ਪੰਜਾਬ

ਸਾਕਾ ਸਾਰਾਗੜ੍ਹੀ ਦੀ 129 ਵੀਂ ਵਰੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ

ਕੌਮੀ ਮਾਰਗ ਬਿਊਰੋ | September 12, 2026 07:25 PM


ਲੁਧਿਆਣਾ- ਸਾਕਾ ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਲੁਧਿਆਣਾ ਵਿਖੇ ਕਾਲਜ ਦੀ ਮੈਨਜਿੰਗ ਕਮੇਟੀ ਦੀ ਸੁਹਿਰਦ ਰਹਿਨੁਮਾਈ , ਕਾਲਜ ਦੀ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ, ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ, ਔਰੀਕਾ ਸਪਾਇਸ ਕੰਪਨੀ ਤੇ ਡੋਮਜ਼ ਕੰਪਨੀ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਕਾਲਜ ਕੈਂਪਸ ਅੰਦਰ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 129 ਵੀਂ ਵਰੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ । ਸਾਕਾ ਸਾਰਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸਮਾਗਮ ਵਿਖੇ ਵਿਸੇਸ਼ ਤੌਰ ਤੇ ਪੁੱਜੇ ਲੈਫਟੀਨੈਂਟ ਜਨਰਲ ( ਰਿਟਾ਼) ਜੇ. ਐਸ ਚੀਮਾ, ਬ੍ਰਿਗੇਡੀਅਰ ਪੀ. ਐਸ ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ
ਕਰਨਲ (ਰਿਟਾ) ਬਲਬੀਰ ਸਿੰਘ ਸਰਾਂ ਨੇ ਇੱਕਤਰ ਹੋਈਆ ਪ੍ਰਮੁੱਖ ਸ਼ਖਸੀਅਤਾਂ, ਕਾਲਜ ਦੀਆਂ ਵਿਦਿਆਰਥਣਾਂ, ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆ ਹਨ ਕੀ ਕਿਵੇਂ 36ਵੀਂ ਸਿੱਖ ਰੈਜ਼ੀਮੈਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਵੱਲੋਂ 12 ਸਤੰਬਰ 1897 ਨੂੰ ”ਨਿਸ਼ਚੈ ਕਰ ਅਪਨੀ ਜੀਤ ਕਰੂ” ਦੇ ਸਿਧਾਂਤ ਨੂੰ ਲੈ ਕੇ ਆਪਣੇ ਤੋਂ 500 ਗੁਣਾ ਵੱਧ ਹਥਿਆਰਾ ਨਾਲ ਲੈਸ ਕਬਾਇਲੀ ਅਫਗਾਨੀਆ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ । ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਉਨ ਨਾਲ ਸਨਮਾਨਿਤ ਕੀਤਾ ਸੀ । ਇਸ ਦੌਰਾਨ ਉਨ੍ਹਾਂ ਨੇ ਸਾਕਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਮੁੱਖ ਸ.ਰਣਜੀਤ ਸਿੰਘ ਖਾਲਸਾ ਸਮੇਤ ਸਮੂਹ ਅਹੁੱਦੇਦਾਰਾਂ ਅਤੇ ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਡਾ.ਕਮਲਜੀਤ ਗਰੇਵਾਲ , ਕਾਲਜ ਦੇ ਸਮੂਹ ਸਟਾਫ ਮੈਬਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਹੋਇਆ ਕਿਹਾ ਕਿ ਉਕਤ ਕਾਲਜ ਵੱਲੋਂ ਸਾਕਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਨਾਲ ਸਾਂਝੇ ਰੂਪ ’ਚ ਸਾਰਾਗੜ੍ਹੀ ਲੜਾਈ ਦੀ 129 ਵੀਂ ਵਰੇ ਗੰਢ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਦਾ ਜੋ ਵੱਡਾ ਉਪਰਾਲਾ ਕੀਤਾ ਹੈ। ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ। ਇਸ ਦੌਰਾਨ ਸਾਕਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਮੁੱਖ ਸ.ਰਣਜੀਤ ਸਿੰਘ ਖਾਲਸਾ ਨੇ ਆਪਣੇ ਸੰਬਧੋਨ ਵਿੱਚ ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਣ ਦੇ ਮਨੋਰਥ ਨੂੰ ਲੈ ਕੇ ਸਾਡੀ ਫਾਊਂਡੇਸ਼ਨ ਦੇ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਅੰਤਰਗਤ ਪਿਛਲੇ ਦਿਨੀ ਸਾਕਾ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਸਾਰਾਗੜ੍ਹੀ ਚਿੱਤਰ ਬਣਾਉ ਪ੍ਰਤੀਯੋਗਿਤਾ ਅਯੋਜਿਤ ਕੀਤੀ ਗਈ ਤਾਂ ਜੋ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਬਹਾਦਰ ਸਿੱਖ ਫੌਜ਼ੀਆਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਕਰਵਾਇਆ ਜਾ ਸਕੇ । ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਾਲਜ ਦੀ ਪ੍ਰਿੰਸੀਪਲ
