BREAKING NEWS
• ਪੰਜਾਬ ਵਿਧਾਨ ਸਭਾ ਚੋਣਾਂ 2027: ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦਾ ਐਲਾਨ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਟਿਕਟ ਮਿਲੀ • ਸਿੰਗਲ ਕਾਮਨ ਐਪਲੀਕੇਸ਼ਨ ਫਾਰਮ ਨਾਲ ਨਿਵੇਸ਼ਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਗੇੜੇ ਮਾਰਨ ਤੋਂ ਮਿਲੀ ਨਿਜਾਤ • ਪੰਜਾਬ ਸਿਰਫ਼ ਦੇਸ਼ ਦਾ ਅੰਨ ਭੰਡਾਰ ਹੀ ਨਹੀਂ ਬਲਕਿ ਆਧੁਨਿਕ ਉਦਯੋਗ ਅਤੇ ਇਨੋਵੇਸ਼ਨ ਕੇਂਦਰ ਵਜੋਂ ਵੀ ਉੱਭਰ ਰਿਹੈ: ਅਮਨ ਅਰੋੜਾ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਕੀ ਪ੍ਰੇਮੀਆਂ ਨੂੰ ਸਭ ਤੋਂ ਵੱਡਾ ਤੋਹਫ਼ਾ ਦਿੱਤਾ: ਨਿਤਿਨ ਕੋਹਲੀ • ਤਰਨ ਤਾਰਨ ਵਿਖੇ ਕਰੀਬ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਅੰਬੇਦਕਰ ਭਵਨ ਅੰਤਿਮ ਪੜਾਅ ਵਿੱਚ: ਡਾ. ਬਲਜੀਤ ਕੌਰ • ਯੋਗ ਆਊਟਸੋਰਸ ਕਾਮਿਆਂ ਨੂੰ ਠੇਕੇ 'ਤੇ ਲਿਆਉਣ ਵਿੱਚ ਕੋਈ ਪ੍ਰਬੰਧਕੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ: ਹਰਪਾਲ ਸਿੰਘ ਚੀਮਾ

ਨੈਸ਼ਨਲ

ਨਵੰਬਰ ’84 ਦੇ ਜ਼ਖ਼ਮ ਅੱਜ ਵੀ ਅੱਲੇ—ਸਿੱਖ ਕੌਮ ਨਾ ਭੁੱਲੀ ਹੈ, ਨਾ ਭੁੱਲੇਗੀ: ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 31, 2026 07:32 PM

ਨਵੀਂ ਦਿੱਲੀ -ਨਵੰਬਰ 1984 ਵਿੱਚ ਦਿੱਲੀ ਸਮੇਤ ਪੂਰੇ ਦੇਸ਼ ਅੰਦਰ ਸਰਕਾਰੀ ਸ਼ਹਿ 'ਤੇ ਖੇਡੇ ਗਏ ਸਿੱਖ ਨਸਲਕੁਸ਼ੀ ਦੇ ਖ਼ੂਨੀ ਖੇਡ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ 'ਤੇ ਅਜਿਹੇ ਅਸਹਿ ਤੇ ਅਕਹਿ ਜ਼ਖ਼ਮ ਦਿੱਤੇ ਹਨ, ਜੋ ਜੁਗਾਂ-ਜੁਗਾਂ ਤੱਕ ਨਹੀਂ ਭਰ ਸਕਦੇ। ਉਸ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ, ਬਜ਼ੁਰਗਾਂ, ਧੀਆਂ-ਭੈਣਾਂ ਅਤੇ ਨਿਰਦੋਸ਼ ਮਾਸੂਮ ਬੱਚਿਆਂ ਨੂੰ ਧਿਰਕਾਰਯੋਗ ਬੇਰਹਮੀ ਨਾਲ ਸ਼ਹੀਦ ਕੀਤਾ ਗਿਆ ਅਤੇ ਅਰਬਾਂ-ਖਰਬਾਂ ਦੀ ਜਾਇਦਾਦ ਨੂੰ ਲੁੱਟ ਕੇ ਸੁਆਹ ਕਰ ਦਿੱਤਾ ਗਿਆ। ਇਹ ਮਹਿਜ਼ ਕਤਲੇਆਮ ਨਹੀਂ, ਸਗੋਂ ਸਿੱਖਾਂ ਦੀ ਨਸਲਕੁਸ਼ੀ ਸੀ, ਜਿਸ ਦਾ ਹਿਸਾਬ ਕੌਮ ਇੱਕ-ਇੱਕ ਪਲ ਯਾਦ ਰੱਖ ਕੇ ਲਵੇਗੀ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖ ਬੁਲਾਰੇ ਪਰਮਜੀਤ ਸਿੰਘ ਵੀਰਜੀ ਨੇ ਹਾਕਮਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੇ ਵਹਾਏ ਖ਼ੂਨ ਦੇ ਇੱਕ-ਇੱਕ ਕਤਰੇ ਦਾ ਹਿਸਾਬ ਮੰਗਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਜੋ ਸਿਆਸੀ ਆਗੂ ਸਿੱਖਾਂ ਨੂੰ ਇਹ ਨਸਲਕੁਸ਼ੀ ਭੁਲਾਉਣ ਦੀਆਂ ਨਸੀਹਤਾਂ ਦਿੰਦੇ ਹਨ, ਉਹ ਧਿਆਨ ਦੇਣ ਕਿ ਸਿੱਖ ਆਪਣੇ ਇਤਿਹਾਸ ਦੇ ਸ਼ਹੀਦਾਂ ਦਾ ਦਰਦ ਕਦੇ ਨਹੀਂ ਵਿਸਾਰਨਗੇ। ਬੇਗੁਨਾਹਾਂ ਦੇ ਖ਼ੂਨ ਦਾ ਹਿਸਾਬ ਮੰਗਣਾ ਸਾਡਾ ਕੌਮੀ ਤੇ ਇਖ਼ਲਾਕੀ ਹੱਕ ਹੈ, ਜਿਸ ਤੋਂ ਸਾਨੂੰ ਕੋਈ ਵੀ ਤਾਕਤ ਪਿੱਛੇ ਨਹੀਂ ਹਟਾ ਸਕਦੀ। ਸਰਕਾਰਾਂ ਅਤੇ ਵਿਰੋਧੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਪਰਮਜੀਤ ਸਿੰਘ ਵੀਰਜੀ ਨੇ ਚੇਤਾਵਨੀ ਦਿੱਤੀ ਕਿ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਜਾਂ ਸਿੱਖਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਦੀਆਂ ਸਾਜ਼ਿਸ਼ਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਕਮ ਧਿਰਾਂ ਇਤਿਹਾਸ ਨੂੰ ਮਿਟਾਉਣ ਦੇ ਭੁਲੇਖੇ ਕੱਢ ਦੇਣ, ਕਿਉਂਕਿ ਸਿੱਖ ਸੰਗਤ ਆਪਣੇ ਹੱਕਾਂ ਅਤੇ ਸ਼ਹੀਦਾਂ ਦੀ ਸ਼ਹਾਦਤ ਦੀ ਰਾਖੀ ਲਈ ਅੰਤਿਮ ਸਾਹ ਤੱਕ ਡਟ ਕੇ ਪਹਿਰਾ ਦੇਵੇਗੀ। ਅੰਤ ਵਿੱਚ ਪਰਮਜੀਤ ਸਿੰਘ ਵੀਰਜੀ ਨੇ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਨਵੰਬਰ 1984 ਦੇ ਖ਼ੂਨੀ ਕਾਤਲਾਂ ਅਤੇ ਗੁਨਾਹਗਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜੇਲ੍ਹਾਂ ਅੰਦਰ ਡੱਕੇ ਅਤੇ ਫ਼ਾਸੀ ਦੀਆਂ ਸਜ਼ਾਵਾਂ ਦੇਵੇ, ਤਾਂ ਜੋ ਇਨਸਾਫ਼ ਲਈ ਤੜਫ਼ ਰਹੇ ਪੀੜਤਾਂ ਅਤੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਢਾਂਡਸ ਬੱਝ ਸਕੇ।

