ਪੰਜਾਬ

ਜ਼ਿਲ੍ਹਾ ਪਟਿਆਲੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ 29 ਮਾਰਚ ਨੂੰ ; ਇੰਜੀ- ਅਮਰਜੀਤ ਸਿੰਘ ਡੀ.ਈ.ਓ ਐਲੀਮੈਂਟਰੀ ਸਿੱਖਿਆ

ਕੌਮੀ ਮਾਰਗ ਬਿਊਰੋ | March 27, 2022 07:26 PM

ਪਟਿਆਲਾ-ਸਕੂਲ ਸਿੱਖਿਆ ਵਿਭਾਗ ਪੰਜਾਬ ਆਪਣੀਆਂ ਨਿਵੇਕਲੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ ਇਸੇ ਕੜੀ ਤਹਿਤ ਪੰਜਾਬ ਭਰ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਿਤੀ 29 ਮਾਰਚ 2022 ਦਿਨ ਮੰਗਲਵਾਰ ਨੂੰ ਗ੍ਰੈਜੂਏਸ਼ਨ ਸੈਰੇਮਨੀ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਤਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਇੰਜੀ. ਅਮਰਜੀਤ ਸਿੰਘ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ UKG ਤੋਂ ਪਾਸ ਕਰ ਪਹਿਲੀ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਪ੍ਰਬੰਧਕੀ ਕਮੇਟੀਆਂ ਅਤੇ ਸਰਕਾਰੀ ਸਕੂਲਾਂ ਵਿਚ ਨਵਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਇਹ ਗ੍ਰੈਜੂਏਸ਼ਨ ਸੈਰੇਮਨੀ ਵਿਸ਼ੇਸ਼ ਰੂਪ ਵਿਚ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਸਰਕਾਰੀ ਸਕੂਲਾਂ ਨੂੰ ਖ਼ੂਬਸੂਰਤੀ ਨਾਲ ਸਜਾ ਕੇ ਖੁੱਲ੍ਹੇ ਮਨ ਨਾਲ਼ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਗਤੀਵਿਧੀਆਂ ਤੋਂ ਸਭਨਾਂ ਨੂੰ ਜਾਣੂ ਕਰਵਾਇਆ ਜਾਏਗਾ । ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸਕੂਲ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ ਅਤੇ ਵਿਭਾਗੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਲ
.ਈ.ਡੀ ਪ੍ਰੋਜੈਕਟਰ, ਈ-ਕੰਟੈਂਟ, ਇੰਗਲਿਸ਼ ਬੂਸਟਰ ਕਲੱਬ, ਰੰਗਦਾਰ ਸਮੱਗਰੀ, ਟੀਚਿੰਗ ਲਰਨਿੰਗ ਮਟੀਰੀਅਲ, ਟੀਚਿੰਗ ਏਡ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਪਿਆਂ ਅਤੇ ਆਏ ਹੋਏ ਪਤਵੰਤਿਆਂ ਸਨਮੁਖ ਰੱਖਣ ਲਈ ਅਧਿਆਪਕਾਂ ਨੂੰ ਅਗਵਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗ੍ਰੈਜੂਏਸ਼ਨ ਸੈਰੇਮਨੀ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਅੱਜ ਦੇ ਪ੍ਰਚੱਲਤ ਸੋਸ਼ਲ ਮੀਡੀਆ ਸਾਧਨਾ ਵ੍ਹੱਟਸਐਪ ਗਰੁੱਪ ਫੇਸਬੁਕ ਪੇਜ, ਸਰਵਜਨਿਕ ਸਥਾਨਾਂ 'ਤੇ ਅਨਾਊਂਸਮੈਂਟ ਆਦਿ ਰਾਹੀਂ ਵੱਧ ਤੋਂ ਵੱਧ ਸੰਖਿਆ ਵਿਚ ਮਾਪਿਆਂ, ਆਮ ਲੋਕਾਂ, ਸਮਾਜ ਦੇ ਨੁਮਾਇੰਦਿਆਂ  ਨੂੰ ਗ੍ਰੈਜੂਏਸ਼ਨ ਸੈਰੇਮਨੀ ਦੌਰਾਨ ਸਕੂਲਾਂ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ।

 

Have something to say? Post your comment

 

ਪੰਜਾਬ

ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦਾ ਮੌਲਿਕ ਹੱਕ‌ ਨਾ ਮਿਲਣਾ ਚੋਣ ਅਮਲ ਉੱਤੇ ਸਵਾਲੀਆ ਨਿਸ਼ਾਨ : ਸੁਨੀਲ ਜਾਖੜ

ਕਿਸਾਨ ਹਤੈਸੀ ਕਹਾਉਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਖਿਲਾਫ ਲਿਆਂਦੇ ਕਾਲੇ ਕਾਨੂੰਨ ਚ ਸਭ ਤੋਂ ਪਹਿਲਾਂ ਹਾਮੀ ਭਰੀ :ਭਗਵੰਤ ਮਾਨ

ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਨੂੰ ਤਜ਼ਰਬੇਕਾਰ ਸੈਂਟਰ ਐਲਾਨਿਆ

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੋਦੀ ਦੇ ਫਿਰਕੂ ਬਿਆਨਾਂ ਅਤੇ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਖਿਲਾਫ਼ ਰੋਸ਼ ਮੁਜਾਹਰਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ 'ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

ਚੰਨੀ ਤੇ ਟਰੂਡੋ ਦੀ ਬੋਲੀ ਤੇ ਸ਼ਬਦ ਇੱਕੋ ਸੁਰ ਵਾਲੇ: ਜਾਖੜ

ਪ੍ਰਿੰਟਿੰਗ ਪ੍ਰੈੱਸ ਮਾਲਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਸ਼ਤਾਬਦੀ ਸਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਇਕੱਤਰਤਾ

ਨਰਾਇਣਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਕਾਰੀ ਦਸਤੇ ਵੱਲੋਂ ਲਈ ਤਲਾਸ਼ੀ ਬਰਦਾਸ਼ਤ ਤੋਂ ਬਾਹਰ : ਬਾਬਾ ਬਲਬੀਰ ਸਿੰਘ ਅਕਾਲੀ