ਨੈਸ਼ਨਲ

ਬਾਜ਼ਾਰ ਦੀ ਲੁੱਟ ਬੰਦ ਕਰਕੇ ਚੀਨੀ ਦੀਆਂ ਕੀਮਤਾਂ ਕਾਬੂ ਕਰੇ ਸਰਕਾਰ: ਐੱਸ.ਕੇ.ਐੱਮ.

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 17, 2026 07:28 PM

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੀਨੀ ਦੀਆਂ ਵਧ ਰਹੀਆਂ ਕੀਮਤਾਂ ’ਤੇ ਕਾਬੂ ਨਾ ਪਾਉਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਬਾਜ਼ਾਰ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਦਾ ਸਿੱਧਾ ਲਾਭ ਖੰਡ ਮਿੱਲਾਂ ਅਤੇ ਥੋਕ ਵਪਾਰੀਆਂ ਨੂੰ ਮਿਲ ਰਿਹਾ ਹੈ, ਜਦਕਿ ਗੰਨਾ ਕਿਸਾਨ ਇਸ ਦਾ ਲਾਭ ਲੈਣ ਤੋਂ ਵਾਂਝੇ ਹਨ। ਐੱਸ.ਕੇ.ਐੱਮ. ਅਨੁਸਾਰ 20 ਜੁਲਾਈ 2026 ਨੂੰ ਚੀਨੀ ਦੀ ਖੁਦਰਾ ਕੀਮਤ ₹48.18 ਪ੍ਰਤੀ ਕਿਲੋ ਸੀ, ਜੋ 20 ਅਗਸਤ ਨੂੰ ₹55.70, 21 ਅਗਸਤ ਨੂੰ ₹58.23 ਅਤੇ 15 ਸਤੰਬਰ ਨੂੰ ₹62 ਪ੍ਰਤੀ ਕਿਲੋ ਤੱਕ ਪਹੁੰਚ ਗਈ। ਕਈ ਬਾਜ਼ਾਰਾਂ ਵਿੱਚ ਇਹ ਕੀਮਤ ₹70 ਪ੍ਰਤੀ ਕਿਲੋ ਤੋਂ ਵੀ ਉੱਪਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਐੱਸ.ਕੇ.ਐੱਮ. ਨੇ ਕਿਹਾ ਕਿ ਸਰਕਾਰ ਵੱਲੋਂ ਗੰਨੇ ਨੂੰ ਇਥੇਨਾਲ ਉਤਪਾਦਨ ਲਈ ਵਰਤਣ ਦੀ ਇਜਾਜ਼ਤ ਦੇਣ ਨਾਲ ਚੀਨੀ ਦੇ ਉਤਪਾਦਨ ਅਤੇ ਬਾਜ਼ਾਰ ’ਤੇ ਵੀ ਅਸਰ ਪਿਆ ਹੈ। ਮੋਰਚੇ ਨੇ ਦੋਸ਼ ਲਾਇਆ ਕਿ ਗੰਨੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਅਤੇ ਮਿੱਲ ਉਦਯੋਗ ਤੋਂ ਹੋਣ ਵਾਲੇ ਵਾਧੂ ਮੁਨਾਫ਼ੇ ਵਿੱਚ ਉਚਿਤ ਹਿੱਸਾ ਨਹੀਂ ਮਿਲ ਰਿਹਾ। ਐੱਸ.ਕੇ.ਐੱਮ. ਨੇ ਮੰਗ ਕੀਤੀ ਕਿ 9.5 ਫ਼ੀਸਦੀ ਰਿਕਵਰੀ ਦਰ ਦੇ ਆਧਾਰ ’ਤੇ ਗੰਨੇ ਦਾ ਐੱਸ.ਏ.ਪੀ. ਵਧਾ ਕੇ ₹5, 500 ਪ੍ਰਤੀ ਟਨ ਕੀਤਾ ਜਾਵੇ ਅਤੇ ਖੰਡ ਮਿੱਲ ਉਦਯੋਗ ਦੇ ਅਧਿਸ਼ੇਸ਼ ਵਿੱਚ ਗੰਨਾ ਕਿਸਾਨਾਂ ਦੀ ਲਾਜ਼ਮੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ। ਮੋਰਚੇ ਮੁਤਾਬਕ ਇਸ ਨਾਲ ਮੌਜੂਦਾ ਗੰਨਾ ਉਤਪਾਦਨ ਦੇ ਆਧਾਰ ’ਤੇ ਕਿਸਾਨਾਂ ਨੂੰ ਲਗਭਗ ₹92, 500 ਕਰੋੜ ਦੀ ਵਾਧੂ ਰਕਮ ਮਿਲ ਸਕਦੀ ਹੈ।