Have something to say? Post your comment

 
 
 
 

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦਾ ਵਿਸ਼ੇਸ਼ ਗੁਰਮਤਿ ਸਮਾਗਮ

ਸਿੰਗਲ ਕਾਮਨ ਐਪਲੀਕੇਸ਼ਨ ਫਾਰਮ ਨਾਲ ਨਿਵੇਸ਼ਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਗੇੜੇ ਮਾਰਨ ਤੋਂ ਮਿਲੀ ਨਿਜਾਤ

ਨਵੰਬਰ 1984 ਦੇ ਜ਼ਖ਼ਮ ਅੱਜ ਵੀ ਤਾਜ਼ਾ, ਖੁਲੇਆਮ ਘੁੰਮ ਰਹੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਤੋਂ ਬਿਨਾਂ ਇਨਸਾਫ਼ ਅਧੂਰਾ: ਸੰਤ ਮੀਤ ਸਿੰਘ

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ - 1 ਨਵੰਬਰ ਤੋਂ ਅਹੁਦਾ ਸੰਭਾਲਣਗੇ

1 ਨਵੰਬਰ ਦੀ ਰੈਲੀ ਰੱਦ ਨਾ ਹੋਈ ਤਾਂ ਵਪਾਰੀ ਕਰਨਗੇ ਰਾਹੁਲ ਗਾਂਧੀ ਦਾ ਬਾਈਕਾਟ: ਪੰਮਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਲਈ ਤਿਆਰੀਆਂ ਤੇਜ਼, ਪਟਨਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ

ਬੈਲਜੀਅਮ ’ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੰਘਰਸ਼ ਤੇਜ਼- ਸਾਬਕਾ ਜਥੇਦਾਰ ਦੇ ਰਵਈਏ ਕਾਰਨ ਪੰਥ ਦੀ ਸਥਿਤੀ ਅਸਹਿਜ- ਬਿੰਦਰ ਸਿੰਘ

ਸਰਨਾ ਦੀ ਪਾਕਿਸਤਾਨੀ ਸਫ਼ੀਰ ਨਾਲ ਮੁਲਾਕਾਤ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸੰਗਤ ਲਈ ਵੀਜ਼ੇ ਯਕੀਨੀ ਬਣਾਉਣ ਦੀ ਮੰਗ

ਕਾਲਕਾ-ਕਾਹਲੋਂ ਦਾ ਦਾਅਵਾ, ਮਨਜੀਤ ਸਿੰਘ ਜੀਕੇ ਖ਼ਿਲਾਫ਼ ਕੇਸਾਂ ’ਚ ਕਾਰਵਾਈ ਤੇਜ਼

ਜੀਕੇ ਦਾ ਕਾਲਕਾ ਕਾਹਲੋਂ ਉਪਰ ਪਲਟਵਾਰ, 100ਵੀਂ ਪ੍ਰੈੱਸ ਕਾਨਫਰੰਸ ਵੀ ਮੈਨੂੰ ਪੰਥ ਲਈ ਤੁਹਾਡੀ ਨਾਕਾਮੀਆਂ ਲਈ ਬੋਲਣ ਤੋਂ ਨਹੀਂ ਰੋਕ ਸਕਦੀ