ਐੱਸ ਏ ਐਸ ਨਗਰ ਮੁਹਾਲੀ - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 68 ਐਸ.ਏ.ਐਸ ਨਗਰ ਮੋਹਾਲੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ ਸਰਬ-ਸੰਮਤੀ ਨਾਲ ਸ: ਚੰਚਲ ਸਿੰਘ ਨੂੰ ਪ੍ਰਧਾਨ, ਸ. ਕੁਲਵਿੰਦਰ ਸਿੰਘ ਨੂੰ ਜਰਨਲ ਸਕੱਤਰ, ਸ. ਲਖਵਿੰਦਰ ਸਿੰਘ ਨੂੰ ਖਜਾਨਚੀ ਅਤੇ ਸ.ਉੱਜਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।ਜਿਕਰਯੋਗ ਹੈ ਕਿ ਸ. ਚੰਚਲ ਸਿੰਘ ਨੇ ਪੰਜਾਬ ਸਕੱਤਰੇਤ ਵਿਚ ਬਹੁਤ ਇਮਾਨਦਾਰ ਨਾਲ ਕੰਮ ਕੀਤਾ ਅਤੇ ਉਹ ਬਹੁਤ ਹਿਸਾਬ-ਕਿਤਾਬੀ ਹੈ ਇੱਕ ਪੈਸੇ ਦਾ ਹੇਰ-ਫੇਰ ਉਹ ਬਰਦਾਸ਼ਤ ਨਹੀਂ ਕਰਦਾ. ਸਰਦਾਰਨੀ ਸੁਖਵਿੰਦਰ ਕੌਰ ਨੂੰ ਸਮੂਹ ਪੱਤਰਕਾਰ ਭਾਈਚਾਰਾ ਵਧਾਈ ਦੇ ਰਿਹਾ ਹੈ ਅਤੇ ਸਮੂਹ ਜਾਣਕਾਰ ਕਹਿ ਰਹੇ ਹਨ ਕਿ ਸ: ਚੰਚਲ ਸਿੰਘ ਉਸਾਰੀ ਅਤੇ ਗੁਰਦਵਾਰਾ ਸਾਹਿਬ ਲਈ ਚੰਗਾ ਕੰਮ ਕਰਨ ਲਈ ਵਚਨਬੱਧ ਸਾਬਤ ਹੋਣਗੇ