ਸਿਹਤ ਅਤੇ ਫਿਟਨੈਸ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਫਰੀ ਸ਼ੂਗਰ ਚੈੱਕਅੱਪ ਕੈਂਪ

ਕੌਮੀ ਮਾਰਗ ਬਿਊਰੋ | September 29, 2021 07:03 PM


ਬੰਗਾ -  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਵੱਲੋਂ ਅੱਜ ਵਰਲਡ ਹਾਰਟ ਡੇਅ ਮੌਕੇ ਦੇਸ਼ ਭਰ ਵਿਚੋਂ ਸ਼ੂਗਰ ਰੋਗ ਦੇ ਖਾਤਮੇ ਲਈ ਆਰੰਭ ਕੀਤੇ ਪ੍ਰੌਜੈਕਟ ਅਧੀਨ ਹਸਪਤਾਲ ਵਿਖੇ ਉ ਪੀ ਡੀ ਮਰੀਜ਼ਾਂ ਲਈ ਫਰੀ ਸ਼ੂਗਰ ਚੈੱਕਅੱਪ ਕੈਂਪ ਲੱਗਾਇਆ ਗਿਆ । ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦਾ ਸਹਿਯੋਗ ਸ. ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਅਤੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਦਿੱਤਾ। ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ੂਗਰ ਦੀ ਬਿਮਾਰੀ ਦੇ ਖਾਤਮੇ ਲਈ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਭਲਾਈ ਲਈ ਰੋਟਰੀ ਕੱਲਬ ਬੰਗਾ ਵੱਲੋਂ ਸ਼ੂਗਰ ਚੈੱਕਅਪ ਜਾਗਰੂਕਤਾ ਮੁਹਿੰਮ ਆਰੰਭ ਕਰਨ ਦਾ ਉੱਦਮ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਸ਼ੂਗਰ ਰੋਗ ਦੁਨੀਆ ਭਰ ਵਿਚ ਬਹੁਤ ਵੱਧ ਰਿਹਾ ਹੈ ਪਰ ਆਮ ਲੋਕਾਂ ਨੂੰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਹੀ ਨਹੀਂ ਚੱਲਦਾ ਹੈ । ਇਸ ਲਈ ਆਮ ਲੋਕਾਂ ਆਪਣਾ ਸ਼ੂਗਰ ਟੈਸਟ ਕਰਵਾਕੇ ਆਪਣੀ ਸ਼ੂਗਰ ਲੈਵਲ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਹ ਬਿਮਾਰੀ ਤੋਂ ਬਚ ਸਕਦੇ ਹਨ। ਇਸ ਸ. ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਦੱਸਿਆ ਰੋਟਰੀ ਕਲੱਬ ਦੇ ਸੇਵਾ ਦੇ ਮਿਸ਼ਨ ਹੇਠਾਂ ਪੂਰੀ ਦੁਨੀਆ ਭਰ ਵਿਚ ਸ਼ੂਗਰ ਦੀ ਬਿਮਾਰੀ ਦੇ ਖਾਤਮੇ ਲਈ ਅੱਜ ਤੋਂ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ । ਇਸ ਮੌਕੇ ਜਿਹੜੇ ਮਰੀਜ਼ ਸ਼ੂਗਰ ਦੀ ਬਿਮਾਰੀ ਨਾਲ ਪੀੜ੍ਹਤ ਪਾਏ ਜਾਣਗੇ ਉਨ੍ਹਾਂ ਦੇ ਇਲਾਜ ਲਈ ਵੀ ਉਪਰਾਲੇ ਰੋਟਰੀ ਕਲੱਬ ਬੰਗਾ ਵੱਲੋਂ ਕੀਤੇ ਜਾਣਗੇ। ਇਸ ਕੈਂਪ ਮੌਕੇ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ, ਸ੍ਰੀ ਭੂਪੇਸ਼ ਕੁਮਾਰ ਸੈਕਟਰੀ, ਸ੍ਰੀ ਰਾਜ ਕੁਮਾਰ ਸਾਬਕਾ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਸਰਜਨ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਵਰਿੰਦਰ ਸਿੰਘ ਬਰਾੜ ਐੱਚ ਆਰ, ਮੈਡਮ ਸਰਬਜੀਤ ਕੌਰ ਨਰਸਿੰਗ ਸੁਪਰਡੈਂਟ, ਮੈਡਮ ਸੁਖਮਿੰਦਰ ਕੌਰ, ਮੈਡਮ ਹਰਨੀਤ ਕੌਰ, ਮੈਡਮ ਸੋਨੀਆ ਸਿੰਘ, ਮੈਡਮ ਨਿਰਮਲ, ਮੈਡਮ ਬਲਜੀਤ ਕੌਰ ਅਤੇ ਹੋਰ ਹਸਪਤਾਲ ਸਟਾਫ਼ ਅਤੇ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ। ਵਰਨਂਣਯੋਗ ਹੈ ਕਿ ਅੱਜ ਰੋਟਰੀ ਕਲੱਬ ਵੱਲੋਂ ਦੇਸ਼ ਭਰ ਵਿਚ 10 ਲੱਖ ਲੋਕਾਂ ਦਾ ਸ਼ੂਗਰ ਚੈੱਕਅੱਪ ਕੀਤਾ ਜਾਵੇਗਾ।
ਫੋਟੋ ਕੈਪਸ਼ਨ :- ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਹਾਰਟ ਡੇਅ ਮੌਕੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਲਗਾਏ ਸ਼ੂਗਰ ਚੈੱਕਅਪ ਕੈਂਪ ਦਾ ਉਦਘਾਟਨ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨਾਲ ਹਨ ਸ. ਦਿਲਬਾਗ ਸਿੰਘ ਬਾਗੀ, ਡਾ. ਰਵਿੰਦਰ ਖਜ਼ੂਰੀਆ ਅਤੇ ਹੋਰ ਪਤਵੰਤੇ

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