ਨੈਸ਼ਨਲ

ਜਥੇਦਾਰ ਗੜਗੱਜ ਅੱਗੇ ਪੰਜਾਬ ਦੇ ਹੱਕਾਂ ਦੀ ਉਠੀ ਗੂੰਜ, ਬਹੁਜਨ ਦ੍ਰਾਵਿੜ ਪਾਰਟੀ ਨੇ ਚੁੱਕੇ 7 ਵੱਡੇ ਗੰਭੀਰ ਮੁੱਦੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 07, 2026 07:30 PM

ਨਵੀਂ ਦਿੱਲੀ - ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੀਵਨ ਸਿੰਘ ਤਮਿਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇਕ ਮੁਲਾਕਾਤ ਦੌਰਾਨ ਪੱਤਰ ਦੇ ਕੇ ਪੰਜਾਬ ਦੇ ਲੰਬੇ ਸਮੇਂ ਦੇ ਹਿੱਤਾਂ, ਲੋਕਤੰਤਰੀ ਜਵਾਬਦੇਹੀ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਮਾਰਗਦਰਸ਼ਨ ਦੀ ਬੇਨਤੀ ਕੀਤੀ ਹੈ। ਪੱਤਰ ਵਿੱਚ ਵਿਧਾਇਕਾਂ ਨੂੰ ਦਿੱਤੀ ਗਈ ਹਾਲੀਆ ਤਾੜਨਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਿਆਂ, ਜਵਾਬਦੇਹੀ ਅਤੇ ਲੋਕ-ਹਿੱਤ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਕਰਾਰ ਦਿੱਤਾ ਗਿਆ। ਪੱਤਰ ਵਿੱਚ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੂਹ ਸਿੱਖ ਰਾਜਨੀਤਿਕ ਆਗੂਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਦੀ ਪੁਸ਼ਟੀ, ਪੰਜਾਬੀ ਭਾਸ਼ਾ ਦੀ ਸੁਰੱਖਿਆ ਅਤੇ ਲਾਜ਼ਮੀ ਸਿੱਖਿਆ, ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਨ ਵਪਾਰ, ਵੰਸ਼ਵਾਦੀ ਰਾਜਨੀਤੀ ਅਤੇ ਸ਼ਕਤੀ ਦੇ ਕੇਂਦਰੀਕਰਨ 'ਤੇ ਰੋਕ, ਬੰਦੀ ਸਿੰਘਾਂ ਦੀ ਰਿਹਾਈ ਲਈ ਸਰਬਸੰਮਤੀ ਮਤਾ, ਖੇਤੀਬਾੜੀ ਲਈ ਸਥਾਈ ਮਾਹਿਰ ਕਮਿਸ਼ਨ ਦੀ ਸਥਾਪਨਾ ਅਤੇ ਪੰਜਾਬ ਦੇ ਜਲ ਸਰੋਤਾਂ 'ਤੇ ਪੂਰੇ ਅਧਿਕਾਰ ਵਾਲਾ ਖ਼ੁਦਮੁਖ਼ਤਿਆਰ ਜਲ ਨਿਯੰਤਰਣ ਬੋਰਡ ਬਣਾਉਣ ਵਰਗੇ ਮੁੱਦਿਆਂ 'ਤੇ ਇਕਜੁੱਟ ਹੋ ਕੇ ਵਿਧਾਨਕ ਅਤੇ ਪ੍ਰਸ਼ਾਸਕੀ ਕਦਮ ਚੁੱਕਣ ਲਈ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ ਹੈ। ਜੀਵਨ ਸਿੰਘ ਤਾਮਿਲ ਨੇ ਕਿਹਾ ਕਿ ਪੰਜਾਬ ਦੇ ਭਵਿੱਖ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਾਰਟੀਗਤ ਹਿੱਤਾਂ ਤੋਂ ਉੱਪਰ ਉੱਠ ਕੇ ਇਕਸੁਰ ਹੋਣ ਦੀ ਲੋੜ ਹੈ ਤਾਂ ਜੋ "ਸਰਬੱਤ ਦੇ ਭਲੇ" ਦੀ ਭਾਵਨਾ ਅਨੁਸਾਰ ਸੂਬੇ ਦੇ ਹਿੱਤਾਂ ਦੀ ਪ੍ਰਭਾਵਸ਼ਾਲੀ ਰੱਖਿਆ ਕੀਤੀ ਜਾ ਸਕੇ।

