BREAKING NEWS
ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪਪੀਐਮ ਮੋਦੀ ਅਤੇ ਅਮਿਤ ਸ਼ਾਹ ਵੋਟਾਂ ਦੀ ਚੋਰੀ ਕਰਕੇ ਜਿੱਤ ਰਹੇ ਹਨ ਚੋਣਾਂ - ਕੇਜਰੀਵਾਲਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

ਨੈਸ਼ਨਲ

ਦਿੱਲੀ ਕਮੇਟੀ ਤੇ ਐਸਜੀਪੀਸੀ ਦੀਆਂ ਚੋਣਾਂ ਸਮੇਂ ਸਿਰ ਕਰਵਾਓ: ਇੰਦਰਜੀਤ ਸਿੰਘ ਵਿਕਾਸਪੁਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 24, 2026 07:19 PM

ਨਵੀਂ ਦਿੱਲੀ- 13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਵਿਕਾਸਪੁਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਅਤੇ ਨਿਯਮਾਂ ਅਨੁਸਾਰ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਸੰਗਤ ਦੀਆਂ ਹਨ ਅਤੇ ਇਨ੍ਹਾਂ ਨੂੰ ਕਿਸੇ ਵਿਅਕਤੀ ਜਾਂ ਧੜੇ ਦੀ ਨਿੱਜੀ ਜਾਗੀਰ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਤਾਂਤਰਿਕ ਪ੍ਰਕਿਰਿਆ ਨੂੰ ਪਹਿਲ ਮਿਲਣੀ ਚਾਹੀਦੀ ਹੈ। ਚੋਣਾਂ ਵਿੱਚ ਉਮੀਦਵਾਰ ਦੀ ਚੋਣ ਸਿਰਫ਼ ਧਨ-ਦੌਲਤ, ਸਿਆਸੀ ਪਹੁੰਚ ਜਾਂ ਦਬਦਬੇ ਦੇ ਆਧਾਰ ’ਤੇ ਨਹੀਂ, ਸਗੋਂ ਉਸ ਦੀ ਗੁਰਮਤਿ ਪ੍ਰਤੀ ਵਚਨਬੱਧਤਾ, ਸੇਵਾ, ਇਮਾਨਦਾਰੀ, ਆਚਰਨ ਅਤੇ ਪਿਛਲੇ ਕੰਮਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਸ. ਵਿਕਾਸਪੁਰੀ ਨੇ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਸਮੇਂ ਉਮੀਦਵਾਰਾਂ ਦੇ ਚਿਹਰੇ ਜਾਂ ਪ੍ਰਭਾਵ ਦੀ ਬਜਾਏ ਉਨ੍ਹਾਂ ਦੇ ਕਿਰਦਾਰ, ਸੋਚ ਅਤੇ ਸੇਵਾ ਦਾ ਮੁਲਾਂਕਣ ਕਰੇ। ਉਨ੍ਹਾਂ ਕਿਹਾ ਕਿ ਪੰਥਕ ਅਹੁਦਾ ਸੇਵਾ ਦਾ ਮਾਧਿਅਮ ਹੈ, ਨਿੱਜੀ ਸ਼ਕਤੀ ਜਾਂ ਪ੍ਰਭਾਵ ਦਾ ਸਾਧਨ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ’ਤੇ ਧਾਰਮਿਕ ਦੋਸ਼ ਲੱਗਣ ਦੀ ਸਥਿਤੀ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ ਸਾਬਤ ਹੋਣ ’ਤੇ ਅਹੁਦਾ ਜਾਂ ਪ੍ਰਭਾਵ ਕਾਰਵਾਈ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਦੇ ਅਹੁਦੇਦਾਰਾਂ ਲਈ ਸਪੱਸ਼ਟ ਆਚਾਰ ਸੰਹਿਤਾ ਅਤੇ ਜਵਾਬਦੇਹੀ ਦੀ ਵਿਵਸਥਾ ਦੀ ਲੋੜ ਵੀ ਦੱਸੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਉਸ ਵੇਲੇ ਹੀ ਕਾਇਮ ਰਹਿ ਸਕਦੀ ਹੈ ਜਦੋਂ ਫ਼ੈਸਲੇ ਵਿਅਕਤੀਗਤ ਹਿੱਤਾਂ ਤੋਂ ਉੱਪਰ ਉੱਠ ਕੇ ਗੁਰਮਤਿ, ਪੰਥਕ ਹਿੱਤ ਅਤੇ ਸੰਗਤ ਦੀਆਂ ਉਮੀਦਾਂ ਅਨੁਸਾਰ ਲਏ ਜਾਣ। ਚੋਣਾਂ ਵਿੱਚ ਪੈਸੇ ਅਤੇ ਪ੍ਰਭਾਵ ਦੀ ਥਾਂ ਸੇਵਾ, ਸਿਧਾਂਤ ਅਤੇ ਕਾਬਲੀਅਤ ਨੂੰ ਮਹੱਤਵ ਮਿਲੇ ਅਤੇ ਚੁਣੇ ਜਾਣ ਵਾਲੇ ਨੁਮਾਇੰਦੇ ਆਪਣੇ ਹਰ ਫ਼ੈਸਲੇ ਲਈ ਸੰਗਤ ਅੱਗੇ ਜਵਾਬਦੇਹ ਰਹਿਣ। ਸ. ਵਿਕਾਸਪੁਰੀ ਨੇ ਕਿਹਾ ਕਿ ਐਸਜੀਪੀਸੀ ਅਤੇ ਦਿੱਲੀ ਕਮੇਟੀ ਦੀ ਮਜ਼ਬੂਤੀ ਕਿਸੇ ਇੱਕ ਧੜੇ ਦੀ ਮਜ਼ਬੂਤੀ ਵਿੱਚ ਨਹੀਂ, ਸਗੋਂ ਨਿਰਪੱਖ ਚੋਣਾਂ, ਪਾਰਦਰਸ਼ੀ ਪ੍ਰਬੰਧ, ਵਿੱਤੀ ਜਵਾਬਦੇਹੀ, ਗੁਰਮਤਿ ਪ੍ਰਚਾਰ ਅਤੇ ਸੰਗਤ ਦੀ ਨਿਗਰਾਨੀ ਵਿੱਚ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਿਯਮਾਂ ਅਨੁਸਾਰ ਹੋਣ ਅਤੇ ਸੰਗਤ ਤੱਥਾਂ ਤੇ ਕੰਮ ਦੇ ਆਧਾਰ ’ਤੇ ਫ਼ੈਸਲਾ ਕਰੇ, ਤਾਂ ਹੀ ਪੰਥਕ ਸੰਸਥਾਵਾਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

