BREAKING NEWS
ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪਪੀਐਮ ਮੋਦੀ ਅਤੇ ਅਮਿਤ ਸ਼ਾਹ ਵੋਟਾਂ ਦੀ ਚੋਰੀ ਕਰਕੇ ਜਿੱਤ ਰਹੇ ਹਨ ਚੋਣਾਂ - ਕੇਜਰੀਵਾਲਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

ਪੰਜਾਬ

ਪੁਨਰ ਸੁਰਜੀਤ ਅਕਾਲੀ ਦਲ ਮਿਲਿਆ ਮੁੱਖ ਮੰਤਰੀ ਮਾਨ ਨੂੰ ਕੀਤੀ ਅਨੰਦਪੁਰ ਸਾਹਿਬ ਘਟਨਾ ਦੀ 15 ਦਿਨਾਂ ਵਿੱਚ ਜਾਂਚ ਦੀ ਮੰਗ

ਕੌਮੀ ਮਾਰਗ ਬਿਊਰੋ | September 23, 2026 07:30 PM


ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਇੱਕ ਵਫਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ , ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕਿਸੇ ਇਮਾਨਦਾਰ ਸੀਨੀਅਰ ਅਫ਼ਸਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ  ਗਠਿਤ ਕਰਕੇ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. ਅਤੇ ਉਸ ਤੋਂ ਬਾਅਦ ਵਾਪਰੇ ਗੰਭੀਰ 15 ਦਿਨਾਂ ਦੇ ਅੰਦਰ ਫਾਸਟ-ਟ੍ਰੈਕ ਰੂਪ ਵਿੱਚ ਪੂਰੀ ਜਾਂਚ ਨਿਪਟਾਈ ਜਾਵੇ ਤਾਂ ਜੋ ਅਸਲ ਸੱਚਾਈ ਦੁਨੀਆ ਸਾਹਮਣੇ ਆ ਸਕੇ।


ਇਸ ਵਫਦ ਨੇ ਮੁੱਖ ਮੰਤਰੀ ਨੂੰ ਇੱਕ ਲੰਬਾ ਚੌੜਾ ਮੰਗ ਪੱਤਰ ਦਿੱਤਾ, ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਤੋਂ ਟਰਾਂਸਪਰੈਂਟ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਪੜਤਾਲ ਕੀਤੀ ਜਾਵੇ ਏਅਰ ਟਿਕਟਾਂ ਅਤੇ ਆਗਮਨ ਦਾ ਮਕਸਦ ਬਹਿਰੀਨ ਤੋਂ ਨਵੀਂ ਦਿੱਲੀ ਆਈ ਉਕਤ ਔਰਤ ਅਤੇ ਉਸ ਦੀ ਨੂਹ ਦੀਆਂ ਏਅਰ ਟਿਕਟਾਂ ਕਿਸ ਵੱਲੋਂ ਕਰਵਾਈਆਂ ਗਈਆਂ ਅਤੇ ਉਸ ਨੂੰ ਇੱਥੇ ਲਿਆਉਣ ਪਿੱਛੇ ਕੀ ਮਕਸਦ ਸੀ, ਇਸ ਦੀ ਤੁਰੰਤ ਜਾਂਚ ਹੋਵੇ। ਜੇਲ੍ਹ ਯਾਤਰਾ ਅਤੇ ਵੀ.ਆਈ.ਪੀ. ਸਹੂਲਤਾਂ: ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਉਸ ਬੀਬੀ ਨੂੰ ਦਿੱਤੀਆਂ ਗਈਆਂ ਵੀ.ਆਈ.ਪੀ. ਸਹੂਲਤਾਂ ਅਤੇ ਉਸ ਸਮੇਂ ਜੇਲ੍ਹ 'ਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਉਸ ਦੀ ਮੁਲਾਕਾਤ ਹੋਣ ਜਾਂ ਨਾ ਹੋਣ ਦੇ ਤੱਥ ਸਾਹਮਣੇ ਲਿਆਂਦੇ ਜਾਣ।ਨਾਭਾ ਜੇਲ੍ਹ ਤੋਂ ਰਿਹਾਈ ਅਤੇ ਰਹਾਈਸ਼: ਨਾਭਾ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਸ ਬੀਬੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ 'ਭਾਈ ਬਚਿੱਤਰ ਸਿੰਘ ਨਿਵਾਸ' ਵਿੱਚ ਕਿਸ ਦੀਆਂ ਗੱਡੀਆਂ ਅਤੇ ਕਿਸ ਦੇ ਸੰਪਰਕ ਨਾਲ ਸ਼ਿਫ਼ਟ ਕੀਤਾ ਗਿਆ?
 ਸਿਆਸੀ ਪੁਸ਼ਤਪਨਾਹੀ: ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਵਜੀਤ ਸਿੰਘ ਝਿੰਜਰ ਵੱਲੋਂ ਟਿਕਟਾਂ ਕਰਵਾਉਣ, ਜੇਲ੍ਹ ਤੋਂ ਰਿਹਾਅ ਕਰਵਾਉਣ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਸੰਪਰਕ ਕਰਵਾਉਣ ਦੇ ਰੋਲ ਦੀ ਪੂਰੀ ਜਾਂਚ ਹੋਵੇ। ਅਨੈਤਿਕ ਸੁਨੇਹੇ ਤੇ ਸੰਪਰਕ: ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਡਰਾਈਵਰ ਮੋਹਨ ਸਿੰਘ ਅਤੇ ਮੇਜਰ ਸਿੰਘ ਕਵੀਸ਼ਰ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇ।
ਐਸ.ਜੀ.ਪੀ.ਸੀ. ਦੀ ਸਰਪ੍ਰਸਤੀ: 8 ਮਹੀਨਿਆਂ ਦੇ ਸਮੇਂ ਦਰਮਿਆਨ ਇਹ ਬੀਬੀ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮਿਲੀ? ਐਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਇਹ ਜਾਂਚ ਕੀਤੀ ਜਾਵੇ ਕਿ ਐਸ.ਜੀ.ਪੀ.ਸੀ. ਨੇ ਉਸ ਨੂੰ ਆਪਣੇ ਪ੍ਰਬੰਧ ਹੇਠ ਕਿਉਂ ਠਹਿਰਾਇਆ? ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਤੋਂ ਲੈ ਕੇ ਸੇਵਾਦਾਰਾਂ ਤੱਕ ਪੁੱਛਗਿੱਛ ਹੋਵੇ। ਦੋਸ਼ੀ ਨੂੰ ਸੁਰੱਖਿਅਤ ਰਸਤਾ: ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਨੂੰ ਵਿਦੇਸ਼ ਭੇਜਣ ਵਿੱਚ ਕਿਸ ਦਾ ਹੱਥ ਹੈ ਅਤੇ ਉਸ ਨੂੰ ਸੇਫ਼ ਪੈਸੇਜ  ਕਿਸ ਵੱਲੋਂ ਦਿੱਤਾ ਗਿਆ, ਇਸ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ।
ਵਫ਼ਦ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਪਵਿੱਤਰ ਜਨਮ ਭੂਮੀ ਹੈ। ਬੀਤੇ ਦਿਨਾਂ ਤੋਂ ਚੱਲ ਰਹੀ ਇਸ ਇਲਜ਼ਾਮਬਾਜ਼ੀ ਕਾਰਨ ਦੇਸ਼-ਵਿਦੇਸ਼ ਦੀ ਸਮੁੱਚੀ ਸਿੱਖ ਕੌਮ ਵਿੱਚ ਭਾਰੀ ਚਿੰਤਾ ਅਤੇ ਰੋਸ ਹੈ। ਇਸ ਘਟਨਾਕ੍ਰਮ ਨਾਲ ਸਿੱਖਾਂ ਦੀਆਂ ਮਹਾਨ ਸੰਸਥਾਵਾਂ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ — ਦੇ ਮਾਨ-ਸਨਮਾਨ 'ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ।