Have something to say? Post your comment

 
 
 
 

ਨੈਸ਼ਨਲ

ਆਕਲੈਂਡ ਵਿੱਚ ਪੀਐਮ ਨਰਿੰਦਰ ਮੋਦੀ ਦੇ ‘ਕੀਆ ਓਰਾ ਮੋਦੀ’ ਸਮਾਗਮ ਨੂੰ ਲੈ ਕੇ ਖੜਾ ਹੋਇਆ ਵਿਵਾਦ

ਹਾਈ ਕੋਰਟ 'ਚ ਦਿੱਲੀ ਗੁਰਦੁਆਰਾ ਕਮੇਟੀ ਨੂੰ ਰਾਹਤ, ਵਿਰੋਧੀਆਂ ਦੀਆਂ ਦਲੀਲਾਂ ਨਹੀਂ ਹੋਈਆਂ ਕਬੂਲ: ਕਾਲਕਾ, ਕਾਹਲੋਂ

ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀ ਭਲਾਈ ਲਈ ਵਚਨਬੱਧ

ਇਨਰ ਵ੍ਹੀਲ ਸੰਸਥਾ ਵੱਲੋਂ ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਡਾਇਲਸਿਸ ਮਸ਼ੀਨ ਦੀ ਸੇਵਾ

ਪੰਜਾਬ ਯੂਨੀਵਰਸਿਟੀ ਦੇ ਵੀਸੀ ਦੀ ਚੋਣ ਵਿੱਚ ਸਿੱਖਾਂ ਨਾਲ ਖੁੱਲ੍ਹਾ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਪਰਮਜੀਤ ਸਿੰਘ ਸਰਨਾ

ਸਿੱਖ ਇਤਿਹਾਸ ਨਹੀਂ ਦਬੇਗਾ—'ਸਤਲੁਜ' 'ਤੇ ਭਾਰਤੀ ਪਾਬੰਦੀ ਦਾ ਦੁਨੀਆ ਭਰ ਵਿੱਚ ਹੋਵੇਗਾ ਵਿਰੋਧ

ਸੰਤ ਬਾਬਾ ਤੇਜਾ ਸਿੰਘ ਜੀ ਦੀ 61ਵੀਂ ਸਲਾਨਾ ਬਰਸੀ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸ਼ਰਧਾ ਨਾਲ ਸੰਪੰਨ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਫਿਲਮ ‘ਸਤਲੁਜ’ ’ਤੇ ਪਾਬੰਦੀ ਦੀ ਨਿਖੇਧੀ ਇਤਿਹਾਸਕ ਸੱਚਾਈ ਲੋਕਾਂ ਸਾਹਮਣੇ ਆਉਣੀ ਲਾਜ਼ਮੀ: ਕਾਲਕਾ, ਕਾਹਲੋਂ

''ਸਤਲੁਜ' ਫਿਲਮ 'ਤੇ ਰੋਕ ਲਗਾਉਣਾ ਸਿੱਖ ਕੌਮ ਦੇ ਇਤਿਹਾਸ ਅਤੇ ਆਵਾਜ਼ ਨੂੰ ਕੁਚਲਣ ਦੇ ਬਰਾਬਰ: ਸੰਤ ਮੀਤ ਸਿੰਘ

ਦਿੱਲੀ ਗੁਰਦੁਆਰਾ ਕਮੇਟੀ ਦੇ ‘ਚੰਪਤ ਰਾਏ’ ਕੌਣ? ਗੁਰੂ ਦੀ ਗੋਲਕ ਮਾਮਲੇ ਦੀ ਹੋਵੇ ਐਸਆਈਟੀ ਜਾਂਚ : ਪਰਮਜੀਤ ਸਿੰਘ ਸਰਨਾ