Have something to say? Post your comment

 
 
 
 

ਨੈਸ਼ਨਲ

‘ਚਿੱਟੇ’ ਦੇ ਕਾਲੇ ਸਾਮਰਾਜ ਦੀਆਂ ਜੜ੍ਹਾਂ ਕਿੱਥੇ? ਨਸ਼ੇ ਦੀ ਸਪਲਾਈ ਤੋਂ ਲੈ ਕੇ ਮਨੁੱਖੀ ਸੋਚ ਤੱਕ ਦੀ ਪੜਤਾਲ: ਰਤਿੰਦਰ ਸਿੰਘ ਇੰਦੌਰ

ਚਾਰ ਸਾਲਾਂ ਵਿੱਚ 111 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਪਾਰਟੀਆਂ ਬਦਲੀਆਂ- ਏਡੀਆਰ ਰਿਪੋਰਟ

ਅਮਿਤ ਸ਼ਾਹ 30 ਸਤੰਬਰ ਨੂੰ ਪੰਜਾਬ ਵਿੱਚ ਨਸ਼ਾ ਛੁਡਾਊ ਯਾਤਰਾ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ

ਲੋਕਤੰਤਰ ਨਾਲ ਛੇੜਛਾੜ ਦੇਸ਼ ਨਾਲ ਧੋਖਾ ਹੈ- ਪ੍ਰਿਯੰਕਾ ਗਾਂਧੀ ਦਾ ਚੋਣ ਕਮਿਸ਼ਨ 'ਤੇ ਵੱਡਾ ਬਿਆਨ

ਅੰਗਦ ਤਲਵਾਰ ਵਲੋਂ ਗੁਰਬਾਣੀ ਨੂੰ ਗੀਤਾ ਵਾਂਗ ਗਾ ਕੇ ਲੋਕਾਂ ਨੂੰ ਨਚਾਉਣਾ ਵੱਡੀ ਬੇਅਦਬੀ, ਐਫਆਈਆਰ ਦਰਜ ਕਰਨ ਦੀ ਮੰਗ: ਸੰਤ ਮੀਤ ਸਿੰਘ

ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਹੁਣ ਖਿੱਚਣੀ ਪਵੇਗੀ ਬਾਬਾ ਦੀਪ ਸਿੰਘ ਜੀ ਵਾਲੀ ਲਕੀਰ, ਚੁੱਪ ਰਹੇ ਤਾਂ ਇਤਿਹਾਸ ਨਹੀਂ ਕਰੇਗਾ ਮੁਆਫ਼: ਭਾਈ ਸਰੂਪ ਸਿੰਘ

ਪੰਜਾਬ ਦੀਆਂ ਪੰਜ ਸਹਿਕਾਰੀ ਖੰਡ ਮਿੱਲਾਂ ਨੇ ਕੌਮੀ ਪੱਧਰ ’ਤੇ ਮਾਰੀਆਂ ਮੱਲਾਂ, ਜਿੱਤੇ ਪੰਜ ਐਵਾਰਡ

ਲਖੀਮਪੁਰ ਖੀਰੀ ਹਿੰਸਾ ਮਾਮਲਾ: ਟਰਾਇਲ ਜੱਜ ’ਤੇ ਲੱਗੇ ਦੋਸ਼ਾਂ ਦੀ ਰਿਪੋਰਟ ਤਲਬ, ਅਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਜਾਂਚ ਦੇ ਹੁਕਮ

ਨਾਨਕੁ ਦੁਨੀਆ ਕੈਸੀ ਹੋਈ”—ਮਾਇਆ, ਅਹੁਦੇ ਤੇ ਦਿਖਾਵੇ ਦੀ ਦੌੜ ’ਚ ਮਨੁੱਖ ਭੁੱਲਿਆ ਆਪਣਾ ਅਸਲ ਮੂਲ: ਭਾਈ ਜਰਨੈਲ ਸਿੰਘ ਕੋਹਾੜਕਾ

ਹਿੰਦੂ ਸੈਨਾ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੋਂ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