ਨੈਸ਼ਨਲ

ਗੁਰੂ ਨਾਨਕ ਪਬਲਿਕ ਸਕੂਲ ਨੂੰ ਐਸ.ਐਮ.ਸੀ. ਨੇ 300 ਸੀਟਾਂ ਵਾਲਾ ਆਡੀਟੋਰੀਅਮ ਬਣਾਉਣ ਦੀ ਦਿੱਤੀ ਮੰਜ਼ੂਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 10, 2026 07:39 PM

ਨਵੀਂ ਦਿੱਲੀ - ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ 300 ਸੀਟਾਂ ਵਾਲਾ ਮਾਡਰਨ ਤੇ ਉੱਤਮ ਤਕਨੀਕ ਨਾਲ ਲੈਸ ਆਡੀਟੋਰੀਅਮ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਦੀ ਸਕੂਲ ਦੇ ਕਾਨਫਰੰਸ ਹਾਲ ਵਿਖੇ ਹੋਈ ਇੱਕ ਮੀਟਿੰਗ 'ਚ ਲਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮੌਜੂਦ ਐਸ.ਐਮ.ਸੀ. ਮੈਂਬਰਾਂ ਨੇ ਸਕੂਲ 'ਚ ਚਲ ਰਹੇ ਸਿੱਖਿਆ ਸੁਧਾਰਾਂ ਉਤੇ ਸੰਤੋਸ਼ ਜਤਾਇਆ। ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਭਵਿੱਖ ਦੇ ਕਾਰਜਾਂ ਲਈ ਯੋਗ ਸੁਝਾਅ ਦਿੰਦੇ ਹੋਏ ਆਡੀਟੋਰੀਅਮ ਲਈ ਲੋੜੀਂਦੇ ਮਾਇਕ ਸਾਧਨਾਂ ਦਾ ਇੰਤਜ਼ਾਮ ਸਕੂਲ ਦੀ ਪੇਰੇਂਟਸ ਬਾਡੀ ਵੱਲੋਂ ਕਰਨ ਦਾ ਭਰੋਸਾ ਦਿੱਤਾ। ਸਕੂਲ ਦੇ ਚੇਅਰਮੈਨ ਰਾਜਾ ਬਲਦੀਪ ਸਿੰਘ ਨੇ ਸਕੂਲ 'ਚ ਢਾਂਚਾਗਤ ਵਿਕਾਸ ਅਤੇ ਸਿੱਖਿਅਕ ਸੁਧਾਰਾਂ ਕਰਕੇ ਸਕੂਲ 'ਚ ਵੱਧ ਰਹੇ ਦਾਖਲਿਆਂ ਦੀ ਜਾਣਕਾਰੀ ਦਿੱਤੀ। ਸਕੂਲ ਦੇ ਮੈਨੇਜਰ ਜਗਜੀਤ ਸਿੰਘ ਨੇ ਤਕਨੀਕੀ ਤੌਰ 'ਤੇ ਸਕੂਲ ਨੂੰ ਹਾਈਟੇਕ ਕਰਨ ਦੀ ਦਿਸ਼ਾ 'ਚ ਚੁੱਕੇ ਗਏ ਕਦਮਾਂ ਦੀ ਗੱਲ ਕੀਤੀ। ਜਗਜੀਤ ਸਿੰਘ ਨੇ ਸਕੂਲ ਦੀ ਖੇਡ ਅਕਾਦਮੀ ਵਜੋਂ ਫੁਟਬਾਲ, ਕ੍ਰਿਕੇਟ, ਪਿਕੱਲ ਬਾਲ ਅਤੇ ਜਿਮਨਾਸਟਿਕਸ ਖੇਡਾਂ ਲਈ ਤਿਆਰ ਕੀਤੇ ਗਏ ਆਧੁਨਿਕ ਢਾਂਚੇ ਦਾ ਲਾਹਾ ਨੌਜਵਾਨ ਖਿਡਾਰੀਆਂ ਨੂੰ ਮਿਲਣ ਦਾ ਦਾਅਵਾ ਕੀਤਾ। ਜਗਜੀਤ ਸਿੰਘ ਨੇ ਵਿਰਸੇ ਦੀ ਸਾਂਭ, ਵਿਦਿਆਰਥੀਆਂ ਦੇ ਮਨੁੱਖੀ ਵਿਕਾਸ ਅਤੇ ਸਮਾਜ ਦੀ ਸਾਂਸਕ੍ਰਿਤਕ ਪੂੰਜੀ ਨੂੰ ਆਪਣਾ ਹੁਨਰ ਵਿਖਾਉਣ ਵਾਸਤੇ ਆਡੀਟੋਰੀਅਮ ਦੀ ਲੋੜ ਨੂੰ ਜ਼ਰੂਰੀ ਦੱਸਿਆ। ਆਖਰ 'ਚ ਤਮਾਮ ਰਸਮੀ ਨੁਕਤਿਆਂ ਤੋਂ ਬਾਅਦ ਸਮੂਹ ਐਸ.ਐਮ.ਸੀ. ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਹਰਮਨਜੀਤ ਸਿੰਘ ਨੇ 10 ਮਹੀਨਿਆਂ ਦੇ ਅੰਦਰ ਆਧੁਨਿਕ ਆਡੀਟੋਰੀਅਮ ਦਾ ਕੰਮ ਸਿਰੇ ਚੜ੍ਹਾਉਣ ਦਾ ਅਹਿਦ ਲਿਆ। ਇਸ ਮੌਕੇ ਐਸ.ਐਮ.ਸੀ. ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ ਮੋਂਗਾ ਸਣੇ ਟੀਚਰ ਪ੍ਰਤਿਨਿਧੀ ਮੌਜੂਦ ਸਨ।

