ਨੈਸ਼ਨਲ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਮਾਗਮ ਕਰਵਾਉਣ ਵਾਲੇ ਸਿੱਖ ਤੋਂ ਤਾਮਿਲਨਾਡੂ ਪੁਲਿਸ ਨੇ ਪੁੱਛੀ ਜਾਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 29, 2026 07:45 PM

ਨਵੀਂ ਦਿੱਲੀ - ਤਾਮਿਲਨਾਡੂ ਦੇ ਥੂਥੂਕੁਡੀ ਜ਼ਿਲ੍ਹੇ ਦੇ ਪਿੰਡ ਮੇਲਾਚੇੱਕਾਰਾਕੁਡੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਮਾਗਮ ਕਰਵਾਉਣ ਦੀਆਂ ਤਿਆਰੀਆਂ ਦੌਰਾਨ ਪੁਲਿਸ ਵੱਲੋਂ ਕਥਿਤ ਤੌਰ ’ਤੇ ਰੁਕਾਵਟਾਂ ਪਾਉਣ ਅਤੇ ਸਮਾਗਮ ਦੇ ਪ੍ਰਬੰਧਕ ਸਿੱਖ ਤੋਂ ਉਸ ਦੀ ਜਾਤ ਪੁੱਛਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਤਾਮਿਲ ਸਿੱਖ ਸੰਗਤ ਦੇ ਚੇਅਰਮੈਨ ਸ. ਸੇਲਵਾ ਸਿੰਘ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਪੁਲਿਸ ਕਾਰਵਾਈ ਦੀ ਜਾਂਚ ਅਤੇ ਦਖ਼ਲ ਦੀ ਮੰਗ ਕੀਤੀ ਹੈ। ਸ਼ਿਕਾਇਤ ਅਨੁਸਾਰ 24 ਨਵੰਬਰ 2026 ਨੂੰ ਲੰਗਰ ਦੀਆਂ ਰਸਦਾਂ ਲੈ ਕੇ ਜਾਂਦੇ ਸਮੇਂ ਮੇਲਾਥੱਟਾਪਾਰਾਈ ਨੇੜੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਸਮਾਗਮ ਨਾ ਕਰਨ ਲਈ ਕਿਹਾ। ਇਜਾਜ਼ਤ ਲਈ ਦਰਖ਼ਾਸਤ ਦੇਣ ਸਮੇਂ ਪੁਲਿਸ ਨੇ ਸਵਾਲ ਕੀਤਾ, ''ਤੁਹਾਡੀ ਜਾਤ ਕੀ ਹੈ?'' ਸੇਲਵਾ ਸਿੰਘ ਵੱਲੋਂ ਆਪਣੇ ਆਪ ਨੂੰ ਸਿੱਖ ਦੱਸਦਿਆਂ ਇਸ ਸਵਾਲ ਦੀ ਲੋੜ ਬਾਰੇ ਪੁੱਛਣ ’ਤੇ ਪੁਲਿਸ ਇੰਸਪੈਕਟਰ ਨੇ ਕਥਿਤ ਤੌਰ ’ਤੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਜਾਤੀ ਜਾਣਕਾਰੀ ਲੈਣੀ ਹੈ, ਜਿਸ ਨੂੰ 'ਪੀ.ਐਲ' ਵਜੋਂ ਦਰਜ ਕੀਤਾ ਗਿਆ। ਪੁਲਿਸ ਨੇ ਕਥਿਤ ਤੌਰ ’ਤੇ ਸਮਾਗਮ ਘਰ ਦੇ ਅੰਦਰ ਜਾਂ ਵਿਹੜੇ ਵਿੱਚ ਕਰਨ ਲਈ ਕਿਹਾ ਅਤੇ ਸਟੇਜ ਜਾਂ ਲਾਊਡਸਪੀਕਰ ਲਗਾਉਣ ’ਤੇ ਸਾਮਾਨ ਜ਼ਬਤ ਕਰਨ ਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ। ਇੱਥੋਂ ਤੱਕ ਕਿਹਾ ਗਿਆ ਕਿ ਸੇਲਵਾ ਸਿੰਘ ਦੀ ਬਜਾਏ ਸਟੇਜ ਅਤੇ ਲਾਊਡਸਪੀਕਰ ਦੇ ਮਾਲਕਾਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ। ਪੁਲਿਸ ਦੇ 24 ਨਵੰਬਰ ਦੇ ਲਿਖਤੀ ਹੁਕਮ ਵਿੱਚ ਉਨ੍ਹਾਂ ਵੱਲੋਂ ਮੰਗੇ ਸ਼ਾਮ 6 ਤੋਂ 9 ਵਜੇ ਦੇ ਸਮੇਂ ਦੀ ਬਜਾਏ 5 ਤੋਂ 7:30 ਵਜੇ ਤੱਕ ਦੀ ਇਜਾਜ਼ਤ ਦਿੱਤੀ ਗਈ। ਨਤੀਜੇ ਵਜੋਂ ਸਮਾਗਮ ਬਿਨਾਂ ਸਟੇਜ ਅਤੇ ਲਾਊਡਸਪੀਕਰ ਦੇ ਕਰਵਾਉਣਾ ਪਿਆ। ਇਸ ਵਿੱਚ ਲਗਭਗ 500 ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਮਾਗਮ ਬਿਨਾਂ ਕਿਸੇ ਅਮਨ-ਕਾਨੂੰਨ ਦੀ ਸਮੱਸਿਆ ਜਾਂ ਲੋਕਾਂ ਨੂੰ ਪਰੇਸ਼ਾਨੀ ਪੈਦਾ ਕੀਤੇ ਸ਼ਾਂਤੀਪੂਰਵਕ ਸੰਪੰਨ ਹੋਇਆ। ਸੇਲਵਾ ਸਿੰਘ ਨੇ ਸਵਾਲ ਉਠਾਇਆ ਹੈ ਕਿ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਜਾਤ-ਪਾਤ ਅਤੇ ਊਚ-ਨੀਚ ਦਾ ਖੰਡਨ ਕਰਦਿਆਂ ਬਰਾਬਰੀ ਦਾ ਸੰਦੇਸ਼ ਦਿੱਤਾ, ਦੇ ਪ੍ਰਕਾਸ਼ ਪੁਰਬ ਦਾ ਸਮਾਗਮ ਕਰਵਾਉਣ ਵਾਲੇ ਸਿੱਖ ਤੋਂ ਜਾਤ ਪੁੱਛਣ ਦੀ ਪੁਲਿਸ ਨੂੰ ਕੀ ਲੋੜ ਸੀ ਅਤੇ ਨਿੱਜੀ ਜਗ੍ਹਾ ’ਤੇ ਧਾਰਮਿਕ ਸਮਾਗਮ ਨੂੰ ਘਰ ਦੀਆਂ ਚਾਰਦੀਵਾਰੀਆਂ ਤੱਕ ਸੀਮਤ ਕਰਨ ਦਾ ਕਾਨੂੰਨੀ ਆਧਾਰ ਕੀ ਸੀ? ਸੇਲਵਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦਾ ਅਧਿਕਾਰਤ ਨੋਟਿਸ ਲੈ ਕੇ ਸੰਬੰਧਿਤ ਪੁਲਿਸ ਅਧਿਕਾਰੀਆਂ ਤੋਂ ਜਾਤੀ ਵੇਰਵੇ ਮੰਗਣ ਦੇ ਹੁਕਮਾਂ ਅਤੇ ਇਸ ਦੀ ਲੋੜ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇ। ਧਾਰਮਿਕ ਸਮਾਗਮ ’ਤੇ ਜ਼ੁਬਾਨੀ ਰੋਕ ਲਗਾਉਣ, ਸਮਾਗਮ ਦਾ ਸਮਾਂ ਘਟਾਉਣ ਅਤੇ ਸਟੇਜ ਤੇ ਲਾਊਡਸਪੀਕਰ ਦੇ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਤਾਮਿਲਨਾਡੂ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਕੋਲ ਮਾਮਲਾ ਉਠਾ ਕੇ ਸੂਬੇ ਵਿੱਚ ਵੱਸਦੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ, ਸਵੈਮਾਣ ਅਤੇ ਸੁਰੱਖਿਆ ਦੀ ਰਾਖੀ ਯਕੀਨੀ ਬਣਾਈ ਜਾਵੇ ਅਤੇ ਭਵਿੱਖ ਵਿੱਚ ਸਿੱਖ ਧਾਰਮਿਕ ਸਮਾਗਮਾਂ ਲਈ ਪੁਲਿਸ ਵੱਲੋਂ ਲੋੜੀਂਦਾ ਸਹਿਯੋਗ ਦਿੱਤਾ ਜਾਵੇ। ਸ਼ਿਕਾਇਤ ਦੀ ਕਾਪੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵੀ ਭੇਜੀ ਗਈ ਹੈ। ਸੇਲਵਾ ਸਿੰਘ ਅਨੁਸਾਰ ਪੁਲਿਸ ਨੂੰ ਦਿੱਤੀ ਦਰਖ਼ਾਸਤ, 24 ਨਵੰਬਰ ਦਾ ਲਿਖਤੀ ਹੁਕਮ ਅਤੇ ਉਪਲਬਧ ਤਸਵੀਰਾਂ ਤੇ ਵੀਡੀਓਜ਼ ਵੀ ਸਬੂਤ ਵਜੋਂ ਪੇਸ਼ ਕੀਤੇ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਜਾਂ ਸਰਕਾਰ ਨਾਲ ਟਕਰਾਅ ਉਨ੍ਹਾਂ ਦਾ ਮਕਸਦ ਨਹੀਂ, ਸਗੋਂ ਭਾਰਤੀ ਸੰਵਿਧਾਨ ਵੱਲੋਂ ਪ੍ਰਾਪਤ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਸਵੈਮਾਣ ਦੀ ਰਾਖੀ ਕਰਨਾ ਹੈ। ਉਨ੍ਹਾਂ ਦਾ ਸਵਾਲ ਹੈ ਕਿ ਜੇਕਰ 500 ਸੰਗਤਾਂ ਦੀ ਹਾਜ਼ਰੀ ਵਿੱਚ ਸਮਾਗਮ ਸ਼ਾਂਤੀਪੂਰਵਕ ਹੋ ਸਕਦਾ ਹੈ ਤਾਂ ਪਹਿਲਾਂ ਹੀ ਅਜਿਹੀਆਂ ਪਾਬੰਦੀਆਂ ਅਤੇ ਧਮਕੀਆਂ ਦੇਣ ਦੀ ਕੀ ਲੋੜ ਸੀ? ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਾਮਿਲਨਾਡੂ ਦੇ ਸਰਕਾਰੀ ਤੇ ਪੁਲਿਸ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਜਵਾਬਦੇਹੀ ਅਤੇ ਢੁੱਕਵੀਂ ਕਾਰਵਾਈ ਦੀ ਉਮੀਦ ਕੀਤੀ ਜਾ ਰਹੀ ਹੈ।

