ਸਿਹਤ ਅਤੇ ਫਿਟਨੈਸ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 07 ਸਾਲ ਦੇ ਨਿੱਕੇ ਦਿਲਸ਼ਾਨ ਦੀ ਜਾਨ ਬਚਾਈ ਗਈ

ਕੌਮੀ ਮਾਰਗ ਬਿਊਰੋ | July 01, 2021 07:09 PM


ਬੰਗਾ :    ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਸੱਟ ਲੱਗਣ ਨਾਲ 07 ਸਾਲਾਂ ਦੇ ਬੱਚੇ ਦਿਲਸ਼ਾਨ ਸਿੰਘ ਦੇ ਖਰਾਬ ਹੋ ਗਏ ਗੁਰਦੇ ਨੂੰ ਵੱਡੇ ਅਪਰੇਸ਼ਨ ਨਾਲ ਕੱਢ ਕੇ ਜਾਨ ਬਚਾਉਣ ਦਾ ਸਮਾਚਾਰ ਹੈ । ਇਸ ਸਬੰਧੀ ਡਾ. ਪੀ. ਪੀ. ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰਜੈਂਸੀ ਵਿਚ 7 ਸਾਲ ਦਾ ਬੱਚਾ ਦਿਲਸ਼ਾਨ ਸਿੰਘ ਸਪੁੱਤਰ ਮੁਖਤਿਆਰ ਸਿੰਘ ਗੰਭੀਰ ਹਾਲਤ ਵਿਚ ਦਾਖਲ ਹੋਇਆ। ਪਰਿਵਾਰ ਅਨੁਸਾਰ ਘਰ ਵਿਚ ਖੇਤੀਬਾੜੀ ਵਾਲਾ ਇੱਕ ਸੰਦ ਦਿਲਸ਼ਾਨ 'ਤੇ ਖੇਡਦੇ ਵੇਲੇ ਡਿੱਗ ਪਿਆ  ਸੀ ਜਿਸ ਕਰਕੇ ਬਾਂਹ ਤੇ ਸੱਟ ਲੱਗ ਗਈ। ਉਸ ਦੀ ਬਾਂਹ ਫਰੈਕਚਰ ਹੋਣ ਕਾਰਨ ਨੇੜੇ ਦੇ ਇੱਕ ਹਸਪਤਾਲ ਤੋਂ ਪਲਸਤਰ ਕਰਵਾ ਲਿਆ। ਪਰ ਬੱਚੇ ਦੇ ਪੇਟ 'ਤੇ ਲੱਗੀ ਵਾਲੀ ਸੱਟ ਵੱਲ ਕਿਸੇ ਧਿਆਨ ਨਹੀਂ ਕੀਤਾ। ਜਦੋਂ ਬੱਚੇ ਦਿਲਸ਼ਾਨ ਦੀ ਜ਼ਿਆਦਾ ਤਕਲੀਫ਼ ਦੇਖੀ ਤਾਂ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਲਿਆਂਦਾ ਅਤੇ ਅਮਰਜੈਂਸੀ ਵਿਚ ਦਾਖਲ ਕਰਵਾਇਆ। ਦਰਦਾਂ ਨਾਲ ਬੱਚੇ ਦਾ ਬੁਰਾ ਹਾਲ ਸੀ ਅਤੇ ਪੇਟ ਫੁੱਲਣ ਨਾਲ ਹਾਲਤ ਬਹੁਤ ਗੰਭੀਰ ਹੋ ਚੁੱਕੀ ਸੀ। ਡਾ. ਪੀ. ਪੀ. ਸਿੰਘ ਨੇ ਦੱਸਿਆ  ਕਿ ਜਾਂਚ ਅਤੇ ਪੇਟ ਦੇ ਸਕੈਨ ਵਿਚ ਪਤਾ ਲੱਗਾ ਕਿ ਖੇਤੀਬਾੜੀ ਸੰਦ ਦੇ ਭਾਰ ਪੈਣ ਨਾਲ ਪੇਟ ਵਿਚ ਅੰਦਰੂਨੀ ਸੱਟ ਲੱਗਣ ਕਰਕੇ ਬੱਚੇ  ਦਾ ਖੱਬਾ ਗੁਰਦਾ ਫਿਸ ਚੁੱਕਾ ਸੀ ਅਤੇ ਉਸ ਦਾ ਸਾਰਾ ਖੂਨ ਪੇਟ ਵਿਚ ਫੈਲ ਰਿਹਾ ਹੈ। ਬੱਚੇ  ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੇਟ ਵਿਚ ਫਿਸ ਚੁੱਕੇ ਖਰਾਬ ਗੁਰਦੇ ਅਤੇ ਪੇਟ ਵਿਚ ਫੈਲੀ ਇਨਫੈਕਸ਼ਨ/ਖੂਨ ਨੂੰ ਇੱਕ ਵੱਡੇ ਅਪਰੇਸ਼ਨ ਰਾਹੀਂ ਬਾਹਰ ਕੱਢਿਆ ਗਿਆ। ਅਪਰੇਸ਼ਨ ਉਪਰੰਤ ਹੁਣ ਇਹ ਨੰਨਾ ਮੁੰਨਾ ਦਿਲਸ਼ਾਨ ਸਿੰਘ ਬਿਲਕੁੱਲ ਠੀਕ ਹੈ। ਡਾ. ਪੀ. ਪੀ. ਸਿੰਘ  ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜੋ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਪਰ ਇਸ ਦੇ ਨਾਲ ਹੀ ਪ੍ਰਮਾਤਮਾ ਨੇ ਸਰੀਰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਜੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ  ਵਧੀਆ ਤੇ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ ਤਰ੍ਹਾਂ ਦੇ ਆਧੁਨਿਕ ਇਲਾਜ ਪ੍ਰਬੰਧ ਹਨ। ਇਸ ਮੌਕੇ ਬੱਚੇ ਦੀ ਮਾਂ ਬਲਬੀਰ ਕੌਰ ਨੇ ਉਸ ਦੇ ਪੁੱਤਰ ਦਿਲਸ਼ਾਨ ਸਿੰਘ ਦਾ ਵਧੀਆ ਅਪਰੇਸ਼ਨ/ਇਲਾਜ ਕਰਕੇ ਬੱਚੇ ਦੀ ਜਾਨ ਬਚਾਉਣ ਲਈ ਡਾ. ਪੀ. ਪੀ. ਸਿੰਘ ਅਤੇ ਸਮੂਹ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾਕਟਰ ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ), ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਮਾਹਿਰ), ਸਮੂਹ ਸਟਾਫ਼ ਅਤੇ ਬੱਚੇ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸਿਹਤਯਾਬ ਬੱਚੇ ਦਿਲਸ਼ਾਨ ਸਿੰਘ ਨਾਲ ਤਸਵੀਰ ਕਰਵਾਉਂਦੇ ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਮੈਡੀਕਲ ਸਟਾਫ, ਇਨਸੈੱਟ ਵਿਚ:- ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ ਦੀ ਬੱਚੇ ਨਾਲ ਯਾਦਗਾਰੀ ਤਸਵੀਰ

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