BREAKING NEWS
ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦਾ ਇੱਕ ਅਦਿੱਖ ਸਿਪਾਹੀ ਜੋ ਕਰਦਾ ਰਾਖੀ- ਚੀਨੀ ਫੌਜ ਵੀ ਝੁਕਾਉਂਦੀ ਹੈ ਸਤਿਕਾਰ ਨਾਲ ਆਪਣਾ ਸਿਰਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾ

ਪੰਜਾਬ

ਪ੍ਰਮੁੱਖ ਸ਼ਖਸੀਅਤਾਂ ਨੇ ਪੁਸਤਕ "ਪੰਜਾਬ ਦੇ ਸੂਰਬੀਰ" ਕੀਤੀ ਲੋਕ ਅਰਪਣ

ਕੌਮੀ ਮਾਰਗ ਬਿਊਰੋ | September 10, 2026 07:35 PM


ਲੁਧਿਆਣਾ-ਸਿੱਖਿਆ, ਖੇਡਾਂ, ਸਭਿਆਚਾਰਕ ਸਰਮੀਆਂ ਤੇ ਸਾਹਿਤ ਦੇ ਖੇਤਰ ਵਿੱਚ ਆਪਣੀਆਂ ਮਾਣਮੱਤੀ ਪ੍ਰਾਪਤੀਆਂ ਰਾਹੀ ਸਮੁੱਚੇ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਦੇ ਅੰਦਰ ਆਪਣੀ ਮੋਹਰੀ ਪਹਿਚਾਣ ਬਣਾਉਣ ਵਾਲੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਫਾਰ ਵਿਮੈਨ ਸਿਵਿਲ ਲਾਈਨਜ਼ ਲੁਧਿਆਣਾ ਦੇ ਪੋਸਟ ਗ੍ਰੇਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਵੱਲੋ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਨਿੱਘੇ ਸਹਿਯੋਗ ਨਾਲ
ਅੱਜ ਪੰਜਾਬੀ ਪੁਸਤਕ" ਪੰਜਾਬ ਦੇ ਸੂਰਬੀਰ " ਨੂੰ ਲੋਕ ਅਰਪਣ ਕਰਨ ਲਈ ਕਾਲਜ ਵਿਖੇ ਆਯੋਜਿਤ ਕੀਤੇ ਗਏ ਪ੍ਰਭਾਵਸ਼ਲੀ ਸਮਾਗਮ ਅੰਦਰ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਾਲਜ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾ ਦੀ ਰਾਖੀ ਕਰਨ ਵਾਲੇ ਪੰਜਾਬ ਦੇ ਸੂਰਬੀਰ ਤੇ ਅਣਖੀ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ 'ਤੇ ਉਨ੍ਹਾਂ ਦੇ ਵੱਲੋ ਵੱਖ ਵੱਖ ਜੰਗਾ ਤੇ ਯੁੱਧਾਂ ਅੰਦਰ ਦਿਖਾਈ ਗਈ ਸੂਰਬੀਰਤਾ ਅਤੇ ਬਹਾਦਰੀ ਨੂੰ ਮੁੱਖ ਰੱਖਦਿਆਂ ਹੋਇਆ ਭਾਰਤ ਸਰਕਾਰ ਵੱਲੋ ਭੇਟ ਕੀਤੇ ਗਏ ਵੱਖ ਵੱਖ ਯਾਦਗਾਰੀ ਸਨਮਾਨਾਂ (ਮੈਡਲਾ ) ਤੇ ਆਧਾਰਿਤ ਲੇਖਕ ਲੈਫਟੀਨੈਂਟ ਜਨਰਲ ਜੇ. ਐਸ ਚੀਮਾ ਤੇ ਡਾ਼ ਕੰਵਲਪ੍ਰੀਤ ਕੌਰ ਵੱਲੋ ਸਾਂਝਾ ਉਪਰਾਲਾ ਕਰਦਿਆਂ ਹੋਇਆ ਇੰਗਲਿਸ਼ ਭਾਸ਼ਾ ਵਿੱਚ ਲਿਖੀ ਗਈ ਪੁਸਤਕ Brave Heart Of Punjab ਨੂੰ ਆਪਣੀ ਕਲਮ ਦੀ ਤਾਕਤ ਰਾਹੀ (ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ)ਪੁਸਤਕ " ਪੰਜਾਬ ਦੇ ਸੂਰਬੀਰ " ਨੂੰ ਕਾਲਮਬੱਧ ਕਰਨ ਵਾਲੇ ਕਰਨਲ (ਰਿਟਾ) ਬਲਬੀਰ ਸਿੰਘ ਸਰਾਂ ਨੇ ਇੱਕ ਨਵੇ ਇਤਿਹਾਸ ਦੀ ਸਿਰਜਣਾ ਕੀਤੀ ਹੈ! ਇਸ ਦੌਰਾਨ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਪ੍ਰਮੁੱਖ ਸ. ਰਣਜੀਤ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰਨਲ (ਰਿਟਾ) ਸ. ਬਲਬੀਰ ਸਿੰਘ ਸਰਾਂ ਵੱਲੋ ਅੰਗਰੇਜ਼ੀ ਭਾਸਾ ਵਿੱਚ ਲਿਖੀ ਪੁਸਤਕ ਨੂੰ ਆਪਣੀ ਕਲਮ ਤੇ ਸ਼ਬਦਾਂ ਦੀ ਤਾਕਤ ਰਾਹੀ ਪੰਜਾਬੀ ਭਾਸਾ ਵਿੱਚ ਅਨੁਵਾਦ ਕਰਕੇ ਲਿਖੀ ਪੁਸਤਕ " ਪੰਜਾਬ ਦੇ ਸੂਰਬੀਰ ਕੇਵਲ ਗਿਆਨ ਦਾ ਸਾਗਰ ਨਹੀਂ ਬਲਕਿ ਭਾਰਤੀ ਫੌਜ਼ ਵੱਲੋ ਵੱਖ ਵੱਖ ਸਮਿਆਂ ਦੌਰਾਨ ਲੜੀਆਂ ਗਈਆਂ ਲੜਾਈਆਂ ਤੇ ਜੰਗਾਂ ਦੌਰਾਨ ਆਪਣੀ ਦਲੇਰੀ ਤੇ ਸੂਰਬੀਰਤਾ ਦਾ ਪ੍ਰਗਟਾਵਾ ਕਰਨ ਵਾਲੇ ਪੰਜਾਬ ਦੇ ਫੌਜੀ ਅਫਸਰਾਂ ਤੇ ਜਵਾਨਾਂ ਵੱਲੋ ਪ੍ਰਾਪਤ ਕੀਤੇ ਵੱਖ ਵੱਖ ਬਹਾਦਰੀ ਮੈਡਲਾਂ ਦਾ ਸੰਖੇਪ ਰੂਪ ਵਿੱਚ ਲਿਖਿਆ ਗਿਆਨ ਭਰਪੂਰ ਦਸਤਾਵੇਜ਼ ਹੈ, ਖਾਸ ਕਰਕੇ ਇਹ ਪੁਸਤਕ ਵਿਦਿਆਰਥੀ ਵਰਗ ਦੇ ਬੌਧਿਕ ਗਿਆਨ ਵਿੱਚ ਹੋਰ ਵਾਧਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ!
ਸਮਾਗਮ ਦੌਰਾਨ ਪੁਸਤਕ ਦੇ ਮੂਲ ਲੇਖਕ ਲੈਫਟੀਨੈਂਟ ਜਨਰਲ ਜੇ. ਐਸ ਚੀਮਾ, ਡਾ਼ ਕੰਵਲਪ੍ਰੀਤ ਕੌਰ ਤੇ ਪੁਸਤਕ ਪੰਜਾਬ ਦੇ ਸੂਰਬੀਰ ਦੇ ਅਨੁਵਾਦਕ
ਕਰਨਲ (ਰਿਟਾ) ਸ. ਬਲਬੀਰ ਸਿੰਘ ਸਰਾਂ ਨੇ ਉਕਤ ਪੁਸਤਕ ਦੀ ਲੇਖਣੀ, ਬਣਤਰ ਤੇ ਫੌਜੀ ਸਨਮਾਨਾਂ ਦੇ ਅਸਲ ਮੁੱਖ ਤੱਥਾਂ ਸਬੰਧੀ ਇਕੱਤਰ ਕੀਤੀ ਖੋਜ ਭਰਪੂਰ ਜਾਣਕਾਰੀ ਦੇ ਤਜਰਬਿਆਂ ਦੀ ਸਾਂਝ ਮਹਿਮਾਨ ਸ਼ਖਸੀਅਤਾਂ ਤੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਂਝੀ ਕੀਤੀ!ਇਸ ਮੌਕੇ ਸਮਾਗਮ ਦੀ ਕੁਆਰਡੀਨੇਟਰ ਸ੍ਰੀਮਤੀ ਡਾ. ਨਰਿੰਦਰਜੀਤ ਕੌਰ ਨੇ ਆਪਣੇ ਖੂਬਸੂਰਤ ਬੋਲਾਂ ਰਾਹੀ ਜਿੱਥੇ ਪੰਜਾਬੀ ਪੁਸਤਕ ਪੰਜਾਬ ਦੇ ਸੂਰਬੀਰ ਦੇ ਲੇਖਕ ਤੇ ਅਨੁਵਾਦਕ ਸਾਹਿਬਾਨ ਨੂੰ ਖਾਲਸਾ ਕਾਲਜ ਫਾਰ ਵਿਮੈਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਆਉ ਇਸ ਖੋਜ ਭਰਪੂਰ ਤੇ ਇਤਿਹਾਸਕ ਤੱਥਾਂ ਨੂੰ ਬਿਆਨ ਕਰਨ ਵਾਲੀ ਯਾਦਗਾਰੀ ਪੁਸਤਕ ਦਾ ਨਿੱਘਾ ਸਵਾਗਤ ਕਰੀਏ ਅਤੇ ਇਸਨੂੰ ਪੜਕੇ ਆਪਣੇ ਬੌਧਿਕ ਗਿਆਨ ਦਾ ਘੇਰਾ ਵਧਾਈਏ! ਸਮਾਗਮ ਦੇ ਅੰਤ ਵਿੱਚ ਲੈਫਟੀਨੈਂਟ ਜਨਰਲ ਜੇ. ਐਸ ਚੀਮਾ, ਬ੍ਰਿਗੇਡੀਅਰ ਪੀ. ਐਸ ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ, ਕਰਨਲ (ਰਿਟਾ) ਸ. ਬਲਬੀਰ ਸਿੰਘ ਸਰਾਂ, ਡਾ਼ ਕੰਵਲਪ੍ਰੀਤ ਕੌਰ, ਰਣਜੀਤ ਸਿੰਘ, ਖਾਲਸਾ, ਕਰਨਦੀਪ ਸਿੰਘ ਚੀਮਾ, ਸ੍ਰੀਮਤੀ ਕੁਸ਼ਲ ਢਿੱਲੋ, ਰਵਿੰਦਰ ਕੌਰ ਗਰੇਵਾਲ, ਕਾਲਜ ਦੀ ਡਾਈਰੈਕਟਰ ਡਾ.ਮੁਕਤੀ ਗਿੱਲ , ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਡਾਈਰੈਕਟਰ ਡਾ.ਮੁਕਤੀ ਗਿੱਲ, ਡਾ. ਨਰਿੰਦਰਜੀਤ ਕੌਰ ਨੇ ਤਾੜੀਆਂ ਦੀ ਗੁੰਜ ਵਿੱਚ ਇਤਿਹਾਸਕ ਪੁਸਤਕ ਪੰਜਾਬ ਦੇ ਸੂਰਬੀਰ ਦਾ ਸਾਂਝੇ ਰੂਪ ਵਿੱਚ ਲੋਕ ਅਰਪਣ ਕੀਤਾ ਉਪਰੰਤ ਸਾਕਾ ਸਾਰਾਗੜ੍ਹੀ ਫਾਊਡੇਸ਼ਨ ਦੇ ਸ. ਰਣਜੀਤ ਸਿੰਘ ਖਾਲਸਾ, ਖਾਲਸਾ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਤੇ ਬ੍ਰਿਗੇਡੀਅਰ ਪੀ. ਐਸ ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ ਵੱਲੋ ਪੁਸਤਕ ਦੇ ਲੇਖਕਾਂ ਲੈਫਟੀਨੈਂਟ ਜਨਰਲ ਜੇ.ਐਸ ਚੀਮਾ, ਡਾ਼ ਕੰਵਲਪ੍ਰੀਤ ਕੌਰ, ਤੇ ਅਨੁਵਾਦਕ ਕਰਨਲ (ਰਿਟਾ) ਸ. ਬਲਬੀਰ ਸਿੰਘ ਸਰਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ!

