ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਫ਼ਲਰ ਪਾਉਣਾ ਛੱਡ ਕੇ ਨਾ ਕੇਵਲ ਆਪਣੀ ਭੇਸਭੁਸਾ ਬਦਲ ਲਈ ਹੈ ਸਗੋਂ ਉਨ੍ਹਾਂ ਨੇ ਇਮਾਨਦਾਰੀ ਦਾ ਚੋਲਾ ਉਤਾਰਨ ਦੇ ਨਾਲ ਨਾਲ ਵੋਟਰ ਲੀਸਟਾਂ ਦੀ ਸੁਧਾਈ ਸਬੰਧੀ ਆਪਣੇ ਪੁਰਾਣੇ ਸਟੈਂਡ ਤੋਂ ਵੀ ਪਲਟੀ ਮਾਰ ਲਈ ਹੈ।
ਅੱਜ ਸੋਸ਼ਲ ਮੀਡੀਆ ਤੇ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਕਿ ਤਦ ਅਰਵਿੰਦ ਕੇਜਰੀਵਾਲ ਆਖਦੇ ਸਨ ਕਿ ਵੋਟਰ ਸੂਚੀਆਂ ਵਿਚ ਫਰਜੀ ਵੋਟਰ ਭਰੇ ਹੋਏ ਹਨ ਅਤੇ ਅੱਜ ਜਦ ਚੋਣ ਕਮਿਸ਼ਨਰ ਐਸਆਈਆਰ ਕਰ ਰਿਹਾ ਹੈ (ਜੋ ਕਿ ਕੁਝ ਸਾਲਾਂ ਬਾਅਦ ਹੋਣ ਵਾਲੀ ਚੋਣ ਕਮਿਸ਼ਨ ਦੀ ਇਕ ਪੁਰਾਣੀ ਪ੍ਰਕ੍ਰਿਆ ਹੈ) ਹੈ ਅਰਵਿੰਦ ਕੇਜਰੀਵਾਲ ਦੇ ਆਗੂ ਅੱਜ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਧਰਨਾ ਲਗਾਉਣ ਪਹੁੰਚੇ ਹਨ।
ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਸੁਨੇਹੇ ਵਿਚ ਲਿਖਿਆ,
ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆਗੂਆਂ ਨੇ ਚੰਡੀਗੜ੍ਹ ਵਿਖੇ ਚੋਣ ਕਮਿਸ਼ਨ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੂੰ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਹ ਵੀਡੀਓ ਜਰੂਰ ਵੇਖਣੀ ਚਾਹੀਦੀ ਹੈ ਜਦੋਂ ਉਹ ਮਫਲਰ ਪਾਇਆ ਕਰਦੇ ਸਨ, ਤੇ ਤਦ ਵੋਟਰ ਸੂਚੀਆਂ ਬਾਰੇ ਉਹਨਾਂ ਦੇ ਕੀ ਵਿਚਾਰ ਸਨ। ਅਤੇ ਹੁਣ ਜਦੋਂ ਵੋਟਰ ਸੂਚੀਆਂ ਦੀ ਸੁਧਾਈ ਹੋ ਰਹੀ ਹੈ ਤਾਂ ਆਪਣੀ ਵਿਚਾਰਧਾਰਾ ਛੱਡਣ ਵਾਂਗ ਜਿੱਥੇ ਅਰਵਿੰਦ ਕੇਜਰੀਵਾਲ ਨੇ ਮਫਲਰ ਪਾਉਣਾ ਛੱਡ ਆਪਣੀ ਭੇਸ਼ਭੁਸ਼ਾ ਬਦਲ ਲਈ ਉਸੇ ਤਰ੍ਹਾਂ ਐਸ ਆਈ ਆਰ ਬਾਰੇ ਵੀ ਆਪਣਾ ਸਟੈਂਡ ਬਦਲ ਲਿਆ ਹੈ।