BREAKING NEWS
ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪਪੀਐਮ ਮੋਦੀ ਅਤੇ ਅਮਿਤ ਸ਼ਾਹ ਵੋਟਾਂ ਦੀ ਚੋਰੀ ਕਰਕੇ ਜਿੱਤ ਰਹੇ ਹਨ ਚੋਣਾਂ - ਕੇਜਰੀਵਾਲਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

ਪੰਜਾਬ

ਚਾਵਲਾ ਬਾਰੇ ਜਥੇਦਾਰ ਦਾ ਫੈਸਲਾ ਮਰਿਯਾਦਾ, ਸਿਧਾਤ ਤੇ ਧਾਰਮਿਕ ਰਹੁਰੀਤਾਂ ਦੇ ਖਿਲਾਫ- ਬਾਬਾ ਰੰਧਾਵਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 24, 2026 07:10 PM

ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਵਿਚ ਵਿਰੋਧੀ ਧਿਰ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲਿਆਂ ਨੇ ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋ ਲਏ ਫੈਸਲੇ ਨੂੰ ਮਰਿਯਾਦਾ ਦੇ ਉਲਟ ਜਾ ਕੇ ਲਿਆ ਫੈਸਲਾ ਕਰਾਰ ਦਿੱਤਾ। ਦਸਣਯੋਗ ਹੈ ਕਿ ਅਮਰਜੀਤ ਸਿੰਘ ਚਾਵਲਾ ਨੇ ਵੀ ਆਪਣੀ ਇਕ ਵੀਡੀਓ ਵਿਚ ਸ਼ਪ਼ਸਟ ਸ਼ਬਦਾਂ ਵਿਚ ਜਥੇਦਾਰ ਦੀ ਕਾਰਜਪ੍ਰਣਾਲੀ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਤੁਸੀ ਆਪਣੇ ਦਿੱਲੀ ਦੇ ਮਿੱਤਰਾਂ ਨੂੰ ਖੁਸ਼ ਕਰਨ ਲਈ ਮੇਰੇ ਖਿਲਾਫ ਇਹ ਕਾਰਵਾਈ ਕੀਤੀ ਹੈ। ਬਾਬਾ ਰੰਧਾਵਾ ਨੇ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਨੇ ਬਜਰ ਗ਼ਲਤੀ ਕੀਤੀ।ਜਥੇਦਾਰ ਪਾਸੋ ਕੌਮ ਇਹ ਜਾਨਣਾ ਚਾਹੁੰਦੀ ਹੈ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਇਸ ਬਜਰ ਗੁਨਾਹ ਕਰਨ ਦੇ ਦੋਸ਼ ਦਿੱਤੀ ਸਜਾ ਕਿਹੜੇ ਗ੍ਰੰਥ, ਕਿਹੜੇ ਸਿਧਾਂਤ ਦੀ ਰੌਸ਼ਨੀ ਵਿੱਚ, ਕਿਹੜੀ ਪਰੰਪਰਾ ਦੇ ਮੁਤਾਬਿਕ ਅਤੇ ਦਸਮ ਪਾਤਸ਼ਾਹ ਦੇ ਕਿਹੜੇ ਹੁਕਮਨਾਮੇ ਮੁਤਬਿਕ ਦਿੱਤੀ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਨੂੰ ਸਿੱਖਾ ਲੂੰ ਚਾਰ ਬਜਰ ਕੁਰਹਿਤਾ ਤੋ ਬਚਣ ਦਾ ਆਦੇਸ਼ ਕੀਤਾ ਸੀ। ਉਨਾਂ ਸਵਾਲ ਕੀਤਾ ਕਿ ਕਲ ਨੂੰ ਜੇਕਰ ਅਮਰਜੀਤ ਸਿੰਘ ਚਾਵਲਾ ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਵੇ ਤਾਂ ਕੀ ਤੁਸੀ ਉਸ ਦੇ ਮਾਮਲੇ ਤੇ ਵਿਚਾਰ ਨਹੀ ਕਰੋਗੇ। ਉਨਾਂ ਕਿਹਾ ਕਿ ਚਾਵਲਾ ਵਾਲਾ ਵਿਸ਼ਾ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਸ਼ਾ ਹੀ ਨਹੀਂ ਸੀ ਇਹ ਪੰਜ ਪਿਆਰਿਆਂ ਦਾ ਵਿਸ਼ਾ ਸੀ। ਗੁਨਾਹ ਨਿੱਜੀ ਸੀ ਤੇ ਸਜ਼ਾ ਕਾਨੂੰਨ ਨੇ ਦੇਣੀ ਸੀ।ਇਸ ਵਿੱਚ ਪੰਥ ਦਾ ਕੀ ਨੁਕਸਾਨ ਸੀ। ਬਾਬਾ ਰੰਧਾਵਾ ਨੇ ਕਿਹਾ ਕਿ ਚਾਵਲਾ ਨੇ ਗੁਨਾਹ ਕੀਤਾ, ਕਲ ਨੂੰ ਬੱਜਰ ਕੁਰਹਿਤ ਦੀਆਂ ਸ਼ਿਕਾਇਤਾਂ ਲੈ ਕੇ ਲੋਕ ਤੁਹਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਾਇਆ ਕਰਨਗੇ ਫਿਰ ਕਿਸ ਕਿਸ ਨੂੰ ਪੰਥ ਵਿਚੋ ਛਕੋਗੇ। ਕੌਮ ਨੂੰ ਖੁਲਾਸਾ ਕਰਕੇ ਦੱਸੋ ਕਿ ਆਹ ਆਹ ਸਿਧਾਂਤ ਦੇ ਅਧਾਰ ਤੇ ਆਹ ਦਸਮ ਪਾਤਸ਼ਾਹ ਦਾ ਫੈਸਲਾ ਇਹਦੇ ਆਧਾਰ ਤੇ ਅਸੀਂ ਫੈਸਲਾ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਕੁਲਦੀਪ ਸਿੰਘ ਗੜਗੱਜ ਦੀ ਰਿਹਾਇਸ਼ ਅਤੇ ਯਾਤਰੀ ਨਿਵਾਸ ਦੀ ਕੰਧ ਨਾਲ ਕੰਧ ਸਾਂਝੀ ਹੈ ਫਿਰ ਵੀ ਜਥੇਦਾਰ ਨੂੰ ਪਤਾ ਨਹੀ ਲਗੱਗਾ। ਛੇ ਮਹੀਨੇ ਦੇ ਵਿੱਚ ਇਹਨਾਂ ਦੇ ਕੋਲ ਕੋਈ ਖਬਰ ਨਹੀਂ ਆਈ, ਇਹ ਬੇਖਬਰ ਰਹੇ।ਜੇ ਜਥੇਦਾਰ ਨੂੰ ਖਬਰ ਨਹੀਂ ਮਿਲੀ ਤਾਂ ਧਾਮੀ ਸਾਹਿਬ ਕੋਲ ਤਾਂ ਜਵਾਬ ਬੜਾ ਸੌਖਾ ਹੈ ਕਿ ਮੈਨੂੰ ਤਾਂ 100 ਕਿਲੋਮੀਟਰ ਤੇ ਵੈਸੇ ਨਹੀਂ ਪਤਾ ਲੱਗਿਆ।
ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕਰ ਰਹੀਆਂ ਧਿਰਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮੈਂ ਨਿਜੀ ਤੌਰ ਤੇ ਜਿੰਨਾ ਹਰਜਿੰਦਰ ਸਿੰਘ ਧਾਮੀ ਨੂੰ ਜਾਣਿਆ ਹੈ ਉਹ ਨਾ ਤਾਂ ਭ੍ਰਿਸ਼ਟ ਹੈ, ਨਾ ਉਹ ਚਰਿਤਰਹੀਣ ਹੈ, ਨਾ ਉਹ ਕੋਈ ਚੋਰੀ ਠੱਗੀ ਕਰਦਾ ਹੈ। ਮੌਜੂਦਾ ਸਮੇ ਵਿਚ ਸ਼ੋ੍ਰਮਣੀ ਕਮੇਟੀ ਹਾਉਸ ਕੋਲ ਐਡਵੋਕੇਟ ਧਾਮੀ ਦਾ ਕੋਈ ਬਦਲ ਨਹੀ ਹੈ।ਸਿੱਖ ਸਿਧਾਤਾਂ ਦੇ ਜਾਣਕਾਰ ਅਤੇ ਪੰਥ ਦਾ ਦਰਦ ਰਖਣ ਵਾਲੇ ਬਾਬਾ ਰੰਧਾਵੇ ਵਾਲਿਆਂ ਨੇ ਕਿਹਾ ਕਿ ਜਿਸ ਦਿਨ ਐਡਵੋਕੇਟ ਧਾਮੀ ਵਰਗਾ ਇਮਾਨਦਾਰ ਤੇ ਚਰਿਤਰਵਾਣ ਆਗੂ ਸ਼ੋ੍ਰਮਣੀ ਕਮੇਟੀ ਦੇ ਹਾਉਸ ਵਿਚ ਮਿਲ ਗਿਆ ਮੈ ਆਪ ਐਡਵੋਕੇਟ ਧਾਮੀ ਦਾ ਅਸਤੀਫਾ ਲੈ ਕੇ ਸੰਗਤ ਕੋਲ ਆਵਾਂਗਾ। ਉਨਾਂ ਕਿਹਾ ਕਿ ਜਿਦ ਨਾਲ ਜੇਕਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਨਾਂ ਦੇ ਆਹੁਦੇ ਤੋ ਹਟਾ ਦਿੱਤਾ ਜਾਂਦਾ ਹੈ ਤਾਂ ਫਿਰ ਅਗਲਾ ਪ੍ਰਧਾਨ ਕਿਸੇ ਲੀਡਰ ਦਾ ਰਿਸ਼ਤੇਦਾਰ ਹੋਵੇਗਾ ਅਤੇ ਫਿਰ ਸ਼ੋ੍ਰਮਣੀ ਕਮੇਟੀ ਦਾ ਭੱਠਾ ਬੈਠ ਜਾਵੇਗਾ। ਉਨਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਤਾਂ ਐਡਵੋਕੇਟ ਧਾਮੀ ਦੇ ਉਲਟ ਹੀ ਖੜੇ ਰਹੇ ਹਾਂ, ਪਰ ਮੈਂ ਸੰਸਥਾ ਦੇ ਵਿੱਚ ਬੈਠ ਕੇ ਇਸ ਗੱਲ ਨੂੰ ਜਾਣਿਆ ਅਤੇ ਮੈਂ ਅੱਜ ਵੀ ਹਿੱਕ ਠੋਕ ਕੇ ਇਹ ਗੱਲ ਕਹਿਦਾ ਹਾਂ ਕਿ ਸ਼ੋ੍ਰਮਣੀ ਕਮੇਟੀ ਦੇ 150 ਮੈਂਬਰ ਜਿਸ ਨੂੰ ਸੁਖਬੀਰ ਸਿੰਘ ਬਾਦਲ ਕਹਿ ਦਿੰਦੇ ਹਨ ਮੈਂਬਰ ਉਸ ਨੂੰ ਵੋਟ ਪਾ ਦਿੰਦੇ ਹਨ। ਬਾਬਾ ਰੰਧਾਵੇ ਵਾਲਿਆਂ ਨੇ ਕਿਹਾ ਕਿ ਜੇ ਬਹੁਤਾ ਦਬਾਅ ਬਣਾਓਗੇ ਤਾਂ ਮੈ ਐਡਵੋਕੇਟ ਧਾਮੀ ਦਾ ਅਸਤੀਫਾ ਲਿਆਂ ਦਿਆਂਗਾ ਮੈਂ ਇਸ ਗਲ ਦੀ ਗਰੰਟੀ ਦਿੰਦਾ ਹਾਂ ਕਿ ਇਸ ਤੋ ਬਾਅਦ ਜੋ ਤੁਹਾਡੀ ਇਸ ਸੰਸਥਾ ਦੀ ਬਰਬਾਦੀ ਹੋਵੇਗੀ ਉਸ ਦੀ ਇਤਿਹਾਸ ਵਿਚ ਮਿਸਾਲ ਨਹੀ ਮਿਲੇਗੀ।

