ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਦੇ ‘ਚੰਪਤ ਰਾਏ’ ਕੌਣ? ਗੁਰੂ ਦੀ ਗੋਲਕ ਮਾਮਲੇ ਦੀ ਹੋਵੇ ਐਸਆਈਟੀ ਜਾਂਚ : ਪਰਮਜੀਤ ਸਿੰਘ ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 06, 2026 07:34 PM

ਨਵੀਂ ਦਿੱਲੀ- ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਿੱਚ ਗੁਰੂ ਦੀ ਗੋਲਕ ਨਾਲ ਜੁੜੇ ਕਥਿਤ ਘਪਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਅਯੋਧਿਆ ਰਾਮ ਮੰਦਰ ਟਰੱਸਟ ਨਾਲ ਜੁੜੇ ਕਥਿਤ ਵਿੱਤੀ ਗੜਬੜੀ ਦੇ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੇ ਮਾਮਲੇ ਦੀ ਵੀ ਉਸੇ ਮਾਪਦੰਡ ਅਧੀਨ ਜਾਂਚ ਹੋਣੀ ਚਾਹੀਦੀ ਹੈ। ਓਨ੍ਹਾ ਨੇ ਕਿਹਾ, ਜੇ ਅਯੋਧਿਆ ਮਾਮਲੇ ਦੀ ਐਸਆਈਟੀ ਜਾਂਚ ਹੋ ਸਕਦੀ ਹੈ ਤਾਂ ਡੀਐਸਜੀਐਮਸੀ ਦੀ ਕਿਉਂ ਨਹੀਂ.? ਡੀਐਸਜੀਐਮਸੀ ਦੇ ‘ਚੰਪਤ ਰਾਏ’ ਕੌਣ ਹਨ.? ਸਾਨੂੰ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਅਯੋਧਿਆ ਵਾਲਾ ਚੰਪਤ ਰਾਏ ਵੀ ਦਿੱਲੀ ਵਿੱਚ ਗੁਰੂ ਦੀ ਗੋਲਕ ਲੁੱਟਣ ਵਾਲਿਆਂ ਕੋਲੋਂ ਹੀ ਸਿਖਲਾਈ ਲੈ ਕੇ ਗਿਆ ਹੋਵੇ। ਉਨ੍ਹਾਂ ਨੇ ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ “ਡੀ-ਫੈਕਟੋ ਮੁਖੀ” ਮੰਨੇ ਜਾਂਦੇ ਮਨਜਿੰਦਰ ਸਿੰਘ ਸਿਰਸਾ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਉਹ ਸੰਗਤ ਦੀਆਂ ਭੇਟਾਵਾਂ ਦੇ ਪ੍ਰਬੰਧ ਅਤੇ ਹਿਸਾਬ-ਕਿਤਾਬ ਬਾਰੇ ਉੱਠ ਰਹੇ ਗੰਭੀਰ ਸਵਾਲਾਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ। ਸ. ਸਰਨਾ ਨੇ ਕਿਹਾ, ਗੁਰੂ ਦੀ ਗੋਲਕ ਸੰਗਤ ਦੀ ਅਮਾਨਤ ਹੈ, ਨਾ ਕਿ ਕਾਲਕਾ ਜਾਂ ਸਿਰਸਾ ਦੀ ਜਾਇਦਾਦ। ਇਸ ਨਾਲ ਸੰਬੰਧਿਤ ਹਰ ਦੋਸ਼ ਦੀ ਨਿਰਪੱਖ ਅਤੇ ਸੁਤੰਤਰ ਐਸਆਈਟੀ ਰਾਹੀਂ ਜਾਂਚ ਹੋਣੀ ਚਾਹੀਦੀ ਹੈ। ਜੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ, ਤਾਂ ਉਨ੍ਹਾਂ ਨੂੰ ਜਾਂਚ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਨਾਲ ਸੰਬੰਧਿਤ ਰਿਕਾਰਡ, ਨਕਦੀ ਦੇ ਲੈਣ-ਦੇਣ ਅਤੇ ਲੇਖਾ ਪ੍ਰਣਾਲੀ ਦੀ ਪੂਰੀ ਅਤੇ ਨਿਰਪੱਖ ਜਾਂਚ ਹੀ ਡੀਐਸਜੀਐਮਸੀ ਦੀ ਕਾਰਗੁਜ਼ਾਰੀ ਪ੍ਰਤੀ ਸਿੱਖ ਸੰਗਤ ਦਾ ਭਰੋਸਾ ਮੁੜ ਬਹਾਲ ਕਰ ਸਕਦੀ ਹੈ।

