ਪੰਜਾਬ

ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲੇ ਦੀਆਂ ਪੁਰਜ਼ੋਰ ਤਿਆਰੀਆਂ

ਕੌਮੀ ਮਾਰਗ ਬਿਊਰੋ | October 26, 2026 08:56 PM

ਚੰਡੀਗੜ੍ਹ-ਪੰਜਾਬੀ ਲੇਖਕ ਸਭਾ  ਚੰਡੀਗੜ੍ਹ ਵੱਲੋਂ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ-2026’ 15 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਲਾਇਆ ਜਾ ਰਿਹਾ ਹੈ I ਇਸ ਮੇਲੇ ਵਿੱਚ ਕਲਾ, ਸਾਹਿਤ ਅਤੇ ਸਭਿਆਚਾਰ ਨਾਲ਼ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਆਪਣੀ ਹਾਜ਼ਰੀ ਨਾਲ਼ ਰੌਣਕ ਵਧਾਉਣਗੀਆਂ I ਉੱਘੇ ਸ਼ਾਇਰ ਅਤੇ ਫ਼ਿਲਮ ਉਦਯੋਗ ਵਿੱਚ ਪੰਜਾਬ ਦੀ ਮਾਣਮੱਤੀ ਨੁਮਾਇੰਦਗੀ ਕਰਕੇ ਆਪਣਾ ਉਚੇਚਾ ਨਾਮ ਸਥਾਪਿਤ ਕਰਨ ਵਾਲ਼ੇ ਗੀਤਕਾਰ ਇਰਸ਼ਾਦ ਕਾਮਿਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ I ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਹੋਣਗੇ I ਸੰਜੀਦਾ ਰੰਗਮੰਚ ਅਤੇ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ‘ਸਮਾਜ ਸੰਵਾਰਨ ’ਚ ਸਾਹਿਤ, ਸੰਗੀਤ ਤੇ ਸਿਨੇਮੇ ਦਾ ਯੋਗਦਾਨ‘ ਵਿਸ਼ੇ ’ਤੇ ਮੁੱਖ ਬੁਲਾਰੇ ਹੋਣਗੇ I ਤੇਰਾ ਸਿੰਘ ਚੰਨ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਬਾਰੇ ਕੁੰਜੀਵਤ ਭਾਸ਼ਣ ਗੁਰਨਾਮ ਕੰਵਰ ਅਤੇ ਦਿਲਦਾਰ ਸਿੰਘ ਵੱਲੋਂ ਦਿੱਤੇ ਜਾਣਗੇ I ਮੇਲੇ ਬਾਰੇ ਹੋਰ ਜਾਣਕਾਰੀ ਦੇਂਦਿਆਂ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਵਾਰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ-2026 ਗੁਰਨਾਮ ਕੰਵਰ ਅਤੇ ਮਲਕੀਤ ਰੌਣੀ ਨੂੰ ਪ੍ਰਦਾਨ ਕੀਤੇ ਜਾਣਗੇ I ਬਲਕਾਰ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਲੁੱਡੀ ਅਤੇ ਝੂਮਰ ਦੀਆਂ ਪੇਸ਼ਕਾਰੀਆਂ ਹੋਣਗੀਆਂ I ਸ੍ਰੀ ਭੈਣੀ ਸਾਹਿਬ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਬਲਦੇਵ ਸਿੰਘ ਸਪਤਰਿਸ਼ੀ ਅਤੇ ਸਵਰਗੀ ਤੇਰਾ ਸਿੰਘ ਚੰਨ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ਼ ਕਰਵਾਏ ਜਾਣ ਵਾਲ਼ੇ ਇਸ ਸਾਹਿਤਕ ਮੇਲੇ ਵਿੱਚ ਪੰਜਾਬੀ ਸਾਹਿਤ, ਸਭਿਆਚਾਰ, ਕਲਾਵਾਂ, ਖਾਣ ਅਤੇ ਪਹਿਰਾਵੇ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ I ਮੇਲਾ 15 ਨਵੰਬਰ 2026 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ੁਰੂ ਹੋਵੇਗਾ I
ਪੰਜਾਬ ਕਲਾ ਭਵਨ ‘ਚ ਤੇਰਾ ਸਿੰਘ ਚੰਨ ਯਾਦਗਾਰੀ ਮੇਲੇ ਦਾ ਪੋਸਟਰ ਕਾਰਜਕਾਰਨੀ ਵੱਲੋਂ ਜਾਰੀ ਕੀਤਾ ਗਿਆ I ਇਸ ਮੌਕੇ ਹਾਜ਼ਿਰ ਅਹੁਦੇਦਾਰਾਂ ਵਿੱਚ ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ, ਗੁਰਨਾਮ ਕੰਵਰ, ਬਲਕਾਰ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਸਿਮਰਜੀਤ ਗਰੇਵਾਲ, ਹਰਮਿੰਦਰ ਕਾਲੜਾ ਅਤੇ ਸ਼ਾਇਰ ਭੱਟੀ ਦੇ ਨਾਮ ਸ਼ਾਮਿਲ ਹਨ I

Have something to say? Post your comment

 
 
 
 

ਪੰਜਾਬ

ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਨਾਰਵੇ ’ਚ ਸਿੱਖਾਂ ਨੂੰ ਏਕਤਾ ਬਣਾਈ ਰੱਖਣ ਅਤੇ ਬੱਚਿਆਂ ਦੀ ਸਿੱਖੀ ਪਛਾਣ ਵੱਲ ਵਿਸ਼ੇਸ਼ ਧਿਆਨ ਦੇਣ ਦਾ ਸੰਦੇਸ਼

ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮਾਜ ਨੂੰ ਸਮਾਨਤਾ, ਸਦਭਾਵਨਾ ਅਤੇ ਮਾਨਵਤਾ ਦਾ ਮਾਰਗ ਦਿਖਾਉਂਦੀਆਂ ਹਨ : ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਦੇ ਹੱਕ ਖੋਹਣਾ ਭਾਜਪਾ ਦੀ ਪੁਰਾਣੀ ਆਦਤ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੁਣਵੱਤਾ ਭਰਪੂਰ ਸਿੱਖਿਆ ਗਰੀਬੀ ਖ਼ਤਮ ਕਰਨ ਅਤੇ ਪਰਿਵਾਰਾਂ ਦਾ ਜੀਵਨ ਬਦਲਣ ਦਾ ਸਭ ਤੋਂ ਅਸਰਦਾਰ ਜ਼ਰੀਆ: ਮੁੱਖ ਮੰਤਰੀ

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਮਾਨ

ਮਾਨ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਬਣਾਉਣ ਦੇ ਲਈ ਉਪਰਾਲੇ ਲਗਾਤਾਰ ਜਾਰੀ : ਸਰਬਜੀਤ ਸਿੰਘ ਸਮਾਣਾ

ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ 'ਚ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ: ਸ਼ਮਸ਼ੇਰ ਸਿੰਘ ਪੱਧਰੀ

ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮਾਂ ਦੀ ਜਿੱਤ ’ਤੇ ਸ਼ੁਕਰਾਨਾ ਕਰਨ ਲਈ ਹਾਕੀ ਇੰਡੀਆ ਦੇ ਜਨਰਲ ਸਕੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਦਿੱਤੀ ਜਾਵੇਗੀ 50 ਫ਼ੀਸਦ ਸਬਸਿਡੀ: ਗੁਰਮੀਤ ਸਿੰਘ ਖੁੱਡੀਆਂ

ਸ: ਚੰਚਲ ਸਿੰਘ ਬਣੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