Have something to say? Post your comment

 
 
 
 

ਪੰਜਾਬ

ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਖਤਮ ਹੋਣ ਤੱਕ ਐਸ.ਆਈ.ਆਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹੀ ਪੰਥ ਦੀ ਤਾਕਤ- ਗਿਆਨੀ ਕੁਲਦੀਪ ਸਿੰਘ ਗੜਗੱਜ

ਖਾਲਸਾ ਕਾਲਜ ਦੇ ‘ਸੰਵਾਦ’ ਦਾ 24ਵਾਂ ਅੰਕ ਉਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਲੋਕ ਅਰਪਿਤ

ਮਾਨਸਾ : ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ; ਇੱਕ ਹਫ਼ਤੇ ਵਿੱਚ ਸੜਕ ਨਾ ਬਣੀ ਤਾਂ ਡੀ.ਸੀ. ਦਫ਼ਤਰ ਸੌਂਪਣਗੇ ਦੁਕਾਨਾਂ ਦੀਆਂ ਚਾਬੀਆਂ

ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ

ਕੁਲਜੀਤ ਸਿੰਘ ਬੇਦੀ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ, ਪੰਜਾਬ ’ਚ ਐਸ.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ

ਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂ

ਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇ

ਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪ

2023 ਤੋਂ ਭਗੌੜਾ ਪੰਜਾਬ ਪੁਲਿਸ ਦਾ ਬਰਖਾਸਤ ਅਧਿਕਾਰੀ ਪਟਿਆਲਾ ਵਿੱਚ ਗ੍ਰਿਫ਼ਤਾਰ