BREAKING NEWS

ਪੰਜਾਬ

ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਹੋਣ ਦੇ ਵਿਚਾਰ ਸਮੇ ਦੀ ਮੁੱਖ ਲੋੜ : ਟਿਵਾਣਾ

ਕੌਮੀ ਮਾਰਗ ਬਿਊਰੋ | July 20, 2026 09:49 PM

ਫ਼ਤਹਿਗੜ੍ਹ ਸਾਹਿਬ- “ਯੂਕੇ ਦੀ ਧਰਤੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਯੂਕੇ ਦੌਰੇ ਅਤੇ ਦੂਜੇ ਪਾਸੇ ਪੂਨਰ ਸੁਰਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਆਪੋ ਆਪਣੇ ਪੰਜਾਬ ਦੇ ਦੌਰਿਆ ਦੌਰਾਨ ਗੁਰੂਘਰਾਂ ਤੇ ਇਕੱਤਰਤਾਵਾ ਨੂੰ ਸੁਬੋਧਿਤ ਹੁੰਦੇ ਹੋਏ ਜੋ ਪ੍ਰਵਾਸੀਆ ਦੇ ਪੰਜਾਬ ਵਿਚ ਸਿਆਸੀ ਕਬਜੇ ਦੀਆਂ ਗਤੀਵਿਧੀਆ ਦੀ ਚਿੰਤਾ ਜਾਹਰ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਸਿੱਖ ਇਤਿਹਾਸ ਤੇ ਧਰਮ ਨਾਲ ਸਿੱਖਾਂ ਨੂੰ ਜੁੜਦੇ ਹੋਏ ਇਸ ਸਮੇ ਸਮੁੱਚੀ ਸਿੱਖ ਲੀਡਰਸਿਪ ਅਤੇ ਸਿੱਖ ਸੰਗਤ ਨੂੰ ਮੀਰੀ ਪੀਰੀ ਦੇ ਮਹਾਨ ਸਿਧਾਤ ਹੇਠ ਜਿਥੇ ਇਕੱਤਰ ਹੋ ਕੇ ਸਿਆਸੀ ਤੇ ਸਮਾਜਿਕ ਤੌਰ ਤੇ ਅੱਗੇ ਵੱਧਣ ਦੀ ਲੋੜ ਹੈ, ਉਥੇ ਕੌਮ ਦੀ ਸਮੂਹਿਕ ਏਕਤਾ ਹਰ ਕੀਮਤ ਤੇ ਅਵੱਸ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਨਾਲ ਹੁੰਦੇ ਆ ਰਹੇ ਹਕੂਮਤੀ ਜ਼ਬਰ ਵਿਤਕਰਿਆ ਦਾ ਅੰਤ ਹੋ ਸਕੇ ਅਤੇ ਕੌਮੀ ਸ਼ਕਤੀ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਲਗਾਇਆ ਜਾ ਸਕੇ, ਦੇ ਪ੍ਰਗਟਾਏ ਵਿਚਾਰਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਜਦੋ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਅੱਜ ਵੀ ਪੰਜਾਬ ਸੂਬੇ ਵਿਚ ਗੁੰਦਾ ਗੁੰਦਕੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੀਆ ਅਤੇ ਉਸ ਉਤੇ ਤਸੱਦਦ ਜੁਲਮ ਢਾਹੁਣ ਲਈ ਜਮੀਨ ਤਿਆਰ ਕਰਦੀਆ ਆ ਰਹੀਆ ਹਨ। ਤਾਂ ਸਿੱਖ ਕੌਮ ਨਾਲ ਸੰਬੰਧਤ ਸਭ ਧੜਿਆ, ਸੰਗਠਨਾਂ ਅਤੇ ਸੰਸਥਾਵਾਂ ਨੂੰ ਛੋਟੇ ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ ਇਕ ਸਿਆਸੀ ਪਲੇਟਫਾਰਮ ਉਤੇ ਇਕੱਤਰ ਹੋ ਕੇ ਆਪਣੇ ਸਿੱਖੀ ਸਿਧਾਤਾਂ ਨੂੰ ਮੁੱਖ ਰੱਖਕੇ ਇਕੱਤਰ ਹੋਣ ਦੀ ਹੋਰ ਵੀ ਵੱਡੀ ਲੋੜ ਬਣ ਜਾਂਦੀ ਹੈ । ਕਿਉਂਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਵਿਚ ਸਿੱਖ ਕੌਮ ਦੀ ਸਿਆਸੀ ਸ਼ਕਤੀ ਨੂੰ ਖੋਰਾ ਲਗਾਕੇ ਇਥੇ ਪ੍ਰਵਾਸੀਆ ਦੇ ਕਬਜੇ ਕਰਵਾਉਣ ਦੀਆਂ ਖਤਰਨਾਕ ਵਿਊਤਾ ਉਤੇ ਅਮਲ ਕਰਦੀਆ ਨਜਰ ਆ ਰਹੀਆ ਹਨ ।”

ਸ. ਟਿਵਾਣਾ ਨੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੀਬੀ ਸਤਵੰਤ ਕੌਰ ਚੇਅਰਮੈਨ ਸਿੱਖ ਤਾਲਮੇਲ ਕਮੇਟੀ, ਅਤੇ ਹੋਰ ਸਿੱਖ ਸਖਸ਼ੀਅਤਾਂ ਵੱਲੋ ਕੌਮ ਦੀ ਸਮੂਹਿਕ ਏਕਤਾ ਨੂੰ ਅਮਲੀ ਰੂਪ ਦੇਣ ਲਈ ਕੀਤੇ ਜਾ ਰਹੇ ਉਦਮਾਂ ਦੀ ਜਿਥੇ ਸਲਾਘਾ ਕੀਤੀ, ਉਥੇ ਸਭ ਸਿੱਖ ਕੌਮ ਨਾਲ ਸੰਬੰਧਤ, ਧਾਰਮਿਕ, ਸਿਆਸੀ, ਸਮਾਜਿਕ, ਸੰਗਠਨਾਂ ਨੂੰ ਕੌਮ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਇਸ ਸੰਜੀਦਾ ਵਿਸੇ ਉਤੇ ਹੋਰ ਵਧੇਰੇ ਸੁਹਿਰਦਤਾ ਨਾਲ ਕੰਮ ਕਰਨ ਦੀ ਬੇਨਤੀ ਕੀਤੀ ਤਾਂ ਕਿ ਪੰਥ ਵਿਰੋਧੀ ਸ਼ਕਤੀਆ 2027 ਦੀਆਂ ਪੰਜਾਬ ਅਸੈਬਲੀ ਚੋਣਾਂ ਤੋ ਪਹਿਲੇ ਸੂਬੇ ਦੇ ਮਾਹੌਲ ਨੂੰ ਸਾਜਸੀ ਢੰਗਾਂ ਰਾਹੀ ਗੰਧਲਾ ਕਰਕੇ ਸਿੱਖ ਕੌਮ ਨੂੰ ਫਿਰ ਤੋ ਨਿਸ਼ਾਨਾਂ ਬਣਾਉਦੇ ਹੋਏ ਬੀਤੇ ਸਮੇ ਦੀ ਤਰ੍ਹਾਂ ਕੋਈ ਜ਼ਬਰ ਨਾ ਕਰ ਸਕਣ । ਬਲਕਿ ਸਮੁੱਚੀ ਸਿੱਖ ਸਕਤੀ ਨੂੰ ਇਕੱਤਰ ਕਰਦੇ ਹੋਏ ਸਿਆਸੀ ਅਤੇ ਧਾਰਮਿਕ ਸੂਝ-ਬੂਝ ਰਾਹੀ ਆਉਣ ਵਾਲੇ ਸਮੇ ਦੀ ਪੰਜਾਬ ਦੀ ਪੰਥਕ ਸਰਕਾਰ ਨੂੰ ਕਾਇਮ ਕਰਕੇ ਸੂਬੇ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਹੁੰਦੇ ਆ ਰਹੇ ਵਿਤਕਰਿਆ ਅਤੇ ਜਬਰ ਨੂੰ ਬੰਦ ਕਰਕੇ ਸੂਬੇ ਅਤੇ ਪੰਜਾਬ ਨਿਵਾਸੀਆ ਦੀ ਹਰ ਖੇਤਰ ਵਿਚ ਤਰੱਕੀ ਹੋ ਸਕੇ ਅਤੇ ਸਾਡਾ ਸਹਰੱਦੀ ਸੂਬੇ ਵਿਚ ਸਥਾਈ ਤੌਰ ਤੇ ਅਮਨ ਅਤੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇ ਅਤੇ ਇਹ ਸਾਡੀ ਕੌਮੀ ਸ਼ਕਤੀ ਇਸੇ ਤਰ੍ਹਾਂ ਆਪਣੀ ਆਜਾਦੀ ਦੇ ਮਿਸਨ ਨੂੰ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਪ੍ਰਾਪਤ ਕਰਦੀ ਹੋਈ ਫਿਰ ਤੋ ਸਭ ਤਰ੍ਹਾਂ ਦੇ ਭੇਦਭਾਵ ਖਤਮ ਕਰਕੇ ਖਾਲਸਾਈ ਰਾਜ ਕਾਇਮ ਕਰਦੀ ਹੋਈ ਮਨੁੱਖਤਾ ਦੀ ਬਿਹਤਰੀ ਕਰ ਸਕੇ ।

