ਅਤੇ ਗੁਰੂ ਦੀ ਬਖ਼ਸ਼ਿਸ਼ ਕਕਾਰਾਂ ਨਾਲ ਛੇੜਛਾੜ ਕਰਨ ਦੀ ਹਰ ਕੋਸ਼ਿਸ਼ ਤੁਰੰਤ ਵਾਪਸ ਲਈ ਜਾਵੇ। ਜੇਕਰ ਸਰਕਾਰ ਇਸ ਰਾਹ 'ਤੇ ਅੱਗੇ ਵਧਦੀ ਹੈ ਤਾਂ ਸਮੁੱਚਾ ਸਿੱਖ ਪੰਥ ਸੰਵਿਧਾਨਕ, ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਵਿਆਪਕ ਪੰਥਕ ਵਿਰੋਧ ਖੜ੍ਹਾ ਕਰੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸਿੱਖਾਂ ਦੇ ਤਖ਼ਤ, ਸਿੱਖਾਂ ਦੀ ਮਰਿਆਦਾ ਅਤੇ ਧਾਰਮਿਕ ਆਜ਼ਾਦੀ ਕੋਈ ਸਰਕਾਰੀ ਰਹਿਮੋ-ਕਰਮ ਨਾਲ ਮਿਲੇ ਅਧਿਕਾਰ ਨਹੀਂ ਹਨ, ਸਗੋਂ ਗੁਰੂ ਸਾਹਿਬਾਨ ਅਤੇ ਲੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਹਾਸਲ ਕੀਤੀ ਅਮਾਨਤ ਹਨ। ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀ ਇਸ ਅਮਾਨਤ ਦੀ ਰਾਖੀ ਲਈ ਸਿੱਖ ਪੰਥ ਹਰ ਕੁਰਬਾਨੀ ਦੇਣ ਲਈ ਤਿਆਰ ਹੈ।

Have something to say? Post your comment

 
 
 
 

ਨੈਸ਼ਨਲ

ਕਰਨਪ੍ਰਯਾਗ ਮਾਮਲਾ: ਗ੍ਰਿਫ਼ਤਾਰ ਚਾਰੋਂ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ, ਜਥੇਬੰਦਕ ਸੰਘਰਸ਼ ਦੀ ਹੋਈ ਜਿੱਤ

 ਸਰਦਾਰ ਜੀਵਨ ਸਿੰਘ ਤਾਮਿਲ ਨੇ ਭਾਈ ਰਣਜੀਤ ਸਿੰਘ ਨੂੰ ਸਿੱਧੀ ਸਿਆਸਤ ਵਿੱਚ ਆਉਣ ਦੀ ਜ਼ੋਰਦਾਰ ਅਪੀਲ ਕੀਤੀ

ਤਖਤ ਸ੍ਰੀ ਹਜ਼ੂਰ ਸਾਹਿਬ ਐਕਟ 'ਚ ਸੋਧ ਦੇ ਮਾਮਲੇ 'ਤੇ ਦਿੱਲੀ ਕਮੇਟੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ ਮੀਟਿੰਗ ਦਾ ਸਮਾਂ ਮੰਗਿਆ

ਕੈਨੇਡੀਅਨ ਸਿੱਖਾਂ ਵਲੋਂ ਸੀਐਸਆਈਐਸ ਵੱਲੋਂ ਏਅਰ ਇੰਡੀਆ ਫਲਾਈਟ 182 ਮਾਮਲੇ ਸਬੰਧੀ ਜਾਰੀ ਕੀਤੇ ਬਿਆਨ ਨੂੰ ਚੁਣੌਤੀ ਕਿਹਾ "ਸਬੂਤ ਦਿਓ ਜਾਂ ਪੋਸਟ ਹਟਾਓ"

ਤਖਤ ਹਜ਼ੂਰ ਸਾਹਿਬ ਬੋਰਡ ਐਕਟ 'ਚ ਸੋਧਾਂ ਖ਼ਿਲਾਫ਼ ਵਧਿਆ ਪੰਥ ਅੰਦਰ ਰੋਸ, 'ਅੱਜ ਹਜ਼ੂਰ ਸਾਹਿਬ, ਕੱਲ੍ਹ ਕਿਸ ਦੀ ਵਾਰੀ.?: ਬੀਬੀ ਰਣਜੀਤ ਕੌਰ

ਉੱਤਰਾਖੰਡ ਵਿੱਚ ਗੱਲਬਾਤ ਤੋਂ ਬਾਅਦ ਖਤਮ ਹੋਇਆ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਟਕਰਾਅ

ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਦਿੱਲੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਕੌਮ ਨੂੰ ਏਕਤਾ, ਇਤਿਹਾਸ ਤੇ ਗੁਰਸਿੱਖੀ ਨਾਲ ਜੁੜਨ ਦੀ ਕੀਤੀ ਅਪੀਲ

ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ 1956 ‘ਚ ਦਖ਼ਲ ਦੀ ਤਿਆਰੀ ਨੇ ਪੈਦਾ ਕੀਤਾ ਸਿੱਖ ਜਗਤ ‘ਚ ਭਾਰੀ ਰੋਸ: ਸੰਤ ਮੀਤ ਸਿੰਘ

ਉਤਰਾਖੰਡ ਤੇ ਹਿਮਾਚਲ ਸਰਕਾਰਾਂ ਸਿੱਖ ਯਾਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਤੁਰੰਤ ਰੋਕਣ: ਤਰਲੋਚਨ ਸਿੰਘ, ਪੁਰੇਵਾਲ, ਰਘਬੀਰ ਸਿੰਘ