ਅੰਮ੍ਰਿਤਸਰ-ਸੇਵਾ ਦੇ ਪੁੰਜ, ਨਾਮ-ਰਸੀਏ ਅਤੇ ਮਹਾਨ ਤਪੱਸਵੀ ਮਹਾਂਪੁਰਖ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ, ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ, ਬਾਬਾ ਨਾਮ ਦਾਨ ਸਿੰਘ ਜੀ ਭੂਰੀ ਵਾਲੇ ਅਤੇ ਸੇਵਕਾ ਬੀਬੀ ਹਰਜਿੰਦਰ ਕੌਰ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਦੇ ਚੌਥੇ ਦਿਨ ਅੱਜ ਸਥਾਨਕ ਡੇਰਾ ਕਾਰ ਸੇਵਾ ਸੰਤ ਭੂਰੀ ਵਾਲੇ ਨਿਰਮਲੇ ਤਪੋਬਨ, ਤਰਨ ਤਾਰਨ ਰੋਡ, ਅੰਮ੍ਰਿਤਸਰ ਵਿਖੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੇ ਪ੍ਰਬੰਧ ਅਧੀਨ ਸਜਾਏ ਵਿਸ਼ਾਲ ਧਾਰਮਿਕ ਦੀਵਾਨਾਂ ਵਿੱਚ ਕੀਰਤਨ ਅਤੇ ਕਥਾ ਵਖਿਆਨਾਂ ਰਾਹੀਂ ਅਜਿਹਾ ਰੂਹਾਨੀ ਅਤੇ ਭਾਵਨਾਤਮਕ ਮਾਹੌਲ ਸਿਰਆ ਕਿ ਹਰ ਪਾਸੇ ਗੁਰਬਾਣੀ, ਨਾਮ-ਸਿਮਰਨ ਅਤੇ ਸੇਵਾ ਦੀ ਮਹਿਕ ਮਹਿਸੂਸ ਹੋ ਰਹੀ ਸੀ ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ ਤੋਂ ਇਲਾਵਾ ਭਾਈ ਸਿਮਰਨ ਨਰਾਇਣ ਸਿੰਘ, ਭਾਈ ਹਰਮਨਪ੍ਰੀਤ ਸਿੰਘ ਅਤੇ ਭਾਈ ਸਤਨਾਮ ਸਿੰਘ ਪੂਰਨਪੁਰ ਦੇ ਰਾਗੀ ਜਥਿਆਂ ਨੇ ਅਲੌਕਿਕ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਨਾਮਵਰ ਕਥਾ ਵਾਚਕ ਭਾਈ ਅਤਰ ਸਿੰਘ ਜੋਤੀ ਸਰੂਪ ਵਾਲੇ, ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਗੁਰਦੇਵ ਸਿੰਘ, ਭਾਈ ਤਰਸੇਮ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਸਤਵੰਤ ਸਿੰਘ, ਸੰਤ ਜੈਲ ਸਿੰਘ ਸ਼ਾਸਤਰੀ, ਆਚਾਰੀਆ ਗਜਿੰਦਰ ਸਿੰਘ ਸੇਖਵਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਜੀ ਨੇ ਮਹਾਂਪੁਰਖਾਂ ਦੇ ਜੀਵਨ, ਉਨ੍ਹਾਂ ਦੀਆਂ ਪ੍ਰਾਪਤੀਆਂ, ਨਾਮ-ਸਿਮਰਨ ਪ੍ਰਤੀ ਅਟੁੱਟ ਸਮਰਪਣ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਅਮੁੱਲ ਸੇਵਾਵਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ।
ਵਿਦਵਾਨ ਬੁਲਾਰਿਆਂ ਨੇ ਕਿਹਾ ਕਿ ਮਹਾਂਪੁਰਖਾਂ ਦਾ ਜੀਵਨ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਨਹੀਂ, ਸਗੋਂ ਸੇਵਾ, ਸਿਮਰਨ, ਤਿਆਗ, ਨਿਮਰਤਾ ਅਤੇ ਪਰਉਪਕਾਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਕਰਦਿਆਂ ਮੱਨੁਖਤਾ ਦੀ ਸਹਾਇਤਾ, ਗੁਰਧਾਮਾਂ ਦੀ ਸੇਵਾ ਅਤੇ ਸੰਗਤਾਂ ਨੂੰ ਨਾਮ ਨਾਲ ਜੋੜਨ ਦਾ ਮਹਾਨ ਕਾਰਜ ਕੀਤਾ।