Have something to say? Post your comment

 
 
 
 

ਨੈਸ਼ਨਲ

ਸਾਬਕਾ ਆਰਐਸਐਸ ਪ੍ਰਚਾਰਕ ਦਾ ਧਮਾਕੇਦਾਰ ਦਾਅਵਾ: ਆਰਐਸਐਸ, ਵੀਐਚਪੀ ਤੇ ਬਜਰੰਗ ਦਲ ਨੂੰ ‘ਅੱਤਵਾਦੀ ਸੰਗਠਨ’ ਐਲਾਨਿਆ ਜਾਵੇ

ਪਾਰਲੀਮੈਂਟ ਬੈਡਮਿੰਟਨ ਚੈਂਪੀਅਨਸ਼ਿਪ; ਮੀਤ ਹੇਅਰ ਨੇ ਤਿੰਨ ਖ਼ਿਤਾਬ ਜਿੱਤੇ

ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਿੱਚ ਸਾਡੇ ਸਾਹਮਣੇ ਖੜ੍ਹੇ ਹੋਣ ਦੀ ਹਿੰਮਤ ਨਹੀਂ- ਰਾਹੁਲ ਗਾਂਧੀ

ਵਿਦਿਆਰਥੀਆਂ ਅਤੇ ਨੌਜਵਾਨਾਂ ਵਿਰੁੱਧ ਬੇਰਹਿਮੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ: ਖੜਗੇ

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਮਮਤਾ ਬੈਨਰਜੀ ਦੇ ਕਾਫਲੇ 'ਤੇ ਪਥਰਾਅ, ਸਾਬਕਾ ਮੁੱਖ ਮੰਤਰੀ ਦਾ ਦੋਸ਼ ਹੈ ਕਿ ਇਹ ਪੁਲਿਸ ਦੇ ਸਾਹਮਣੇ ਹੋਇਆ

ਭਾਈ ਹਵਾਰਾ ਦੀ ਪੈਰੋਲ ਲਈ ਭਗਵੰਤ ਮਾਨ ਦਾ ਕਦਮ ਸ਼ਲਾਘਾਯੋਗ, ਬੰਦੀ ਸਿੰਘਾਂ ਦੇ ਮਾਮਲੇ ਵੀ ਮਨੁੱਖਤਾ ਦੇ ਆਧਾਰ ’ਤੇ ਹੱਲ ਹੋਣ: ਹਰਮੀਤ ਸਿੰਘ ਕਾਲਕਾ

ਰਾਹੁਲ ਗਾਂਧੀ ਨੇ ਪ੍ਰਯਾਗਰਾਜ ਵਿੱਚ ਵਿਦਿਆਰਥੀਆਂ ਨੂੰ ਕਿਹਾ, "ਰੁਜ਼ਗਾਰ ਦੇ ਸਾਰੇ ਦਰਵਾਜ਼ੇ ਬੰਦ ਹਨ

ਪੰਥ ਦੇ ਗੰਭੀਰ ਮੁੱਦੇਆਂ ਨੂੰ ਲਾਵਾਰਿਸ ਛੱਡ ਦਿੱਲੀ ਕਮੇਟੀ ਪ੍ਰਬੰਧਕ ਸਿਆਸੀ ਬਿਆਨਬਾਜ਼ੀ ਵਿੱਚ ਮਸਤ: ਪਰਮਜੀਤ ਸਿੰਘ ਵੀਰਜੀ

ਸਰਨਾ ਨੇ ਕੇਜਰੀਵਾਲ ਨੂੰ ਘੇਰਿਆ: ਬਾਦਲ-ਮੋਦੀ ਮੁਲਾਕਾਤ ਦੀ ਚਿੰਤਾ ਛੱਡ, ਪੰਜਾਬ ਦੇ ਕਰਜ਼ੇ ਦਾ ਦਿਓ ਹਿਸਾਬ