ਡਾ. ਕਮਲਜੀਤ ਗਰੇਵਾਲ
ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ 21 ਸਿੱਖ ਫੌਜ਼ੀਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਨ ਹਿੱਤ ਵਿਸ਼ਵ ਦੇ ਕਈ ਦੇਸ਼ਾ ਜਿਵੇਂ ਬ੍ਰਿਟੇਨ, ਫਰਾਂਸ ਅਤੇ ਆਸਟ੍ਰੇਰਲੀਆਂ ਆਦਿ ਦੇ ਸਕੂਲਾਂ ਵਿੱਚ ”ਬੈਟਲ ਆਫ ਸਾਰਾਗੜ੍ਹੀ” ਨੂੰ ਇੱਕ ਵਚਿੱਤਰ ਸੂਰਬੀਰਤਾ ਗਾਥਾ ਦੇ ਰੂਪ ਵੱਜੋਂ ਪੜਾਇਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਫੌਜ਼ੀਆਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਸਕਣ । ਸਮਾਗਮ ਦੌਰਾਨ ਕਾਲਜ ਦੀਆ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ, ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਸਾਰਾਗੜ੍ਹੀ ਸ਼ਹੀਦਾਂ ਨੂੰ ਆਪਣਾ ਸਿੱਜਦਾ ਭੇਂਟ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਾਕਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਵੱਲੋ ਜਿੱਥੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਭਾਈ ਸਾਹਿਬ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਸ.ਹਰਜਿੰਦਰ ਸਿੰਘ, ਸਵਰਨਜੀਤ ਕੌਰ, ਜਗਦੀਪ ਸਿੰਘ, ਜਸਵਿੰਦਰ ਕੌਰ ਅਤੇ ਸ਼ਹੀਦ ਭਾਈ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸ ਬੀਬੀ ਜਸਪਾਲ ਕੌਰ
ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਨਾਲ ਹੀ ਕੈਪਟਨ (ਰਿਟਾ.) ਦਰਬਾਰਾ ਸਿੰਘ ਤੇ ਕੈਪਟਨ ( ਰਿਟਾ.) ਬਲਵਿੰਦਰ ਸਿੰਘ ਨੂੰ ਵੀ ਵਿਸੇਸ਼ ਤੌਰ ਸ਼ਹੀਦਾਂ ਦੇ ਨਾਮ ਤੇ ਬਣੇ ਐਵਾਰਡ ਭੇਟ ਕੀਤੇ ਗਏ!ਇਸ ਦੌਰਾਨ ਖਾਲਸਾ ਕਾਲਜ ਫਾਰ ਵੂਮੈਨ ਦੀ ਪੋਸਟ ਗ੍ਰੇਜੂਏਟ ਵਿਭਾਗ ਦੀ ਮੁੱਖੀ ਡਾ. ਨਰਿੰਦਰਜੀਤ ਕੌਰ ਤੇ ਇਤਿਹਾਸ ਵਿਭਾਗ ਦੀ ਮੁੱਖੀ ਰਮਨਦੀਪ ਕੌਰ
ਐਨ.ਸੀ.ਸੀ.ਅਫ਼ਸਰ ਪਰਮਜੀਤ ਕੌਰ ਅਤੇ ਉਕਤ ਸਮਾਗਮ ਨੂੰ ਸਫਲ ਕਰਨ ਹਿੱਤ ਆਪਣਾ ਨਿੱਘਾ ਸਹਿਯੋਗ ਦੇਣ ਵਾਲੀਆ ਪ੍ਰਮੁੱਖ ਸ਼ਖਸੀਅਤਾਂ ਅਤੇ ਸਾਰਾਗੜ੍ਹੀ ਚਿੱਤਰ ਬਣਾਉ ਪ੍ਰਤੀਯੋਗਤਾਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਅੰਦਰ ਕਾਲਜ ਦੀ ਮੈਨਜਿੰਗ ਕਮੇਟੀ ਮੈਬਰ ਸ੍ਰੀਮਤੀ ਕੁਸ਼ਲ ਢਿੱਲੋਂ , ਡਾ.ਮੁਕਤੀ ਗਿੱਲ ਡਾਇਰੈਕਟਰ ਖਾਲਸਾ ਇੰਨਸੀਟਿਊਟ, ਰਟੋਰੀਅਨ, ਸੁਰਿੰਦਰ ਸਿੰਘ ਕਟਾਰੀਆਂ, ਰਟੋਰੀਅਨ ਡਾ. ਹਰਵਿੰਦਰ ਸਿੰਘ, ਰਟੋਰੀਅਨ ਅਜੈਬ ਸਿੰਘ ਪ੍ਰਧਾਨ ਰੋਟਰੀ ਕਲੱਬ ਆਫ ਲੁਧਿਆਣਾ ਸਿਟੀ, ਸੈਕਟਰੀ ਦਲਜੀਤ ਸਿੰਘ, ਰਟੋਰੀਅਨ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਮੈਬਰ ਸਾਥੀ, ਡੋਮਜ਼ ਕੰਪਨੀ ਦੇ ਪ੍ਰਮੁੱਖ ਅਧਿਕਾਰੀ ਸ੍ਰੀ ਹਰਜਸ ਅਰੋੜਾ, ਸ੍ਰੀ ਸ਼ਤੀਸ਼ ਸੁਨੇਜਾ, ਸ੍ਰੀ ਸਾਇਲ ਗੋਇਲ, ਔਰੀਕਾ ਸਪਾਇਸ ਕੰਪਨੀ ਦੇ ਸ੍ਰੀ ਅਸੌਕ ਜੀ, ਕਰਨਰ (ਰਿਟਾ) ਡਾ.ਡੀ.ਐਸ ਗਰੇਵਾਲ, ਕਰਨਲ, (ਰਿਟਾ.) ਜੇ. ਐਮ ਸਿੰਘ, ਕਰਨਲ (ਰਿਟਾ) ਸੁਰਿੰਦਰਪਾਲ ਸਿੰਘ, ਕੈਪਟਨ ਨੀਰਜ ਸ਼ਰਮਾ, ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਤੇ ਕਾਲਜ ਦੀ ਸੀਨੀਅਰ ਸਟਾਫ ਕੌਂਸਲ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Have something to say? Post your comment

