ਨੈਸ਼ਨਲ

ਨਸ਼ਿਆਂ ਤੇ ਪਤਿਤਪੁਣੇ ਦੀ ਲਪੇਟ ’ਚ ਆ ਰਹੀ ਨੌਜੁਆਨੀ ਨੂੰ ਬਚਾਉਣ ਲਈ ਗੁਰਮਤਿ ਦੀ ਰੌਸ਼ਨੀ ਜ਼ਰੂਰੀ: ਪਰਮਜੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 02, 2026 10:49 PM

ਨਵੀਂ ਦਿੱਲੀ - ਨੌਜੁਆਨ ਪੀੜ੍ਹੀ ਵਿੱਚ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਅਤੇ ਪਤਿਤਪੁਣਾ ਅੱਜ ਸਮਾਜ ਲਈ ਗੰਭੀਰ ਚੁਣੌਤੀ ਬਣ ਚੁੱਕਾ ਹੈ। ਇਹ ਸਮਾਂ ਸਿਰਫ਼ ਚਿੰਤਾ ਕਰਨ ਜਾਂ ਨੌਜੁਆਨਾਂ ਨੂੰ ਦੋਸ਼ ਦੇਣ ਦਾ ਨਹੀਂ, ਸਗੋਂ ਆਪਣੇ ਘਰਾਂ ਅਤੇ ਸੰਸਥਾਵਾਂ ਅੰਦਰ ਝਾਤ ਮਾਰਨ ਦਾ ਹੈ। ਬੱਚਿਆਂ ਨੂੰ ਸਹੀ ਦਿਸ਼ਾ, ਚੰਗੀ ਸੰਗਤ ਅਤੇ ਜੀਵਨ ਦਾ ਮਕਸਦ ਨਾ ਮਿਲੇ ਤਾਂ ਖਾਲੀਪਣ ਉਨ੍ਹਾਂ ਨੂੰ ਗਲਤ ਰਾਹਾਂ ਵੱਲ ਧੱਕ ਸਕਦਾ ਹੈ। ਇਹ ਪ੍ਰਗਟਾਵਾ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ-ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਜੁਆਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੜਾਈ ਦਰਅਸਲ ਉਸ ਦੀ ਸੋਚ, ਸੰਸਕਾਰ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ਇਸ ਲਈ ਘਰ ਅਤੇ ਗੁਰਦੁਆਰਾ ਦੋਵੇਂ ਬੱਚਿਆਂ ਲਈ ਅਜਿਹੇ ਕੇਂਦਰ ਬਣਨ ਜਿੱਥੇ ਉਨ੍ਹਾਂ ਨੂੰ ਪਿਆਰ, ਮਾਰਗਦਰਸ਼ਨ ਅਤੇ ਆਪਣੀ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਗੁਰੂਬਾਣੀ ਮਨੁੱਖ ਨੂੰ ਅੰਦਰਲੇ ਵਿਕਾਰਾਂ ’ਤੇ ਕਾਬੂ ਪਾਉਣ ਅਤੇ ਉੱਚੇ ਜੀਵਨ ਵੱਲ ਵਧਣ ਦੀ ਪ੍ਰੇਰਣਾ ਦਿੰਦੀ ਹੈ। ਇਸ ਕਰਕੇ ਬੱਚਿਆਂ ਨੂੰ ਕੇਵਲ ਬਾਣੀ ਪੜ੍ਹਾਉਣਾ ਹੀ ਕਾਫ਼ੀ ਨਹੀਂ, ਸਗੋਂ ਉਸ ਦੇ ਅਰਥ ਅਤੇ ਜੀਵਨ ਨਾਲ ਸਬੰਧ ਵੀ ਸਮਝਾਉਣੇ ਜ਼ਰੂਰੀ ਹਨ। ਜਦੋਂ ਬੱਚਾ ਆਪਣੇ ਗੁਰੂ, ਇਤਿਹਾਸ ਅਤੇ ਵਿਰਸੇ ਨੂੰ ਜਾਣਦਾ ਹੈ ਤਾਂ ਉਸ ਅੰਦਰ ਆਪਣੀ ਪਛਾਣ ਪ੍ਰਤੀ ਮਾਣ ਪੈਦਾ ਹੁੰਦਾ ਹੈ। ਇਸੇ ਮਜ਼ਬੂਤ ਬੁਨਿਆਦ ’ਤੇ ਚੰਗੇ ਚਰਿੱਤਰ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਉਸਾਰੀ ਹੁੰਦੀ ਹੈ। ਸ. ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਮਾਪੇ ਬੱਚਿਆਂ ਨਾਲ ਸਿਰਫ਼ ਹੁਕਮ ਦੇਣ ਵਾਲੇ ਵਜੋਂ ਨਹੀਂ, ਸਗੋਂ ਦੋਸਤ ਬਣ ਕੇ ਗੱਲ ਕਰਨ। ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਅਤੇ ਉਨ੍ਹਾਂ ਨੂੰ ਇਕੱਲੇਪਣ ਜਾਂ ਮਾੜੀ ਸੰਗਤ ਦੇ ਹਵਾਲੇ ਨਾ ਕੀਤਾ ਜਾਵੇ। ਜਿਹੜੇ ਨੌਜੁਆਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ, ਉਨ੍ਹਾਂ ਪ੍ਰਤੀ ਨਫ਼ਰਤ ਜਾਂ ਤਿਰਸਕਾਰ ਦੀ ਥਾਂ ਪਰਿਵਾਰਕ ਸਹਿਯੋਗ, ਇਲਾਜ ਅਤੇ ਮੁੜ ਵਸੇਬੇ ਦੀ ਪਹੁੰਚ ਅਪਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅਤੇ ਪੰਥਕ ਸੰਸਥਾਵਾਂ ਨੂੰ ਵੀ ਨੌਜੁਆਨਾਂ ਦੀਆਂ ਰੁਚੀਆਂ ਨੂੰ ਸਮਝਦਿਆਂ ਧਰਮ ਪ੍ਰਚਾਰ ਨੂੰ ਜ਼ਮੀਨੀ ਪੱਧਰ ’ਤੇ ਲਿਜਾਣਾ ਪਵੇਗਾ। ਜਿੱਥੇ ਬੱਚੇ ਨੂੰ ਬਾਣੀ ਦਾ ਗਿਆਨ, ਸਰੀਰਕ ਤੰਦਰੁਸਤੀ, ਇਤਿਹਾਸ ਦੀ ਸਮਝ ਅਤੇ ਸੇਵਾ ਦਾ ਮੌਕਾ ਇੱਕੋ ਥਾਂ ਮਿਲੇਗਾ, ਉੱਥੇ ਉਸ ਨੂੰ ਗਲਤ ਸੰਗਤ ਤੋਂ ਬਚਾਉਣ ਦੀ ਸੰਭਾਵਨਾ ਵੀ ਮਜ਼ਬੂਤ ਹੋਵੇਗੀ। ਇਸੇ ਸੋਚ ਤਹਿਤ ਸਰਦਾਰ ਪਰਮਜੀਤ ਸਿੰਘ ਵੀਰਜੀ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਗੁਰਬਾਣੀ ਕੰਠ ਮੁਕਾਬਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਫ੍ਰੀ ਵੰਡਣੀਆਂ, ਗੱਤਕੇ ਦੀਆਂ ਕਲਾਸਾਂ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਜ਼ਰੂਰਤਮੰਦ ਵਿਦਿਆਰਥੀਆਂ ਦੀ ਸਕੂਲ ਫੀਸ ਵਿੱਚ ਸਹਾਇਤਾ ਅਤੇ ਸੰਗਤ ਨੂੰ ਇਤਿਹਾਸਿਕ ਗੁਰਦੁਆਰਿਆਂ ਦੇ ਮੁਫ਼ਤ ਦਰਸ਼ਨ ਕਰਵਾਉਣ ਵਰਗੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਦਾ ਮਕਸਦ ਸਿਰਫ਼ ਬੋਲਣਾ ਨਹੀਂ, ਸਗੋਂ ਬੱਚਿਆਂ ਨੂੰ ਗੁਰੂ ਨਾਲ ਜੋੜਨਾ, ਲੋੜਵੰਦ ਦਾ ਸਹਾਰਾ ਬਣਨਾ ਅਤੇ ਸਿੱਖੀ ਨੂੰ ਜੀਵਨ ਵਿੱਚ ਉਤਾਰਨ ਲਈ ਮਾਹੌਲ ਸਿਰਜਣਾ ਹੈ।

