BREAKING NEWS
• ਭਾਜਪਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ 'ਤੇ ਰਾਜਨੀਤੀ ਕਰਨ ਤੋਂ ਪਹਿਲਾਂ ਸੱਤਾ ਵਿੱਚ ਆਪਣੇ ਦਹਾਕੇ ਦਾ ਹਿਸ਼ਾਬ ਦੇਵੇ: ਬਲਤੇਜ ਪੰਨੂ • ਭਗਵੰਤ ਮਾਨ ਸਰਕਾਰ ਨੇ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ, ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਬੰਦ ਕਰੇ: ਹਰਪਾਲ ਸਿੰਘ ਚੀਮਾ • ਹਰਸਿਮਰਤ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਰਵਿੰਦਰ ਸਿੰਘ ਝੋਟਾ ਦੇ ਕਤਲ ਕੇਸ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਦੀ ਕੀਤੀ ਅਪੀਲ • ਪੰਜਾਬ ਦੇ 1 ਲੱਖ ਤੋਂ ਵੱਧ ਰਾਮ ਭਗਤਾਂ ਨੇ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ: ਅਮਨ ਅਰੋੜਾ • ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨੈਸ਼ਨਲ

ਪੰਜਾਬ ਨਸ਼ਿਆਂ ਦੇ ਅੱਗ ਦੀ ਲਪੇਟ ਵਿਚ, ਭਗਵੰਤ ਮਾਨ ਪੈਰਿਸ ਦੀ ਸੈਰ ’ਤੇ—ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 20, 2026 07:47 PM

ਨਵੀਂ ਦਿੱਲੀ-ਦਿੱਲੀ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਫਰਾਂਸ ਦੌਰੇ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਨਸ਼ਿਆਂ ਦੀ ਅੱਗ ’ਚ ਸੜ ਰਿਹਾ ਹੈ, ਪਰਿਵਾਰ ਆਪਣੇ ਬੱਚੇ ਗੁਆ ਰਹੇ ਹਨ ਅਤੇ ਲੋਕ ਸਰਕਾਰ ਤੋਂ ਜਵਾਬ ਮੰਗ ਰਹੇ ਹਨ, ਤਾਂ ਮੁੱਖ ਮੰਤਰੀ ਨੂੰ ਪੈਰਿਸ ਜਾਣ ਦਾ ਸਮਾਂ ਕਿਵੇਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਮਾਨ ਨੂੰ ਇਹ ਵੀ ਪਤਾ ਹੈ ਕਿ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੇ 1893 ਵਿੱਚ ਪੈਰਿਸ ’ਚ ਆਖਰੀ ਸਾਹ ਲਏ ਸਨ, ਪਰ ਅੱਜ ਤੱਕ ਉਸ ਥਾਂ ’ਤੇ ਉਨ੍ਹਾਂ ਦੀ ਯਾਦ ਵਿੱਚ ਕੋਈ ਯਾਦਗਾਰੀ ਤਖਤੀ ਤੱਕ ਨਹੀਂ ਲੱਗੀ। ਸਰਨਾ ਨੇ ਕਿਹਾ ਕਿ ਮਾਨ ਦਾ ਫਰਾਂਸ ਦੌਰਾ ਮਾਰਕਫੈੱਡ ਦੀ ਸਿਆਲ (ਐਸ ਆਈ ਏ ਐਲ) ਫੂਡ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਨਾਲ ਜੁੜਿਆ ਹੋਇਆ ਹੈ, ਪਰ ਪੰਜਾਬ ਦੇ ਗੰਭੀਰ ਨਸ਼ਾ ਸੰਕਟ ਵਿਚਾਲੇ ਸਰਕਾਰ ਦੀਆਂ ਤਰਜੀਹਾਂ ’ਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਉਨ੍ਹਾਂ ਮਾਨ ਨੂੰ ਪੈਰਿਸ ਵਿੱਚ ਪੱਤਰਕਾਰ ਹਰਮੀਤ ਸ਼ਾਹ ਸਿੰਘ ਵੱਲੋਂ ਬਣਾਇਆ ਗਿਆ ਇਤਿਹਾਸਕ ਵਾਕਿੰਗ-ਹਿਸਟਰੀ ਵਲੌਗ ਦੇਖਣ ਦੀ ਚੁਣੌਤੀ ਦਿੱਤੀ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਆਖਰੀ ਪਤੇ ਅਤੇ ਉਨ੍ਹਾਂ ਦੀ ਮੌਤ ਨਾਲ ਸਬੰਧਤ ਦੋ ਵੱਖ-ਵੱਖ ਹਵਾਲਿਆਂ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਸਰਨਾ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਆਪਣੇ ਫਰਾਂਸ ਦੌਰੇ ਦੌਰਾਨ ਉਸ ਥਾਂ ’ਤੇ ਜਾਣ ਲਈ ਕੁਝ ਸਮਾਂ ਕੱਢਣਗੇ ਅਤੇ ਫਰਾਂਸੀਸੀ ਅਧਿਕਾਰੀਆਂ ਕੋਲ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਜਾਂ ਤਖਤੀ ਲਗਾਉਣ ਦਾ ਮੁੱਦਾ ਉਠਾਉਣਗੇ। ਉਨ੍ਹਾਂ ਕਿਹਾ ਕਿ ਜੇ ਪੈਰਿਸ ਵਿੱਚ ਰਾਜਕੁਮਾਰੀ ਡਾਇਨਾ ਨਾਲ ਜੁੜੇ ਸਥਾਨ ਨੂੰ ਯਾਦਗਾਰ ਰਾਹੀਂ ਸਨਮਾਨ ਦਿੱਤਾ ਜਾ ਸਕਦਾ ਹੈ ਤਾਂ ਸਿੱਖ ਸਾਮਰਾਜ ਦੇ ਆਖਰੀ ਮਹਾਰਾਜਾ, ਜਿਸ ਨੇ ਉਸੇ ਸ਼ਹਿਰ ਵਿੱਚ ਆਖਰੀ ਸਾਹ ਲਏ, ਨੂੰ ਉਨ੍ਹਾਂ ਦੀ ਇਤਿਹਾਸਕ ਪਛਾਣ ਅਨੁਸਾਰ ਸਨਮਾਨ ਕਿਉਂ ਨਹੀਂ ਮਿਲ ਸਕਦਾ। ਸਰਨਾ ਨੇ ਤਨਜ਼ ਕਰਦਿਆਂ ਕਿਹਾ ਕਿ ਮਾਨ ਸ਼ਾਇਦ ਆਪਣੇ “ਪੈਰਿਸ ਦੌਰੇ” ਵਿੱਚ ਇਸ ਇਤਿਹਾਸਕ ਮੁੱਦੇ ਲਈ ਸਮਾਂ ਨਾ ਕੱਢਣ, ਪਰ ਅਕਾਲੀ ਦਲ ਇਹ ਮਾਮਲਾ ਦਿੱਲੀ ਸਥਿਤ ਫਰਾਂਸੀਸੀ ਦੂਤਾਵਾਸ ਕੋਲ ਉਠਾਏਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਤਿਹਾਸ ਦਾ ਮਾਮਲਾ ਨਹੀਂ, ਸਗੋਂ ਫਰਾਂਸ ਦੀ ਧਰਤੀ ’ਤੇ ਸਿੱਖ ਵਿਰਾਸਤ ਦੀ ਪਛਾਣ ਅਤੇ ਸਨਮਾਨ ਨਾਲ ਜੁੜਿਆ ਮੁੱਦਾ ਹੈ।

