BREAKING NEWS
ਸਾਰੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਸਫ਼ਾਈ ਮਿਆਰਾਂ ਦੀ ਕੀਤੀ ਸਮੀਖਿਆਭਗਵੰਤ ਮਾਨ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਤੇਜ਼ ਕੀਤੀ, ਵਿੱਤ ਮੰਤਰੀ ਵੱਲੋਂ ਸਖ਼ਤ ਨਿਗਰਾਨੀ ਅਤੇ ਜਵਾਬਦੇਹੀ ਦੇ ਆਦੇਸ਼ਗ੍ਰਿਫਤਾਰ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਇਸ਼ਾਰੇ 'ਤੇ ਕਰ ਰਹੇ ਸਨ ਕੰਮ: ਡੀਜੀਪੀ ਗੌਰਵ ਯਾਦਵ3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟਖੁੱਡੀਆਂ ਅਤੇ ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਹਮਰੁਤਬਾ ਨੇ ਦੋਵਾਂ ਸੂਬਿਆਂ ਦੇ ਕਿਸਾਨਾਂ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂ

ਨੈਸ਼ਨਲ

123 ਕਰੋੜ ਦੇ ਸਰਪਲੱਸ ਤੋਂ 600 ਕਰੋੜ ਦੀਆਂ ਦੇਣਦਾਰੀਆਂ ਤੱਕ: ਡੀਐਸਜੀਐਮਸੀ ਪ੍ਰਬੰਧਕਾਂ ਨੂੰ ਭਾਈ ਪਰਮਜੀਤ ਸਿੰਘ ਵੀਰਜੀ ਦੇ ਗੰਭੀਰ ਸਵਾਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 10, 2026 09:39 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਡੀਐਸਜੀਐਮਸੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਘੇਰਦਿਆਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਬਕਾਏ ਸਬੰਧੀ ਦਿੱਲੀ ਹਾਈ ਕੋਰਟ ਅੱਗੇ ਗੁਰਦੁਆਰਾ ਜਾਇਦਾਦਾਂ ਬਾਰੇ ਭਰੋਸਾ ਦੇਣਾ ਪਿਆ ਹੈ ਤਾਂ ਸੰਗਤ ਨੂੰ ਇਸ ਦੇ ਕਾਰਨਾਂ ਬਾਰੇ ਸਪੱਸ਼ਟ ਜਵਾਬ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਜਦੋਂ ਉਨ੍ਹਾਂ ਨੇ ਡੀਐਸਜੀਐਮਸੀ ਦਾ ਪ੍ਰਬੰਧ ਛੱਡਿਆ ਸੀ, ਉਸ ਸਮੇਂ ਕਮੇਟੀ ਕੋਲ 123 ਕਰੋੜ ਰੁਪਏ ਦਾ ਸਰਪਲੱਸ ਸੀ, ਜਦਕਿ ਅੱਜ ਕਥਿਤ ਤੌਰ 'ਤੇ ਕਮੇਟੀ 'ਤੇ ਕਰੀਬ 600 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫ਼ਰਕ ਆਪਣੇ ਆਪ ਵਿੱਚ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਭਾਈ ਪਰਮਜੀਤ ਸਿੰਘ ਵੀਰਜੀ ਨੇ ਸਵਾਲ ਕੀਤਾ ਕਿ ਜੇ ਹਾਈ ਕੋਰਟ ਅੱਗੇ ਕੋਈ ਭਰੋਸਾ ਦੇਣਾ ਹੀ ਸੀ ਤਾਂ ਡੀਐਸਜੀਐਮਸੀ ਦੀਆਂ ਗੁਰਦੁਆਰਾ ਜਾਇਦਾਦਾਂ ਦਾ ਹਵਾਲਾ ਕਿਉਂ ਦਿੱਤਾ ਗਿਆ? ਜੇ ਮੌਜੂਦਾ ਪ੍ਰਬੰਧਕਾਂ ਨੂੰ ਆਪਣੇ ਫ਼ੈਸਲਿਆਂ ਅਤੇ ਪ੍ਰਬੰਧ 'ਤੇ ਇੰਨਾ ਹੀ ਭਰੋਸਾ ਹੈ ਤਾਂ ਉਨ੍ਹਾਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਨੂੰ ਸੁਰੱਖਿਆ ਵਜੋਂ ਪੇਸ਼ ਕਰਨ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਉਨ੍ਹਾਂ ਇਹ ਵੀ ਪੁੱਛਿਆ ਕਿ ਗੁਰੂ ਕੀ ਗੋਲਕ ਦੀ ਕਰੋੜਾਂ ਰੁਪਏ ਦੀ ਆਮਦਨ ਕਿੱਥੇ ਖਰਚ ਹੋਈ, ਡੀਐਸਜੀਐਮਸੀ ਦੀ ਵਿੱਤੀ ਹਾਲਤ ਇਸ ਮੋੜ ਤੱਕ ਕਿਵੇਂ ਪਹੁੰਚੀ ਅਤੇ ਡਿਲੋਇਟ ਦੀ ਆਡਿਟ ਰਿਪੋਰਟ ਅਜੇ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੋਲਕ ਅਤੇ ਜਾਇਦਾਦਾਂ ਸਮੂਹ ਸੰਗਤ ਦੀ ਅਮਾਨਤ ਹਨ। ਇਸ ਲਈ ਮੌਜੂਦਾ ਪ੍ਰਬੰਧਕ ਤੁਰੰਤ ਡਿਲੋਇਟ ਦੀ ਆਡਿਟ ਰਿਪੋਰਟ, ਵਿੱਤੀ ਲੈਣ-ਦੇਣ ਦਾ ਪੂਰਾ ਵੇਰਵਾ ਅਤੇ ਅਦਾਲਤ ਵਿੱਚ ਦਾਇਰ ਸੰਬੰਧਿਤ ਦਸਤਾਵੇਜ਼ ਸੰਗਤ ਸਾਹਮਣੇ ਰੱਖਣ। ਸੰਗਤ ਨੂੰ ਹਰ ਪੈਸੇ ਦਾ ਹਿਸਾਬ ਜਾਣਨ ਦਾ ਪੂਰਾ ਹੱਕ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸ ਮੰਗ ਨੂੰ ਲਗਾਤਾਰ ਉਠਾਉਂਦੀ ਰਹੇਗੀ।

