ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਆਦੇਸ਼ ਦੇ ਬੋਰਡ ਹਲਕੇ ਦੇ ਵਖ ਵਖ ਪਿੰਡਾ ਵਿਚ ਲਗਵਾਏ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਤੁਗਲਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਬਉੱਚ ਹੈ ਤੇ ਤਖ਼ਤ ਸਾਹਿਬ ਦੇ ਹਰ ਆਦੇਸ਼ ਦੀ ਇੰਨ ਬਿਨ ਪਾਲਣਾ ਕੀਤੀ ਜਾਵੇਗੀ।ਉਨਾਂ ਸਰਕਾਰੀ ਇਸ਼ਾਰੇ ਤੇ ਬੋਰਡ ਪਾੜਣ ਵਾਲਿਆਂ ਨੂੰ ਤਾੜਣਾ ਕੀਤੀ ਕਿ ਯਾਦ ਰਖਣ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾਂ ਹੈ ਤੇ ਇਸ ਹੁਕਮਨਾਮੇ ਦੀ ਵਿਰੋਧਤਾ ਕਰਕੇ ਗੁਰੂ ਦੋਖੀ ਨਾ ਬਣੋ। ਉਨਾਂ ਕਿਹਾ ਕਿ ਸਿੱਖ ਪੰਥ ਦੀ ਧਾਰਮਿਕ ਅਗਵਾਈ ਕਰਨ ਵਾਲੀ ਸੰਸਥਾ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਹੰਕਾਰੇ ਹੋਏ ਮੁੱਖ ਮੰਤਰੀ ਬਾਰੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਨਾਲ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਪੰਜ ਜੁਲਾਈ ਨੂੰ ਖ਼ਾਲਸਾ ਪੰਥ ਦੀਵਾਨ ਹਾਲ ਮੰਜੀ ਸਾਹਿਬ ਇਕਠਾ ਹੋ ਕੇ ਲੋਕ ਵਿਰੋਧੀ ਸਰਕਾਰ ਦੇ ਬਾਰੇ ਫੈਸਲਾ ਲਵੇਗਾ। ਉਨਾਂ ਕਿਹਾ ਕਿ ਜਿਸ ਸਰਕਾਰ ਦਾ ਮੁਖੀ ਸਿੱਖਾਂ ਦੇ ਗੁਰੂ ਸਾਹਿਬਾਨ ਤੇ ਧਾਰਮਿਕ ਆਗੂਆਂ ਦੀਆਂ ਤਸਵੀਰਾਂ ਦੀ ਬੇਹੁਰਮਤੀ ਕਰੇ ਪੰਜਾਬੀ ਉਸ ਨੂੰ ਕਦੇ ਵੀ ਮੁਆਫ ਨਹੀ ਕਰਨਗੇ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਾਮੀ ਚੋਣਾ ਵਿਚ ਇਕ ਗੁਰੂ ਦੋਖੀ ਸਰਕਾਰ ਨੂੰ ਅਲਵਿਦਾ ਕਹਿ ਕੇ ਪੰਥ ਦੀ ਸਰਕਾਰ ਬਣਾਈਏ ਤਾਂ ਕਿ ਗੁਰਾਂ ਦੇ ਨਾਮ ਤੇ ਵਸਦਾ ਪੰਜਾਬ ਖੁਸ਼ ਤੇ ਖੁਸ਼ਹਾਲ ਹੋਵੇ ਤੇ ਸਾਰੇ ਧਰਮਾਂ ਦਾ ਸਤਿਕਾਰ ਮਾਣ ਕਾਇਮ ਰਹਿ ਸਕੇ। ਇਸ ਮੌਕੇ ਤੇ ਯਾਦਵਿੰਦਰ ਸਿੰਘ ਧੰਜਲ, ਲਵਜੀਤ ਸਿੰਘ ਬਸਰਾਵਾਂ, ਗੁਰਭੇਜ਼ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ, ਲਵਪ੍ਰੀਤ ਸਿੰਘ, ਸੁਖਦੀਪ ਸਿੰਘ, ਮਨੋਹਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜਰ ਸਨ।