BREAKING NEWS

ਪੰਜਾਬ

ਇਹ ਨਵਾਂ ਪੰਜਾਬ ਹੈ, ਆਸ ਵਾਪਸ ਆਈ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਚੰਗਿਆੜੀ ਤੇਜ਼ੀ ਨਾਲ ਬਲ ਰਹੀ ਹੈ: ਅਰਵਿੰਦ ਕੇਜਰੀਵਾਲ

ਕੌਮੀ ਮਾਰਗ ਬਿਊਰੋ | September 13, 2026 07:03 PM

ਬਠਿੰਡਾ-ਪੰਜਾਬ ਦੇ ਨੌਜਵਾਨਾਂ ਨੇ "ਉੱਡਤਾ ਪੰਜਾਬ" ਦੇ ਪ੍ਰਚਾਰ ਦਾ ਕਰਾਰਾ ਜਵਾਬ ਦਿੱਤਾ ਹੈ। ਬਠਿੰਡਾ ਵਿਖੇ ਪੰਜਾਬ ਦੀ ਸਭ ਤੋਂ ਵੱਡੀ 'ਯੂਥ ਰਨ ਪੰਜਾਬ-2026' ਵਿੱਚ ਰਿਕਾਰਡ 20, 000 ਨੌਜਵਾਨਾਂ ਅਤੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਅਤੇ ਨਸ਼ਿਆਂ ਵਿਰੁੱਧ ਤੇ ਖੇਡਾਂ ਦੇ ਹੱਕ ਵਿੱਚ ਇੱਕ ਸਪੱਸ਼ਟ ਸੁਨੇਹਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਵੱਡਾ ਹੁੰਗਾਰਾ ਦਿੰਦਿਆਂ ਇਸ ਵਿਸ਼ਾਲ ਭਾਗੀਦਾਰੀ ਨੇ 'ਚੜ੍ਹਦਾ ਪੰਜਾਬ, ਖੇਡਦਾ ਪੰਜਾਬ ਅਤੇ ਭੱਜਦਾ ਪੰਜਾਬ- ਰੰਗਲਾ ਪੰਜਾਬ' ਦੀ ਤਸਵੀਰ ਪੇਸ਼ ਕੀਤੀ।

ਇਸ ਸਮਾਗਮ ਵਿੱਚ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂਆਂ ਨੂੰ 11, 000 ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਗਏ, ਜਦੋਂ ਕਿ ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਭਾਗੀਦਾਰੀ ਮੈਡਲ ਮਿਲੇ।

ਇਸ 'ਤੇ ਆਪ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਲਿਖਿਆ: "ਇਹ ਨਵਾਂ ਪੰਜਾਬ ਹੈ। ਉਹ ਗੁਆਚੀ ਹੋਈ ਆਸ ਵਾਪਸ ਆ ਗਈ ਹੈ। ਤੁਸੀਂ ਸਾਡੇ ਨੌਜਵਾਨਾਂ ਵਿੱਚ ਉਤਸ਼ਾਹ ਦੀ ਚੰਗਿਆੜੀ ਵੇਖ ਸਕਦੇ ਹੋ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨੌਜਵਾਨ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਅਗਵਾਈ ਕਰ ਰਹੇ ਹਨ। ਇਹ ਬਹੁਤ ਹੀ ਹੌਸਲਾਅਫਜ਼ਾ ਹੈ।"

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਮੈਰਾਥਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ 'ਤੇ ਉਲੀਕੀ ਗਈ ਹੈ। ਉਨ੍ਹਾਂ ਕਿਹਾ, "ਇਹ ਇਸ ਲੜੀ ਦੀ ਤੀਜੀ ਮੈਰਾਥਨ ਹੈ। ਇਸ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ ਸੀ ਅਤੇ ਅੱਜ ਬਠਿੰਡਾ ਵਿੱਚ ਲਗਭਗ 20, 000 ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ ਹੈ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਹਰ ਉਮਰ ਦੇ ਅਤੇ ਹਰ ਵਰਗ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਹੈ। ਇਹ ਖੇਡਾਂ ਅਤੇ ਫਿਟਨੈਸ ਪ੍ਰਤੀ ਪੰਜਾਬੀਆਂ ਦੇ ਪਿਆਰ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ।"

ਪੰਜਾਬ ਨੂੰ ਨਕਾਰਾਤਮਕ ਤੌਰ 'ਤੇ ਪੇਸ਼ ਕਰਨ ਵਾਲੇ ਪ੍ਰਚਾਰ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਮੈਰਾਥਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ ਜੋ 'ਉੱਡਤਾ ਪੰਜਾਬ' ਵਰਗੇ ਪ੍ਰਚਾਰ ਰਾਹੀਂ ਪੰਜਾਬ ਦੀ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਅੱਜ ਅਸੀਂ ਉਨ੍ਹਾਂ ਨੂੰ 'ਚੜ੍ਹਦਾ ਪੰਜਾਬ, ਖੇਡਦਾ ਪੰਜਾਬ ਅਤੇ ਭੱਜਦਾ ਪੰਜਾਬ – ਰੰਗਲਾ ਪੰਜਾਬ' ਦਿਖਾਉਣਾ ਚਾਹੁੰਦੇ ਹਾਂ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਇਹ ਭਾਗੀਦਾਰੀ ਪੂਰੀ ਤਰ੍ਹਾਂ ਕੁਦਰਤੀ ਅਤੇ ਸਵੈ-ਇੱਛੁਕ ਹੈ। ਲੋਕਾਂ ਨੇ ਖੁਦ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਆਪ ਇੱਥੇ ਪਹੁੰਚੇ ਹਨ। ਅੱਜ ਅਸੀਂ ਜੋ ਉਤਸ਼ਾਹ ਦੇਖ ਰਹੇ ਹਾਂ, ਉਹ ਇੱਕ ਬਹੁਤ ਹੀ ਮਜ਼ਬੂਤ ਸੰਦੇਸ਼ ਹੈ ਕਿ ਪੰਜਾਬ ਖੇਡਾਂ, ਫਿਟਨੈਸ ਅਤੇ ਨਸ਼ਾ ਮੁਕਤ ਭਵਿੱਖ ਵੱਲ ਵਧ ਰਹਾ ਹੈ।"