Have something to say? Post your comment

 
 

ਨੈਸ਼ਨਲ

ਤੀਸ ਹਜ਼ਾਰੀ ਕੋਰਟ ’ਤੇ ਸਿੱਖ ਇਤਿਹਾਸ! ਸਥਾਈ ਬੋਰਡ ਲਗਾਉਣ ਲਈ ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਵਫ਼ਦ ਨੇ ਮੰਤਰੀ ਪ੍ਰਵੇਸ਼ ਵਰਮਾ ਨੂੰ ਸੌਂਪਿਆ ਮੰਗ ਪੱਤਰ

ਸਾਹਿਬਜ਼ਾਦਿਆਂ ਨੂੰ ਸਮਰਪਿਤ ਅਮਰੀਕਾ ਵਿੱਚ ਛੇਵੀਂ ਧਾਰਮਿਕ ਪ੍ਰਤੀਯੋਗਤਾ ਸ਼ੁਰੂ

ਹੱਦ ਬੰਦੀ ਬਿੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਫਿਰ ਲਾਏ ਦੋਸ਼ ਚੁਣਾਵੀ ਹੇਰ ਫੇਰ ਦੇ09:28 PM

ਚੰਡੀਗੜ੍ਹ ਕਾਂਗਰਸ ਨੇ 30 ਨਗਰ ਨਿਗਮ ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ; ਹਾਈ ਕੋਰਟ ਦੇ ਫੈਸਲੇ ਤੋਂ ਬਾਅਦ 5 ਹੋਰ ਐਲਾਨੇ ਜਾਣਗੇ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਈਐਨਏ ਏਝੀਮਾਲਾ ਵਿਖੇ 'ਪਾਸਿੰਗ ਆਊਟ ਪਰੇਡ' ਦਾ ਕੀਤਾ ਨਿਰੀਖਣ

ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਪਿੱਛੇ ਭਾਰਤੀ ਤੰਤਰ ਦੀ ਭੂਮਿਕਾ ਬਾਰੇ ਉੱਠੇ ਸਵਾਲਾਂ ਦੀ ਗੂੰਜ ਕੈਨੇਡਾ ਦੀ ਅਦਾਲਤ ਵਿੱਚ ਮੁੜ ਦੇਵੇਗੀ ਸੁਣਾਈ

ਬੰਦੀ ਸਿੰਘਾਂ ਦੀ ਰਿਹਾਈ ਅਕਾਲੀ-ਭਾਜਪਾ ਗਠਜੋੜ ਦੀ ਪਹਿਲੀ ਤਰਜੀਹ-ਸਥਾਈ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ- ਸਰਨਾ

ਜਤਿੰਦਰ ਸਿੰਘ ਸੋਨੂੰ ਬਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ

ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ : ਪੰਚ ਪ੍ਰਧਾਨੀ ਜਥਾ

ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