ਨੈਸ਼ਨਲ

ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦਾ ਮਹੱਲਾ ਚੜਿਆ

ਕੌਮੀ ਮਾਰਗ ਬਿਊਰੋ | October 18, 2021 05:27 PM

 

ਹਜ਼ੂਰ ਸਾਹਿਬ   -   ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ,  ਇਤਿਹਾਸਕ ਗੁਰਦੁਆਰਾ ਨਗੀਨਾ ਘਾਟ ਤੋਂ ਗੁਬਾਉਲੀ ਸਾਹਿਬ ਦੀ ਗਰਾਉਂਡ ਤੱਕ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸਾਂਝੇ ਤੌਰ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਮਹੱਲਾ ਸਜਾਇਆ ਗਿਆਪੁਰਾਤਨ ਰਵਾਇਤ ਮੁਤਾਬਕ ਮਹੱਲਾ ਦੀ ਅਗਵਾਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ,  ਸ਼੍ਰੋਮਣੀ ਪੰਥ ਰਤਨ,  ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ,  ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ,  ਬਾਬਾ ਤਰਸੇਮ ਸਿੰਘ ਮਹਿਤਾ ਚੌਂਕ,  ਬਾਬਾ ਚਰਨਜੀਤ ਸਿੰਘ ਤਰਨਾ ਦਲ ਸੁਰਸਿੰਘ ਆਦਿ ਨੇ ਕੀਤੀਗੁਰਦੁਆਰਾ ਨਗੀਨਾ ਘਾਟ ਤੋਂ ਮਹੱਲੇ ‘ਚ ਅਰੰਭਤਾ ਉਪਰੰਤ ਸਮੁੱਚੀਆਂ ਨਿਹੰਗ ਸਿੰਘਾਂ ਫੌਜਾਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਈਆਂਸੁੰਦਰ ਦੁਮਾਲਿਆਂ ਤੇ ਚੱਕ੍ਰ,  ਖੰਡੇ,  ਚੰਦ,  ਗੁਰਜ,  ਸ਼ਿੰਗਾਰ,  ਬਾਗਨਖਾ ਸਜਾਈ,  ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ,  ਲੱਕ ਤੇ ਢਾਲਾਂ ਖੰਡੇ ਸਜਾਏ ਹੱਥਾਂ ਵਿੱਚ ਨੇਜੇ ਫੜੀ,  ਨੀਲਿਆਂ,  ਕੇਸਰੀ ਬਾਣਿਆਂ ਵਿੱਚ ਖਾਲਸਾਈ ਜੰਗੀ ਮਾਹੌਲ ਦਾ ਦ੍ਰਿਸ਼ ਪੇਸ ਕਰ ਰਹੇ ਸਨਇਹ ਖਾਲਸਾਈ ਮਹੱਲਾ ਗੁਰਦੂਆਰਾ ਬਾਉਲੀ ਸਾਹਿਬ ਦੇ ਖੁਲੇ੍ਹ ਮੈਦਾਨ ਵਿਖੇ ਪੁਜਣ ਉਪਰੰਤ ਸੰਪੂਰਨ ਹੋਇਆਨਿਹੰਗ ਸਿੰਘਾਂ ਨੇ ਇੱਕ ਤੋਂ ਦੋ,  ਦੋ ਤੋਂ ਚਾਰ ਅਤੇ ਚਾਰ ਤੋਂ ਛੇ,  ਛੇ ਘੋੜਿਆਂ ਤੇ ਖਲੋ ਕੇ ਘੋੜੇ ਦੌੜਾਏ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇਗੱਤਕੇ ਦੇ ਖੁਲ੍ਹੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਖੂਬ ਜੋਹਰ ਵਿਖਾਏ