ਬਠਿੰਡਾ ਦੇ ਲੋਕਾਂ ਨੂੰ ਇਸ ਸ਼ਾਨਦਾਰ ਹੁੰਗਾਰੇ ਲਈ ਮੁਬਾਰਕਬਾਦ ਦਿੰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਮੈਂ ਬਠਿੰਡਾ ਦੇ ਲੋਕਾਂ ਨੂੰ ਇਸ ਜ਼ਬਰਦਸਤ ਹੁੰਗਾਰੇ ਲਈ ਵਧਾਈ ਦਿੰਦਾ ਹਾਂ। ਇੱਥੋਂ ਦੀ ਭਾਗੀਦਾਰੀ ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਹੋਣ ਵਾਲੀਆਂ ਸਾਡੀਆਂ ਆਗਾਮੀ ਮੈਰਾਥਨਾਂ ਲਈ ਇੱਕ ਨਵਾਂ ਨਿਸ਼ਾਨਾ ਤੈਅ ਕਰ ਦਿੱਤਾ ਹੈ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਅਸੀਂ ਪੂਰੇ ਪੰਜਾਬ ਵਿੱਚ ਅਜਿਹੇ ਸਮਾਗਮ ਕਰਵਾਉਣਾ ਜਾਰੀ ਰੱਖਾਂਗੇ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਰਹਿਣ ਅਤੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਥਾਂ ਖੇਡਾਂ ਅਤੇ ਫਿਟਨੈਸ ਨੂੰ ਚੁਣਨ ਲਈ ਉਤਸ਼ਾਹਿਤ ਕਰਦੇ ਰਹਿਣ।"

ਬਠਿੰਡਾ ਵਿੱਚ ਵਿਸ਼ਾਲ ਭਾਗੀਦਾਰੀ ਨੇ ਖੇਡਾਂ, ਫਿਟਨੈਸ ਅਤੇ ਨਸ਼ਾ ਮੁਕਤ ਭਵਿੱਖ ਪ੍ਰਤੀ ਪੰਜਾਬ ਦੇ ਨੌਜਵਾਨਾਂ ਦੇ ਵਧ ਰਹੇ ਉਤਸ਼ਾਹ ਨੂੰ ਦਰਸਾਇਆ ਹੈ, ਜਿਸ ਨਾਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ 'ਨਾ' ਅਤੇ ਖੇਡਾਂ ਨੂੰ 'ਹਾਂ' ਕਹਿ ਰਹੇ ਹਨ।

 

Have something to say? Post your comment

 
 
 
 

ਪੰਜਾਬ

ਮਲੇਸ਼ੀਆ ਵਿੱਚ ਲਗਭਗ 120 ਗੁਰਦੁਆਰਾ ਸਾਹਿਬਾਨ ਹਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਨੁਸਾਰ ਕਾਰਜਸ਼ੀਲ ਹਨ

ਕਾਂਗਰਸੀ ਆਗੂਆਂ ਨੇ ਗੁਲਜ਼ਾਰ ਸਿੰਘ ਦੇ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਦੇ ਆਧਾਰ 'ਤੇ ਵਿੱਤ ਮੰਤਰੀ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ

ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਬੇਹੱਦ ਮੰਦਭਾਗਾ -ਅਜਿਹੇ ਤੋਂ ਬਚਣਾ ਚਾਹੀਦਾ -ਐਡਵੋਕੇਟ ਧਾਮੀ

ਪਾਕਿਸਤਾਨ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਸਖ਼ਤ ਮੁਹਿੰਮ ਜਾਰੀ

ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾ

ਹਿਊਮਨ ਰਾਈਟਸ ਐਂਡ ਡੈਮੋਕਰੇਸੀ ਫੋਰਮ ਨੂੰ ਮੁੜ ਕੀਤਾ ਸੁਰਜੀਤ ਜਸਪਾਲ ਢਿੱਲੋ ਨੇ

ਟਰੰਪ ਵੱਲੋਂ ਸਿੱਖ ਡਰਾਈਵਰਾਂ ਪ੍ਰਤੀ ਨਫ਼ਰਤ ਭਰੇ ਵਿਚਾਰਾਂ ’ਤੇ ਮਾਨ ਦਾ ਤਿੱਖਾ ਵਿਰੋਧ

ਪੰਜਾਬ ਦੇ ਲੋਕਾਂ ਨੇ ਬਹੁਤ ਤਜੁਰਬੇ ਕਰ ਲਏ, ਹੁਣ ਲੋਕ ਇਨਾਂ ਨੂੰ ਮੂੰਹ ਨਹੀ ਲਾਉਣਗੇ ਭੂੰਦੜ

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਬਟਾਲਾ ਵਿੱਚ ਸੁਰਗਵਾਸ

ਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਪੰਜਾਬ ਵਿੱਚ ਕੈਂਸਰ ਫੈਲਾ ਰਿਹਾ ਹੈ: ਦਿਨੇਸ਼ ਚੱਢਾ