ਪੰਜਾਬ

ਪਰਵਿੰਦਰ ਸਿੰਘ ਝੋਟਾ ਹੱਤਿਆ -15 ਦਿਨਾਂ ਬਾਅਦ ਖੁੱਲ੍ਹਿਆ ਮਾਨਸਾ ਦਾ ਤਿਕੋਣੀ ਚੌਕ, ਸਿਰਸਾ-ਬਰਨਾਲਾ ਰੋਡ 'ਤੇ ਆਵਾਜਾਈ ਬਹਾਲ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | October 27, 2026 07:29 PM



ਮਾਨਸਾ-13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਬੰਦ ਪਿਆ ਸਿਰਸਾ-ਬਰਨਾਲਾ ਰੋਡ 'ਤੇ ਤਿਕੋਣੀ ਚੌਕ ਦਾ ਰਸਤਾ ਅੱਜ ਖੋਲ੍ਹ ਦਿੱਤਾ ਗਿਆ ਹੈ।

ਐਕਸ਼ਨ ਕਮੇਟੀ ਅਤੇ ਵਪਾਰੀਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਰਸਤਾ ਖੁੱਲ੍ਹਣ ਨਾਲ ਵਾਹਨ ਚਾਲਕਾਂ ਅਤੇ ਬੱਸ ਯਾਤਰੀਆਂ ਨੇ ਰਾਹਤ ਦਾ ਸਾਹ ਲਿਆ ਹੈ। ਧਰਨਾ ਜਾਰੀ ਰਹਿਣ ਕਾਰਨ ਜਾਮ ਤੋਂ ਬਚਣ ਲਈ ਪੁਲਿਸ ਨੇ ਮੌਕੇ 'ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਹਨ।


ਮਾਨਸਾ ਬੱਸ ਸਟੈਂਡ ਤੋਂ ਸਿਰਸਾ, ਬਰਨਾਲਾ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਹੁਣ ਸਿੱਧਾ ਤਿਕੋਣੀ ਚੌਕ ਤੋਂ ਜਾਣਗੀਆਂ। • ਬਠਿੰਡਾ, ਬਰਨਾਲਾ ਅਤੇ ਚੰਡੀਗੜ੍ਹ ਤੋਂ ਮਾਨਸਾ ਬੱਸ ਸਟੈਂਡ ਆਉਣ ਵਾਲੀਆਂ ਬੱਸਾਂ ਮਾਨਸਾ ਕੈਂਚੀਆਂ ਤੋਂ ਐੱਚਐੱਸ ਰੋਡ ਰਾਹੀਂ ਮਾਨਸਾ ਖੁਰਦ ਦੇ ਰਸਤੇ ਪਹੁੰਚਣਗੀਆਂ। • ਸਿਰਸਾ ਵੱਲ ਦੀ ਸਾਰੀ ਆਵਾਜਾਈ ਹੁਣ ਸਿੱਧੀ ਤਿਕੋਣੀ ਚੌਕ ਤੋਂ ਲੰਘੇਗੀ। ਪਹਿਲਾਂ ਇਹ ਆਵਾਜਾਈ ਭੈਣੀ ਬਾਘਾ, ਖੋਖਰ, ਰਾਮਦਿੱਤੇ ਵਾਲਾ ਰਾਹੀਂ 5-6 ਕਿਲੋਮੀਟਰ ਵਾਧੂ ਘੁੰਮ ਕੇ ਜਾ ਰਹੀ।ਇੱਕ ਪਾਸੇ ਕੇਸ ਰੱਦ ਕਰਨ ਦੀ ਗੱਲ, ਦੂਜੇ ਪਾਸੇ ਅਦਾਲਤਾਂ ਦੇ ਚੱਕਰ - ਪਰਵਿੰਦਰ ਝੋਟਾ ਦੇ ਪਿਤਾ

ਦੂਸਰੇ ਪਾਸੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਉਸਦੇ ਸਾਥੀਆਂ 'ਤੇ ਦਰਜ ਮਾਮਲੇ ਦੀ ਅੱਜ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਅਗਲੀ ਪੇਸ਼ੀ 26 ਨਵੰਬਰ ਤੈਅ ਕੀਤੀ ਹੈ।

ਪੇਸ਼ੀ ਤੋਂ ਬਾਅਦ ਪਰਵਿੰਦਰ ਦੇ ਪਿਤਾ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਉਨ੍ਹਾਂ ਦੇ ਪੁੱਤਰ ਅਤੇ ਸਾਥੀਆਂ 'ਤੇ ਦਰਜ ਕੇਸ ਰੱਦ ਕਰਨ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਉਨ੍ਹਾਂ ਨੂੰ ਪੁਲਿਸ ਵੱਲੋਂ 2023 'ਚ ਦਰਜ ਕੀਤੇ ਕਥਿਤ ਝੂਠੇ ਕੇਸਾਂ ਕਾਰਨ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਸਾਲ ਬਾਅਦ ਸੰਮਨ ਮਿਲੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਉਹ ਲਗਾਤਾਰ ਪੇਸ਼ੀਆਂ ਭੁਗਤ ਰਹੇ ਹਾਂ।

 

Have something to say? Post your comment

 
 
 
 

ਪੰਜਾਬ

ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ 'ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋਇਆ: ਮੁੱਖ ਮੰਤਰੀ

ਪੰਜਾਬ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵੇਗਾ; ਵਿਧਾਨ ਸਭਾ ਵੱਲੋਂ ਮਤਾ ਪਾਸ: ਮੁੱਖ ਮੰਤਰੀ ਭਗਵੰਤ ਮਾਨ

ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਜੀ ਨੂੰ "ਉਸਤਾਦ ਅੱਲਾ ਰੱਖਾ ਐਵਾਰਡ" ਨਾਲ ਕੀਤਾ ਗਿਆ ਸਨਮਾਨਿਤ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਓਵਰਸੀਜ਼ ਕੌਸਲ ਤੇ ਗੁਰੂ ਰਾਮ ਦਾਸ ਸੈਂਟਰ ਫਾਰ ਇਕਨਾਮਿਕ ਗ੍ਰੋਥ ਵੱਲੋ ਕਰਵਾਇਆ ਗਿਆ ਵਿਸੇਸ਼ ਲੈਕਚਰ

ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਤਬਾਦਲੇ ਲਈ ਆਦੇਸ਼ ਜਾਰੀ, 30 ਨਵੰਬਰ ਤੱਕ ਰਿਪੋਰਟ ਮੰਗੀ

ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਿਆ ਜਾਵੇ, ਇਹ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਸਾਂਝ ਦਾ ਮਾਮਲਾ ਹੈ: ਹਰਜੋਤ ਬੈਂਸ

ਪੰਜਾਬ: ਗੋਲੀਬਾਰੀ ਦੀ ਘਟਨਾ 'ਤੇ ਸਪੀਕਰ ਸੰਧਵਾਂ ਨੇ ਕਿਹਾ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ

ਡੀਏ ਕੇਸ: ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ, 3 ਨਵੰਬਰ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ

ਪਾਕਿਸਤਾਨੀ ਸਿੱਖਾਂ ਦੇ 49 ਮੈਂਬਰੀ ਜਥੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਦਰਸ਼ਨ