BREAKING NEWS
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ • ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ • ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ-ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ` ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ • ਲੋਕਾਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੁੱਛੇ ਗਏ ਸਾਰੇ ਅਣਸੁਲਝੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ: ਬਲਤੇਜ ਪੰਨੂ • ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀਤੀ ਆਲੋਚਨਾ

ਪੰਜਾਬ

ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਸ੍ਵਰ. ਕਵਿੱਤਰੀ ਨਿਰਅੰਜਨ 'ਅਵਤਾਰ ਕੌਰ ਦਾ 92ਵਾਂ ਜਨਮ ਦਿਨ ਮਨਾਇਆ ਗਿਆ

ਕੌਮੀ ਮਾਰਗ ਬਿਊਰੋ | October 09, 2026 07:45 PM

ਲੁਧਿਅਆਣਾ - ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਵਲੋਂ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ/ਸੰਪਾਦਕ, ਮਹਾਂ ਕਾਵਿ ਰਚੇਤਾ, ਬਾਲ ਸਾਹਿਤ ਰਚੇਤਾ ਅਤੇ ਲੁਧਿਆਣਾ ਮਿਉਂਸਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਸ੍ਵਰਗੀ ਪੰਥਕ ਕਵਿਤ੍ਰੀ ਸ੍ਰੀਮਤੀ ਨਿਰਅੰਜਨ 'ਅਵਤਾਰ' ਕੌਰ ਦਾ 92ਵਾਂ ਜਨਮ ਦਿਨ ਕਵੀਆਂ/ਕਵਿੱਤਰੀਆਂ, ਗਾਇਕਾਂ, ਗੀਤਕਾਰਾਂ ਅਤੇ ਕਲਾਕਾਰਾਂ ਵਲੋਂ ਸਾਂਝੇ ਤੌਰ ਤੇ ਉਨ੍ਹਾਂ ਦੇ ਸਪੁੱਤਰ ਅਤੇ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਕਲ੍ਹ ਦੇਰ ਸ਼ਾਮ ਸਥਾਨਕ ਗਿੱਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਜਦਕਿ ਇਸ ਮੌਕੇ ਹੋਈ ਮਾਸਿਕ ਸਾਹਿਤਕ ਇਕੱਤਰਤਾ ਅਤੇ ਕਵੀ ਦਰਬਾਰ ਦੀ ਸਰਪ੍ਰਸਤੀ ਦੇਸ਼ ਦੀਆਂ ਨਾਮਵਰ ਉਦਗੋਗਿਕ ਸੰਸਥਾਵਾਂ ਬਜਾਜ ਸੰਨਜ਼/ਸਰੂਪ ਸੰਨਜ਼ ਦੇ ਮਾਲਕ ਸੁਭਾਸ਼ ਬਜਾਜ ਜੋ ਖੁਦ ਵੀ ਵਧੀਆ ਸ਼ਾਇਰ ਹਨ ਅਤੇ ਉੱਘੇ ਉਸਤਾਦ ਸ਼ਾਇਰ ਸਾਗਰ ਸਿਆਲਕੋਟੀ ਨੇ ਕੀਤੀ । ਪੰਥਕ ਕਵੀ ਹਰਦੇਵ ਸਿੰਘ ਕਲਸੀ, ਪੰਜਾਬੀ ਕਵੀ ਅਸ਼ਵਨੀ ਜੇਤਲੀ ਪ੍ਰੇਮ ਅਤੇ ਉਰਦੂ/ਹਿੰਦੀ ਦੇ ਸ਼ਾਇਰ ਆਸ਼ੂ ਗਰਗ ਦਾ ਜਨਮ ਦਿਨ ਵੀ ਅਕਤੂਬਰ ਦੇ ਇਨ੍ਹਾਂ ਦਿਨਾਂ ਵਿਚ ਹੈ, ਨੂੰ ਵੀ ਕੇਕ ਕਟੱਣ ਦੀ ਰਸਮ ਸਮੇਂ ਉਚੇਚਾ ਮਾਣ ਬਖਸ਼ਿਆ ਗਿਆ। ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਨੇ ਦਸਿਆ ਕਿ ਉਨ੍ਹਾਂ ਦੀ ਮਾਤਾ ਸ੍ਵਰ ਨਿਰਅੰਜਨ 'ਅਵਤਾਰ' ਕੌਰ ਜੀ ਨੇ ਪਿਤਾ ਸ੍ਵਰ ਸ੍ਰ ਅਵਤਾਰ ਸਿੰਘ ਤੂਫਾਨ ਨਾਲ ਮਿਲ ਕੇ 60ਵਿਆਂ ਦੇ ਦਹਾਕੇ ਵਿਚ ਹੀ ਸ਼੍ਰੋਮਣੀ ਲਿਖਾਰੀ ਬੋਰਡ ਦੀ ਸਥਾਪਨਾ ਕਰ ਦਿੱਤੀ ਸੀ ਜਿਸ ਵਿੱਚ ਉਸ ਸਮੇਂ ਦੇ ਕਈ ਨਵੇਂ ਉਭਰਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖੂਬ ਨਾਮਣਾ ਖੱਟਿਆ ਹੈ । ਗਾਇਕ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਸ੍ਵਰ ਕਵਿੱਤਰੀ ਦਾ ਲਿਖਿਆ ਧਾਰਮਿਕ ਗੀਤ ਖੂਬਸੂਰਤ ਆਵਾਜ਼ ਵਿਚ ਬੜੀ ਸ਼ਰਧਾ ਨਾਲ ਗਾ ਕੇ ਅਤੇ ਗੀਤਕਾਰ ਜ਼ੋਰਾਵਰ ਸਿੰਘ ਪੰਛੀ ਨੇ 'ਦੁਆ ਮਾਂ ਦੀ ਮਿਲੇ ਤਾਂ ਹਰ ਹਨੇਰਾ ਦੂਰ ਹੋ ਜਾਏ' ਸ਼ਿਅਰ ਪੜ੍ਹ ਕੇ ਸ੍ਵਰ ਕਵਿੱਤਰੀ ਨੂੰ ਸਮਰਪਿਤ ਕੀਤੇ ਗਏ । ਮੰਚ ਸੰਚਾਲਕ ਤੇ ਬੋਰਡ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਅਲਬੇਲਾ ਨੇ ਕਵੀ ਦਰਬਾਰ ਦੀ ਸ਼ੁਰੂਆਤ ਆਪਣੇ ਲਿਖੇ ਗੀਤ 'ਰੱਬ ਦੇ ਨਾਂ ਤੇ ਢੋਂਗ ਕਰਦੀ ਦੁਨੀਆ' ਨਾਲ ਕੀਤੀ। ਬਜ਼ੁਰਗ ਕਵੀ ਸੁਰਜੀਤ ਸਿੰਘ ਜੀਤ ਨੇ 'ਚੁੱਪ ਰਹਿਣਾ ਚੰਗਾ', ਹਰਦੀਪ ਸਿੰਘ ਬਿਰਦੀ ਨੇ 'ਦਿਲ ਵਿਚ ਐਨੀ ਅੱਗ ਲੁਕਾਈ ਬੈਠਾ ਹਾਂ', ਸੁਖਵਿੰਦਰ ਅਨਹਦ ਨੇ' ਨਵੇਂ ਸਾਥੀ ਨਵੀਂ ਰੁੱਤ ਦਾ ਨਜ਼ਾਰਾ ਹੋਰ ਹੁੰਦਾ ਹੈ', ਏ ਪੀ ਮੋਰੀਆ ਨੇ ਕੁੱਜੇ ਵਿਚ ਸਮੁੰਦਰ ਬੰਦ ਕਰਦਿਆਂ ਇਕ ਛੋਟੀ ਜਿਹੀ ਗ਼ਜ਼ਲ 'ਵੈਸੇ ਕਈਓਂ ਕਾ ਰਾਜ਼ਦਾਰ ਹੂੰ ਮੈਂ' ਪੜ੍ਹੀ, ਪਰਮਜੀਤ ਕੌਰ ਮਹਿਕ ਨੇ 'ਮੁਹੱਬਤ ਆਦਮੀ ਨੂੰ ਹੋਰ ਵੀ ਧੰਨਵਾਨ ਕਰਦੀ ਹੈ, ਕੁਲਵਿੰਦਰ ਕੌਰ ਕਿਰਨ ਨੇ 'ਨਾ ਹੀ ਮੈਂ ਨਿਰਮੋਹੀ ਹਾਂ', ਬਲਵਿੰਦਰ ਮੋਹੀ ਨੇ 'ਵਧਦਾ ਜਾਵੇ ਕੂੜ ਪਸਾਰਾ', ਗਾਇਕ ਮੀਤ ਗੁਰਮੀਤ ਨੇ 'ਬੰਦਿਆਂ ਨੂੰ ਨਾ ਬੰਦੇ ਜਰਦੇ', ਸੰਧੇ ਸੁਖਬੀਰ ਨੇ ਬੇਇਮਾਨੀ ਤੇ ਤੰਨਜ਼ ਕਸਦੀ ਪੰਸਾਰੀ ਨਾਂ ਦੀ ਕਵਿਤਾ ਬੋਲੀ। ਸੰਗੀਤਕਾਰ ਤੇ ਗਾਇਕ ਮਲਕੀਤ ਮੀਤ ਪਾਣੀਪੱਤ ਨੇ 'ਮੇਰੇ ਇਸ਼ਕ ਕੀ ਇਬਤਦਾ ਓ ਇੰਤਹਾ ਕਹਾਂ ਹੈ' ਇੰਦਰਜੀਤ ਕੌਰ ਲੋਟੇ ਨੇ 'ਹਮ ਤੋ ਏਕ ਇਨਸਾਨ ਪੇ ਹੀ ਅਪਨੀ ਚਾਹਤ ਖਤਮ ਕਰ ਦੀ', ਮਨੋਹਰ ਵਿਜੇ ਵਾਜਿਦ ਨੇ 'ਕਹਿਤੇ ਹੈਂ ਕਿ ਉਸ ਕੇ ਬਚਨੇ ਕੇ ਆਸਾਰ ਭੀ ਨਹੀਂ', ਜਗਜੀਤ ਕਾਫਰ ਨੇ 'ਜਦੋਂ ਦੁਨੀਆ ਦਾ ਨਕਸ਼ਾ ਬਣ ਰਿਹਾ ਸੀ' ਚਰਨਜੀਤ ਸਿੰਘ ਚੰਨ ਨੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਸਮਰਪਿਤ ਕਵਿਤਾ ਬੜੀ ਸ਼ਰਧਾ ਨਾਲ ਪੇਸ਼ ਕੀਤੀ, ਗੋਪੀ ਜਮਾਲਪੁਰੀ ਨੇ 'ਵਹਿੰਦੇ ਪਾਣੀ ਖੜ੍ਹਦੇ ਦੇਖੇ' ਕੈਮਰਾ ਆਰਟਿਸਟ ਲਖਵੀਰ ਸਿੰਘ ਲੱਬਾ ਨੇ ਲੰਮੀ ਹੇਕ ਲਾ ਕੇ 'ਮਾਲਿਕ ਤੇਰੀਆਂ ਰਮਜ਼ਾਂ ਦਾ ਅੰਤ ਕਿਸੇ ਨਾ ਪਾਇਆ' ਗੀਤ ਗਾਇਆ। ਸੁਭਾਸ਼ ਬਜਾਜ ਨੇ ਦੇਸ਼ ਪ੍ਰੇਮ ਦਾ ਸ਼ਿਅਰ ਪੜ੍ਹ ਕੇ, ਸਾਗਰ ਸਿਆਲਕੋਟੀ ਨੇ 'ਮੈਂ ਕਿਸੀ ਕੋ ਕਯਾ ਬਤਾਊਂ ਮੁਝੇ ਕੁਛ ਯਾਦ ਨਹੀਂ ਹੈ' ਆਸ਼ੂ ਗਰਗ ਨੇ' ਨਹੀਂ ਸਰ ਕੋ ਝੁਕਾਨਾ ਚਾਹੀਏ ਥਾ' ਹਰਦੇਵ ਸਿੰਘ ਕਲਸੀ ਨੇ 'ਮੈਂ ਮਾਂ ਬੋਲੀ ਪੰਜਾਬ ਦੀ ਸਾਰੇ ਮੇਰੇ ਲਾਲ ਨੇ' ਅਤੇ ਅਸ਼ਵਨੀ ਜੇਤਲੀ ਪ੍ਰੇਮ ਨੇ 'ਚੁੱਪ ਬੈਠਾ ਏਂ ਗੱਲ ਤਾਂ ਕਰ' ਗ਼ਜ਼ਲ ਨਾਲ ਹਾਜ਼ਰੀ ਲਵਾਈ। ਕੈਰੀਅਰ ਕਾਲਜ ਆਈ ਟੀ ਆਈ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਤੂਫਾਨ ਸਾਹਿਬ ਮੈਮੋਰੀਅਲ ਐਜ਼ੂਕੇਸ਼ਨਲ ਸੁਸਾਇਟੀ ਰਜਿ ਦੇ ਵਿਜੇ ਕਲਿਆਣ ਵਲੋਂ ਸਾਹਿਤਕ ਮਿਲਣੀ ਲਈ ਕੀਤੇ ਪ੍ਰਬੰਧ ਅਤਿ ਸ਼ਲਾਘਾਯੋਗ ਸਨ ਜਦਕਿ ਸੰਦੀਪ ਸਿੰਘ ਆਦਿ ਸਮੇਤ ਹੋਰ ਵੀ ਕਈ ਸਰੋਤੇ ਹਾਜ਼ਰ ਸਨ ।

