ਨੈਸ਼ਨਲ

ਬੱਲਭਗੜ੍ਹ ਤੇ ਫਰੀਦਾਬਾਦ ਵਿੱਚ ਤਿਲਕ-ਜੰਞੂ ਰੱਖਿਅਕ ਯਾਤਰਾ ਦਾ ਨਿੱਘਾ ਸਵਾਗਤ:ਕਾਲਕਾ ਤੇ ਕਾਹਲੋਂ

ਕੌਮੀ ਮਾਰਗ ਬਿਊਰੋ | November 29, 2026 08:34 PM

ਫਰੀਦਾਬਾਦ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਪਤੀ ਸਮਾਗਮਾਂ ਨੂੰ ਸਮਰਪਿਤ ਸਜਾਈ ਗਈ ਇਤਿਹਾਸਕ ‘ਤਿਲਕ-ਜੰਞੂ ਰੱਖਿਅਕ ਯਾਤਰਾ’ ਦਾ ਬੱਲਭਗੜ੍ਹ ਅਤੇ ਫਰੀਦਾਬਾਦ ਵਿਖੇ ਪਹੁੰਚਣ ’ਤੇ ਸੰਗਤਾਂ ਵੱਲੋਂ ਬਹੁਤ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ।

ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਾਤਰਾ ਦੇ ਵੱਖ-ਵੱਖ ਪੜਾਵਾਂ ਦੌਰਾਨ ਸੰਗਤਾਂ ਵੱਲੋਂ ਦਿਖਾਇਆ ਜਾ ਰਿਹਾ ਅਥਾਹ ਉਤਸ਼ਾਹ ਅਤੇ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਅਤੇ ਸਰਬੱਤ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਗਈ ਮਹਾਨ ਕੁਰਬਾਨੀ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ।

ਉਨ੍ਹਾਂ ਕਿਹਾ ਕਿ ਬੱਲਭਗੜ੍ਹ ਅਤੇ ਫਰੀਦਾਬਾਦ ਵਿਖੇ ਸੰਗਤਾਂ ਵੱਲੋਂ ਜਿਸ ਪਿਆਰ, ਸਤਿਕਾਰ ਅਤੇ ਉਤਸ਼ਾਹ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ ਹੈ, ਉਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਹਿਰਦੇ ਤੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦਾ ਇਹ ਭਰਪੂਰ ਸਹਿਯੋਗ ਅਤੇ ਗੁਰੂ ਸਾਹਿਬ ਪ੍ਰਤੀ ਸਮਰਪਣ ਯਾਤਰਾ ਦੇ ਉਦੇਸ਼ ਨੂੰ ਹੋਰ ਵੀ ਸਾਰਥਕ ਬਣਾਉਂਦਾ ਹੈ।

ਦੋਵਾਂ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ, ਸਹਿਣਸ਼ੀਲਤਾ ਅਤੇ ਸਰਬਸਾਂਝੀਵਾਲਤਾ ਦੀ ਅਜਿਹੀ ਅਦੁੱਤੀ ਮਿਸਾਲ ਹੈ, ਜਿਸ ਦੀ ਮਹੱਤਤਾ ਸਮੇਂ ਦੀਆਂ ਹੱਦਾਂ ਤੋਂ ਪਰੇ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਮਹਾਨ ਵਿਰਾਸਤ ਦਾ ਸੰਦੇਸ਼ ਪਹੁੰਚਾਉਣ ਦੀ ਅਪੀਲ ਵੀ ਕੀਤੀ।

 

Have something to say? Post your comment

 
 

ਨੈਸ਼ਨਲ

ਹੱਦਬੰਦੀ ਬਿੱਲ- ਐਮਕੇ ਸਟਾਲਿਨ ਅਤੇ ਸ਼ਰਦ ਪਵਾਰ ਨਾਲ ਕਾਂਗਰਸ ਦੇ ਸੰਪਰਕ ਦਾ ਵਿਰੋਧੀ ਨੇਤਾਵਾਂ ਨੇ ਕੀਤਾ ਸਮਰਥਨ

ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਹਰ ਗੁਰਦੁਆਰੇ ਵਿੱਚ ਸੁਰੱਖਿਆ ਯੋਜਨਾ ਬਣਾਈ ਜਾਵੇ: ਯੂਕੇ ਗੁਰਦੁਆਰਾ ਅਲਾਇੰਸ

ਤਿਲਕ-ਜੰਞੂ ਰੱਖਿਅਕ ਯਾਤਰਾ’ ਦਾ ਗੁਰੂ ਕਾ ਤਾਲ ਵਿਖੇ ਯਾਤਰਾ ਦਾ ਨਿੱਘਾ ਸਵਾਗਤ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਮਾਗਮ ਕਰਵਾਉਣ ਵਾਲੇ ਸਿੱਖ ਤੋਂ ਤਾਮਿਲਨਾਡੂ ਪੁਲਿਸ ਨੇ ਪੁੱਛੀ ਜਾਤ

ਤੀਸ ਹਜ਼ਾਰੀ ਕੋਰਟ ’ਤੇ ਸਿੱਖ ਇਤਿਹਾਸ! ਸਥਾਈ ਬੋਰਡ ਲਗਾਉਣ ਲਈ ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਵਫ਼ਦ ਨੇ ਮੰਤਰੀ ਪ੍ਰਵੇਸ਼ ਵਰਮਾ ਨੂੰ ਸੌਂਪਿਆ ਮੰਗ ਪੱਤਰ

ਸਾਹਿਬਜ਼ਾਦਿਆਂ ਨੂੰ ਸਮਰਪਿਤ ਅਮਰੀਕਾ ਵਿੱਚ ਛੇਵੀਂ ਧਾਰਮਿਕ ਪ੍ਰਤੀਯੋਗਤਾ ਸ਼ੁਰੂ

ਹੱਦ ਬੰਦੀ ਬਿੱਲ ਨੂੰ ਲੈ ਕੇ ਰਾਹੁਲ ਗਾਂਧੀ ਨੇ ਫਿਰ ਲਾਏ ਦੋਸ਼ ਚੁਣਾਵੀ ਹੇਰ ਫੇਰ ਦੇ09:28 PM

ਚੰਡੀਗੜ੍ਹ ਕਾਂਗਰਸ ਨੇ 30 ਨਗਰ ਨਿਗਮ ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ; ਹਾਈ ਕੋਰਟ ਦੇ ਫੈਸਲੇ ਤੋਂ ਬਾਅਦ 5 ਹੋਰ ਐਲਾਨੇ ਜਾਣਗੇ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਈਐਨਏ ਏਝੀਮਾਲਾ ਵਿਖੇ 'ਪਾਸਿੰਗ ਆਊਟ ਪਰੇਡ' ਦਾ ਕੀਤਾ ਨਿਰੀਖਣ

ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਪਿੱਛੇ ਭਾਰਤੀ ਤੰਤਰ ਦੀ ਭੂਮਿਕਾ ਬਾਰੇ ਉੱਠੇ ਸਵਾਲਾਂ ਦੀ ਗੂੰਜ ਕੈਨੇਡਾ ਦੀ ਅਦਾਲਤ ਵਿੱਚ ਮੁੜ ਦੇਵੇਗੀ ਸੁਣਾਈ