Have something to say? Post your comment

 
 
 
 

ਨੈਸ਼ਨਲ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪਟੀਸ਼ਨਾਂ 'ਤੇ ਸੁਪਰੀਮ ਕੋਰਟ 5 ਅਕਤੂਬਰ ਨੂੰ ਸੁਣਵਾਈ ਕਰੇਗਾ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਆਪ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ

ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਵੱਲੋਂ ਪੰਥਕ ਮਸਲਿਆਂ, ਮੌਜੂਦਾ ਹਾਲਾਤ ਤੇ ਭਵਿੱਖੀ ਰਣਨੀਤੀ ’ਤੇ 4 ਅਕਤੂਬਰ ਨੂੰ ਪੰਥਕ ਇਕੱਠ

ਜੱਗੀ ਜੌਹਲ ਦੀ ਰਿਹਾਈ ਦਾ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ

ਜੱਗੀ ਜੋਹਲ ਨੂੰ ਡਿਪਲੋਮੈਟਿਕ ਪ੍ਰੋਟੈਕਸ਼ਨ ਦੇ ਕੇ ਭਾਰਤ ਤੋਂ ਵਾਪਸੀ ਯਕੀਨੀ ਬਣਾਏ ਬ੍ਰਿਟੇਨ- ਦਬਿੰਦਰਜੀਤ ਸਿੰਘ

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? - ਬਲਤੇਜ ਪੰਨੂ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਅਹੁਦੇਦਾਰਾਂ ਵੱਲੋਂ ਲਾਲਗੰਜ ਗੁਰਦੁਆਰਾ ਨਾਨਕ ਸ਼ਾਹੀ ਦੇ ਵਿਕਾਸ ਲਈ ਵਿਧਾਇਕ ਤੇ ਡੀਐਮ ਨਾਲ ਮੁਲਾਕਾਤ

ਨੈਸ਼ਨਲ ਅਕਾਲੀ ਦਲ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਚਲਾਏਗਾ ਜਾਗਰੂਕਤਾ ਮੁਹਿੰਮ

ਬੰਦੀ ਸਿੰਘਾਂ ਦੀ ਰਿਹਾਈ ’ਤੇ ਸਰਕਾਰ ਦੀ ਚੁੱਪ ’ਤੇ ਸਵਾਲ—ਸਿੱਖਾਂ ਨੂੰ ਹੀ ਵਾਰ-ਵਾਰ ਇਨਸਾਫ਼ ਲਈ ਸੜਕਾਂ ’ਤੇ ਕਿਉਂ ਉਤਰਨਾ ਪੈਂਦਾ ਹੈ: ਬੀਬੀ ਰਣਜੀਤ ਕੌਰ

ਇੰਡੀਆ ਬਲਾਕ ਦੀ ਮੀਟਿੰਗ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ-ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਪਿੱਛੇ ਨਹੀਂ ਹਟਣਗੇ