ਇਸ ਉਪਰੰਤ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਥਕ ਧਾਰਮਿਕ ਸ਼ਖਸੀਅਤਾਂ ਨਾਲ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਕੀਤਾਪੰਥ ਨੂੰ ਪੇਸ਼ ਚਨੌਤੀਆਂ ਦੇ ਸਰਲੀਕਰਨ ਕਰਨ ਲਈ ਸਿਰਜੌੜ ਵਿਚਾਰਾਂ ਕੀਤੀਆਂਗੁਰਦੁਆਰਾ ਮਾਲ ਟੇਕਰੀ ਸਾਹਿਬ,  ਗੁਰਦੁਆਰਾ ਸੰਗਤ ਸਾਹਿਬ,  ਗੁਰਦੁਆਰਾ ਬਾਬਾ ਬੰਦਾ ਘਾਟ ਸਾਹਿਬ,  ਗੁਰਦੁਆਰਾ ਨਗੀਨਾ ਘਾਟ ਸਾਹਿਬ,  ਗੁਰਦੁਆਰਾ ਬਉਲੀ ਸਾਹਿਬ,  ਗੁਰਦੁਆਰਾ ਲੰਗਰ ਸਾਹਿਬ ਆਦਿ ਨਤਮਸਤਕ ਹੋਏ ਅਤੇ ਗੁਰਦੁਆਰਾ ਲੰਗਰ ਸਾਹਿਬ ਦੇ ਲੰਗਰ ਲਈ ਦੋ ਲੱਖ ਇੱਕ ਹਜ਼ਾਰ ਦੀ ਸੇਵਾ ਵੀ ਭੇਟ ਕੀਤੀਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਉਥੋ ਦੀ ਸਥਾਨਕ ਪੁਰਾਤਨ ਸਿੰਘਾਂ ਦੀ ਮੰਗ ਤੇ ਵੱਖ-ਵੱਖ ਗੁਰੂ ਪਿਆਰਿਆਂ ਦੇ ਗ੍ਰਹਿ ਵਿਖੇ ਵੀ ੳੇਚੇਚੇ ਤੌਰ ਤੇ ਗਏਹਰ ਸਿੱਖ ਨੇ ਉਨ੍ਹਾਂ ਨੂੰ ਦਿਲ ਜਾਨ ਤੋਂ ਮਾਣ ਸਤਿਕਾਰ ਭੇਂਟ ਕੀਤਾਇਸ ਸਮੇਂ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ,  ਬਾਬਾ ਵਿਸ਼ਵ ਬਾਬਾ ਪ੍ਰਤਾਪ ਸਿੰਘ,  ਬਾਬਾ ਮਨਮੋਹਨ ਸਿੰਘ ਬਾਰਨਵਾਲੇ,  ਬਾਬਾ ਜੋਗਾ ਸਿੰਘ ਕਰਨਾਲ ਵਾਲੇ,  ਬਾਬਾ ਤਰਸੇਮ ਸਿੰਘ ਮੋਰਾਂਵਾਲੀ,  ਬਾਬਾ ਸੁਖਵਿੰਦਰ ਸਿੰਘ ਮੌਰ,  ਬਾਬਾ ਸੁਖਦੇਵ ਸਿੰਘ ਸੁੱਖਾ,  ਬਾਬਾ  ਗੁਰਮੁੱਖ ਸਿੰਘ,  ਬਾਬਾ ਗੁਰਸ਼ੇਰ ਸਿੰਘ,  ਬਾਬਾ ਸਰਵਨ ਸਿੰਘ ਮਝੈਲ,  ਬਾਬਾ ਹਰਪ੍ਰੀਤ ਸਿੰਘ ਹੈਪੀ,  ਬਾਬਾ ਰਣਜੋਧ ਸਿੰਘ,  ਬਾਬਾ ਕਰਮ ਸਿੰਘ,  ਬਾਬਾ ਸ਼ੇਰ ਸਿੰਘ ਸਿਵਈਆ,  ਬਾਬਾ ਪਿਆਰਾ ਸਿੰਘ,  ਬਾਬਾ ਲਛਮਣ ਸਿੰਘ,  ਬਾਬਾ ਜਸਬੀਰ ਸਿੰਘ,  ਬਾਬਾ ਦਲੇਰ ਸਿੰਘ,  ਬਾਬਾ ਬੂਟਾ ਸਿੰਘ,  ਬਾਬਾ ਹਰਬੰਸ ਸਿੰਘ,  ਬਾਬਾ ਮੁਲਖਾ ਸਿੰਘ,  ਬਾਬਾ ਸਿਕੰਦਰ ਸਿੰਘ,  ਬਾਬਾ ਖੜਕ ਸਿੰਘ,  ਬਾਬਾ ਕੁਲਵਿੰਦਰ ਸਿੰਘ,  ਬਾਬਾ ਬਿੰਦਰੀ ਸਿੰਘ ਤੋਂ ਇਲਾਵਾ ਸ੍ਰਸ਼ੇਰ ਸਿੰਘ ਫੌਜੀ,  ਸ੍ਰਜਸਪਾਲ ਸਿੰਘ,  ਸ੍ਰਸਰਦੂਲ ਸਿੰਘ ਫੌਜੀ,  ਸ੍ਰਰਵਿੰਦਰ ਸਿੰਘ ਮੁੰਗਈ ਸਕੱਤਰ ਸੱਚਖੰਡ ਬੋਰਡ,  ਸ੍ਰਦੀਪਕ ਸਿੰਘ,  ਸ੍ਰਸੁੰਦਰ ਸਿੰਘ ਕੁੰਡਲ,  ਸ੍ਰਸਤਨਾਮ ਸਿੰਘ ਸੋਢੀ ਆਦਿ ਕਾਫਲੇ ‘ਚ ਸ਼ਾਮਲ ਸਨ  

