ਪੰਜਾਬ

ਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾ

ਕੌਮੀ ਮਾਰਗ ਬਿਊਰੋ | August 06, 2026 07:35 PM

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਲ ਸੰਕਟ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਅਗਾਂਹਵਧੂ ਉਪਰਾਲਿਆਂ 'ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਨਹਿਰਾਂ ਦੀ ਪੁਨਰ-ਸੁਰਜੀਤੀ, ਜਲ ਮਾਰਗਾਂ ਦੀ ਬਹਾਲੀ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਦਹਾਕਿਆਂ ਤੋਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਘਟੇ ਪੱਧਰ ‘ਚ ਸੁਧਾਰ ਲਈ ਅਣਥੱਕ ਯਤਨ ਕੀਤੇ ਹਨ। ਇਹ ਵਿਚਾਰ ਵਿੱਤ ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਲਿਆਂਦੇ ਮਤੇ ਦੇ ਸਮਰਥਨ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵੀ ਆਪਣੇ ਵਿਚਾਰ ਰੱਖੇ ਸਨ।

ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ‘ਚ ਮਿਲੀ ਧਰਤੀ ਹੇਠਲੇ ਪਾਣੀ ਦੀ ਬਦ ਤੋਂ ਬਦਤਰ ਹੋਈ ਸਥਿਤੀ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਪਿਛਲੇ 25 ਤੋਂ 30 ਸਾਲਾਂ ਤੋਂ ਧਰਤੀ ‘ਚੋਂ ਲਗਾਤਾਰ ਪਾਣੀ ਕੱਢਣ ਕਾਰਨ ਇਸਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਮੋਟਰਾਂ ਲਈ ਹੋਰ ਡੂੰਘੇ ਬੋਰ ਕਰਨ ਅਤੇ ਬਿਜਲੀ ਦਾ ਲੋਡ ਵਧਾਉਣ ਲਈ ਮਜਬੂਰ ਹੋਣਾ ਪਿਆ। ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਮੌਜੂਦਾ ਸਰਕਾਰ ਨੇ ਸੂਬੇ ਦੇ ਨਹਿਰੀ ਨੈੱਟਵਰਕ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਮਿਸ਼ਨ ਸ਼ੁਰੂ ਕੀਤਾ ਹੈ। ਸੂਬਾ ਸਰਕਾਰ ਨੇ 16, 000 ਕਿਲੋਮੀਟਰ ਖਾਲਿਆਂ ਦੇ ਨਿਰਮਾਣ ਤੇ ਪੁਨਰ ਸੁਰਜੀਤੀ ਰਾਹੀਂ ਅਤੇ ਨਹਿਰਾਂ ਵਿੱਚ ਲਗਭਗ 39, 049 ਕਿਊਸਿਕ ਪਾਣੀ ਛੱਡ ਕੇ, ਇਹ ਯਕੀਨੀ ਬਣਾਇਆ ਹੈ ਕਿ ਨਹਿਰੀ ਪਾਣੀ ਟੇਲਾਂ ‘ਤੇ ਪੈਂਦੇ ਹਰ ਖੇਤ ਤੱਕ ਪਹੁੰਚੇ।"

ਇਨ੍ਹਾਂ ਪਹਿਲਕਦਮੀਆਂ ਦੇ ਉਸਾਰੂ ਨਤੀਜਿਆਂ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, "ਇਨ੍ਹਾਂ ਵਿਆਪਕ ਯਤਨਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਦੇ ਅਨੇਕਾਂ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 3 ਤੋਂ 5 ਮੀਟਰ ਤੱਕ ਉੱਪਰ ਆ ਗਿਆ ਹੈ। ਇਸਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਦੀ ਬਜਾਏ ਖਣਿਜਾਂ ਨਾਲ ਭਰਪੂਰ ਨਹਿਰੀ ਪਾਣੀ ਦੀ ਵਰਤੋਂ ਨਾਲ ਕਣਕ ਅਤੇ ਝੋਨੇ ਦੇ ਝਾੜ ਵਿੱਚ 1 ਤੋਂ 2 ਕੁਇੰਟਲ ਪ੍ਰਤੀ ਏਕੜ ਵਾਧਾ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਸਿੱਧੇ ਤੌਰ ‘ਤੇ ਇਜ਼ਾਫਾ ਹੋਣ ਦੇ ਨਾਲ-ਨਾਲ ਬਿਜਲੀ ਦੀ ਖਪਤ ਘਟੀ ਹੈ ਤੇ ਕੁਦਰਤੀ ਊਰਜਾ ਦੀ ਬਚਤ ਹੋਈ ਹੈ।"

ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ ਲਈ ਸੂਬਾ ਸਰਕਾਰ ਦੇ ਯਤਨਾਂ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, "ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੌਂਸਲਾਂ/ਕਰਪੋਰੇਸ਼ਨਾਂ ਨੇ ਕਿਸੇ ਵੀ ਨਵੇਂ ਬਿਲਡਿੰਗ ਸਾਈਟ ਪਲਾਨ ਦੀ ਮਨਜ਼ੂਰੀ ਲਈ ਰੇਨਵਾਟਰ ਰੀਚਾਰਜ ਪੁਆਇੰਟ ਲਾਜ਼ਮੀ ਕਰ ਦਿੱਤੇ ਹਨ। ਇਹ ਯਕੀਨੀ ਬਣਾਉਣ ਲਈ ਕਿ ਮੀਂਹ ਦਾ ਪਾਣੀ ਵਿਅਰਥ ਵਹਿਣ ਦੀ ਬਜਾਏ ਧਰਤੀ ਅੰਦਰ ਚੰਗੀ ਤਰ੍ਹਾਂ ਸਮਾਏ, ਸੂਬਾ ਸਰਕਾਰ ਨੇ ਕਈ ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਦਿੱਤੀ ਹੈ। ਕੁੱਲ 510 ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 192 ਛੱਪੜ-ਆਧਾਰਿਤ ਰੀਚਾਰਜ ਸਕੀਮਾਂ ਅਤੇ 246 ਨਹਿਰ-ਆਧਾਰਿਤ ਰੀਚਾਰਜ ਸਕੀਮਾਂ ਸ਼ਾਮਲ ਹਨ।"