ਇਸ ਵਫ਼ਦ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ , ਮਾਸਟਰ ਮਿੱਠੂ ਸਿੰਘ ਕਾਨੇਕੇ, ਗੁਰਬਖਸ਼ ਸਿੰਘ ਪੜੈਨ, ਭੁਪਿੰਦਰ ਸਿੰਘ ਸ਼ੇਖੂਪੁਰ ਦਵਿੰਦਰ ਸਿੰਘ ਸੋਢੀ ਸ਼ਾਮਿਲ ਸਨ


Have something to say? Post your comment

 
 
 
 

ਪੰਜਾਬ

ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਖਤਮ ਹੋਣ ਤੱਕ ਐਸ.ਆਈ.ਆਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹੀ ਪੰਥ ਦੀ ਤਾਕਤ- ਗਿਆਨੀ ਕੁਲਦੀਪ ਸਿੰਘ ਗੜਗੱਜ

ਖਾਲਸਾ ਕਾਲਜ ਦੇ ‘ਸੰਵਾਦ’ ਦਾ 24ਵਾਂ ਅੰਕ ਉਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਲੋਕ ਅਰਪਿਤ

ਮਾਨਸਾ : ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ; ਇੱਕ ਹਫ਼ਤੇ ਵਿੱਚ ਸੜਕ ਨਾ ਬਣੀ ਤਾਂ ਡੀ.ਸੀ. ਦਫ਼ਤਰ ਸੌਂਪਣਗੇ ਦੁਕਾਨਾਂ ਦੀਆਂ ਚਾਬੀਆਂ

ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ

ਕੁਲਜੀਤ ਸਿੰਘ ਬੇਦੀ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ, ਪੰਜਾਬ ’ਚ ਐਸ.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ

ਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂ

ਚਾਵਲਾ ਬਾਰੇ ਜਥੇਦਾਰ ਦਾ ਫੈਸਲਾ ਮਰਿਯਾਦਾ, ਸਿਧਾਤ ਤੇ ਧਾਰਮਿਕ ਰਹੁਰੀਤਾਂ ਦੇ ਖਿਲਾਫ- ਬਾਬਾ ਰੰਧਾਵਾ

ਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇ

ਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