BREAKING NEWS
• ਨੌਜਵਾਨਾਂ ਨੂੰ ਅਪੀਲ, ਨਸ਼ਿਆਂ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਵਾਲੇ ਦੋਸਤਾਂ ਦਾ ਸਾਥ ਨਾ ਛੱਡਣ: ਡਾ. ਬਲਜੀਤ ਕੌਰ • ਸਿੱਖ ਸੰਗਤ ਇਸ ਮਾਮਲੇ ਨੂੰ ਭੁੱਲੇਗੀ ਨਹੀਂ, ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਜਵਾਬ ਦੇਣਾ ਪਵੇਗਾ: ਬਲਤੇਜ ਪੰਨੂ • ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ • ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ 42786 ਕਰੋੜ ਰੁਪਏ ਦੀ ਸੀ.ਸੀ.ਐੱਲ. ਮਨਜ਼ੂਰੀ: ਲਾਲ ਚੰਦ ਕਟਾਰੂਚੱਕ • 40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੇਗੀ ਤੇਜ਼ੀ

ਨੈਸ਼ਨਲ

ਵਿਦੇਸ਼ੀਆਂ ਲਈ ਦੇਸ਼ ਦੇ ਦਰਵਾਜ਼ੇ ਖੁੱਲ੍ਹੇ, ਬੰਦੀ ਸਿੰਘਾਂ ਲਈ ਕਾਨੂੰਨ ਦੀਆਂ ਬੇੜੀਆਂ ਕਿਉਂ: ਮੰਜੀਤ ਸਿੰਘ ਜੀਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 29, 2026 07:48 PM

ਨਵੀਂ ਦਿੱਲੀ - ਮਿਆਂਮਾਰ ਟ੍ਰੇਨਿੰਗ ਕੈਂਪ ਮਾਮਲੇ ਵਿੱਚ ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਮਰੀਕੀ ਨਾਗਰਿਕ ਮੈਥਿਊ ਐਰੋਨ ਵੈਨਡਾਈਕ ਅਤੇ 6 ਯੂਕਰੇਨੀ ਨਾਗਰਿਕਾਂ ਨੂੰ ਡਿਫਾਲਟ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਆਪਣੇ-ਆਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਦਿੱਤੇ ਜਾਣ ਨੇ ਦੇਸ਼ ਦੀ ਕਾਨੂੰਨੀ ਵਿਵਸਥਾ ਅਤੇ ਵੱਖ-ਵੱਖ ਮਾਮਲਿਆਂ ਵਿੱਚ ਲਾਗੂ ਹੁੰਦੇ ਮਾਪਦੰਡਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮੰਜੀਤ ਸਿੰਘ ਜੀਕੇ ਨੇ ਤਿੱਖਾ ਸਵਾਲ ਉਠਾਇਆ ਹੈ ਕਿ ਜੇਕਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਅਦਾਲਤੀ ਪ੍ਰਕਿਰਿਆ ਤਹਿਤ ਆਪਣੇ ਦੇਸ਼ ਜਾਣ ਦਾ ਰਸਤਾ ਮਿਲ ਸਕਦਾ ਹੈ ਤਾਂ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਇੰਨੀ ਸਖ਼ਤੀ ਕਿਉਂ ਦਿਖਾਈ ਜਾਂਦੀ ਹੈ। ਜੱਗਤਾਰ ਸਿੰਘ ਜੋਹਲ ਦਾ ਮਾਮਲਾ ਉਠਾਉਂਦਿਆਂ ਜੀਕੇ ਨੇ ਕਿਹਾ ਕਿ ਜੱਗੀ ਜੋਹਲ ਸਾਲ 2017 ਵਿੱਚ ਵਿਆਹ ਲਈ ਭਾਰਤ ਆਇਆ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਰੀਬ ਨੌਂ ਸਾਲ ਬੀਤ ਚੁੱਕੇ ਹਨ। ਦਿੱਲੀ ਹਾਈ ਕੋਰਟ ਵੱਲੋਂ ਸਤੰਬਰ 2026 ਵਿੱਚ ਐਨਆਈਏ ਨਾਲ ਸਬੰਧਤ ਸੱਤ ਮਾਮਲਿਆਂ ਵਿੱਚ ਉਸ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਵੀ ਉਸ ’ਤੇ ਲਾਗੂ ਸ਼ਰਤਾਂ ਅਤੇ ਯਾਤਰਾ ਨਾਲ ਸਬੰਧਤ ਪਾਬੰਦੀਆਂ ਦਾ ਮਸਲਾ ਚਰਚਾ ਵਿੱਚ ਹੈ। ਜੀਕੇ ਨੇ ਕੇਂਦਰ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਪੁੱਛਿਆ ਕਿ ਜੇ ਵਿਦੇਸ਼ੀ ਨਾਗਰਿਕਾਂ ਨੂੰ ਅਦਾਲਤੀ ਹੁਕਮਾਂ ਰਾਹੀਂ ਆਪਣੇ ਦੇਸ਼ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਜੱਗੀ ਜੋਹਲ ਦੇ ਮਾਮਲੇ ਵਿੱਚ ਵੱਖਰਾ ਮਾਪਦੰਡ ਕਿਉਂ ਨਜ਼ਰ ਆ ਰਿਹਾ ਹੈ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਪਸ਼ਟ ਕਰੇ ਕਿ ਅਜਿਹੀਆਂ ਪਾਬੰਦੀਆਂ ਦਾ ਕਾਨੂੰਨੀ ਆਧਾਰ ਕੀ ਹੈ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਕਿਹੜੇ ਅਧਿਕਾਰੀਆਂ ਦੀ ਭੂਮਿਕਾ ਰਹੀ ਹੈ। ਇਸੇ ਦੌਰਾਨ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਦਾ ਮਾਮਲਾ ਵੀ ਜੀਕੇ ਨੇ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਭਿਓਰਾ ਦੀ ਰਿਹਾਈ ਸਬੰਧੀ ਸਰਕਾਰ ਨੂੰ ਛੇ ਵਾਰ ਰੀਮਾਈਂਡਰ ਭੇਜੇ ਜਾਣ ਦੇ ਬਾਵਜੂਦ ਜੇਕਰ ਉਨ੍ਹਾਂ ਦੀ ਰਿਹਾਈ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾ ਰਿਹਾ ਤਾਂ ਸਰਕਾਰ ਇਸ ਦੇ ਕਾਰਨ ਜਨਤਕ ਕਰੇ। ਉਨ੍ਹਾਂ ਸਵਾਲ ਕੀਤਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਫ਼ਾਈਲ ਕਿੱਥੇ ਅਟਕੀ ਹੋਈ ਹੈ ਅਤੇ ਫ਼ੈਸਲਾ ਕੌਣ ਰੋਕ ਰਿਹਾ ਹੈ? ਜੀਕੇ ਨੇ ਕਿਹਾ ਕਿ ਇੱਕ ਪਾਸੇ ਵਿਦੇਸ਼ੀ ਨਾਗਰਿਕਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਆਪਣੇ ਦੇਸ਼ ਜਾਣ ਦੀ ਇਜਾਜ਼ਤ ਮਿਲ ਰਹੀ ਹੈ ਅਤੇ ਦੂਜੇ ਪਾਸੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਫ਼ੈਸਲੇ ਲਟਕ ਰਹੇ ਹਨ—ਇਹ ਸਵਾਲ ਸਰਕਾਰ ਤੋਂ ਜਵਾਬ ਮੰਗਦਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਤੇ ਸੰਬੰਧਿਤ ਸਰਕਾਰੀ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਕਾਨੂੰਨ ਦੀ ਕਸੌਟੀ ਸਾਰਿਆਂ ਲਈ ਇੱਕੋ ਹੈ ਜਾਂ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਵੱਖਰਾ ਰਵੱਈਆ ਅਪਣਾਇਆ ਜਾ ਰਿਹਾ ਹੈ।

