ਪਟਿਆਲਾ - ਬਾਕਸਿੰਗ ਕੋਚ ਜਸਵੰਤ ਸਿੰਘ ਵੱਲੋਂ ਬਾਕਸਿੰਗ ਖੇਡ ਉੱਤੇ ਲਿਖੀ ਪਹਿਲੀ ਕਿਤਾਬ 'ਮੁੱਕਾ ਏ ਪੰਜਾਬ' ਦੀ 'ਘੁੰਡ ਚੁਕਾਈ ਰਸਮ' ਅੱਜ ਡਾਕਟਰ ਪੁਸ਼ਪਿੰਦਰ ਸਿੰਘ ਗਿੱਲ ਵਾਈਸ ਚਾਂਸਲਰ 'ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ' ਪਟਿਆਲਾ ਵੱਲੋਂ ਆਪਣੇ ਕਰਕਮਲਾਂ ਨਾਲ ਕੀਤੀ ਗਈ। ਇਸ ਮੌਕੇ ਤੇ ਸਿਮਰਨਜੀਤ ਕੌਰ ਓਲੰਪੀਅਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
'ਮੁੱਕਾ ਏ ਪੰਜਾਬ' ਦੇ ਲੇਖਕ ਜਸਵੰਤ ਸਿੰਘ ਵੱਲੋਂ ਬਾਕਸਿੰਗ ਖੇਡ ਤੇ ਲਿਖੀ ਆਪਣੀ ਪਹਿਲੀ ਕਿਤਾਬ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਨੇ ਇਸ ਕਿਤਾਬ ਵਿੱਚ ਖਿਡਾਰੀਆਂ ਨੂੰ ਖੇਡ ਦੇ ਦੌਰਾਨ ਆਉਂਦੀਆਂ ਮੁਸੀਬਤਾਂ, ਉਪਲਬਧੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਸਥਿਤੀਆਂ ਬਾਰੇ ਲਿਖਿਆ ਹੈ।
ਇਸ ਸਮਾਗਮ ਵਿੱਚ ਪਹੁੰਚੇ ਬਹੁਤ ਸਾਰੇ ਬਾਕਸਿੰਗ ਦੇ ਮਾਹਿਰਾਂ ਨੇ ਬਾਕਸਿੰਗ ਦੀ ਸ਼ੁਰੂਆਤ, ਇਸ ਖੇਡ ਦੇ ਪੱਧਰ ਅਤੇ ਵਿਸ਼ਵ ਪੱਧਰ ਤੇ ਇਸ ਖੇਡ ਦੇ ਚੱਲਣ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਬਾਕਸਿੰਗ ਦੇ ਮਿਆਰ ਬਾਰੇ ਦੱਸਿਆ।
ਇਸ ਮੌਕੇ ਤੇ ਵੱਖ ਵੱਖ ਅਦਾਰਿਆਂ ਤੋਂ ਉਘੀਆਂ ਸ਼ਖਸ਼ੀਅਤਾਂ ਹਾਜ਼ਰ ਰਹੀਆਂ ਜਿਨਾਂ ਵਿੱਚੋਂ ਡਾ. ਐਮ ਐਲ ਕਮਲੇਸ਼, ਗੁਰਮੀਤ ਸਿੰਘ (ਪ੍ਰਧਾਨ ਪੰਜਾਬ ਬਾਕਸਿੰਗ ਐਸੋਸੀਏਸ਼ਨ), ਹਰਪ੍ਰੀਤ ਸਿੰਘ, ਗੁਰਬਖਸ਼ ਸੰਧੂ, ਤਰਸੇਮ ਗੁਪਤਾ, ਡਾ. ਸੰਜੀਵ ਦੱਤਾ, ਮਿੱਤਰ ਪਾਲ ਸਿੰਘ ਮਨਜੀਤ ਸਿੰਘ ਕੁੱਕੀ, ਡਾ.ਰਵਿੰਦਰ ਰਾਣਾ, ਲਕਸ਼ਮੀ, ਪਾਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।