Have something to say? Post your comment

 
 
 
 

ਪੰਜਾਬ

ਦੋ ਘੰਟਿਆਂ ਤੱਕ ਹੋਈ ਪੁੱਛ-ਗਿੱਛ ਦੌਰਾਨ ਐਸ ਆਈ ਟੀ ਵੱਲੋਂ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ-ਸੁਖਬੀਰ ਸਿੰਘ ਬਾਦਲ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਨੇ ਕੀਤੀ ਇਕੱਤਰਤਾ

ਡੱਬਵਾਲੀ ਅਤੇ ਪਿੰਡ ਸੱਕਾ ਵਾਲੀ ’ਚ ਪਾਵਨ ਗੁਰਬਾਣੀ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ

ਫ਼ਰੀਦਕੋਟ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਮੋਹਾਲੀ ਅਤੇ ਜਲੰਧਰ ਵਿੱਚ ਸਮਰਪਿਤ ਮੈਥਾਡੋਨ ਕਲੀਨਿਕ ਚਾਲੂ

ਸੁਨਾਮ ਵਿਖੇ ਮੈਗਾ ਰੋਜ਼ਗਾਰ ਮੇਲੇ ਵਿੱਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ- ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ

ਜੰਤਰ ਮੰਤਰ ਤੇ ਇਕੱਠੇ ਹੋਏ ਨੌਜਵਾਨ ਮੰਗ ਰਹੇ ਹਨ ਇਨਸਾਫ ਸਰਕਾਰ ਕਰ ਰਹੀ ਹੈ ਲਾਠੀਚਾਰਜ ਪ੍ਰਧਾਨ ਮੰਤਰੀ ਜੀ ਆਪਣਾ ਹੰਕਾਰ ਛੱਡੋ- ਕੇਜਰੀਵਾਲ

ਭਾਈ ਖਾਲੜਾ ਨੂੰ ਕਤਲ ਕਰਨ ਵਾਲੇ ਪੁਲਸੀਆਂ ਦੇ ਕੇਸ ਲੜਨ ਵਾਲੇ ਵਕੀਲ ਪੰਥਕ ਸੰਸਥਾਵਾਂ ਉੱਤੇ ਕਾਬਜ ਹਨ ਜਥੇਦਾਰ ਸਾਹਿਬ ਉਹਨਾਂ ਨੂੰ ਨੰਗਾ ਕਰੋ-ਛੋਟੇਪੁਰ

ਪ੍ਰਧਾਨ ਮੰਤਰੀ ਮੋਦੀ ਦੇ ₹5,470 ਕਰੋੜ ਦੇ ਇੰਫਰਾਸਟਰੱਕਚਰ ਪੈਕੇਜ ਨਾਲ ਪੰਜਾਬ ਦੇ 12 ਜ਼ਿਲ੍ਹਿਆਂ ਨੂੰ ਸਿੱਧਾ ਲਾਭ : ਢਿੱਲੋਂ

ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਲ