ਨੈਸ਼ਨਲ

9/11 ਦੀ 25ਵੀਂ ਬਰਸੀ ਮੌਕੇ ਡਬਲਯੂਐੱਸਪੀ ਵੱਲੋਂ ਸ਼ਰਧਾਂਜਲੀ, ਨਸਲਵਾਦ, ਨਫ਼ਰਤ ਤੇ ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 12, 2026 07:39 PM

ਨਵੀਂ ਦਿੱਲੀ- ਅਮਰੀਕਾ ਦੀ ਧਰਤੀ ’ਤੇ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਮੌਕੇ ਡਬਲਯੂਐੱਸਪੀ ਵੱਲੋਂ ਹਮਲਿਆਂ ਵਿੱਚ ਮਾਰੇ ਗਏ 2, 977 ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ 9/11 ਤੋਂ ਬਾਅਦ ਨਸਲੀ ਨਫ਼ਰਤ ਦਾ ਸ਼ਿਕਾਰ ਹੋਏ ਸਿੱਖਾਂ ਸਮੇਤ ਸਮੂਹ ਪੀੜਤਾਂ ਨੂੰ ਵੀ ਯਾਦ ਕੀਤਾ ਗਿਆ। ਡਬਲਯੂਐੱਸਪੀ ਨੇ ਖ਼ਾਸ ਤੌਰ ’ਤੇ ਬਲਬੀਰ ਸਿੰਘ ਸੋਢੀ ਜੀ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੂੰ 15 ਸਤੰਬਰ 2001 ਨੂੰ ਐਰੀਜ਼ੋਨਾ ਵਿੱਚ ਉਨ੍ਹਾਂ ਦੀ ਦਸਤਾਰ ਅਤੇ ਸਿੱਖ ਪਛਾਣ ਕਾਰਨ ਨਸਲੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਸੀ। ਡਬਲਯੂਐੱਸਪੀ ਦੇ ਹਿੰਮਤ ਸਿੰਘ ਨੇ ਕਿਹਾ ਕਿ 9/11 ਦੀ ਤ੍ਰਾਸਦੀ ਦਾ ਦਰਦ ਅੱਜ ਵੀ ਪੀੜਤ ਪਰਿਵਾਰਾਂ ਅਤੇ ਸਮਾਜ ਦੇ ਦਿਲਾਂ ਵਿੱਚ ਮੌਜੂਦ ਹੈ ਅਤੇ ਅੱਤਵਾਦ ਦੇ ਨਾਲ-ਨਾਲ ਨਸਲੀ ਨਫ਼ਰਤ ਦਾ ਵੀ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਿੰਮਤ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਧਰਮ, ਦਸਤਾਰ, ਨਸਲ, ਰੰਗ ਜਾਂ ਨਾਮ ਦੇ ਆਧਾਰ ’ਤੇ ਉਸ ਨੂੰ ਨਿਸ਼ਾਨਾ ਬਣਾਉਣਾ ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦੇ ਮੂਲ ਸਿਧਾਂਤਾਂ ਦੇ ਉਲਟ ਹੈ। ਹਾਲ ਹੀ ਵਿੱਚ ਅਮਰੀਕੀ ਹੋਮਲੈਂਡ ਸਕਿਉਰਿਟੀ ਵਿਭਾਗ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ‘ਮਿਸਟਰ ਸਿੰਘ’ ਨੂੰ ਲੈ ਕੇ ਪਾਈ ਗਈ ਏਆਈ ਤਸਵੀਰ ਅਤੇ ਭਾਸ਼ਾ ’ਤੇ ਉੱਠੇ ਇਤਰਾਜ਼ਾਂ ਦਾ ਹਵਾਲਾ ਦਿੰਦਿਆਂ ਹਿੰਮਤ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਪਛਾਣ ਬਾਰੇ ਜਾਗਰੂਕਤਾ ਦੀ ਲੋੜ ਨੂੰ ਦਰਸਾਉਂਦੀਆਂ ਹਨ। ਹਿੰਮਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਸੇਵਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਨਾਲ ਅਮਰੀਕੀ ਸਮਾਜ ਵਿੱਚ ਆਪਣਾ ਯੋਗਦਾਨ ਜਾਰੀ ਰੱਖੇਗਾ। ਇਸ ਮੌਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਦੇਣ ਅਤੇ ਸੰਸਾਰ ਨੂੰ ਅੱਤਵਾਦ, ਨਸਲਵਾਦ, ਨਫ਼ਰਤ ਤੇ ਹਿੰਸਾ ਤੋਂ ਮੁਕਤ ਕਰਕੇ ਸ਼ਾਂਤੀ, ਆਪਸੀ ਸਤਿਕਾਰ ਅਤੇ ਮਨੁੱਖੀ ਭਾਈਚਾਰੇ ਦੇ ਰਾਹ ’ਤੇ ਤੋਰਨ।

Have something to say? Post your comment

 
 
 
 

ਨੈਸ਼ਨਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ- ਸਟਾਫ ਦੇ ਡੀ.ਏ. ਵਿੱਚ 15 ਫੀਸਦੀ ਵਾਧਾ

ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾਮ - ਵੀਰਜੀ

ਆਖ਼ਰੀ ਮੌਕੇ 104 ਸਿੱਖ ਸ਼ਰਧਾਲੂਆਂ ਨੂੰ ਰੋਕਣ ’ਤੇ ਦਿੱਲੀ ਕਮੇਟੀ ਵੱਲੋਂ ਪਾਕਿਸਤਾਨ ਸਰਕਾਰ ਦੀ ਨਿਖੇਧੀ

ਬ੍ਰਿਕਸ ਐਗਰੀ ਪੋਰਟਲ ਜਲਦ ਹੋਵੇਗਾ ਲਾਂਚ: ਸਾਹਨੀ

104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ ਗਰਮਾਇਆ—ਸਰਨਾ ਨੇ ਮੰਗੀ ਡੂੰਘੀ ਜਾਂਚ, ਪੈਸੇ ਲੈਣ ਵਾਲਿਆਂ ਤੋਂ ਹਿਸਾਬ ਮੰਗਿਆ

ਪੀਜੀ ਦੀ ਆੜ ਵਿੱਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਬਰਦਾਸ਼ਤ ਨਹੀਂ, ਸਰਕਾਰ ਬਣਾਏ ਵਿਦਿਆਰਥੀਆਂ ਲਈ ਸੁਰੱਖਿਅਤ ਹੋਸਟਲ: ਪਰਮਜੀਤ ਸਿੰਘ ਪੰਮਾ

ਅਕਾਲੀ ਭਾਜਪਾ ਗੱਠਜੋੜ ਦੀ ਗੱਲਬਾਤ ਜਾਰੀ ਹੈ- ਜੇ ਇਕੱਠੇ ਹੋ ਗਏ ਤਾਂ ਸੱਤਾ ਤੱਕ ਪਹੁੰਚਣਾ ਮੁਸ਼ਕਿਲ ਨਹੀਂ - ਰਾਮਦਾਸ ਅਠਾਵਲੇ

ਕੈਂਚੀ ਧਾਮ ਤੋਂ ਦੁਨੀਆ ਤੱਕ ਫੈਲੀ ਪ੍ਰਸਿੱਧੀ ਫਿਰ ਵਰਿੰਦਾਵਨ ਵਿੱਚ ਹੀ ਕਿਉਂ ਲਈ ਨੀਮ ਕਰੋਲੀ ਬਾਬਾ ਨੇ ਮਹਾਸਮਾਧੀ

ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦਾ ਇੱਕ ਅਦਿੱਖ ਸਿਪਾਹੀ ਜੋ ਕਰਦਾ ਰਾਖੀ- ਚੀਨੀ ਫੌਜ ਵੀ ਝੁਕਾਉਂਦੀ ਹੈ ਸਤਿਕਾਰ ਨਾਲ ਆਪਣਾ ਸਿਰ

ਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