ਪੰਜਾਬ

ਐਮਐਲਏ ਕੁਲਵੰਤ ਸਿੰਘ ਨੇ 396 ਬਸਿੰਦਿਆਂ ਨੂੰ ਵੰਡੇ ਪ੍ਰਾਪਰਟੀ ਕਾਰਡ

ਕੌਮੀ ਮਾਰਗ ਬਿਊਰੋ | November 05, 2026 11:10 PM

ਮੋਹਾਲੀ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਬਸਿੰਦਿਆਂ ਨੂੰ ਉਹਨਾਂ ਦੀ ਮਲਕੀਅਤ ਦੇ ਸਹੀ ਮਾਇਨੇ ਦੇ ਵਿੱਚ ਹੱਕਦਾਰ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ' ਮੇਰਾ ਘਰ ਮੇਰੇ ਨਾਮ- ਪ੍ਰਾਪਰਟੀ ਕਾਰਡ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਪਿੰਡ ਮਟਰਾ ਅਤੇ ਬਠਲਾਣਾ ਵਿਖੇ ਲੋਕਾਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ ਗਏ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ , ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ ਪਿੰਡ ਮਟਰਾਂ ਵਿਖੇ 169 - ਪ੍ਰੋਪਰਟੀ ਕਾਰਡ ਜਦਕਿ ਪਿੰਡ ਬਠਲਾਣਾ ਦੇ 227 - ਵਸਿੰਦਿਆਂ ਨੂੰ ਪ੍ਰੋਪਰਟੀ ਕਾਰਡ ਸਪੁਰਦ ਕੀਤੇ ਗਏ , ਇਸ ਮੌਕੇ ਤੇ ਸਰਪੰਚ ਹਰਪਾਲ ਸਿੰਘ , ਨਰਿੰਦਰ ਸਿੰਘ- ਪ੍ਰਧਾਨ ਗੁਰਦੁਆਰਾ ਕਮੇਟੀ ਤੋਂ ਇਲਾਵਾ ਸਮੁੱਚੀ ਪੰਚਾਇਤ ਅਤੇ ਇਲਾਕੇ ਦੇ ਮੋਹਤਰਮ ਵਿਅਕਤੀ ਵੀ ਮੌਜੂਦ ਰਹੇ , ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਗਾਂਹ ਵੀ ਜਾਰੀ ਰਹੇਗਾ। ਪਿੰਡ -ਪਿੰਡ ਜਾ ਕੇ ਲੋਕਾਂ ਨੂੰ ਇਸ ਸਕੀਮ ਨਾਲ ਸੰਬੰਧਿਤ ਪ੍ਰਾਪਰਟੀ ਕਾਰਡ ਵੰਡੇ ਜਾ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ 50 % ਲੋਕਾਂ ਦੇ ਅਜਿਹੇ ਕਾਰਡ ਬਣ ਚੁੱਕੇ ਹਨ, ਅਤੇ ਬਾਕੀ ਰਹਿੰਦੇ ਵੀ ਜਲਦੀ ਹੀ ਬਣਾ ਕੇ ਲੋਕਾਂ ਨੂੰ ਸਪੁਰਦ ਕਰ ਦਿੱਤੇ ਜਾਣਗੇ, ਉਹਨਾਂ ਸਪਸ਼ਟ ਕਿਹਾ ਕਿ ਇਸ ਤੋਂ ਪ੍ਰੋਪਰਟੀ ਕਾਰਡ ਦੇ ਬਣਨ ਤੋਂ ਪਹਿਲਾਂ ਭਾਵੇਂ ਲੋਕੀ ਅਜਿਹੇ ਘਰਾਂ ਵਿੱਚ ਰਹਿੰਦੇ ਜਰੂਰ ਸਨ, ਪਰੰਤੂ ਮਲਕੀਅਤ ਨਹੀਂ ਸੀ, ਹੁਣ ਜਿਹਨਾਂ ਲੋਕਾਂ ਨੂੰ ਪ੍ਰੋਪਰਟੀ ਕਾਰਡ ਮਿਲ ਗਏ, ਉਹ ਆਪਣੇ ਘਰਾਂ ਦੇ ਮਾਲਕ ਬਣ ਚੁੱਕੇ ਹਨ, ਅਤੇ ਕੋਈ ਵੀ ਇਹਨਾਂ ਦੇ ਨਾਲ ਧੱਕਾ ਨਹੀਂ ਕਰ ਸਕਦਾ, ਨਾ ਹੀ ਇਥੋਂ ਕੱਢ ਸਕਦਾ ਹੈ, ਅਜਿਹੀ ਸੂਰਤ ਵਿੱਚ ਵਿਅਕਤੀ ਭਾਵੇਂ ਆਪਣੀ ਮਲਕੀਅਤ ਵਾਲੀ ਥਾਂ ਨੂੰ ਵੇਚੇ, ਰੱਖੇ ਜਾਂ ਫਿਰ ਕੋਈ ਕਰਜ਼ਾ ਲੈ ਕੇ, ਕੋਈ ਕੰਮ -ਕਾਰ ਸ਼ੁਰੂ ਕਰੇ, ਪਹਿਲਾਂ ਉਹ ਆਪਣੀ ਉਸ ਜਗ੍ਹਾ ਵਿੱਚ ਰਹਿੰਦੇ ਹੋਏ ਵੀ ਕਿਸੇ ਤਰ੍ਹਾਂ ਦਾ ਕਰਜ਼ਾ ਨਹੀਂ ਲੈ ਸਕਦਾ ਸੀ, ਅਤੇ ਨਾ ਹੀ ਕੋਈ ਕੰਮਕਾਰ ਦੇ ਲਈ ਇਸ ਨੂੰ ਵਰਤ ਸਕਦਾ ਸੀ, ਇਸ ਲੋਕ ਪੱਖੀ ਸਕੀਮ ਨੂੰ ਲਾਗੂ ਕਰਨ ਦੇ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਦੇ ਹਾਂ, ਜਿਨਾਂ ਨੇ ਇਹ ਵੱਡਾ ਉਪਰਾਲਾ ਕੀਤਾ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਭਾਰਤ ਆਜ਼ਾਦ ਹੋਏ ਨੂੰ ਭਾਵੇਂ 70 ਸਾਲ ਤੋਂ ਹੀ ਵੱਧ ਸਮਾਂ ਹੋ ਚੁੱਕਿਆ ਹੈ , ਪਰੰਤੂ ਇਸ ਵੱਲ ਪਹਿਲਾਂ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ, ਉਹਨਾਂ ਕਿਹਾ ਕਿ ਪਹਿਲਾਂ ਜਮੀਨ ਦੀ ਮਾਲਕੀ ਨੂੰ ਲੈ ਕੇ ਪਿੰਡਾਂ ਵਿੱਚ ਜੋ ਝਗੜੇ ਹੁੰਦੇ ਸਨ, ਉਹਨਾਂ ਦਾ ਹੁਣ ਇਸ ਸਕੀਮ ਦੇ ਲਾਗੂ ਹੋਣ ਨਾਲ ਸਥਾਈ ਹੱਲ ਹੋ ਚੁੱਕਾ ਹੈ। ਅਤੇ ਹੁਣ ਪਿੰਡਾਂ ਦੇ ਵਿੱਚ ਅਮਨ- ਅਮਾਨ ਦੀ ਸਥਿਤੀ ਬਰਕਰਾਰ ਰਹੇਗੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਿਧਾਨ ਸਭਾ ਹਲਕਾ ਮੋਹਾਲੀ ਨਾਲ ਸੰਬੰਧਿਤ ਪੈਂਦੇ ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਲੱਗ ਚੁੱਕੀਆਂ ਹਨ ਅਤੇ ਵੱਡੇ ਪੱਧਰ ਤੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਤੋਰਨ ਦੇ ਲਈ ਖੇਡ ਗਰਾਊਂਡ ਬਣਾਏ ਜਾ ਰਹੇ ਹਨ, ਅਤੇ ਇਹਨਾਂ ਖੇਡ ਗਰਾਊਂਡਾਂ ਦੇ ਬਣਨ ਨਾਲ, ਜਿੱਥੇ ਨੌਜਵਾਨ- ਪੀੜੀ ਨਸ਼ਿਆਂ ਦੇ ਵੱਲ ਧਿਆਨ ਨਹੀਂ ਕਰੇਗੀ, ਉਥੇ ਉਹ ਪੂਰੀ ਤਰਹਾਂ ਤੰਦਰੁਸਤ ਵੀ ਰਹਿ ਸਕਣਗੇ ਅਤੇ ਆਪਣੀ ਖੇਡ ਕਲਾ ਨੂੰ ਇਹਨਾਂ ਖੇਡ ਸਟੇਡੀਅਮ ਦੇ ਜਰੀਏ ਨਿਖਾਰ ਸਕਣਗੇ , ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਸਿਰਫ ਖੇਡ ਸਟੇਡੀਅਮ ਨਹੀਂ ਸਗੋਂ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੋੜੀਂਦੇ ਸਾਜੋ- ਸਮਾਨ ਅਤੇ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਇਹਨਾਂ ਖਿਡਾਰੀਆਂ ਨੂੰ ਤਰਾਸ਼ਣ ਦੇ ਲਈ ਸੰਬੰਧਿਤ ਕੋਚਿਸ ਨੂੰ ਵੀ ਨਕਦ ਇਨਾਮ ਅਤੇ ਸਨਮਾਨ ਦਿੱਤਾ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪਿੰਡਾਂ ਨਾਲ ਸਮੁੱਚੀਆਂ ਸੜਕਾਂ ਬਣ ਚੁੱਕੀਆਂ ਹਨ ਅਤੇ ਜੋ ਰਹਿ ਗਈਆਂ ਉਹ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕੀ ਹੁਣ ਖੁਦ ਅੱਗੇ ਆ ਕੇ ਕਹਿ ਰਹੇ ਹਨ, ਕਿ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਇੰਨੇ ਕੰਮ ਨਹੀਂ ਕੀਤੇ, ਜਿੰਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਕਾਰਜਕਾਲ ਵਿੱਚ ਕੀਤੇ ਗਏ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਵੱਲੋਂ -ਮੇਰਾ ਘਰ ਮੇਰੇ ਨਾਮ ਪ੍ਰੋਪਰਟੀ ਕਾਰਡ ਵੰਡੇ ਜਾਣ ਦੇ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਰਮ ਵਿਅਕਤੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦਾ ਧੰਨਵਾਦ ਕੀਤਾ , ਇਸ ਮੌਕੇ ਤੇ ਸਪਨਾ ਰਾਣੀ -ਸਰਪੰਚ, ਅਵਤਾਰ ਸਿੰਘ, ਸੁਖਬੀਰ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ ਮੁਖਤਿਆਰ ਸਿੰਘ -ਬਲਾਕ ਪ੍ਰਧਾਨ, ਜਦਕਿ ਬਠਲਾਣਾ ਵਿਖੇ ਹਰਪਾਲ ਸਿੰਘ ਸਰਪੰਚ ਤੋਂ ਇਲਾਵਾ ਗੁਰਜੀਤ ਸਿੰਘ ਫੌਜੀ, ਬਲਕਾਰ ਸਿੰਘ, ਨੰਬਰਦਾਰ , ਹਰਨੇਕ ਸਿੰਘ ਨੰਬਰਦਾਰ, ਮਾਸਟਰ ਅਮਰਜੀਤ ਸਿੰਘ, ਵਜ਼ੀਰ ਸਿੰਘ ਸਾਬਕਾ ਸਰਪੰਚ ਵੀ ਮੌਜੂਦ ਸਨ,