 
 
 
 

ਪੰਜਾਬ

ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾ

ਹਿਊਮਨ ਰਾਈਟਸ ਐਂਡ ਡੈਮੋਕਰੇਸੀ ਫੋਰਮ ਨੂੰ ਮੁੜ ਕੀਤਾ ਸੁਰਜੀਤ ਜਸਪਾਲ ਢਿੱਲੋ ਨੇ

ਟਰੰਪ ਵੱਲੋਂ ਸਿੱਖ ਡਰਾਈਵਰਾਂ ਪ੍ਰਤੀ ਨਫ਼ਰਤ ਭਰੇ ਵਿਚਾਰਾਂ ’ਤੇ ਮਾਨ ਦਾ ਤਿੱਖਾ ਵਿਰੋਧ

ਪੰਜਾਬ ਦੇ ਲੋਕਾਂ ਨੇ ਬਹੁਤ ਤਜੁਰਬੇ ਕਰ ਲਏ, ਹੁਣ ਲੋਕ ਇਨਾਂ ਨੂੰ ਮੂੰਹ ਨਹੀ ਲਾਉਣਗੇ ਭੂੰਦੜ

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਬਟਾਲਾ ਵਿੱਚ ਸੁਰਗਵਾਸ

ਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਪੰਜਾਬ ਵਿੱਚ ਕੈਂਸਰ ਫੈਲਾ ਰਿਹਾ ਹੈ: ਦਿਨੇਸ਼ ਚੱਢਾ

ਯੂਰਪ ਤੋਂ ਪੰਜਾਬ ਪੁਲਿਸ ਵੱਲੋਂ ਪਹਿਲੀ ਵਾਰ ਹਵਾਲਗੀ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ- ਸ਼੍ਰੋਮਣੀ ਕਮੇਟੀ

ਨੇਪਾਲ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦੇ 4 ਟਰੱਕ ਰਵਾਨਾ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