ਨੈਸ਼ਨਲ

1 ਨਵੰਬਰ ਦੀ ਰੈਲੀ ਰੱਦ ਨਾ ਹੋਈ ਤਾਂ ਵਪਾਰੀ ਕਰਨਗੇ ਰਾਹੁਲ ਗਾਂਧੀ ਦਾ ਬਾਈਕਾਟ: ਪੰਮਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 30, 2026 07:27 PM

ਨਵੀਂ ਦਿੱਲੀ - ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਰਾਹੁਲ ਗਾਂਧੀ ਨੂੰ 1 ਨਵੰਬਰ ਦੀ ਪ੍ਰਸਤਾਵਿਤ ਰੈਲੀ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਕਾਰਨ ਟ੍ਰੈਫਿਕ ਜਾਮ ਅਤੇ ਬਾਜ਼ਾਰਾਂ ਤੱਕ ਗਾਹਕਾਂ ਦੀ ਪਹੁੰਚ ਪ੍ਰਭਾਵਿਤ ਹੋਣ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਪੰਮਾ ਨੇ ਕਿਹਾ ਕਿ ਵਪਾਰੀ ਪੂਰਾ ਸਾਲ ਤਿਉਹਾਰੀ ਸੀਜ਼ਨ ਦੀ ਉਡੀਕ ਕਰਦੇ ਹਨ ਅਤੇ ਇਸ ਦੌਰਾਨ ਹੀ ਉਨ੍ਹਾਂ ਨੂੰ ਕਾਰੋਬਾਰ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਹਨ। ਅਜਿਹੇ ਸਮੇਂ ਬਾਜ਼ਾਰਾਂ ਦੀ ਆਵਾਜਾਈ ਅਤੇ ਵਿਵਸਥਾ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਵਪਾਰੀਆਂ ਦੀ ਰੋਜ਼ੀ-ਰੋਟੀ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਰੈਲੀ ਮੁਲਤਵੀ ਨਾ ਕੀਤੀ ਗਈ ਤਾਂ ਵਪਾਰੀ ਲੋਕਤੰਤਰਿਕ ਢੰਗ ਨਾਲ ਵਿਰੋਧ ਕਰਨ ਦੇ ਨਾਲ ਆਉਣ ਵਾਲੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਬਾਈਕਾਟ ਬਾਰੇ ਵੀ ਫੈਸਲਾ ਲੈ ਸਕਦੇ ਹਨ। ਪੰਮਾ ਨੇ ਕਿਹਾ, “ਮੋਹੱਬਤ ਦੀ ਦੁਕਾਨ ਦੇ ਨਾਮ ’ਤੇ ਵਪਾਰੀਆਂ ਦੀਆਂ ਦੁਕਾਨਾਂ ਦਾ ਕਾਰੋਬਾਰ ਖਰਾਬ ਨਾ ਕੀਤਾ ਜਾਵੇ।”

Have something to say? Post your comment

 
 
 
 

ਨੈਸ਼ਨਲ

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ - 1 ਨਵੰਬਰ ਤੋਂ ਅਹੁਦਾ ਸੰਭਾਲਣਗੇ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਲਈ ਤਿਆਰੀਆਂ ਤੇਜ਼, ਪਟਨਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ

ਬੈਲਜੀਅਮ ’ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੰਘਰਸ਼ ਤੇਜ਼- ਸਾਬਕਾ ਜਥੇਦਾਰ ਦੇ ਰਵਈਏ ਕਾਰਨ ਪੰਥ ਦੀ ਸਥਿਤੀ ਅਸਹਿਜ- ਬਿੰਦਰ ਸਿੰਘ

ਸਰਨਾ ਦੀ ਪਾਕਿਸਤਾਨੀ ਸਫ਼ੀਰ ਨਾਲ ਮੁਲਾਕਾਤ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸੰਗਤ ਲਈ ਵੀਜ਼ੇ ਯਕੀਨੀ ਬਣਾਉਣ ਦੀ ਮੰਗ

ਕਾਲਕਾ-ਕਾਹਲੋਂ ਦਾ ਦਾਅਵਾ, ਮਨਜੀਤ ਸਿੰਘ ਜੀਕੇ ਖ਼ਿਲਾਫ਼ ਕੇਸਾਂ ’ਚ ਕਾਰਵਾਈ ਤੇਜ਼

ਜੀਕੇ ਦਾ ਕਾਲਕਾ ਕਾਹਲੋਂ ਉਪਰ ਪਲਟਵਾਰ, 100ਵੀਂ ਪ੍ਰੈੱਸ ਕਾਨਫਰੰਸ ਵੀ ਮੈਨੂੰ ਪੰਥ ਲਈ ਤੁਹਾਡੀ ਨਾਕਾਮੀਆਂ ਲਈ ਬੋਲਣ ਤੋਂ ਨਹੀਂ ਰੋਕ ਸਕਦੀ

ਰਾਹੁਲ 1 ਨਵੰਬਰ ਵਾਲੀ ਰੈਲੀ ਮੁਲਤਵੀ ਕਰਨ - ਵਪਾਰੀਆਂ ਨੇ ਲਗਾਏ ਪੋਸਟਰ ‘ਮੁਹੱਬਤ ਦੀ ਦੁਕਾਨ ਦੇ ਨਾਮ ’ਤੇ ਸਾਡੀ ਦੁਕਾਨ ਖਰਾਬ ਨਾ ਕਰੋ’ 

ਮਾਨਸਾ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ’ਤੇ ਦਰਜ ਇਰਾਦਾ ਕਤਲ ਦੇ ਕੇਸ ਤੁਰੰਤ ਵਾਪਸ ਲਏ ਜਾਣ: ਬਾਬਾ ਹਰਦੀਪ ਸਿੰਘ ਮਹਿਰਾਜ

ਸਿੱਖਾਂ ’ਤੇ ਪੁਲਿਸ ਹਮਲੇ ਅਤੇ ਨਸ਼ਾ ਤਸਕਰੀ ਰੋਕਣ ’ਚ ਨਾਕਾਮੀ ਲਈ ਪੰਜਾਬ ਦੇ ਗ੍ਰਹਿ ਮੰਤਰੀ ਦੇਣ ਅਸਤੀਫ਼ਾ: ਜੀਵਨ ਸਿੰਘ ਤਮਿਲ

ਦਲ ਖਾਲਸਾ ਦੇ ਮਾਨਸਾ ਆਗੂ ਭਾਈ ਗੁਰਤੇਜ ਸਿੰਘ ਅਤੇ ਭਾਈ ਸੁੱਖਾ ਸਿੰਘ ਮਾਨਸਾ ਮੋਰਚੇ ਤੋਂ ਗ੍ਰਿਫ਼ਤਾਰ, ਦਲ ਖਾਲਸਾ ਨੇ ਕੀਤੀ ਸਾਰਿਆਂ ਦੀ ਰਿਹਾਈ ਦੀ ਮੰਗ