Have something to say? Post your comment

 
 
 

ਪੰਜਾਬ

ਪੰਜਾਬ ਵਿੱਚ ਆਪਣੀ ਯਕੀਨੀ ਹਾਰ ਦੇ ਡਰੋਂ ਭਾਜਪਾ ਗੰਦੀ ਰਾਜਨੀਤੀ 'ਤੇ ਉੱਤਰ ਆਈ ਹੈ; ਲੋਕ ਮੂੰਹ ਤੋੜ ਜਵਾਬ ਦੇਣਗੇ: ਡਾ. ਅਮਨਦੀਪ ਕੌਰ ਅਰੋੜਾ

ਜਾਰਜੀਆ ’ਚ ਪਹਿਲੇ ਸਿੱਖ ਕਾਂਗਰਸਮੈਨ ਬਣੇ ਜਯੋਤ ਸਿੰਘ ਨੂੰ ਬਾਬਾ ਬਲਬੀਰ ਸਿੰਘ ਵੱਲੋਂ ਸ਼ੁਭਕਾਮਨਾਵਾਂ

ਪੁਸਤਕ ‘ਚੁਰਾਸੀਨਾਮਾ’ ਦਾ ਹੋਇਆ ਲੋਕ ਅਰਪਣ ਸਮਾਗਮ

ਵਿਸ਼ੇਸ਼ ਸੰਖੇਪ ਸੁਧਾਈ ਤਹਿਤ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ ਦੀ ਪ੍ਰਕਿਰਿਆ ਮੁਕੰਮਲ

ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਅਤੇ ਸਰਕਾਰੀ ਭਰਤੀ ਪ੍ਰਕਿਰਿਆ ਦੀ ਭਰੋਸੇਯੋਗਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ: ਪਰਗਟ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਜਥੇਬੰਦੀ ਹੀ ਪੰਥ ਦੀ ਨੁਮਾਇੰਦਗੀ ਕਰੇਗੀ - ਗਿਆਨੀ ਹਰਪ੍ਰੀਤ ਸਿੰਘ

ਚੰਦੂਮਾਜਰਾ ਦੀ ਅਕਾਲੀ ਦਲ ’ਚ ਵਾਪਸੀ ਦਾ ਸਰਨਾ ਵੱਲੋਂ ਸਵਾਗਤ, ਹੋਰ ਆਗੂਆਂ ਨੂੰ ਵੀ ਕੀਤੀ ‘ਪੰਥ ਵਾਪਸੀ’ ਦੀ ਅਪੀਲ

ਪੰਜਾਬ ਵਿੱਚ ਪੀਪੀਐਸਸੀ ਮੇਨਜ਼ ਦੇ ਨਤੀਜਿਆਂ ਨੂੰ ਲੈ ਕੇ ਹੰਗਾਮਾ; ਭਾਜਪਾ ਨੇ ਧਾਂਦਲੀ ਦਾ ਦੋਸ਼ ਲਗਾਇਆ, ਕੀਤੀ ਸੀਬੀਆਈ ਜਾਂਚ ਦੀ ਮੰਗ 

ਪ੍ਰਮੁੱਖ ਜਨਤਕ ਅਦਾਰਿਆਂ ਵਿੱਚ ਸਸਤਾ, ਸਾਫ਼-ਸੁਥਰਾ ਅਤੇ ਘਰ ਵਰਗਾ ਭੋਜਨ ਪਰੋਸਿਆ ਜਾਵੇਗਾ: ਹਰਪਾਲ ਸਿੰਘ ਚੀਮਾ

ਈਡੀ ਨੇ ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਅਰੋੜਾ ਦੇ ਦੋ ਘਰਾਂ 'ਤੇ ਛਾਪੇਮਾਰੀ ਕੀਤੀ