ਨੈਸ਼ਨਲ

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? - ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | October 01, 2026 07:17 PM

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਐਸਜੀਪੀਸੀ ਦੁਆਰਾ ਸੰਚਾਲਿਤ ਸਰਾਂ ਵਿੱਚ ਇੱਕ ਔਰਤ ਦੇ ਅੱਠ ਮਹੀਨੇ ਠਹਿਰਨ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਉੱਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਐਸਜੀਪੀਸੀ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਤੋਂ ਕਿਉਂ ਭੱਜ ਰਹੀ ਹੈ, ਜੋ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਕਿਸੇ ਹੋਰ ਏਜੰਸੀ ਤੋਂ ਜਾਂਚ ਮੰਗਣ ਦੀ ਬਜਾਏ ਹਰਜਿੰਦਰ ਸਿੰਘ ਧਾਮੀ ਨੂੰ ਔਰਤ ਦੇ ਠਹਿਰਨ ਨਾਲ ਜੁੜੇ ਬੁਨਿਆਦੀ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਅਤੇ ਐਸਜੀਪੀਸੀ ਕੋਲ ਉਪਲਬਧ ਸਾਰੇ ਸਬੰਧਤ ਰਿਕਾਰਡ ਪੰਜਾਬ ਪੁਲਿਸ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਹਨ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, "ਹਰਜਿੰਦਰ ਸਿੰਘ ਧਾਮੀ, ਜੋ ਆਪਣੇ ਆਪ ਨੂੰ 'ਸੁਖਬੀਰ ਸਿੰਘ ਬਾਦਲ ਦਾ ਸਿਪਾਹੀ' ਮੰਨਦੇ ਹਨ, ਇਸ ਮਾਮਲੇ ਬਾਰੇ ਉਠਾਏ ਗਏ ਬੁਨਿਆਦੀ ਸਵਾਲਾਂ ਦੇ ਜਵਾਬ ਦੇਣ ਵਿੱਚ ਨਾਕਾਮ ਰਹੇ ਹਨ ਅਤੇ ਹੁਣ ਪੰਜਾਬ ਪੁਲਿਸ ਨੂੰ ਸਬੰਧਤ ਰਿਕਾਰਡ ਦੇਣ ਦੀ ਬਜਾਏ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ। ਮੁੱਖ ਸਵਾਲ ਇਹ ਹਨ ਕਿ ਔਰਤ ਨੂੰ ਸ੍ਰੀ ਅਨੰਦਪੁਰ ਸਾਹਿਬ ਕਿਉਂ ਲਿਆਂਦਾ ਗਿਆ, ਉਸ ਦੇ ਠਹਿਰਨ ਦਾ ਪ੍ਰਬੰਧ ਕਿਸ ਨੇ ਕੀਤਾ, ਉਹ ਅੱਠ ਮਹੀਨੇ ਉੱਥੇ ਕਿਉਂ ਰਹੀ, ਅਤੇ ਐਸਜੀਪੀਸੀ ਨੇ ਉਸ ਨੂੰ ਵਾਹਨ, ਸੇਵਾਦਾਰ ਅਤੇ ਹੋਰ ਖਰਚੇ ਕਿਉਂ ਮੁਹੱਈਆ ਕਰਵਾਏ?"

ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਖਾਤੇ ਵਿੱਚੋਂ ਔਰਤ ਦੇ ਖਾਤੇ ਵਿੱਚ 1 ਲੱਖ ਰੁਪਏ ਟਰਾਂਸਫਰ ਕਰਨ ਬਾਰੇ ਵੀ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਹੇ ਹਨ, ਜੋ ਕਿ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਉਠਾਇਆ ਜਾ ਚੁੱਕਾ ਹੈ।ਉਨ੍ਹਾਂ ਕਿਹਾ "ਜਦੋਂ ਤੱਥਾਂ ਨੂੰ ਸਥਾਪਿਤ ਕਰਨ ਲਈ ਲੋੜੀਂਦੇ ਰਿਕਾਰਡ ਸੰਸਥਾ ਦੇ ਆਪਣੇ ਕੋਲ ਹਨ, ਤਾਂ ਐਸਜੀਪੀਸੀ ਸੀਬੀਆਈ ਜਾਂਚ ਦੀ ਮੰਗ ਕਿਉਂ ਕਰ ਰਹੀ ਹੈ? ਸਰਾਂ ਦੇ ਰਜਿਸਟਰਾਂ ਤੋਂ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਔਰਤ ਦੇ ਠਹਿਰਨ ਦੀ ਸਿਫਾਰਸ਼ ਕਿਸ ਨੇ ਕੀਤੀ, ਉਸ ਦੀ ਰਿਹਾਇਸ਼ ਦੀ ਮੰਜ਼ੂਰੀ ਕਿਸ ਨੇ ਦਿੱਤੀ ਅਤੇ ਉਸ ਲਈ ਕੀਤੇ ਗਏ ਹੋਰ ਪ੍ਰਬੰਧਾਂ ਨੂੰ ਕਿਸ ਨੇ ਪ੍ਰਵਾਨਗੀ ਦਿੱਤੀ, "।

ਉਨ੍ਹਾਂ ਕਿਹਾ ਕਿ ਐਸਜੀਪੀਸੀ ਨੂੰ ਔਰਤ ਨੂੰ ਦਿੱਤੀ ਗਈ ਗੱਡੀ, ਉਸ ਨਾਲ ਤਾਇਨਾਤ ਕੀਤੇ ਗਏ ਸੇਵਾਦਾਰ, ਉਸ ਦੇ ਠਹਿਰਨ 'ਤੇ ਹੋਏ ਖਰਚੇ ਅਤੇ ਇਸ ਨਾਲ ਸਬੰਧਤ ਸਾਰੇ ਵਿੱਤੀ ਲੈਣ-ਦੇਣ ਦੇ ਪੂਰੇ ਵੇਰਵੇ ਪੰਜਾਬ ਪੁਲਿਸ ਨੂੰ ਸੌਂਪਣੇ ਚਾਹੀਦੇ ਹਨ।

ਬਲਤੇਜ ਪੰਨੂ ਨੇ ਸਵਾਲ ਉਠਾਇਆ ਕਿ ਐਸਜੀਪੀਸੀ ਪ੍ਰਧਾਨ ਪੰਜਾਬ ਪੁਲਿਸ ਦੀ ਜਾਂਚ ਨੂੰ ਅੱਗੇ ਵਧਣ ਦੇਣ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਿਉਂ ਕਰ ਰਹੇ ਹਨ।

2015 ਦੇ ਬੇਅਦਬੀ ਮਾਮਲਿਆਂ ਦੀ ਸੀਬੀਆਈ ਵੱਲੋਂ ਕੀਤੀ ਗਈ ਪਹਿਲੀ ਜਾਂਚ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੂੰ ਸੌਂਪਣ ਤੋਂ ਬਾਅਦ, ਸੀਬੀਆਈ ਨੇ ਆਖਰਕਾਰ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਤਜ਼ਰਬੇ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਮੌਜੂਦਾ ਮਾਮਲੇ ਨੂੰ ਕਿਸੇ ਹੋਰ ਏਜੰਸੀ ਨੂੰ ਸੌਂਪਣ ਨਾਲ ਇਹ ਮੁੱਦਾ ਵੀ ਪਿੱਛੇ ਧੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ "ਇਸ ਮਾਮਲੇ ਨੂੰ ਕਿਸੇ ਹੋਰ ਏਜੰਸੀ ਦੇ ਹਵਾਲੇ ਕਰਕੇ ਮਹਿਜ਼ ਲਾਂਭੇ ਨਹੀਂ ਕੀਤਾ ਜਾ ਸਕਦਾ। ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਜੋ ਹੋਇਆ, ਉਸ ਬਾਰੇ ਗੰਭੀਰ ਸਵਾਲ ਹਨ, ਅਤੇ ਉਨ੍ਹਾਂ ਸਵਾਲਾਂ ਲਈ ਪਾਰਦਰਸ਼ਤਾ ਅਤੇ ਜਵਾਬਾਂ ਦੀ ਲੋੜ ਹੈ, "।

ਬਲਤੇਜ ਪੰਨੂ ਨੇ ਅਕਾਲੀ ਦਲ (ਬਾਦਲ) ਦੇ ਆਗੂ ਬੰਟੀ ਰੋਮਾਣਾ ਦੇ ਬਿਆਨਾਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੰਟੀ ਰੋਮਾਣਾ ਨੇ ਦਾਅਵਾ ਕੀਤਾ ਸੀ ਕਿ ਔਰਤ ਨੇ ਸੁਖਬੀਰ ਸਿੰਘ ਬਾਦਲ ਨਾਲ ਪਹੁੰਚ ਕੀਤੀ ਸੀ ਅਤੇ ਉਸ ਨੂੰ ਪੁਲਿਸ ਕੋਲ ਪਹੁੰਚ ਕਰਕੇ ਐਫਆਈਆਰ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਪੁੱਛਿਆ "ਜੇਕਰ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਚਾਹੁੰਦੀ ਸੀ ਕਿ ਔਰਤ ਪੁਲਿਸ ਕੋਲ ਜਾਵੇ ਅਤੇ ਐਫਆਈਆਰ ਦਰਜ ਕਰਵਾਏ, ਤਾਂ ਹੁਣ ਸੀਬੀਆਈ ਨੂੰ ਇਸ ਮਾਮਲੇ ਲਈ ਢੁਕਵੀਂ ਏਜੰਸੀ ਵਜੋਂ ਕਿਉਂ ਪੇਸ਼ ਕੀਤਾ ਜਾ ਰਿਹਾ ਹੈ? ਜੇਕਰ ਸੀ.ਬੀ.ਆਈ. ਹੀ ਪਸੰਦੀਦਾ ਏਜੰਸੀ ਸੀ, ਤਾਂ ਉਸ ਨੂੰ ਪਹਿਲੀ ਵਾਰ ਵਿੱਚ ਹੀ ਉੱਥੇ ਕਿਉਂ ਨਹੀਂ ਭੇਜਿਆ ਗਿਆ?"।

ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹਾਲ ਹੀ ਵਿੱਚ ਹੋਈ ਪ੍ਰੈਸ ਕਾਨਫਰੰਸ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਕਈ ਸਵਾਲ ਅਜੇ ਵੀ ਅਣਸੁਲਝੇ ਹਨ। ਉਨ੍ਹਾਂ ਕਿਹਾ"ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਆਪਣੇ ਰਿਕਾਰਡ, ਵਿੱਤੀ ਲੈਣ-ਦੇਣ ਅਤੇ ਔਰਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਸਵਾਲਾਂ ਤੋਂ ਬਚਦੇ ਹੋਏ ਵਾਰ-ਵਾਰ ਸੀਬੀਆਈ ਜਾਂਚ ਦੀ ਮੰਗ ਨਹੀਂ ਕਰ ਸਕਦੇ। ਐਸਜੀਪੀਸੀ ਕੋਲ ਰਿਕਾਰਡ ਹੈ। ਇਸ ਨੂੰ ਇਹ ਪੰਜਾਬ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਹੈ ਅਤੇ ਜਾਂਚ ਨੂੰ ਤੱਥ ਸਥਾਪਿਤ ਕਰਨ ਦੇਣੇ ਚਾਹੀਦੇ ਹਨ, "।

ਉਨ੍ਹਾਂ ਕਿਹਾ ਕਿ ਇਹ ਮਾਮਲਾ ਐਸਜੀਪੀਸੀ ਨਾਲ ਸਬੰਧਤ ਪਹਿਲਾਂ ਉਠਾਏ ਗਏ ਹੋਰ ਵਿਵਾਦਾਂ ਅਤੇ ਕਥਿਤ ਘਪਲਿਆਂ ਨਾਲੋਂ ਵੱਖਰਾ ਹੈ, ਜਿਸ ਵਿੱਚ ਸੁੱਕੀਆਂ ਰੋਟੀਆਂ, ਸਬਜ਼ੀਆਂ, ਘਿਓ ਅਤੇ ਇਮਾਰਤਾਂ ਨਾਲ ਸਬੰਧਤ ਵਿਵਾਦ ਸ਼ਾਮਲ ਹਨ। ਉਨ੍ਹਾਂ ਕਿਹਾ "ਇਹ ਅਜਿਹਾ ਮੁੱਦਾ ਨਹੀਂ ਹੈ ਜਿਸ 'ਤੇ ਧੂੜ ਦੀ ਪਰਤ ਪਾ ਕੇ ਇਸ ਨੂੰ ਦਬਾਇਆ ਜਾ ਸਕੇ। ਸਿੱਖ ਸੰਗਤਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਰਗੀ ਪਵਿੱਤਰ ਥਾਂ 'ਤੇ ਵਾਪਰੀ ਘਟਨਾ ਨੂੰ ਲੈ ਕੇ ਭਾਰੀ ਚਿੰਤਾ ਹੈ, "।

ਬਲਤੇਜ ਪੰਨੂ ਨੇ ਕਿਹਾ ਕਿ ਸਿੱਖ ਬੁੱਧੀਜੀਵੀ ਅਤੇ ਨੌਜਵਾਨ ਇਸ ਮਾਮਲੇ 'ਤੇ ਸਵਾਲ ਉਠਾ ਰਹੇ ਹਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ।

ਉਨ੍ਹਾਂ ਇਸ ਗੱਲ 'ਤੇ ਵੀ ਸਵਾਲ ਚੁੱਕਿਆ ਕਿ ਸੋਸ਼ਲ ਮੀਡੀਆ 'ਤੇ ਔਰਤ ਨੂੰ ਨਿਸ਼ਾਨਾ ਬਣਾਉਣ ਅਤੇ ਪਰੇਸ਼ਾਨ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ"ਜੇਕਰ ਐਸਜੀਪੀਸੀ ਦਾ ਮੰਨਣਾ ਹੈ ਕਿ ਕੋਈ ਅਨਿਯਮਤਤਾ ਨਹੀਂ ਹੋਈ ਹੈ, ਤਾਂ ਪੰਜਾਬ ਪੁਲਿਸ ਨੂੰ ਹਰੇਕ ਸਬੰਧਤ ਦਸਤਾਵੇਜ਼ ਅਤੇ ਰਿਕਾਰਡ ਦੇਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਪਾਰਦਰਸ਼ਤਾ ਨਾਲ ਹੀ ਤੱਥ ਸਾਹਮਣੇ ਆਉਣਗੇ, "।

ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਹਰਜਿੰਦਰ ਸਿੰਘ ਧਾਮੀ ਮੰਨਦੇ ਹਨ ਕਿ ਅਨਿਯਮਤਤਾਵਾਂ ਹੋਈਆਂ ਹਨ, ਤਾਂ ਐਸਜੀਪੀਸੀ ਨੂੰ ਸਰਾਂ ਦੇ ਸਾਰੇ ਸਬੰਧਤ ਰਜਿਸਟਰ, ਖਾਤਿਆਂ ਦੇ ਵੇਰਵੇ ਅਤੇ ਵਾਹਨ, ਸੇਵਾਦਾਰ ਅਤੇ ਖਰਚਿਆਂ ਨਾਲ ਸਬੰਧਤ ਰਿਕਾਰਡ ਤੁਰੰਤ ਪੰਜਾਬ ਪੁਲਿਸ ਨੂੰ ਸੌਂਪਣੇ ਚਾਹੀਦੇ ਹਨ। ਉਨ੍ਹਾਂ ਕਿਹਾ "ਸੀਬੀਆਈ ਜਾਂਚ ਰਾਹੀਂ ਇਸ ਮਾਮਲੇ ਨੂੰ ਗਾਇਬ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਐਸਜੀਪੀਸੀ ਨੂੰ ਆਪਣੇ ਸਾਰੇ ਰਿਕਾਰਡ ਪੰਜਾਬ ਪੁਲਿਸ ਨੂੰ ਦੇਣੇ ਚਾਹੀਦੇ ਹਨ ਅਤੇ ਜਾਂਚ ਨੂੰ ਸੱਚਾਈ ਸਾਹਮਣੇ ਲਿਆਉਣ ਦੇਣੀ ਚਾਹੀਦੀ ਹੈ, "।