Have something to say? Post your comment

 
 
 
 

ਨੈਸ਼ਨਲ

ਸਰਨਾ ਨੇ ਕਾਲਕਾ ਨੂੰ ਦਿੱਤੀ ਦੋ-ਧਾਰੀ ਚੁਣੌਤੀ: ਅਕਾਲ ਤਖ਼ਤ ਦੇ ਫ਼ੈਸਲੇ ’ਤੇ ਜਵਾਬ ਦਿਓ, ਪਿਛਲੇ 24 ਸਾਲਾਂ ਦਾ ਹਿਸਾਬ ਕਰੋ ਜਨਤਕ

ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਿੱਖ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ—ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਵੀਰਜੀ

₹2,000 ਤੋਂ ਵੱਧ ਦੇ ਵਪਾਰਕ ਯੂਪੀਆਈ ਭੁਗਤਾਨਾਂ 'ਤੇ ਫੀਸ ਵਿਰੁੱਧ ਮਾਮਲਾ ਸੁਪਰੀਮ ਕੋਰਟ ਪਹੁੰਚਿਆ

ਸਾਬਤ-ਸੂਰਤ ਨੂੰ ‘ਨਕਾਰਨ’ ਵਾਲਿਆਂ ਤੋਂ ਅਕਾਲ ਤਖ਼ਤ ਸਾਹਿਬ ਲਵੇ ਜਵਾਬ! ਕਾਲਕਾ-ਕਾਹਲੋਂ-ਚੱਡਾ ਵੀ ਕੀਤੇ ਜਾਣ ਤਲਬ: ਸੰਤ ਮੀਤ ਸਿੰਘ

ਸੀਨੀਅਰ ਵਕੀਲ ਬਲਵੰਤ ਸਿੰਘ ਢਿੱਲੋਂ ਦਾ ਸਿੱਖ ਸੰਘਰਸ਼ ’ਚ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ: ਭਾਈ ਦਲਜੀਤ ਸਿੰਘ ਖਾਲਸਾ

ਯੂਪੀਆਈ ’ਤੇ ਚਾਰਜ ਲਾਇਆ ਤਾਂ ਭੜਕੇਗਾ ਵਪਾਰੀ ਵਰਗ, ਪੰਮਾ ਨੇ ਸਰਕਾਰ ਨੂੰ ਦਿੱਤੀ ਸਖ਼ਤ ਚੇਤਾਵਨੀ

ਹੜ੍ਹ ਦੀ ਮਾਰ ਹੇਠ ਆਏ ਲੋਕਾਂ ਲਈ ਖੁੱਲ੍ਹੇ ਤਖ਼ਤ ਪਟਨਾ ਸਾਹਿਬ ਦੇ ਦਰਵਾਜ਼ੇ, ਗੰਗਾ ਕੰਢੇ ਪੀੜਤਾਂ ਤੱਕ ਪਹੁੰਚਿਆ ਗੁਰੂ ਘਰ ਦਾ ਲੰਗਰ

ਸਿੱਖੀ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ

ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਦਿੱਲੀ ’ਚ ਰਿਲੀਜ਼

ਪਰਮਜੀਤ ਸਿੰਘ ਸਰਨਾ ਆਪਣੇ ਸਿਆਸੀ ਫਾਇਦੇ ਲਈ ਨੌਜਵਾਨਾਂ ਨੂੰ ਭੜਕਾਉਣਾ ਬੰਦ ਕਰਨ: ਕਾਲਕਾ, ਕਾਹਲੋਂ