BREAKING NEWS
ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮਮੁੱਖ ਮੰਤਰੀ ਮਾਨ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਣੇ 1.26 ਕਰੋੜ ਕਾਰਡਾਂ ਦੀ ਵੰਡ ਦੀ ਸ਼ੁਰੂਆਤ-54 ਲੱਖ ਪਰਿਵਾਰਾਂ ਨੂੰ ਮਿਲੀ ਸਿਹਤ ਸੁਰੱਖਿਆਸ੍ਰੀ ਅਕਾਲ ਤਖਤ ਸਾਹਿਬ ਨੇ ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਬਲਾਤਕਾਰ ਦੇ ਮਾਮਲੇ ਵਿੱਚ  ਸਿੱਖ ਪੰਥ ਵਿੱਚੋਂ ਕੱਢਿਆਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਪੰਜਾਬ

ਚਾਵਲਾ ਨੇ ਜਥੇਦਾਰ ਦੀ ਕਾਰਜਸ਼ੈਲੀ ਤੇ ਹੀ ਚੁੱਕੇ ਸਵਾਲ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 21, 2026 07:59 PM


ਅੰਮ੍ਰਿਤਸਰ  - ਬਹਿਰੀਨ ਵਾਲੀ ਬੀਬੀ ਨਾਲ ਅਨੈਤਿਕ ਸੰਬਧ ਰਖਣ ਦੇ ਮਾਮਲੇ ਵਿਚ ਪੰਥ ਚੋ ਛੇਕੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਅੱਜ ਇਕ ਵੀਡੀਓ ਜਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ।ਵੀਡੀਓ ਰਾਹੀ ਚਾਵਲਾ ਨੇ ਜਥੇਦਾਰ ਦੀ ਕਾਰਜਸ਼ੈਲੀ ਤੇ ਹੀ ਸਵਾਲ ਚੁੱਕ ਦਿੱਤੇ ਹਨ। ਚਾਵਲਾ ਨੇ ਕਿਹਾ ਕਿ ਮੈ ਜਾਣਦਾ ਹਾਂ ਕਿ ਤੁਸੀ ਮੇਰੇ ਪ੍ਰਤੀ ਦਿਲ ਵਿਚ ਰਜਿੰਸ਼ ਪਾਲੀ ਬੈਠੇ ਹੋ, ਕਿਉਕਿ ਮੈ ਤੁਹਾਨੂੰ ਕਿਹਾ ਸੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਦਿਨ ਚੜੇ ਤੇ ਸੰਭਾਲ ਲਵਾਂਗੇ। ਅੱਜ ਵੀ ਲੋਕ ਸ਼ੋਸ਼ਲ ਮੀਡੀਆ ਤੇ ਕਈ ਪ੍ਰਕਾਰ ਦੀਆਂ ਟਿਪਣੀਆਂ ਕਰਦੇ ਹਨ। ਚਾਵਲਾ ਨੇ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਹਾਨੂੰ ਮਰਿਯਾਦਾ ਦੀ ਉਲੰਘਣਾ ਕਰਨ ਦੇ ਕਾਰਨ ਹੀ ਘਰ ਘਰ ਜਾ ਕੇ ਲੋਕਾਂ ਕੋਲੋ ਸਿਰੋਪੇ ਲੈਣੇ ਪਏ ਸਨ।ਜਥੇਦਾਰ ਨੁੰ ਸੰਬੋਧਨ ਹੁੰਦੇ ਹੋਏ ਚਾਵਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਇੰਨੇ ਵੱਡੇ ਇਨਸਾਫ ਦੇ ਅਸਥਾਨ ਤੋ ਉਨਾਂ ਨਾਲ ਬੇਇਨਸਾਫੀ ਹੋਈ ਹੈ। ਮੈਨੂੰ ਮੇਰਾ ਪੱਖ ਵੀ ਪੇਸ਼ ਕਰਨ ਦਾ ਮੌਕਾ ਨਹੀ ਦਿੱਤਾ ਗਿਆ। ਉਨਾਂ ਕਿਹਾ ਕਿ ਮੈਨੂੰ ਇਹ ਵੀ ਪਤਾ ਹੈ ਕਿ ਤੁਸੀ ਆਪਣੇ ਕੁਝ ਸਿਆਸੀ ਮਿੱਤਰਾਂ ਦੀ ਰਾਏ ਨਾਲ ਇਹ ਮਾਮਲਾ ਜਲਦ ਤੋ ਜਲਦ ਮੁਕਾਉਣਾ ਚਾਹੰਦੇ ਸੀ। ਉਨਾ ਵੀਡੀਓ ਵਿਚ ਸਾਫ ਸ਼ਬਦਾਂ ਵਿਚ ਕਿਹਾ ਕਿ ਇਕ ਸਾਜਿਸ਼ ਦੇ ਤਹਿਤ ਉਨਾਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ਤੇ ਸਾਰਾ ਠੀਕਰਾ ਉਨਾਂ ਦੇ ਸਿਰ ਭੰਨਿਆ ਜਾ ਰਿਹਾ ਹੈ। ਚਾਵਲਾ ਨੇ ਅੱਗੇ ਕਿਹਾ ਕਿ ਉਹ ਭੱਜੇ ਨਹੀ ਹਨ ਤੇ ਨਾ ਹੀ ਭੱਜਣ ਵਾਲਿਆਂ ਵਿਚ ਹਨ, ਮੇਰਾ ਪੂਰਾ ਜੀਵਨ ਹੀ ਸੰਘਰਸ਼ ਵਿਚ ਬੀਤਿਆ ਹੈ। ਚਾਵਲਾ ਨੇ ਕਿਹਾ ਕਿ ਜਲਦ ਹੀ ਉਹ ਸਾਰੇ ਮਾਮਲੇ ਤੇ ਵੀਡੀਓ ਜਾਰੀ ਕਰਕੇ ਦਸਣਗੇ ਕਿ ਉਸ ਬਹਿਰੀਨ ਵਾਲੀ ਬੀਬੀ ਨੂੰ ਕਿਸ ਨੇ ਲਿਆਂਦਾ, ਕਿਉ ਲਿਆਂਦਾ ਤੇ ਕਿਥੇ ਕਿਥੇ ਰਖਿਆ। ਚਾਵਲਾ ਨੇ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੇ ਕਿੰਨੇ ਫਰਾਡ ਦੇ ਕੇਸ ਚਲ ਰਹੇ ਹਨ ਤੇ ਉਸ ਨੇ ਕਿੰਨੇ ਹੀ ਲੋਕਾਂ ਤੇ ਬਲਾਤਕਾਰ ਦੇ ਪਰਚੇ ਦਰਜ ਕਰਵਾਏ ਹੋਏ ਹਨ। ਚਾਵਲਾ ਨੇ ਕਿਹਾ ਕਿ ਮੈਂ ਸੁੱਚਾ ਸਿੰਘ ਲੰਗਾਹ ਨਹੀਂ ਹਾਂ।ਸੁੱਚਾ ਸਿੰਘ ਲੰਗਾਹ ਦੀ ਵੀਡੀਓ ਵੀ ਸਾਹਮਣੇ ਆਈ ਸੀ, ਪੂਰਾ ਸਬੂਤ ਸਾਹਮਣੇ ਆ ਗਿਆ ਸੀ। ਉਸ ਦੇ ਬਾਵਜੂਦ ਉਸ ਵੇਲੇ ਦੇ ਜਥੇਦਾਰਾਂ ਨੇ ਇਕ ਕਮੇਟੀ ਬਣਾ ਕੇ ਉਸ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲੰਗਾਹ ਦੇ ਬਾਰੇ ਫੈਸਲਾ ਲਿਆ ਗਿਆ। ਇੱਥੇ ਤਾਂ ਅਜਿਹਾ ਕੁੱਝ ਵੀ ਨਹੀਂ ਸੀ।ਚਾਵਲਾ ਨੇ ਕਿਹਾ ਕਿ ਮੈ ਅੰਮ੍ਰਿਤਧਾਰੀ ਹਾਂ ਤੇ ਬਾਣੀ ਪੜ੍ਹਦਾ ਹਾਂ, ਤੁਸੀ ਪੰਥ ਦੇ ਇਸ ਨਿਮਾਣੇ ਜਿਹੇ ਸੇਵਕ ਨੂੰ ਹੀ ਪੰਥ ਚੋ ਬਾਹਰ ਕਢ ਦਿੱਤਾ ਹੈ। ਚਾਵਲਾ ਨੇ ਕਿਹਾ ਕਿ ਤੁਸੀ ਖੁਦ ਮੰਨੇ ਹੋ ਕਿ ਬਹਿਰੀਨ ਵਾਲੀ ਬੀਬੀ ਨੇ ਉਨਾਂ ਤਕ ਪਹੰੁਚ ਕੀਤੀ ਸੀ ਤੇ ਕੇਵਲ ਮਲਕੀਤ ਸਿੰਘ ਵਾਲਾ ਮਾਮਲਾ ਹੀ ਦਸਿਆ ਸੀ ਚਾਵਲਾ ਬਾਰੇ ਕੋਈ ਗਲ ਨਹੀ ਹੋਈ। ਅੱਜ ਅਜਿਹਾ ਕੀ ਹੋ ਗਿਆ।ਜਿਕਰਯੋਗ ਹੈ ਕਿ ਬੀਤੇ ਐਤਵਾਰ ਜਥੇਦਾਰਾਂ ਨੇ ਮੀਟਿੰਗ ਕਰਕੇ ਬਹਿਰੀਨ ਵਾਲੀ ਬੀਬੀ ਨਾਲ ਅਨੈਤਿਕ ਸੰਬਧ ਰਖਣ ਵਾਲੇ ਅਮਰਜੀਤ ਸਿੰਘ ਚਾਵਲਾ ਤੇ ਅਸ਼ਲੀਲ ਚੈਟ ਕਰਨ ਵਾਲੇ ਮਲਕੀਤ ਸਿੰਘ ਨੂੰ ਪੰਥ ਚੋ ਛੇਕ ਦਿੱਤਾ ਸੀ।

 

Have something to say? Post your comment

 
 
 
 

ਪੰਜਾਬ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ

ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ

ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ

5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ

ਵਿਧਾਇਕ ਕੁਲਵੰਤ ਸਿੰਘ ਹੋਰਾਂ ਹਰੀ ਝੰਡੀ ਦੇ ਕੇ ਬੱਸ ਨੂੰ ਕੀਤਾ ਖਾਟੂਸ਼ਾਮ ਲਈ ਰਵਾਨਾ

ਕਾਂਗਰਸੀ ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਸਾਡੀ ਸਰਕਾਰ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਲਾਭ ਦੇ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਮਾਨ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਣੇ 1.26 ਕਰੋੜ ਕਾਰਡਾਂ ਦੀ ਵੰਡ ਦੀ ਸ਼ੁਰੂਆਤ-54 ਲੱਖ ਪਰਿਵਾਰਾਂ ਨੂੰ ਮਿਲੀ ਸਿਹਤ ਸੁਰੱਖਿਆ

ਜਥੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਨੂੰ ਕੀਤਾ ਪੰਥ ’ਚੋਂ ਖਾਰਜ