ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਚੌਣਾਂ ਵਿਚ ਮਾਲਵਾ ਦੁਆਬਾ ਤੇ ਮਾਝੇ ਸਿਰ ਹੀ ਸਰਦਾਰੀ ਬਣਦਾ ਤਾਜ ਨਹੀ ਬੰਨ ਹੁੰਦਾ ਕਿਉਕਿ ਪੁਆਂਧ ਇਲਾਕੇ ਵਾਲੇ ਵੋਟਰ ਹੀ ਸਰਕਾਰ ਬਣਾਉਣ ਦੀ ਸਮਰੱਥਾ ਦਾ ਫੈਸਲਾ ਕਰਦੇ ਹਨ। ਇਵੇ ਹੀ ਪੰਜਾਬ ਦੇ ਹਲਕਾ ਨੰ 112 ਵਿਚ ਡੇਰਾਬਸੀ ਵਿਧਾਨ ਸਭਾ ਦੇ ਕਰੀਬ 3 ਲੱਖ ਵੋਟਰ ਜਿੱਤ ਹਾਰ ਦਾ ਫੈਸਲਾ ਕਰਨਗੇ। ਪੁਆਂਧ ਇਲਾਕੇ ਦੇ ਪਿੰਡਾਂ ਨੂਰ ਉਜਾੜ ਕੇ ਵਸੇ ਚੰਡੀਗੜ੍ਹ ਸ਼ਹਿਰ ਦੇ ਨਾਲ ਲੱਗਦੇ ਇਸ ਹਲਕੇ ਨੂੰ ਨਾਲ ਲੱਗਦੇ ਰਾਜਪੁਰਾ ਮੁਹਾਲੀ ਖਰੜ ਵਿਧਾਨ ਸਭਾ ਹਲਕਿਆਂ ਨੇ ਘੇਰ ਰੱਖਿਆ ਹੈ। ਦੇਸ਼ ਵੰਡ ਤੋਂ ਪਹਿਲਾ ਇਹ ਹਲਕਾ ਜਿਲਾ ਅੰਬਾਲਾ ਦਾ ਹਿੱਸਾ ਹੁੰਦਾ ਸੀ ਜਦੋਂ ਅੰਬਾਲਾ ਜਿਲੇ ਵਿਚ ਜਗਾਧਰੀ ਕਾਲਕਾ ਖਰੜ ਤੇ ਰੋਪੜ ਤਹਿਸੀਲਾਂ ਪੈਂਦੀਆਂ ਸਨ।
ਪਹਿਲੋ ਪਹਿਲ ਡੇਰਾਬਸੀ ਹਲਕਾ ਬਨੂੜ ਵਿਧਾਨ ਸਭਾ ਦਾ ਅੰਗ ਸੀ ਜਿਥੇ ਕਾਂਗਰਸ ਦੇ ਸ: ਪ੍ਰੇਮ ਸਿੰਘ ਪ੍ਰੇਮ ਵੀ ਵਿਧਾਇਕ ਰਹੇ ਅਤੇ 1969 ਵਿਚ ਸ: ਬਲਬੀਰ ਸਿੰਘ ਬਲਟਾਨਾ ਊਠ ਚੋਣ ਨਿਸ਼ਾਨ ਉਤੇ ਵਿਧਾਨ ਕਾਰ ਬਣੇ। ਫਿਰ ਕਾਂਗਰਸ ਦੇ ਸ੍ਰੀ ਹੰਸ ਰਾਜ ਸ਼ਰਮਾ ਸੰਨ 1972 ਤੇ ਸੰਨ 1975 ਵਿਚ ਐਮ ਐਲ ਏ ਕ੍ਰਮਵਾਰ 28525 ਤੇ 25686 ਵੋਟਾਂ ਲੈ ਕੇ ਬਣੇ ਉਹ ਮੁੱਖ ਮੰਤਰੀ ਪੰਜਾਬ ਸ ਜੈਲ ਸਿੰਘ ਦੀ ਵਜਾਰਤ ਵਿਚ ਵਿੱਤ ਮੰਤਰੀ ਰਹੇ ਅਤੇ ਇਲਾਕੇ ਦੇ ਵਿਕਾਸ ਕੰਮ ਕਰਵਾਏ। ਸੰਨ 1980 ਵਿਚ ਸ੍ਰੀ ਵਿਨੋਦ ਸ਼ਰਮਾ ਕਾਂਗਰਸ ਤੋ ਟਿਕਟ ਲੈਣ ਵਿਚ ਕਾਮਯਾਬ ਹੋਏ ਤੇ ਹਲਕਾ ਵਿਧਾਇਕ ਬਣੇ। ਵੈਸੇ ਇਸ ਹਲਕੇ ਵਿਚ ਕਾਮਰੇਡ ਵੀ ਚੌਖੀ ਪਹੁੰਚ ਰੱਖਦੇ ਸਨ ਜਿਥੇ ਸ੍ਰੀ ਪ੍ਰਿਥੀ ਸਿੰਘ ਅਜਾਦ (ਲਾਲੜੂ) ਅਤੇ ਬਾਬਾ ਸੁੰਦਰ ਸਿੰਘ ( ਭੁੰੜਾ) ਵੀ ਸਨਮਾਨਯੋਗ ਸਥਾਨ ਰੱਖਦੇ ਸਨ। ਸੰਨ 1980 ਵਿਚ ਸਵਰਗੀ ਸ ਹਰਕਿਸ਼ਨ ਸਿੰਘ ਸੁਰਜੀਤ ਨੇ ਕਾਮਰੇਡਾਂ ਨੂੰ ਅਜਾਦ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਪੁੱਤਰ ਸਰਦਾਰ ਦਾਰਾ ਸਿੰਘ ਫੌਜਦਾਰੀ ਵਕੀਲ ਦੀ ਮਦਦ ਕਰਨ ਲਈ ਕਿਹਾ। ਇਸ ਕਾਮਰੇਡਾਂ ਦੇ ਤਕੜੇ ਆਧਾਰ ਵਾਲਾ ਇਹ ਇਲਾਕਾ ਖੁਸ ਕੇ ਕੈਪਟਨ ਕੰਵਲਜੀਤ ਸਿੰਘ ਨਾਲ ਹੋ ਤੁਰਿਆ । 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਕੰਵਲਜੀਤ ਸਿੰਘ 28150 ਵੋਟਾਂ ਲੈ ਕੇ ਵਿਧਾਇਕ ਬਣੇ। ਚੋਣਾਂ ਦੇ ਬਾਈਕਾਟ ਦੇ ਚਲਦਿਆਂ ਸੰਨ 1992 ਵਿਚ ਕਾਂਗਰਸ ਦੇ ਪ੍ਰਧਾਨ ਰਹੇ ਸ ਮਹਿੰਦਰ ਸਿੰਘ ਗਿੱਲ ਮਹਿਜ 13756 ਵੋਟਾਂ ਲੈ ਵਿਧਾਇਕ ਬਣ ਬੈਠੇ। ਕੈਪਟਨ ਕੰਵਲਜੀਤ ਸਿੰਘ ਨੇ ਆਪਣਾ ਦਾਇਰਾ ਵਧਾਉਣ ਨਿਰੰਤਰ ਰੱਖਿਆ ਉਹ 1977 , 2002 ਤੇ 2007 ਵਿਚ ਕ੍ਰਮਵਾਰ, 44972, 51002 ਅਤੇ 70932 ਵੋਟਾਂ ਲੈ ਕੇ ਵਿੱਤ ਮੰਤਰੀ ਬਣੇ।ਸੰਨ 2002 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਦੀ ਸ੍ਰੀਮਤੀ ਸੀਲਮ ਸੋਹੀ ਨੇ ਸਿਰਕੱਢ ਨੇਤਾ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਭਾਵੇ ਉਹ 714 ਵੋਟਾਂ ਨਾਲ ਹਾਰ ਗਈ ਪਰ ਕੁਝ ਆਪਣਿਆਂ ਨੇ ਦਗਾ ਕਮਾਉਣ ਕਰਕੇ ਉਹ ਹਾਰ ਗਈ ਵਰਨਾ ਉਸ ਪਿਛੇ ਲਿਬੜਾ ਪਰਿਵਾਰ ਦਾ ਵੱਡਾ ਯੋਗਦਾਨ ਅਤੇ ਮਰਹੂਮ ਪਤੀ ਤੇ ਜਿਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਸੋਹੀ ਦੀ ਅਚਾਨਕ ਮੌਤ ਕਰਕੇ ਹਮਦਰਦੀ ਵੋਟ ਵੀ ਸੀ।
ਜਦੋ ਉਹ ਵਿੱਤ ਮੰਤਰੀ ਪੰਜਾਬ ਸਨ ਤਾਂ ਖਰੜ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਉਹ ਦਮ ਤੋੜ ਦੇਦੇ ਹਨ 2009 ਨੂੰ ਵਿੱਚ ਹੋਈ ਉਪ ਚੋਣ ਵਿਚ ਉਨਾਂ ਦਾ ਪੁੱਤਰ ਜਸਜੀਤ ਸਿੰਘ ਬੰਨੀ ਵਿਧਾਇਕ ਵਧਦਾ ਹੈ ਮੁੜ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪਿੰਡ ਲੋਹਗੜ ਦਾ ਪੰਡਿਤਾਂ ਦਾ ਮੁੰਡਾ ਸ੍ਰੀ ਨਰਿੰਦਰ ਕੁਮਾਰ ਸ਼ਰਮਾ 63285 ਵੋਟਾਂ ਪ੍ਰਾਪਤ ਕਰਕੇ ਆਜਾਦ ਉਮੀਦਵਾਰ ਸ ਸੀਨੀਅ ਰ ਵਕੀਲ ਤੇ ਸਾਊ ਸਿਆਸਤਦਾਨ ਸ: ਦੀਪਇੰਦਰ ਸਿੰਘ ਢਿਲੋਂ ਤੇ ਕਾਂਗਰਸ ਦੇ ਸਾਬਕਾ ਮੰਤਰੀ ਸ ਜਸਜੀਤ ਸਿੰਘ ਰੰਧਾਵਾ ਨੂੰ ਹਰਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਆਖਿਰ ਸੰਨ 2017 ਵਿਚ ਸ੍ਰੀ ਐਨ ਕੇ ਸ਼ਰਮਾ 70692 ਵੋਟਾਂ ਲੈ ਕੇ ਵਿਧਾਇਕ ਬਣਦਾ ਹੈ ਉਸ ਕੋਂਲ ਸਰੋਮਣੀ ਅਕਾਲੀ ਦਲ ਦੀ ਖਜਾਨਚੀ ਵਾਲੀ ਅਹਿਮ ਪੋਸਟ ਵੀ ਰਹਿਣ ਕਰਕੇ ਉਹ ਪਾਰਟੀ ਪ੍ਰਧਾਨ ਨਾਲ ਚੰਗੀ ਉਠਣ ਬੈਠਣ ਅਤੇ ਚੰਗੇ ਵਰਤਾਓ ਕਰਕੇ ਪਕੜ ਰੱਖਦਾ ਹੈ। ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਅਦ ਪਰਿਵਾਰ ਦੇ ਪੈਰ ਨਾ ਲੱਗੇ ਅਤੇ ਪਤਨੀ ਸਰਬਜੀਤ ਕੌਰ ਤੇ ਧੀ ਮਨਪ੍ਰੀਤ ਕੌਰ ਡੌਲੀ ਨੂੰ ਵੋਟਾਂ ਨਾਲ ਮਿਲੀਆਂ। ਕੈਪਟਨ ਕੰਵਲਜੀਤ ਸਿੰਘ ਦੇ ਵਫਾਦਾਰ ਵੀ ਮੌਤ ਬਾਅਦ ਰਾਤੋੰ ਰਾਤ ਵਫਾ ਬਦਲ ਗਏ। ਇਸ ਹਲਕੇ ਤੋਂ ਹੋਈਆਂ 2022 ਚੋਣਾਂ ਵਿੱਚ ਸਰਦਾਰ ਕੁਲਜੀਤ ਸਿੰਘ ਰੰਧਾਵਾ 35.1ਫੀਸਦ ਵੋਟਾਂ ਅਰਥਾਤ 79032 ਵੋਟਾਂ ਲੈ ਕੇ ਕਾਂਗਰਸ ਦੇ ਸ ਦੀਪਇੰਦਰ ਸਿੰਘ ਢਿਲੋਂ [48311], ਅਕਾਲੀ ਦੇ ਸ੍ਰੀ ਐਨ ਕੇ ਸ਼ਰਮਾ [47731], ਭਾਜਪਾ ਦੇ ਸ੍ਰੀ ਸੰਜੀਵ ਖੰਨਾ [26903] ਨੂੰ ਮਾਤ ਦੇ ਗਿਆ। ਸ: ਕੁਲਜੀਤ ਸਿੰਘ ਰੰਧਾਵਾ ਵੀ ਬਹੁਤ ਸਮੇਂ ਤੋ ਸਰਗਰਮ ਆ ਰਿਹਾ ਹੈ ਕਿਸੇ ਵੇਲੇ ਸ ਸਰਬਜੀਤ ਸਿੰਘ , ਸ ਬਲਵੰਤ ਸਿੰਘ ਡੇਰਾਬਸੀ ਤੇ ਸ ਕੁਲਜੀਤ ਸਿੰਘ ਰੰਧਾਵਾ ਦਾ ਨਾਂ ਕਾਂਗਰਸ ਉਮੀਦਵਾਰ ਵਜੋ ਚਰਚਾ ਵਿਚ ਸੀ । ਚਰਚਾ ਚੱਲ ਰਹੀ ਆ ਵਿਧਾਨ ਸਭਾ 2027 ਦੀਆਂ ਚੋਣਾਂ ਦੀ ਜਿਸ ਲਈ ਲਾਲੜੂ ਡੇਰਾਬਸੀ ਜੀਰਕਪੁਰ ਤੇ ਬਨੂੜ ਕਸਬੇ ਪੈਦੇ ਹਨ ਅਤੇ ਰਿਵਾਇਤੀ ਪੇੰਡੂ ਵੋਟਰਾਂ ਨਾਲੋਂ ਸ਼ਹਿਰੀ ਵੋਟਰ ਜੋ ਕਲੋਨੀਆਂ, ਫਲੈਟਾਂ ਵਿਚ ਬਾਹਰੋਂ ਆ ਕੇ ਵਸੇ ਹਨ , ਨੇ ਫੈਸਲਾਕੁੰਨ ਸਾਬਤ ਹੋਣਾ ਹੈ। ਤਕਰੀਬਨ ਤਿੰਨ ਲੱਖ ਵੋਟਰ ਇਸ ਵਿਧਾਨ ਸਭਾ ਹਲਕੇ ਦਾ ਫੈਸਲਾ ਕਰਨਗੇ ਜਿਸ ਲਈ ਭਾਜਪਾ ਵਲੋਂ ਸਾਊ ਸਮਾਜਕ ਆਗੂ ਤੇ ਉਦਮੀ ਸਵਰਗੀ ਸ ਗੁਰਨਾਮ ਸਿੰਘ [ਟਿਊਬਵੈੱਲ ਵਾਲੇ] ਦੇ ਪੁੱਤਰ ਸਰਦਾਰ ਗੁਰਦਰਸ਼ਨ ਸਿੰਘ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਰਗਰਮ ਕੀਤਾ ਹੈ ਉਹ ਇਲਾਕੇ ਵਿਚ ਪੂਰੀ ਸਰਗਰਮੀ ਨਾਲ ਵਿਚਰ ਰਿਹਾ ਹੈ ਦੂਜਾ ਸ ਗੁਰਦਰਸ਼ਨ ਸਿੰਘ ਦੇ ਪਿਤਾ ਸ ਗੁਰਨਾਮ ਸਿੰਘ ਲਘੂ ਸਿਂਚਾਈ ਪੰਜਾਬ ਦੇ ਸਲਾਹਕਾਰ ਵੀ ਰਹੇ ਸਨ। ਭਾਜਪਾ ਦੇ ਹੋਰ ਆਗੂ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਕਾਂਗਰਸ ਵੀ ਮਜਬੂਤੀ ਨਾਲ ਕੰਮ ਕਰ ਰਹੀ ਹੈ ਜਿਥੇ ਸੀਨੀਅਰ ਵਕੀਲ ਤੇ ਸਾਊ ਸਿਆਸਤਦਾਨ ਸ ਦੀਪਇੰਦਰ ਸਿੰਘ ਢਿਲੋਂ ਜਾਂ ਉਸ ਦਾ ਪੁੱਤਰ ਉਦੈਵੀਰ ਸਿੰਘ ਢਿਲੋਂ ਨੂੰ ਣੀਆਂ ਮਿਲਣ ਦੀ ਪੂਰੀ ਸੰਭਾਵਨਾ ਹੈ। ਮੌਜੂਦਾ ਵਿਧਾਇਕ ਸ ਕੁਲਜੀਤ ਸਿੰਘ ਰੰਧਾਵਾ ਵੀ ਧਾਕੜ ਨੇਤਾ ਹੈ ਅਤੇ ਪੂਰੀ ਜੁਅਰਤ ਨਾਲ ਕੰਮ ਕਰ ਰਿਹਾ ਹੈ ਅਤੇ ਕਰਵਾ ਰਿਹਾ ਹੈ ਭਾਵੇ ਹੋਰ ਵੀ "ਆਮ ਆਦਮੀ ਪਾਰਟੀ" ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨਗੇ ਪਰ ਸ ਕੁਲਜੀਤ ਸਿੰਘ ਰੰਧਾਵਾ ਦਮਦਾਰ ਉਮੀਦਵਾਰ ਸਾਬਤ ਹੋ ਰਿਹਾ ਹੈ ਵੈਸੇ ਬਹੁਜਨ ਸਮਾਜ ਪਾਰਟੀ ਦੀ ਪਕੜ ਮਜ਼ਬੂਤ ਮੰਨੀ ਜਾਂਦੀ ਸੀ ਪਰ ਪਾਰਟੀ ਸਾਂਭ ਨਾ ਸਕੀ ਹੁਣ ਵੇਖੋ ਕੀ ਕਰਨਗੇ? ਅਖਿਰ ਵਿਚ ਸ੍ਰੀ ਨਰਿੰਦਰ ਕੁਮਾਰ ਸ਼ਰਮਾ ਦੀ ਸ੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਭਾਵੇ ਉਹ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ ਪਰ ਹੋ ਰਹੇ ਸਮਝੋਤੇ ਨੇ "ਊਠ ਕਿਸ ਕਰਵਟ ਬੈਠਦਾ ਆ" ਮਤਲਬ ਡੇਰਾਬਸੀ ਵਿਧਾਨ ਸਭਾ ਸੀਟ ਭਾਜਪਾ ਖਾਤੇ ਵਿਚ ਜਾਏਗੀ ਜਾਂ ਅਕਾਲੀ ਦਲ। ਸਮਾਂ ਦੀ ਕਰਵਟ ਦਾ ਸੁਆਲ ਬਣ ਕੇ ਰਹਿ ਗਈ ਹੈ ਡੇਰਾਬਸੀ ਸੀਟ।