Have something to say? Post your comment

 
 
 
 

ਨੈਸ਼ਨਲ

ਜੀ.ਟੀ.ਬੀ. ਕਾਲਜ ਵਿਖੇ ਬੱਚਿਆਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਨੂੰ ਸਮਰਪਿਤ ਸਹਿਜ ਪਾਠ ਆਰੰਭ

ਆਨਲਾਈਨ ਗੇਮਿੰਗ ਦੇ ਮਾੜੇ ਪ੍ਰਭਾਵਾਂ ਖ਼ਿਲਾਫ਼ ਨੈਸ਼ਨਲ ਅਕਾਲੀ ਦਲ ਚਲਾਏਗਾ ਜਾਗਰੂਕਤਾ ਮੁਹਿੰਮ

ਅਮਿਤ ਸ਼ਾਹ ਕੋਲੋਂ ‘ਚਿੱਟਾ’ ਕਿੱਥੋਂ ਆਉਂਦਾ ਹੈ ਪੁੱਛਣਾ ਪਿਆ ਮਹਿੰਗਾ?—ਸਨਮੀਤ ਸਿੰਘ ਨੂੰ ਮਿਲੇ ਧਮਕੀ ਭਰੇ ਫੋਨ, ਸੁਰੱਖਿਆ ਤੇ ਐਫਆਈਆਰ ਦੀ ਮੰਗ

ਦੁਸਹਿਰਾ ਜਸ਼ਨ: ਕੁਝ ਥਾਵਾਂ 'ਤੇ ਉੱਚੇ ਰਾਵਣ ਦੇ ਪੁਤਲੇ ਸਾੜੇ - ਕੁਝ ਥਾਵਾਂ 'ਤੇ 30 ਫੁੱਟ ਉੱਚੇ ਕਾਕਰੋਚ ਦਾ ਪੁਤਲਾ ਸਾੜਿਆ

ਰਾਸ਼ਟਰੀ ਸਵੈਮ ਸੇਵਕ ਸੰਘ ਇੱਕ ਪੁਰਸ਼-ਪ੍ਰਧਾਨ ਅਤੇ ਸੰਵਿਧਾਨ ਵਿਰੋਧੀ ਸੰਗਠਨ ਹੈ: ਰਾਹੁਲ ਗਾਂਧੀ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ

“ਅਮਿਤ ਸ਼ਾਹ ਜੀ ਜਵਾਬ ਦਿਓ, ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਕਿੱਥੋਂ ਮਿਲ ਰਿਹਾ ਹੈ:ਭਾਈ ਰਤਿੰਦਰ ਸਿੰਘ ਇੰਦੌਰ

ਅੰਕਿਤਾ ਭੰਡਾਰੀ ਕਤਲ ਕੇਸ: ਸੀਬੀਆਈ ਟੀਮ ਨੇ ਸਹਾਰਨਪੁਰ ਵਿੱਚ ਉਰਮਿਲਾ ਸਨਾਵਰ ਤੋਂ ਪੁੱਛਗਿੱਛ ਕੀਤੀ

‘ਨਿਊਯਾਰਕ ’ਚ ਗੂੰਜਿਆ ਝੋਟਾ’ ਦੀ ਸ਼ਹਾਦਤ ’ਤੇ ਪੰਜਾਬ ਦਾ ਦਰਦ, ਨਸ਼ਿਆਂ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ

ਕਾਲਕਾ-ਕਾਹਲੋਂ ਪਹਿਲਾਂ ਦਿੱਲੀ ਕਮੇਟੀ ਦੀਆਂ ਚੋਣਾਂ ਕਰਵਾਉਣ, ਫਿਰ ਸ਼੍ਰੋਮਣੀ ਕਮੇਟੀ ਦੀ ਗੱਲ ਕਰਨ: ਸੰਤ ਮੀਤ ਸਿੰਘ