 

Have something to say? Post your comment

 
 
 
 

ਨੈਸ਼ਨਲ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਅਹੁਦੇਦਾਰਾਂ ਵੱਲੋਂ ਲਾਲਗੰਜ ਗੁਰਦੁਆਰਾ ਨਾਨਕ ਸ਼ਾਹੀ ਦੇ ਵਿਕਾਸ ਲਈ ਵਿਧਾਇਕ ਤੇ ਡੀਐਮ ਨਾਲ ਮੁਲਾਕਾਤ

ਨੈਸ਼ਨਲ ਅਕਾਲੀ ਦਲ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਚਲਾਏਗਾ ਜਾਗਰੂਕਤਾ ਮੁਹਿੰਮ

ਬੰਦੀ ਸਿੰਘਾਂ ਦੀ ਰਿਹਾਈ ’ਤੇ ਸਰਕਾਰ ਦੀ ਚੁੱਪ ’ਤੇ ਸਵਾਲ—ਸਿੱਖਾਂ ਨੂੰ ਹੀ ਵਾਰ-ਵਾਰ ਇਨਸਾਫ਼ ਲਈ ਸੜਕਾਂ ’ਤੇ ਕਿਉਂ ਉਤਰਨਾ ਪੈਂਦਾ ਹੈ: ਬੀਬੀ ਰਣਜੀਤ ਕੌਰ

ਇੰਡੀਆ ਬਲਾਕ ਦੀ ਮੀਟਿੰਗ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ-ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਪਿੱਛੇ ਨਹੀਂ ਹਟਣਗੇ

ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਵੱਲੋਂ ਸੰਗਤਾਂ ਨੂੰ ਬੰਦੀ ਛੋੜ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ

ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਦੀ ਬਜਾਏ ਸਿੱਖ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣ  - ਤਰਸੇਮ ਸਿੰਘ/ ਇਯਾਲੀ

ਕਮੇਟੀ ਸਿਰ ਕਰੋੜਾਂ ਦੇ ਲਟਕਦੇ ਬਕਾਏ—ਫਿਰ ਦਸੰਬਰ ਦੇ ਸ਼ਹੀਦੀ ਪੁਰਬਾਂ ਲਈ ਕਿੱਥੋਂ ਹੋਵੇਗਾ ਖਰਚਾ.? ਦਿੱਲੀ ਕਮੇਟੀ ਦੇਵੇ ਜਵਾਬ : ਸੰਤ ਮੀਤ ਸਿੰਘ

ਨਵੇਂ ਗੁਰਦੁਆਰਾ ਐਕਟ ਦੀ ਮੰਗ ’ਤੇ ਸਰਨਾ ਦਾ ਸਖ਼ਤ ਵਿਰੋਧ- ਇਤਿਹਾਸਕ ਗੁਰਦੁਆਰਿਆਂ ਦੀਆਂ ਚਾਬੀਆਂ ਸਰਕਾਰ ਨੂੰ ਨਹੀਂ ਸੌਂਪੀਆਂ ਜਾ ਸਕਦੀਆਂ

ਨਸ਼ਿਆਂ ਦੇ ਹਨੇਰੇ ’ਚ ਗੁੰਮ ਹੋ ਰਹੀ ਨੌਜਵਾਨੀ, ਟੁੱਟ ਰਹੇ ਪਰਿਵਾਰ—ਗੁਰਬਾਣੀ ਨਾਲ ਜੁੜਨਾ ਹੀ ਬਚਾਅ ਦਾ ਰਾਹ: ਗਿਆਨੀ ਅਮਨਦੀਪ ਸਿੰਘ

ਭਾਰਤੀ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਸਜ਼ਾ ਦਿਲਵਾਉਗਾ ਇੰਡੀਆ ਬਲਾਕ -ਰਾਹੁਲ ਗਾਂਧੀ