Have something to say? Post your comment

 
 
 
 

ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਆਗਾਜ਼

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ

ਪੀੜਤ ਬੀਬੀਆਂ ਸਿੰਘ ਸਾਹਿਬ ਨੂੰ ਆਪ ਮਿਲ ਕੇ ਸਬੂਤ ਸੌਂਪਣਾ ਚਾਹੁੰਦੀਆਂ ਹਨ - ਬੀਬੀ ਰੂਪ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਉਜਾਗਰ ਸਿੰਘ ਵੱਲੋਂ ਲਿਖਿਤ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ

ਟ੍ਰੇਨਾਂ ਰੱਦ ਕਰਨ ਜਾਂ ਭਾਵਕ ਅਪੀਲਾਂ ਨਾਲ ਅੰਦੋਲਨ ਨਹੀਂ ਰੁਕਦੇ, ਸਰਕਾਰ ਵਿਰੋਧੀ ਅਵਾਜ਼ ਨੂੰ ਸੁਣੇ - ਰਵੀਇੰਦਰ ਸਿੰਘ

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਪੰਜਾਬ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ - ਗਿਆਨੀ ਹਰਪ੍ਰੀਤ ਸਿੰਘ

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਜਪਾ ਨੇ ਸੀਬੀਆਈ ਦਾ ਛਾਪਾ ਮਾਰ ਕੇ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