ਨੈਸ਼ਨਲ

ਪਰਮਿੰਦਰ ਸਿੰਘ ਝੋਟਾ ਦੇ ਕਤਲ ਨੇ ਨਸ਼ਾ ਵਿਰੋਧੀ ਲੜਾਈ ਦੀ ਰੀੜ੍ਹ ’ਤੇ ਮਾਰਿਆ ਵਾਰ: ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 13, 2026 07:22 PM

ਨਵੀਂ ਦਿੱਲੀ - ਪਰਮਿੰਦਰ ਸਿੰਘ ਝੋਟਾ ਦੇ ਕਤਲ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਵੱਡਾ ਝਟਕਾ ਦਿੱਤਾ ਹੈ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਇਹ ਸਿਰਫ਼ ਕਾਨੂੰਨ-ਵਿਵਸਥਾ ਦੀ ਨਾਕਾਮੀ ਨਹੀਂ, ਸਗੋਂ ਪੂਰੇ ਤੰਤਰ ਲਈ ਸ਼ਰਮਨਾਕ ਸਵਾਲ ਹੈ। ਉਨ੍ਹਾਂ ਕਿਹਾ ਕਿ ਝੋਟਾ ਕਤਲ ਕਾਂਡ ਨੂੰ ਕਿਸੇ ਆਮ ਅਪਰਾਧ ਵਾਂਗ ਦੇਖ ਕੇ ਫਾਈਲ ਬੰਦ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਵਾਲ ਸਿਰਫ਼ ਇਹ ਨਹੀਂ ਕਿ ਗੋਲੀ ਕਿਸ ਨੇ ਚਲਾਈ—ਵੱਡਾ ਸਵਾਲ ਇਹ ਹੈ ਕਿ ਇਸ ਕਤਲ ਦੇ ਪਿੱਛੇ ਕੌਣ ਸੀ, ਕਿਸ ਨੇ ਹੌਸਲਾ ਦਿੱਤਾ ਅਤੇ ਕਿਹੜੀਆਂ ਤਾਕਤਾਂ ਇਸ ਸਾਜ਼ਿਸ਼ ਨੂੰ ਚਲਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਕੜੀ ਜੋੜ ਕੇ ਅਸਲ ਸਾਜ਼ਿਸ਼ਕਾਰਾਂ ਤੱਕ ਪਹੁੰਚਣਾ ਪਵੇਗਾ। ਪਰਮਜੀਤ ਸਿੰਘ ਵੀਰਜੀ ਨੇ ਪੰਜਾਬ ਸਰਕਾਰ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਨਸ਼ਿਆਂ ਦਾ ਜਾਲ ਕਿਸੇ ਇੱਕ ਸਰਕਾਰ ਦੀ ਹੱਦ ਵਿੱਚ ਬੱਝਿਆ ਹੋਇਆ ਮੁੱਦਾ ਨਹੀਂ। ਜਦੋਂ ਨਸ਼ਾ ਸਰਹੱਦਾਂ ਪਾਰ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਿਗਲ ਰਿਹਾ ਹੈ ਤਾਂ ਕੇਂਦਰ ਅਤੇ ਰਾਜ—ਦੋਵਾਂ ਨੂੰ ਆਪਣੀ ਜਵਾਬਦੇਹੀ ਤੈਅ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਬਿਆਨਬਾਜ਼ੀ ਅਤੇ ਦਾਅਵਿਆਂ ਨਾਲ ਨਸ਼ਾ ਖਤਮ ਨਹੀਂ ਹੋਵੇਗਾ; ਇਸ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ’ਤੇ ਕਾਨੂੰਨ ਦਾ ਸ਼ਿਕੰਜਾ ਕੱਸਣਾ ਪਵੇਗਾ। “ਪਰਮਿੰਦਰ ਸਿੰਘ ਝੋਟਾ ਦਾ ਕਤਲ ਇੱਕ ਚੇਤਾਵਨੀ ਹੈ—ਜੇ ਅੱਜ ਨਸ਼ਿਆਂ ਵਿਰੁੱਧ ਲੜਨ ਵਾਲੀ ਆਵਾਜ਼ ਨੂੰ ਚੁੱਪ ਕਰਵਾਇਆ ਗਿਆ ਹੈ ਤਾਂ ਕੱਲ੍ਹ ਹੋਰ ਕਿੰਨੀਆਂ ਆਵਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ?” ਵੀਰਜੀ ਨੇ ਸਵਾਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਲੋਕਾਂ ਅੱਗੇ ਸਪੱਸ਼ਟ ਕਰਨਾ ਪਵੇਗਾ ਕਿ ਉਹ ਨਸ਼ਾ ਮਾਫੀਆ ਦੇ ਨਾਲ ਖੜ੍ਹੀਆਂ ਹਨ ਜਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਾਲ। ਉਨ੍ਹਾਂ ਮੰਗ ਕੀਤੀ ਕਿ ਕਤਲ ਦੀ ਨਿਰਪੱਖ, ਡੂੰਘੀ ਅਤੇ ਸਮੇਂਬੱਧ ਜਾਂਚ ਕਰਵਾਈ ਜਾਵੇ ਅਤੇ ਕਾਤਲਾਂ ਤੋਂ ਲੈ ਕੇ ਸਾਜ਼ਿਸ਼ਕਾਰਾਂ ਤੱਕ ਹਰ ਚਿਹਰਾ ਬੇਨਕਾਬ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਮਾਮਲੇ ਦੀ ਜਾਂਚ ਨੂੰ ਦਬਾਉਣ ਜਾਂ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਤਾਂ ਇਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਦੇ ਹੌਸਲੇ ’ਤੇ ਵਾਰ ਹੋਵੇਗਾ।