ਟਿਕਾਊ ਜਲ ਸੰਭਾਲ ਲਈ ਸਰਕਾਰ ਦੇ ਭਵਿੱਖੀ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਸੂਬਾ ਸਰਕਾਰ ਸਾਡੇ ਮਹਾਨ ਗੁਰੂਆਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲ ਰਹੀ ਹੈ, ਜੋ ਪਾਣੀ ਨੂੰ ਸਿਰਫ਼ ਕਿਸਾਨਾਂ ਲਈ ਸਿਰਫ਼ ਇੱਕ ਸਾਧਨ ਨਹੀਂ, ਸਗੋਂ ਪੂਰੇ ਜੀਵ ਮੰਡਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਜੀਵਨ-ਰੇਖਾ ਮੰਨਦੀ ਹੈ।"

 

Have something to say? Post your comment

 
 
 
 

ਪੰਜਾਬ

ਕਾਂਗਰਸੀ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਦਰਸ਼ਨ ਕੀਤਾ, ਸਰਕਾਰ 'ਤੇ ਵਾਅਦੇ ਤੋੜਨ ਦਾ ਦੋਸ਼ ਲਗਾਇਆ

ਸੁਖਬੀਰ ਬਾਦਲ ਨੇ 17 ਕਿਸਾਨ ਪਰਿਵਾਰ ਜਿਹਨਾਂ ਦੀ ਅੱਗ ਨਾਲ ਕਣਕ ਸੜਕ ਕੇ ਸੁਆਹ ਹੋਈ ਨੂੰ 200 ਕੁਇੰਟਲ ਕਣਕ ਵੰਡੀ

ਕੰਧ 'ਤੇ ਲਿਖਿਆ ਸਾਫ਼ ਹੈ, ਕਾਂਗਰਸ ਮੁੜ ਸੱਤਾ ਵਿੱਚ ਆ ਰਹੀ ਹੈ: ਭੂਪੇਸ਼ ਬਘੇਲ

ਜੀਟੀਸੀ ਚੈਨਲ ਨੂੰ ਭੇਜਿਆ ਕਾਨੂੰਨੀ ਨੋਟਿਸ, ਤੁਰੰਤ ਗੁਰਬਾਣੀ ਪ੍ਰਸਾਰਣ ਬੰਦ ਕਰਨ ਲਈ ਆਖਿਆ ਸ਼੍ਰੋਮਣੀ ਕਮੇਟੀ ਨੇ

19,125 ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 3638 ਕਰੋੜ ਰੁਪਏ ਖਰਚੇ ਗਏ: ਹਰਜੋਤ ਬੈਂਸ

ਮਾਨ ਸਰਕਾਰ ਵੱਲੋਂ ਭਾਖੜਾ ਡੈਮ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਿਰੇ ਤੋਂ ਖਾਰਜ, ਡੈਮ ਪੂਰੀ ਤਰ੍ਹਾਂ ਸੁਰੱਖਿਅਤ: ਬਰਿੰਦਰ ਕੁਮਾਰ ਗੋਇਲ

ਐਸ.ਜੀ.ਪੀ.ਸੀ ਨੂੰ ਕਾਨੂੰਨੀ ਨੋਟਿਸ ਅਰਸ਼ਦੀਪ ਸਿੰਘ ਕਲੇਰ ਨੂੰ ਭੇਜਣਾ ਚਾਹੀਦਾ ਹੈ- ਗੁਰਪ੍ਰਤਾਪ ਸਿੰਘ ਵਡਾਲਾ

ਸੀ.ਈ.ਓ. ਪੰਜਾਬ ਵਲੋਂ ਦਾਅਵਿਆਂ ਅਤੇ ਇਤਰਾਜਾਂ ਬਾਰੇ ਚੋਣ ਅਮਲੇ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ

ਰਾਸ਼ਟਰੀ ਰਾਜਮਾਰਗ ਦਾ ਦਰਜਾ ਮਿਲਣ ਨਾਲ ਪੂਰੇ ਖੇਤਰ ਵਿੱਚ ਧਾਰਮਿਕ ਸੈਰ-ਸਪਾਟੇ, ਵਪਾਰ ਅਤੇ ਆਰਥਿਕ ਵਿਕਾਸ ਨੂੰ ਮਿਲੇਗਾ ਹੁਲਾਰਾ: ਕੰਗ

ਭਗਵੰਤ ਮੰਤਰੀ ਮੰਡਲ ਨੇ ‘ਪੰਜਾਬ ਸਟੇਟ ਆਊਸੋਰਸਡ ਟ੍ਰਾਂਜਿਸ਼ਨ ਟੂ ਕੰਟਰ੍ਰੈਕਚੂਅਲ ਇੰਗੇਜਮੈਂਟ ਬਿੱਲ-2026’ ਨੂੰ ਦਿੱਤੀ ਪ੍ਰਵਾਨਗੀ