BREAKING NEWS
• ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਜਾ ਅਗਰਸੈਨ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ • ਪੰਜਾਬ ਸਰਕਾਰ ਦਿਵਾਲੀ ਤੋਂ ਪਹਿਲਾਂ ਗਰੁੱਪ-ਡੀ ਮੁਲਾਜ਼ਮਾਂ ਨੂੰ 10,000 ਰੁਪਏ ਦਾ ਵਿਆਜ ਮੁਕਤ ਤਿਉਹਾਰੀ ਐਡਵਾਂਸ ਦੇਵੇਗੀ: ਹਰਪਾਲ ਸਿੰਘ ਚੀਮਾ • ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪੜ੍ਹਾਈ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ-ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ • ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ • ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ-ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ

ਨੈਸ਼ਨਲ

ਗੁਰਦੁਆਰਾ ਸਾਹਿਬ ਦੇ ਅਹਾਤੇ ਨੂੰ ਰੋਸ ਪ੍ਰਦਰਸ਼ਨਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ: ਵਿਕਰਮਜੀਤ ਸਿੰਘ ਸਾਹਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 11, 2026 07:46 PM

ਨਵੀਂ ਦਿੱਲੀ - ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸ਼ਨੀਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਾਅਰੇਬਾਜ਼ੀ, ਭਾਸ਼ਣਾਂ ਅਤੇ ਪਲੇਕਾਰਡਾਂ ਸਮੇਤ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਇਬਾਦਤ ਅਤੇ ਸੇਵਾ ਦਾ ਪਵਿੱਤਰ ਸਥਾਨ ਹੈ, ਨਾ ਕਿ ਸਿਆਸੀ ਪ੍ਰਦਰਸ਼ਨਾਂ ਦੀ ਥਾਂ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ਹਰ ਕਿਸੇ ਦਾ ਲੰਗਰ ਅਤੇ ਰਿਹਾਇਸ਼ ਨਾਲ ਸਵਾਗਤ ਕਰਦੀ ਹੈ, ਭਾਵੇਂ ਉਨ੍ਹਾਂ ਦਾ ਪਿਛੋਕੜ ਜਾਂ ਮਕਸਦ ਕੁਝ ਵੀ ਹੋਵੇ, ਪਰ ਇਸ ਖੁੱਲ੍ਹਦਿਲੀ ਦੀ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਡਾ. ਸਾਹਨੀ ਨੇ ਤੱਥ ਸਪੱਸ਼ਟ ਕਰਦਿਆ ਦੱਸਿਆ ਕਿ ਦਿੱਲੀ ਪੁਲਿਸ ਦੇ ਕਰਮਚਾਰੀ ਸਿਰਫ਼ ਜੁੱਤੀ-ਘਰ ਵਾਲੇ ਨਿਰਧਾਰਤ ਰਸਤੇ ਤੋਂ ਲੰਘੇ ਸਨ ਅਤੇ ਮੁੱਖ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਨਹੀਂ ਹੋਏ। ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਸੀ। ਪ੍ਰਦਰਸ਼ਨਕਾਰੀ ਦੁਪਹਿਰ ਕਰੀਬ 1 ਵਜੇ ਇਕੱਠੇ ਹੋਏ। ਉਨ੍ਹਾਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਅਹਾਤੇ ਦੇ ਅੰਦਰ ਨਾਅਰੇਬਾਜ਼ੀ ਕੀਤੀ ਗਈ ਅਤੇ ਪਲੇਕਾਰਡ ਦਿਖਾਏ ਗਏ। ਉਨ੍ਹਾਂ ਕਿਹਾ ਕਿ ਲੰਗਰ ਜਾਂ ਰਿਹਾਇਸ਼ ਲਈ ਆਉਣ ਵਾਲੇ ਸ਼ਾਂਤਮਈ ਸ਼ਰਧਾਲੂਆਂ ਦਾ ਗੁਰਦੁਆਰਾ ਸਾਹਿਬ ਵਿਖੇ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਮਾਨਵਤਾਵਾਦੀ ਮਦਦ ਦੇਣ ਅਤੇ ਇਬਾਦਤਗਾਹ ਨੂੰ ਰੋਸ ਪ੍ਰਦਰਸ਼ਨ ਵਾਲੀ ਥਾਂ ਵਿੱਚ ਤਬਦੀਲ ਕਰਨ ਵਿਚਕਾਰ ਇੱਕ ਸਪੱਸ਼ਟ ਲਕੀਰ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਸਾਡੇ ਗੁਰਦੁਆਰੇ ਸੇਵਾ, ਹਮਦਰਦੀ ਅਤੇ ਸਰਵ-ਸਾਂਝੇ ਭਾਈਚਾਰੇ ਦੇ ਪ੍ਰਤੀਕ ਹਨ। ਆਓ ਅਸੀਂ ਇਨ੍ਹਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖੀਏ ਅਤੇ ਅਜਿਹੀਆਂ ਘਟਨਾਵਾਂ ਨੂੰ ਸਮਾਜ ਵਿੱਚ ਨਫ਼ਰਤ ਫੈਲਾਉਣ ਜਾਂ ਵੰਡੀਆਂ ਪਾਉਣ ਦਾ ਕਾਰਨ ਨਾ ਬਣਨ ਦੇਈਏ।"

Have something to say? Post your comment

 
 
 
 

ਨੈਸ਼ਨਲ

ਭਾਈ ਜਸਪਾਲ ਸਿੰਘ ਮੰਝਪੁਰ ਦੇ  ਮਾਤਾ ਜਗਦੀਸ਼ ਕੌਰ  ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਪੰਥਕ ਜੱਥੇਬੰਦੀਆਂ ਜਰਮਨੀ

ਗੁਰਦੁਆਰਿਆਂ ਵਿੱਚ ਸ਼ਹੀਦ ਭਾਈ ਤਲਵਿੰਦਰ ਸਿੰਘ ਪਰਮਾਰ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਉਣ ਦੀ ਅਪੀਲ: ਭਾਈ ਪਰਮਜੀਤ ਸਿੰਘ ਭਿਓਰਾ

ਗੁਰਦੁਆਰਾ ਬੰਗਲਾ ਸਾਹਿਬ ’ਚ ਪੁਲਿਸ ਦਾਖ਼ਲੇ ’ਤੇ ਸਰਨਾ ਦਾ ਸਖ਼ਤ ਵਿਰੋਧ—ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਵੀ ਘੇਰਿਆ

ਦਿੱਲੀ ਗੁਰਦੁਆਰਾ ਕਮੇਟੀ ਨੇ ਆਪ ਦੇ ਖਿਲਾਫ ਦਰਜ ਕਰਵਾਈ ਸ਼ਿਕਾਇਤ ਬੰਗਲਾ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਦਾ ਲਾਇਆ ਆਰੋਪ

ਦਿੱਲੀ ਵਿੱਚ ਸੀਜੇਪੀ ਦੇ ਵਿਰੋਧ ਪ੍ਰਦਰਸ਼ਨਾਂ ਨੇ ਭੜਕਾਇਆ ਵਿਵਾਦ, ਭਾਜਪਾ ਅਤੇ ਕਾਂਗਰਸ ਨੇਤਾਵਾਂ ਨੇ ਪ੍ਰਤੀਕਿਰਿਆ ਦਿੱਤੀ

ਕੇਜਰੀਵਾਲ ਸਮੇਤ ਕਈ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ

 ਦਿੱਲੀ ਪੁਲਿਸ 'ਤੇ ਮਮਤਾ ਬੈਨਰਜੀ ਨੇ 'ਅਗਵਾ' ਦਾ ਦੋਸ਼ ਲਗਾਇਆ, ਦਿੱਤਾ ਧਰਨਾ ਪੁਲਿਸ ਸਟੇਸ਼ਨ ਵਿੱਚ 

ਤੁਸੀਂ ਜਿੰਨੀ ਮਰਜ਼ੀ ਪੁਲਿਸ ਬੁਲਾ ਲਓ, ਅਸੀਂ ਪਿੱਛੇ ਨਹੀਂ ਹਟਣ ਵਾਲੇ, ਰਾਹੁਲ ਗਾਂਧੀ ਨੇ ਕੇਂਦਰ 'ਤੇ ਹਮਲਾ ਕੀਤਾ

ਜਸਟਿਸ ਸ਼ੀਲ ਨਾਗੂ ਨੇ ਸੀਬੀਆਈ ਜਾਂਚ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ

ਬਾਦਲ ਦੀ ਨੌਜਵਾਨਾਂ ਨਾਲ ਸਾਂਝ ਤੋਂ ‘ਨਕਲੀ ਪੰਥਕਾਂ’ ਵਿੱਚ ਖਲਬਲੀ! ਸਰਨਾ ਨੇ ਖੋਲ੍ਹੀ ਵਿਰੋਧੀਆਂ ਦੀ ਪੋਲ