Have something to say? Post your comment

 
 
 
 

ਨੈਸ਼ਨਲ

ਬੰਗਲਾ ਸਾਹਿਬ ਰੋਸ ਮੁਜ਼ਾਹਰੇ ’ਚ ‘ਆਪ’ ਆਗੂਆਂ ਦੀ ਸ਼ਮੂਲੀਅਤ ਦੇ ਵੀਡੀਓ ਸਬੂਤ ਜਾਰੀ: ਕਾਲਕਾ-ਕਾਹਲੋਂ

ਮਰਿਆਦਾ ਦਰਬਾਰ ਹਾਲ ਦੀਆਂ ਪੌੜੀਆਂ ਤੋਂ ਸ਼ੁਰੂ ਨਹੀਂ ਹੁੰਦੀ, ਸਗੋਂ ਪੂਰਾ ਗੁਰਦੁਆਰਾ ਕੰਪਲੈਕਸ ਪਵਿੱਤਰ ਹੈ- ਸ਼੍ਰੋਮਣੀ ਅਕਾਲੀ ਦਲ

ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਬਾਰੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ - ਮੰਗਲਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ

ਬਜ਼ੁਰਗ ਆਸ਼ਰਮਾਂ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ: ਪਰਮਜੀਤ ਸਿੰਘ ਪੰਮਾ

‘ਵੋਟ ਚੋਰ’ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧੀ ਧਿਰ ਦਾ ਹੱਲਾ—ਸੁਪਰੀਮ ਕੋਰਟ ਵੱਲ ਵਧਿਆ ਕਾਫਲਾ ਪੁਲਿਸ ਨੇ ਰੋਕਿਆ, ਰਾਹੁਲ ਟੀਮ ਨੇ ਅਦਾਲਤ ’ਚ ਖੜਕਾਇਆ ਦਰਵਾਜ਼ਾ

ਜਸਮੀਤ ਸਿੰਘ  ਤੇ ਬੀਬੀ ਹਰਪ੍ਰੀਤ ਕੌਰ ਦੇ ਉਪਰਾਲੇ ਸਦਕਾ ਸੰਗਤਾਂ ਨੇ ਕੀਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ

ਈਡੀ ਅਤੇ ਸੀਬੀਆਈ ਸਮੇਤ ਕਈ ਕੇਂਦਰੀ ਅਧਿਕਾਰੀ ਸਾਡੇ ਸੰਪਰਕ ਵਿੱਚ ਹਨ: ਰਾਹੁਲ ਗਾਂਧੀ

ਸੁਪਰੀਮ ਕੋਰਟ ਨੇ ਮੁੱਖ ਮੰਤਰੀ ਮਾਨ ਦੇ ਓਐਸਡੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ 'ਤੇ ਰੋਕ ਲਗਾਉਣ ਤੋਂ ਕਰ ਦਿੱਤਾ ਇਨਕਾਰ

ਵਿਰੋਧੀ ਧਿਰ ਸੋਮਵਾਰ ਨੂੰ ਸੁਪਰੀਮ ਕੋਰਟ ਤੱਕ ਮਾਰਚ ਕਰੇਗੀ ਕੀਤਾ ਐਲਾਨ ਰਾਹੁਲ ਗਾਂਧੀ ਨੇ

ਭਾਈ ਜਸਪਾਲ ਸਿੰਘ ਮੰਝਪੁਰ ਦੇ  ਮਾਤਾ ਜਗਦੀਸ਼ ਕੌਰ  ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਪੰਥਕ ਜੱਥੇਬੰਦੀਆਂ ਜਰਮਨੀ