ਅੰਮ੍ਰਿਤਸਰ -ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਦੀ ਮੌਤ ਤੋ ਬਾਅਦ ਉਸ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਗਏ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਧੂਰੀ ਅੱਜ ਸ਼ੋ੍ਰ੍ਰਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੰੁਚੇ ਤੇ ਉਨਾਂ ਆਪਣਾ ਮੁਆਫੀਨਾਮਾ ਜਥੇਦਾਰ ਨੂੰ ਸੋਪਿਆ। ਪੱਤਰਕਾਰਾਂ ਨਾ ਲਗਲ ਕਰਦਿਆਂ ਬਧੂਰੀ ਨੇ ਕਿਹਾ ਕਿ ਉਨਾਂ ਵਖ ਵਖ ਪਾਰਟੀਆਂ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ ਪਰ ਕਦੇ ਵੀ ਸਜਨ ਕੁਮਾਰ ਜਾਂ ਨਵੰਬਰ 1984 ਦੇ ਕਿਸੇ ਵੀ ਦੋਸ਼ੀ ਨਾਲ ਸਾਂਝ ਨਹੀ ਰਖੀ। ਕੁਝ ਸਾਥੀਆਂ ਦੇ ਕਹਿਣ ਤੇ ਉਹ ਸਜਨ ਕੁਮਾਰ ਦੀ ਮੌਤ ਤੋ ਬਾਅਦ ਉਸ ਦੇ ਘਰ ਗਏ ਸਨ ਪਰ ਉਥੇ ਉਹ ਕੁਝ ਪਲ ਰੁਕੇ ਤੇ ਵਾਪਿਸ ਆ ਗਏ ਜਿਸ ਦਾ ਉਨਾਂ ਨੂੰ ਅਫਸੋਸ ਹੈ।ਮਨ ਤੇ ਇਕ ਭਾਰ ਸੀ, ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਉਨਾਂ ਆਪਣੇ ਮਨ ਦੀ ਵੇਦਣਾ ਜਥੇਦਾਰ ਸਾਹਮਣੇ ਰਖੀ ਤੇ ਉਨਾਂ ਮੁਆਫੀ ਦੇ ਦਿੱਤੀ ਹੈ ਜਿਸ ਤੋ ਬਾਅਦ ਉਹ ਹਲਕਾ ਮਹਿਸੂਸ ਕਰ ਰਹੇ ਹਨ। ਇਸ ਮੌਕੇ ਤੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਹ ਬਧੂਰੀ ਨੂੰ ਪਿਛਲੇ ਕਾਫੀ ਸਮੇ ਤੋ ਜਾਣਦੇ ਹਨ। ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਨ ਤੇ ਅੱਜ ਜਥੇਦਾਰ ਸਾਹਿਬ ਨੇ ਉਨਾਂ ਨੂੰ ਮੁਆਫੀ ਦੇ ਕੇ ਸੁਰਖਰੂ ਕੀਤਾ ਹੈ।