Have something to say? Post your comment

 

ਨੈਸ਼ਨਲ

ਮੌਜੂਦਾ ਸਰਕਾਰ ਸਿੱਖਾਂ ਦੀ ਹਮਾਇਤੀ ਨਹੀ, ਗੁਰੂਘਰਾਂ ਤੇ ਕਬਜ਼ਾ ਕਰਣ ਦੀਆਂ ਖੇਡ ਰਹੀ ਹੈ ਸਾਜ਼ਿਸ਼: ਬੀਬੀ ਰਣਜੀਤ ਕੌਰ

'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ ਦੇ ਦਿੱਤੇ ਹੁਕਮ , ਸ਼ਰਤਾਂ ਲਗਾਈਆਂ

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿੱਚ "ਜਲ ਹੀ ਜੀਵਨ" ਤਹਿਤ ਜਲ ਸ਼ਕਤੀ ਅਭਿਆਨ ਦੀ ਸ਼ੁਰੂਆਤ ਹੋਈ

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਦਿਆਂ ਈ ਡੀ ਵਲੋਂ ਅਦਾਲਤ ਅੰਦਰ ਹਲਫਨਾਮਾ ਹੋਇਆ ਦਰਜ਼

ਕੈਨੇਡਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ 'ਤੇ ਕਾਇਮ: ਮੇਲਾਨੀਆ ਜੋਲੀ

ਸਿੱਖ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਨ ਵਾਲੇ ਹੀ ਸਿੱਖਾਂ ਦੀ ਵੋਟ ਦੇ ਯੋਗ : ਸਰਨਾ

ਹਰਦੀਪ ਸਿੰਘ ਨਿੱਝਰ ਦੇ ਕਥਿਤ ਕਾਤਲਾਂ ਦੀ ਸਰੀ ਅਦਾਲਤ ਵਿੱਚ ਵੀਡੀਓ ਰਾਹੀਂ ਹੋਈ ਪੇਸ਼ੀ

ਇਤਿਹਾਸ ਵਿੱਚ ਸਿੱਖ ਬੀਬੀਆਂ ਲੜੀ ਤਹਿਤ ਨੌਵਾਂ ਵਿਸ਼ੇਸ਼ ਲੈਕਚਰ ਮਾਤਾ ਗੰਗਾ ਜੀ ਦੇ ਜੀਵਨ ਸੰਬੰਧੀ ਕਰਵਾਇਆ ਗਿਆ

ਭਾਈ ਨਿੱਝਰ ਕੱਤਲ ਮਾਮਲੇ 'ਚ ਕੈਨੇਡਾ ਅੰਦਰ ਭਾਰਤੀ ਰਾਜਦੂਤਾਂ ਕੋਲੋਂ ਪੁੱਛਗਿੱਛ ਕਰਣ ਦੀ ਕੀਤੀ ਮੰਗ ਸਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