Have something to say? Post your comment

 
 
 
 

ਪੰਜਾਬ

ਗੁਲਜ਼ਾਰ ਸਿੰਘ ਮੌਤ ਮਾਮਲਾ: ਅਕਾਲੀ ਦਲ ਨੇ ਵਿੱਤ ਮੰਤਰੀ ਚੀਮਾ ਵਿਰੁੱਧ ਐਫਆਈਆਰ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ

ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਦੇਹਾਂਤ 'ਤੇ ਸ਼ੋਕ ਵਜੋਂ ਛੁੱਟੀ ਦਾ ਐਲਾਨ

ਰੋਟਰੀ ਕਲੱਬ ਲੁਧਿਆਣਾ ਸਿਟੀ ਨੇ ਅੱਠ ਅਧਿਆਪਕਾ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ

ਅੰਮ੍ਰਿਤਸਰ ਦਾ 450 ਸਾਲਾ ਸਥਾਪਨਾ ਦਿਵਸ ਵਰ੍ਹੇ ਨੂੰ ਲੈ ਕੇ ਰੋਲ ਘਚੌਲਾ

ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਗੁਲਜ਼ਾਰ ਸਿੰਘ ਨਾਲ ਵਾਪਰੀ ਘਟਨਾ ਬੇਹੱਦ ਦੁਖਦਾਈ ਤੇ ਨਿੰਦਣਯੋਗ: ਢਿੱਲੋਂ

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਬੈਂਕ ਆਫ਼ ਬੜੌਦਾ ਨੇ ਸੇਵਾਵਾਂ ਲਈ ਦਿੱਤੇ 5 ਏਸੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਪੂਰੇ ਦੇਸ਼ ਵਿੱਚ ਨਸ਼ੇ ਖ਼ਿਲਾਫ਼ ਫੈਸਲਾਕੁੰਨ ਜੰਗ ਲੜਨ ਵਾਲਾ ਪੰਜਾਬ ਇਕਲੌਤਾ ਰਾਜ- ਕੇਜਰੀਵਾਲ

ਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ

10 ਸਤੰਬਰ ਨੂੰ ਬਰਸੀ ਤੇ ਵਿਸ਼ੇਸ਼ - ਟਕਸਾਲੀ ਇਤਿਹਾਸਕਾਰ ਸਨ ਸਾਡੇ ਦਾਦਾ ਜੀ ਸਰਦਾਰ ਕਰਮ ਸਿੰਘ ਹਿਸਟੋਰੀਅਨ