Have something to say? Post your comment

 
 
 
 

ਨੈਸ਼ਨਲ

ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ: ਭਾਈ ਰਤਿੰਦਰ ਸਿੰਘ ਇੰਦੌਰ

ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ

ਗਾਇਤਰੀ ਬਿਸ਼ਨੋਈ ਮਾਮਲੇ ਤੋਂ ਧਿਆਨ ਹਟਾਉਣ ਲਈ ਐਲਪੀਯੂ ਵਿੱਚ ਹੰਗਾਮਾ ਕਰਨ ਦਾ ਦੋਸ਼ ਲਗਾਇਆ ਮੰਤਰੀ ਮਨਜਿੰਦਰ ਸਿਰਸਾ ਨੇ 'ਆਪ' 'ਤੇ 

ਐਸਆਈਆਰ ਪ੍ਰਕਿਰਿਆ ਹੌਲੀ-ਹੌਲੀ ਇੱਕ ਧੋਖਾਧੜੀ ਵਜੋਂ ਬੇਨਕਾਬ ਹੋ ਰਹੀ ਹੈ: ਪੀ. ਚਿਦੰਬਰਮ

ਜਦੋਂ ਸਿੱਖ ਵਿਰੋਧੀ ਨਫ਼ਰਤ ਦਿਖਾਈ ਹੀ ਨਾ ਦੇਵੇ ਤਾਂ ਉਸ ਨਾਲ ਲੜੋਗੇ ਕਿਵੇਂ?”—ਸਿੱਖ ਫੈਡਰੇਸ਼ਨ ਯੂਕੇ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਾਊਥਾਲ ਤੇ ਹੇਜ਼ ਲਈ ਅਹੁਦੇਦਾਰਾਂ ਦਾ ਕੀਤਾ ਗਿਆ ਐਲਾਨ

ਸਰਨਾ ਨੇ ਦਿੱਲੀ ਕਮੇਟੀ ਚੋਣਾਂ ਲਈ ਭਾਜਪਾ ਨੂੰ ਚੋਣ ਐਲਾਨ ਪੱਤਰ ਜਾਰੀ ਕਰਨ ਦੀ ਕੀਤੀ ਅਪੀਲ

ਨਸ਼ਿਆਂ ਦੀ ਦਲਦਲ ’ਚ ਧੱਸ ਰਹੀ ਨੌਜਵਾਨੀ, ਸਿੱਖੀ ਤੋਂ ਟੁੱਟਦਾ ਸਰੋਕਾਰ, ਪੰਥ ਲਈ ਵਡੀ ਚਿੰਤਾ ਦਾ ਵਿਸ਼ਾ — ਗਿਆਨੀ ਕਰਤਾਰ ਸਿੰਘ

ਸ਼ਹੀਦ-ਏ-ਆਜ਼ਮ ਭਗਤ ਸਿੰਘ- ਜਿਸ ਤੋਂ ਡਰਦੀ ਸੀ ਬ੍ਰਿਟਿਸ਼ ਸਰਕਾਰ

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