ਮੁੱਖ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਜੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਮਹਾਂਪੁਰਖਾਂ ਦੀ ਵਿਰਾਸਤ ਨਾਲ ਜੋੜਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਸੇਵਾ, ਸਿਮਰਨ ਅਤੇ ਸੱਚੇ ਜੀਵਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਸੰਪਰਦਾ ਦੇ ਮੌਜੂਦਾ ਮੁੱਖੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ ਵੱਲੋਂ ਗੁਰਧਾਮਾਂ ਦੀ ਕਾਰ ਸੇਵਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਦੀ ਸਫ਼ਾਈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਨਿਭਾਈ ਜਾ ਰਹੀ ਨਿਰੰਤਰ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿਰਫ਼ ਸਫ਼ਾਈ ਦਾ ਕਾਰਜ ਨਹੀਂ, ਬਲਕਿ ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ, ਨਿਮਰਤਾ ਅਤੇ ਸਮਰਪਣ ਦੀ ਮੂੰਹ ਬੋਲਦੀ ਤਸਵੀਰ ਹੈ।
ਇਸ ਮੌਕੇ ਮੰਡਲੇਸ਼ਵਰ ਸਵਾਮੀ ਜਗਤਾ ਨੰਦ ਜੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ, ਐਡੀਸ਼ਨਲ ਸਕੱਤਰ ਸ. ਹਰਭਜਨ ਸਿੰਘ ਵਕਤਾ, ਡੇਰਾ ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਭਿੰਡਰ, ਐਕਸੀਅਨ ਸ. ਸੁਖਜਿੰਦਰ ਸਿੰਘ, ਸੁਪਰਵਾਈਜ਼ਰ ਸ. ਜਗਤਾਰ ਸਿੰਘ ਖੋਦੇ, ਬਾਬਾ ਗੁਰਨਾਮ ਸਿੰਘ ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਸੰਤੋਖ ਸਿੰਘ ਪਾਲਦੀ, ਸੰਤ ਅਮਰੀਕ ਸਿੰਘ ਮੰਨਣਹਾਣਾ, ਸੰਤ ਬਿਕਰਮਜੀਤ ਸਿੰਘ ਨੰਗਲ ਖੁਰਦ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਬਲਜੀਤ ਸਿੰਘ ਬਾੜੀਆ, ਮਹੰਤ ਅਮਰੀਕ ਸਿੰਘ, ਮਹੰਤ ਮਨਜੀਤ ਸਿੰਘ ਖੈਰਾਬਾਦ, ਮੰਡਲੇਸ਼ਵਰ ਸਵਾਮੀ ਜਗਤਾਨੰਦ, ਐਡਵੋਕੇਟ ਮਨਜੀਤ ਸਿੰਘ ਛੀਨਾ, ਸ. ਹਰਭਜਨ ਸਿੰਘ ਸਿੱਧੂ, ਸ ਬਲਦੇਵ ਸਿੰਘ ਬਾਜਵਾ, ਸ ਸੁਖਰਾਜ ਸਿੰਘ ਸੰਧੂ, ਮਾਲਕ ਸਿੰਘ ਸੰਧੂ, ਪ੍ਰਗਟ ਸਿੰਘ ਬਟਾਲਾ, ਹਰਮਨਪ੍ਰੀਤ ਸਿੰਘ, ਪ੍ਰਗਟ ਸਿੰਘ ਚਾਟੀਵਿੰਡ, ਪ੍ਰੋਫੈਸਰ ਸਰਦਾਰਾ ਸਿੰਘ, ਨਵਤੇਜ ਸਿੰਘ ਵੇਰਕਾ, ਸ ਸੁਖਦੇਵ ਸਿੰਘ ਹੇਰ , ਬਾਬਾ ਸੋਹਨ ਸਿੰਘ, ਬਾਬਾ ਗੁਰਵਿੰਦਰ ਸਿੰਘ ਪਟਨਾ ਸਾਹਿਬ, ਬਾਬਾ ਅਵਤਾਰ ਸਿੰਘ, ਬਾਬਾ ਨਾਜਰ ਸਿੰਘ, ਬਾਬਾ ਹਰੀ ਸਿੰਘ, ਬਾਬਾ ਕਰਨਦੀਪ ਸਿੰਘ, ਬਾਬਾ ਰਤਨ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਲਸ਼ਕਰ ਸਿੰਘ, ਬਾਬਾ ਮਿੰਟਾ ਸਿੰਘ, ਬਾਬਾ ਪ੍ਰਦੀਪ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਜਗਜੀਤ ਸਿੰਘ ਅਤੇ ਬਾਬਾ ਗੁਰਭੇਜ ਸਿੰਘ ਸਮੇਤ ਕਈ ਸੰਤ-ਮਹਾਂਪੁਰਖ, ਧਾਰਮਿਕ ਸ਼ਖ਼ਸੀਅਤਾਂ ਅਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ।