BREAKING NEWS
ਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾ

ਨੈਸ਼ਨਲ

ਸਰਨਾ ਨੇ ਬੀਬੀ ਕਿਰਨਜੋਤ ਕੌਰ ਨੂੰ ਘੇਰਿਆ, ਸਿਆਸੀ ਲਾਹੇ ਲਈ ਕੀਤੀ ਜਾ ਰਹੀ ਬਿਆਨਬਾਜ਼ੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 09, 2026 07:51 PM

ਨਵੀਂ ਦਿੱਲੀ- ਦਿੱਲੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਬੀਬੀ ਕਿਰਨਜੋਤ ਕੌਰ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਵੱਖ-ਵੱਖ ਤੌਰ ’ਤੇ ਦੇਖਣ ਦੀ ਕੋਸ਼ਿਸ਼ ਨੂੰ ਸਿਆਸੀ ਲਾਹੇ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਕਰਾਰ ਦਿੱਤਾ ਹੈ। ਸਰਨਾ ਨੇ ਕਿਹਾ ਕਿ ਦੋਵਾਂ ਬਾਦਲਾਂ ਨੇ ਮਾਸਟਰ ਤਾਰਾ ਸਿੰਘ ਦੀ ਪੰਥਕ ਵਿਰਾਸਤ ਦਾ ਸਤਿਕਾਰ ਕੀਤਾ ਹੈ ਅਤੇ ਕਿਰਨਜੋਤ ਕੌਰ ਦਾ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਰਹਿਣਾ ਵੀ ਇਸੇ ਅਕਾਲੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਬੀ ਕਿਰਨਜੋਤ ਕੌਰ ਖੁਦ ਮੰਨ ਚੁੱਕੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਵਿਰਾਸਤ ਨਾਲ ਜੁੜੇ ਲੋਕਾਂ ਲਈ ਆਪਣੀ ਸਮਰੱਥਾ ਤੋਂ ਵੱਧ ਕੇ ਕੰਮ ਕੀਤਾ ਸੀ। ਸਰਨਾ ਮੁਤਾਬਕ ਸੁਖਬੀਰ ਸਿੰਘ ਬਾਦਲ ਨਵੀਂ ਪੀੜ੍ਹੀ ਦੇ ਆਗੂ ਹਨ ਅਤੇ ਵਿਰਾਸਤ ਦਾ ਸਤਿਕਾਰ ਕਰਦੇ ਹਨ, ਪਰ ਯੋਗਤਾ ਨੂੰ ਪਾਸੇ ਕਰਕੇ ਨਾਸ਼ੁਕਰੇਪਣ, ਅਯੋਗਤਾ ਅਤੇ ਲਗਾਤਾਰ ਸ਼ਿਕਾਇਤਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਬੀਬੀ ਕਿਰਨਜੋਤ ਕੌਰ ’ਤੇ ਹੋਰ ਤਿੱਖਾ ਹਮਲਾ ਕਰਦਿਆਂ ਸਰਨਾ ਨੇ ਉਨ੍ਹਾਂ ਨੂੰ ‘ਆਰਮਚੇਅਰ ਤੇ ਫੇਸਬੁੱਕ ਯੋਧਾ’ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਸਿੱਖੀ ਦੀ ਅਧਿਆਤਮਿਕ ਸਮਝ ਨੂੰ ਡੂੰਘਾ ਕਰਨ ਜਾਂ ਪੰਥ ਲਈ ਕੋਈ ਠੋਸ ਯੋਗਦਾਨ ਪਾਉਣ ਦੀ ਥਾਂ ਉਹ ਸੋਸ਼ਲ ਮੀਡੀਆ ’ਤੇ ‘ਖਾਲੀ ਬਿਆਨਬਾਜ਼ੀ’ ਤੱਕ ਸੀਮਤ ਹਨ। ਸਰਨਾ ਨੇ ਕਿਹਾ ਕਿ ਬਾਦਲਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਨਾਲ ਬੀਬੀ ਕਿਰਨਜੋਤ ਕੌਰ ਨੂੰ ਉਹ ਸਿਆਸੀ ਲਾਹਾ ਨਹੀਂ ਮਿਲੇਗਾ ਜਿਸ ਦੀ ਉਹ ਆਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰਾਸਤ ਵਿਰਸੇ ਵਿਚ ਮਿਲ ਸਕਦੀ ਹੈ ਪਰ ਯੋਗਤਾ, ਪੰਥਕ ਯੋਗਦਾਨ ਅਤੇ ਧਾਰਮਿਕ ਸਮਝ ਕਿਸੇ ਨੂੰ ਵਿਰਸੇ ਵਿਚ ਨਹੀਂ ਮਿਲਦੀ—ਇਹ ਆਪਣੇ ਕਰਮਾਂ ਨਾਲ ਸਾਬਤ ਕਰਨੀ ਪੈਂਦੀ ਹੈ।

Have something to say? Post your comment

 
 
 
 

ਨੈਸ਼ਨਲ

ਮਹਿਲਾ ਸਟਾਫ਼ ਨੂੰ ਹਟਾਉਣ ’ਤੇ ਬੀ.ਏ.ਪੀ.ਐੱਸ. ਘਿਰੀ, ਔਰਤਾਂ ਦੀ ਭੂਮਿਕਾ ’ਤੇ ਉਠੇ ਸਵਾਲ

ਭਾਰਤ-ਦੱਖਣੀ ਅਫਰੀਕਾ ਤਰਜੀਹੀ ਵਪਾਰ ਸਮਝੌਤੇ ਲਈ ਕਰਨਗੇ ਰਾਹ ਪੱਧਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਮੋਹਰੀ ਭੂਮਿਕਾ ਨਿਭਾਏਗੀ: ਕਾਲਕਾ, ਕਾਹਲੋਂ

ਆਨਲਾਈਨ ਗੇਮਿੰਗ ਤੇ ਨਸ਼ਿਆਂ ਖ਼ਿਲਾਫ਼ ਨੈਸ਼ਨਲ ਅਕਾਲੀ ਦਲ ਛੇੜੇਗਾ ਜਨਅੰਦੋਲਨ : ਪੰਮਾ

ਸਰਕਾਰੀ ਅਸਫਲਤਾਵਾਂ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਧਮਕੀਆਂ ਅਤੇ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ -ਰਾਹੁਲ ਗਾਂਧੀ

ਸੰਗਤ ਦੀ ਸਹੂਲਤ ਲਈ ਗੁਰਦੁਆਰਾ ਬੰਗਲਾ ਸਾਹਿਬ ’ਚ ਕੜਾਹ ਪ੍ਰਸਾਦਿ ਪਰਚੀ ਲਈ ਲਗੀ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ

ਕਾਮਯਾਬੀਆਂ ਦਾ ਸਿਹਰਾ ਆਪਣੇ ਸਿਰ, ਨਾਕਾਮੀਆਂ ਦਾ ਦੋਸ਼ ਦੂਜਿਆਂ ’ਤੇ ਕਿਉਂ.?’ ਸਰਨਾ ਨੇ ਪੁੱਛਿਆ ਕਾਲਕਾ ਨੂੰ

ਕਾਲਕਾ-ਕਾਹਲੋਂ ਦੂਜਿਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ  ਵੇਖਣ - ਸੰਤ ਮੀਤ ਸਿੰਘ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨੁਮਾਇੰਦੇਆਂ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਆਰ.ਐੱਸ.ਐੱਸ. ਮੁਖੀ ਨੂੰ ਯੂਕੇ ਦੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਅਮਰੀਕਨ ਸਿੱਖ ਆਗੂਆਂ ਨੇ ਚੁੱਕੇ ਗੰਭੀਰ ਸਵਾਲ