Have something to say? Post your comment

 
 
 
 

ਨੈਸ਼ਨਲ

ਸੰਤ ਬਾਬਾ ਤੇਜਾ ਸਿੰਘ ਜੀ ਦੀ 61ਵੀਂ ਸਲਾਨਾ ਬਰਸੀ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸ਼ਰਧਾ ਨਾਲ ਸੰਪੰਨ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਫਿਲਮ ‘ਸਤਲੁਜ’ ’ਤੇ ਪਾਬੰਦੀ ਦੀ ਨਿਖੇਧੀ ਇਤਿਹਾਸਕ ਸੱਚਾਈ ਲੋਕਾਂ ਸਾਹਮਣੇ ਆਉਣੀ ਲਾਜ਼ਮੀ: ਕਾਲਕਾ, ਕਾਹਲੋਂ

''ਸਤਲੁਜ' ਫਿਲਮ 'ਤੇ ਰੋਕ ਲਗਾਉਣਾ ਸਿੱਖ ਕੌਮ ਦੇ ਇਤਿਹਾਸ ਅਤੇ ਆਵਾਜ਼ ਨੂੰ ਕੁਚਲਣ ਦੇ ਬਰਾਬਰ: ਸੰਤ ਮੀਤ ਸਿੰਘ

'ਸਤਲੁਜ' ਫ਼ਿਲਮ 'ਤੇ ਪਾਬੰਦੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼, ਇਤਿਹਾਸ ਮਿਟਾਇਆ ਨਹੀਂ ਜਾ ਸਕਦਾ: ਬੀਬੀ ਰਣਜੀਤ ਕੌਰ

'ਸਤਲੁਜ' ਫ਼ਿਲਮ 'ਤੇ ਪਾਬੰਦੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼, ਸਿੱਖ ਕੌਮ ਨਾਲ ਵੱਡੀ ਨਾ-ਇਨਸਾਫ਼ੀ: ਪਰਮਜੀਤ ਸਿੰਘ ਵੀਰਜੀ

4 ਜੁਲਾਈ 1955 ਦੀ ਯਾਦ ਵਿੱਚ ਦੁਨੀਆ ਭਰ ਵਿੱਚ ਗੂੰਜਿਆ ਸਿੱਖ ਰੋਸ

15 ਜੁਲਾਈ ਨੂੰ ਯੂਕੇ ਸੰਸਦ ਵਿੱਚ ਹੋਵੇਗੀ ਸਿੱਖ ਵਕਾਲਤੀ ਮੁਹਿੰਮ; ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦਾ ਉਠੇਗਾ ਮੁੱਦਾ

ਐਂਗਰੀ ਮੈਨ ਪਰਮਜੀਤ ਸਿੰਘ 'ਪੰਮਾ' 'ਤੇ ਆਧਾਰਿਤ 10ਵਾਂ ਗੀਤ "ਪੰਮਾ ਬਿਨਾਂ ਧਰਨਾ ਸਫਲ ਨਹੀਂ" ਕੀਤਾ ਗਿਆ ਰਿਲੀਜ਼

ਮਾਨਸੂਨ ਸੈਸ਼ਨ ਦੌਰਾਨ ਸੰਸਦ 'ਚ ਮਚੇਗਾ ਘਮਾਸਾਨ

ਚੰਡੀਗੜ੍ਹ ਵਿੱਚ 24 ਘੰਟਿਆਂ ਦੇ ਅੰਦਰ ਦੂਜੀ ਇਮਾਰਤ ਡਿੱਗੀ, ਕਈਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