Have something to say? Post your comment

 
 
 
 

ਨੈਸ਼ਨਲ

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦਾ ਕੀਤਾ ਸਵਾਗਤ

ਸਤਲੁਜ ਫਿਲਮ ਉਤੇ ਲਗਾਈ ਗਈ ਰੋਕ ਵਿਧਾਨ ਦੀ ਧਾਰਾ 19 ਨੂੰ ਜ਼ਬਰੀ ਕੁੱਚਲਣ ਵਾਲੀ ਦੁੱਖਦਾਇਕ ਕਾਰਵਾਈ : ਮਾਨ

ਭਾਰਤੀ ਪਾਸਪੋਰਟ ਦੀ ਰੈਂਕਿੰਗ 125ਵੇਂ ਸਥਾਨ 'ਤੇ ਖਿਸਕੀ, ਨਾਮੀਬੀਆ, ਫਿਲੀਪੀਨਜ਼ ਤੇ ਉਜ਼ਬੇਕਿਸਤਾਨ ਤੋਂ ਵੀ ਹੋਏ ਪਿੱਛੇ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿੱਚ ਲੱਗੀ ਅਤਿ ਆਧੁਨਿਕ ਈ.ਈ.ਸੀ.ਪੀ. ਮਸ਼ੀਨ, ਦਿਲ ਦੇ ਮਰੀਜ਼ਾਂ ਨੂੰ ਮਿਲੇਗੀ ਬਿਹਤਰ ਸਿਹਤ ਸੇਵਾ

ਮੈਲਬਰਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਡੇ ਭਰਾ ਦੀ ਅੰਤਿਮ ਅਰਦਾਸ 'ਚ ਦੇਸ਼ ਭਰ ਤੋਂ ਸੰਗਤਾਂ ਹੋਈਆਂ ਨਤਮਸਤਕ

ਗੁਰੂ ਸਾਹਿਬਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਚੇਤਨ ਸ਼ਰਮਾ 'ਤੇ ਸਖ਼ਤ ਧਾਰਾਵਾਂ ਲਗਾਉਣ ਦੀ ਮੰਗ

ਕਾਲਕਾ ਤੇ ਸਿਰਸਾ ਡੀਐਸਜੀਐਮਸੀ ਦੇ ‘ਚੰਪਤ ਰਾਏ’; ਗੁਰੂ ਕੀ ਗੋਲਕ ਖਾਲੀ ਕਰਕੇ ਗੁਰਦੁਆਰਾ ਜਾਇਦਾਦਾਂ ਰੱਖੀਆਂ ਹਾਈ ਕੋਰਟ ਅੱਗੇ : ਸਰਨਾ

ਦਵਾਈ ਖਰੀਦ ਘੁਟਾਲੇ  'ਤੇ 'ਆਪ' ਦਾ ਤੀਜੇ ਦਿਨ ਵੀ ਵਿਰੋਧ, ਸਰਕਾਰ 'ਤੇ ਲਗਾਇਆ ਦੋਸ਼

ਹਾਈ ਕੋਰਟ ਦੀ ਨਿਗਰਾਨੀ ਹੇਠ ਦਿੱਲੀ ਕਮੇਟੀ, ਐਮ.ਓ.ਯੂ ਨੇ ਖੜ੍ਹੇ ਕੀਤੇ ਕਈ ਗੰਭੀਰ ਸਵਾਲ